CBSEEducationPunjab School Education Board(PSEB)ਲੇਖ ਰਚਨਾ (Lekh Rachna Punjabi)

ਸਰ ਆਈਜ਼ਕ ਨਿਊਟਨ


ਸਰ ਆਈਜ਼ਕ ਨਿਊਟਨ (1642-1727)


ਵਿਗਿਆਨ ਦੀ ਦੁਨੀਆਂ ਵਿੱਚ ਸਭ ਤੋਂ ਉੱਚੇ ਵਿਗਿਆਨੀ ਜਿਸਨੇ ਮਨੁੱਖੀ ਵਿਕਾਸ ਵਿੱਚ ਵਿਗਿਆਨ ਦੇ ਖੇਤਰ ਰਾਹੀਂ ਸਭ ਤੋਂ ਵਧ ਹਿੱਸਾ ਪਾਇਆ ਹੈ ਤਾਂ ਉਹ ਸਰ ਆਈਜਕ ਨਿਊਟਨ ਸੀ। ਨਿਊਟਨ ਦਾ ਜਨਮ 25 ਦਸੰਬਰ ਵਾਲੇ ਦਿਨ 1642 ਵਿੱਚ ਹੋਇਆ। ਨਿਊਟਨ ਦਾ ਜਨਮ ਸਥਾਨ ਇੰਗਲੈਂਡ ਵਿੱਚ ਸ਼ਹਿਰ ਵੂਲਜ਼ ਥਾਰਸ ਸੀ। ਨਿਊਟਨ ਨੇ ਆਪਣਾ ਬਚਪਨ ਬਹੁਤ ਮੁਸ਼ਕਲਾਂ ਵਿੱਚ ਬਤਾਇਆ। ਪਿਤਾ ਉਸ ਦੇ ਪੈਦਾ ਹੋਣ ਤੋਂ ਪਹਿਲਾਂ ਹੀ ਇਸ ਦੁਨੀਆ ਤੋਂ ਕੂਚ ਕਰ ਗਿਆ। ਪਹਿਲਾਂ ਤਿੰਨ ਸਾਲ ਤੱਕ ਮਾਂ ਨੇ ਪਾਲਿਆ ਫਿਰ ਉਸਨੇ ਦੂਸਰੀ ਸ਼ਾਦੀ ਕਰ ਲਈ ਤੇ ਦਾਦੀ ਨੂੰ ਨਿਊਟਨ ਦੀ ਦੇਖਭਾਲ ਕਰਨੀ ਪਈ। ਨਿਊਟਨ ਦੀ ਦਾਦੀ ਦਾ ਨਿਊਟਨ ਨਾਲ ਮੋਹ ਭਾਰਤੀ ਦਾਦੀਆਂ ਵਰਗਾ ਸੀ ਤੇ ਉਹ ਹਰ ਸਮੇਂ ਉਸ ਨਾਲ ਲਾਡ-ਪਿਆਰ ਹੀ ਕਰਦੀ ਰਹਿੰਦੀ ਸੀ। ਨਿਊਟਨ ਬੱਚਪਨ ਵਿੱਚ ਬਹੁਤ ਸ਼ਰਮਾਕਲ ਸੁਭਾਅ ਵਾਲਾ ਤੇ ਸਰੀਰਕ ਤੌਰ ਤੇ ਵੀ ਕਮਜ਼ੋਰ ਸੀ।

1654 ਵਿੱਚ ਜਦੋਂ ਉਸਨੂੰ ਗਰੈਮਰ ਸਕੂਲ ਵਿੱਚ ਪੜ੍ਹਨ ਪਾਇਆ ਗਿਆ ਤਾਂ ਵੀ ਉਹ ਆਰੰਭ ਵੇਲੇ ਕੋਈ ਸਰੀਰਕ ਜਾਂ ਮਾਨਸਿਕ ਤੌਰ ਤੇ ਵਿਕਾਸ ਨਾ ਕਰ ਸਕਿਆ। ਜ਼ਿੰਦਗੀ ਵਿੱਚ ਕਈ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਹਨ, ਜੋ ਜ਼ਿੰਦਗੀ ਦਾ ਰੁੱਖ ਮੋੜ ਦਿੰਦੀਆਂ ਹਨ, ਕੁੱਝ ਇਸ ਤਰ੍ਹਾਂ ਦਾ ਵੀ ਨਿਊਟਨ ਨਾਲ ਵਾਪਰਿਆ। ਜਿਹੜੀ ਸ੍ਰੇਣੀ ਵਿੱਚ ਉਹ ਪੜ੍ਹਦਾ ਸੀ, ਉਸ ਨਾਲ ਉਸਦਾ ਇੱਕ ਜਮਾਤੀ ਜੋ ਸਰੀਰ ਵਜੋਂ ਤਕੜਾ ਸੀ। ਉਹ ਹਰ ਸਮੇਂ ਦੂਸਰੇ ਵਿਦਿਆਰਥੀਆਂ ਤੇ ਰੋਹਬ ਰਖਦਾ ਸੀ ਤੇ ਮਾਰਦਾ ਕੁੱਟਦਾ ਰਹਿੰਦਾ ਸੀ। ਇਕ ਵਾਰੀ ਨਿਊਟਨ ਦੀ ਉਸ ਨਾਲ ਲੜਾਈ ਹੋ ਗਈ। ਦੋਵੇਂ ਇਕ ਦੂਸਰੇ ਦੇ ਗਲ ਪੈ ਗਏ। ਨਿਊਟਨ ਨੇ ਬਹੁਤ ਆਤਮ ਵਿਸ਼ਵਾਸ ਨਾਲ ਉਸ ਲੜਕੇ ਨੂੰ ਅਜਿਹਾ ਧੱਕਾ ਦਿੱਤਾ ਕਿ ਉਹ ਵਿਦਿਆਰਥੀ ਧਰਤੀ ਤੇ ਡਿੱਗ ਪਿਆ ਤੇ ਨਿਊਟਨ ਵਿੱਚ ਸ੍ਵੈ-ਵਿਸਵਾਸ ਪੈਦਾ ਹੋ ਗਿਆ। ਫਿਰ ਉਸਨੇ ਇਹ ਫੈਸਲਾ ਕੀਤਾ ਕਿ ਉਹ ਪੜ੍ਹਾਈ ਵਿੱਚ ਵੀ ਸਭ ਤੋਂ ਅੱਗੇ ਜਾਵੇਗਾ। ਉਸਨੇ ਦਿਲ ਲਾ ਕੇ ਮਿਹਨਤ ਕੀਤੀ ਤੇ ਸ੍ਰੇਣੀ ਵਿੱਚ ਅਵਲ ਆਇਆ। ਹੁਣ ਉਸਦਾ ਸਾਰੇ ਸਕੂਲ ਵਿੱਚ ਰੋਹਬ ਪੈ ਗਿਆ। 1656 ਵਿੱਚ ਉਸਦੀ ਮਾਂ ਦੂਜੀ ਵਾਰੀ ਵਿਧਵਾ ਹੋ ਗਈ। ਉਸਨੇ ਨਿਊਟਨ ਨੂੰ ਪੜ੍ਹਾਈ ਤੋਂ ਹਟਾ ਦਿੱਤਾ ਤੇ ਘਰ ਵਿੱਚ ਗੁਜਾਰਾ ਨਾ ਹੋਣ ਕਰਕੇ ਨਿਊਟਨ ਨੂੰ ਕਿਹਾ ਕਿ ਉਹ ਵਾਹੀ ਦਾ ਕੰਮ ਕਰੇ।

ਨਿਊਟਨ ਦੀ ਹੁਣ ਬਿਰਤੀ ਹਿਸਾਬ ਵਿੱਚ ਪੂਰੀ ਲਗ ਚੁੱਕੀ ਸੀ, ਤੇ ਖੇਤੀ ਦੇ ਧੰਦਿਆਂ ਵਿੱਚ ਉਸਨੂੰ ਕੋਈ ਰੁਚੀ ਨਹੀਂ ਸੀ। ਉਹ ਸ਼ੁਰੂ ਤੋਂ ਹੀ ਮਹਾਨ ਤੇ ਹਰ ਸਮੇਂ ਸੋਚੀ ਜਾਣ ਵਿੱਚ ਯਕੀਨ ਰੱਖਦਾ ਸੀ, ਉਹ ਸੋਚਣ ਦੀ ਬਿਰਤੀ ਨੇ ਹੀ ਆਖਰ ਉਸਨੂੰ ਇੱਕ ਮਹਾਨ ਵਿਗਿਆਨੀ ਬਣਾਇਆ।

ਇੱਕ ਸਮੇਂ ਉਸਦਾ ਮਾਮਾ ਉਸਨੂੰ ਮਿਲਣ ਆਇਆ ਤਾਂ ਉਸਨੇ ਵੇਖਿਆ ਕਿ ਨਿਊਟਨ ਕੁੱਝ ਵੱਖਰੀ ਕਿਸਮ ਦਾ ਜ਼ਹੀਨ ਲੜਕਾ ਹੈ। ਉਸਨੇ ਆਪਣੀ ਭੈਣ ਤੇ ਨਿਊਟਨ ਦੀ ਮਾਂ ਨੂੰ ਕਿਹਾ ਕਿ ਉਸਨੂੰ ਪੜ੍ਹਾਉਣਾ ਚਾਹੀਦਾ ਹੈ। 1660 ਵਿੱਚ ਨਿਊਟਨ ਨੂੰ ਫਿਰ ਸਕੂਲ ਵਿੱਚ ਦਾਖਲ ਕਰਾਇਆ ਗਿਆ। 1666 ਵਿੱਚ ਨਿਊਟਨ ਨੇ ਬੀਏ ਪਾਸ ਕੀਤੀ। ਕਾਲਜ ਦੀ ਇਕ ਖਾਸ ਸ਼ਖਸੀਅਤ ਪ੍ਰੋ: ਬੋਰੋ ਨਾਲ ਉਸਦੇ ਬਹੁਤ ਪ੍ਰੇਮ ਵਾਲੇ ਸੰਬੰਧ ਬਣ ਗਏ। ਨਿਊਟਨ ਵਿੱਚ ਹਿਸਾਬ ਦੀ ਬਹੁਤ ਲਿਆਕਤ ਸੀ। ਪ੍ਰੋ. ਬੋਰੇ ਨਿਊਟਨ ਦੇ ਇਸ ਅਥਾਹ ਗਿਆਨ ਤੋਂ ਬਹੁਤ ਪ੍ਰਭਾਵਿਤ ਹੋਇਆ। ਉਸਨੇ ਨਿਊਟਨ ਨੂੰ ਬਹੁਤ ਪ੍ਰੇਰਿਤ ਕੀਤਾ।

ਨਿਊਟਨ ਨੂੰ ਹਿਸਾਬ ਨਾਲ ਬਹੁਤ ਲਗਾਵ ਹੋ ਗਿਆ ਸੀ, ਇਕ ਸਮੇਂ ਜਦੋਂ ਉਹ 1616 ਵਿਚ ਘਰ ਆਇਆ ਤਾਂ ਆਪਣੀ ਆਦਤ ਅਨੁਸਾਰ ਇਕ ਬਾਗ ਵਿਚ ਟਹਿਲ ਰਿਹਾ ਸੀ। ਉਸਨੇ ਦੇਖਿਆ ਕਿ ਇਕ ਸੇਬ ਦਰਖਤ ਤੋਂ ਟੁੱਟ ਕੇ ਜ਼ਮੀਨ ਤੇ ਡਿਗ ਪਿਆ ਹੈ। ਕੇਵਲ ਇਸ ਗਲ ਨੂੰ ਹੀ ਨਿਊਟਨ ਲੈ ਕੇ ਬਹਿ ਗਿਆ ਤੇ ਸੋਚੀ ਜਾਣ ਲਗ ਪਿਆ ਕਿ ਇਹ ਜ਼ਮੀਨ ਤੇ ਕਿਉਂ ਗਿਰਿਆ ਹੈ, ਉਪਰ ਵਲ ਨੂੰ ਕਿਉਂ ਨਹੀਂ ਗਿਆ। ਆਮ ਲੋਕਾਂ ਦੀ ਨਜ਼ਰ ਵਿਚ ਇਹ ਗਲ ਸਾਧਾਰਣ ਹੁੰਦੀ ਹੈ, ਪਰ ਜੋ ਇਤਿਹਾਸ ਸਿਰਜਦੇ ਹਨ, ਉਹ ਇਸ ਤਰ੍ਹਾਂ ਦੀਆਂ ਘਟਨਾਵਾਂ ਵਿਚੋਂ ਜੀਵਨ ਤੇ ਵਿਗਿਆਨ ਦੇ ਨਵੇਂ ਅਰਥ ਪੈਦਾ ਕਰਦੇ ਹਨ। ਸੇਬ ਦੇ ਜ਼ਮੀਨ ਤੇ ਗਿਰਨ ਕਰਕੇ ਉਸਨੇ (Law of gravity) ਦਾ ਸਿਧਾਂਤ ਲਭਿਆ 1685-86 ਵਿਚ ਆਕਰਸਣ ਸਿਧਾਂਤ ਦੇ ਤੌਰ ਤੇ ਇਸਨੂੰ ਵਿਗਿਆਨ ਦੀ ਦੁਨੀਆਂ ਵਿੱਚ ਲਿਆ ਕੇ ਪ੍ਰਕਾਸ਼ਿਤ ਕੀਤਾ।

ਉਸ ਦੀਆਂ ਵਿਗਿਆਨ ਵਿਚ ਕੀਤੀਆਂ ਪ੍ਰਾਪਤੀਆਂ ਦਾ ਵੇਰਵਾ ਇਸ ਪ੍ਰਕਾਰ ਹੈ।

() 1665 ਵਿਚ ਨਿਊਟਨ ਨੇ ਬਾਈਨਾਮੀਕਲ ਥੀਉਰਮ ਦਾ ਸਿਧਾਂਤ ਪੇਸ਼ ਕੀਤਾ। ਜਿਸ ਨਾਲ ਉਸਦੀ ਪ੍ਰਸਿੱਧੀ ਵਾਧਾ ਹੋਇਆ।

() 1666 ਵਿਚ ਉਸਨੇ ਪ੍ਰਸਿਧ ਖੋਜ ਇਨਟੈਗਰਿਲ ਕੈਲਕੂਲਸ ਛਪਵਾਈ।

() 1667 ਵਿੱਚ ਉਹ ਕੈਬਰਿਜ ਵਿੱਚ ਫੈਲੇ ਬਣ ਗਿਆ ਏਥੇ ਹੀ ਉਸਨੇ ਖੋਜ ਰਾਹੀਂ ਦੂਰਬੀਨ ਬਣਾਈ ਜਿਸ ਨਾਲ ਜੂਪੀਟਰ ਦੇ ਦੁਆਲੇ ਘੁੰਮਦੇ ਹੋਏ ਚੰਨ ਨੂੰ ਦੇਖਿਆ ਜਾ ਸਕਦਾ ਹੈ।

ਹੁਣ ਚਾਹੇ ਬਹੁਤ ਸਾਰੀਆਂ ਵੱਡੇ ਆਕਾਰ ਦੀਆਂ ਦੂਰਬੀਨਾਂ ਬਣ ਗਈਆਂ ਹਨ ਪਰ ਸਭ ਤੋਂ ਪਹਿਲਾਂ ਨਿਊਟਨ ਨੇ ਇਸ ਦਾ ਫਾਰਮੂਲਾ ਤਿਆਰ ਕੀਤਾ ਸੀ।

() ਫਿਰ ਨਿਊਟਨ ਨੇ ਰੋਸ਼ਨੀ ਨੂੰ ਤਿਕੋਨੀ ਸ਼ੀਸ਼ੇ ਵਿੱਚ ਲੰਘਾ ਕੇ ਦਸਿਆ ਕਿ ਰੋਸ਼ਨੀ ਸਤ ਰੰਗਾਂ ਦੀ ਬਣੀ ਹੋਈ ਹੁੰਦੀ ਹੈ।

() ਜਦੋਂ 1669 ਵਿੱਚ ਨਿਊਟਨ ਦਾ ਖਾਸ ਦੋਸਤ ਪ੍ਰੋ. ਬੇਰੋ ਸੇਵਾ-ਮੁਕਤ ਹੋਇਆ ਤਾਂ ਨਿਊਟਨ ਨੂੰ ਹਿਸਾਬ ਦਾ ਪ੍ਰੋਫੈਸਰ ਉਸਦੀ ਥਾਂ ਤੇ ਲਾਇਆ ਗਿਆ।

() ਦੂਰਬੀਨ ਦੀ ਕਾਢ ਨੇ ਉਸਨੂੰ ਬਹੁਤ ਚਮਕਾਇਆ। 1671 ਵਿੱਚ ਉਹ ਰਾਇਲ ਸੋਸਾਇਟੀ ਦਾ ਮੈਂਬਰ ਬਣਾ ਦਿੱਤਾ ਗਿਆ।

() ਜਦੋਂ ਉਸਨੇ ਆਕਰਸ਼ਣ ਸਿਧਾਂਤ ਨੂੰ ਛਪਵਾਇਆ ਤਾਂ ਇਹ ਸਿਧਾਂਤ ਸਾਰੇ ਸੰਸਾਰ ਵਿਚ ਫੈਲ ਗਿਆ। 1689 ਵਿਚ ਉਹ ਪਾਰਲੀਮੈਂਟ ਦਾ ਮੈਂਬਰ ਬਣ ਗਿਆ। ਫਿਰ 1703 ਵਿੱਚ ਰਾਇਲ ਸੋਸਾਇਟੀ ਦਾ ਪ੍ਰਧਾਨ ਤੇ ਫਿਰ 1705 ਵਿੱਚ ਨਿਊਟਨ ਨੂੰ ‘ਸਰ’ ਦਾ ਖਿਤਾਬ ਪ੍ਰਾਪਤ ਹੋਇਆ। ਕੁਝ ਵਿਗਿਆਨੀਆਂ ਦੀ ਇਹ ਸੋਚ ਹੈ ਕਿ ਨਿਊਟਨ ਆਪਣੀ ਸੋਚ ਸ਼ਕਤੀ ਤੋਂ ਬਹੁਤ ਕੰਮ ਲੈਂਦਾ ਸੀ ਤੇ ਸਰੀਰ ਦੀ ਪ੍ਰਵਾਹ ਨਹੀਂ ਕਰਦਾ ਸੀ, ਜਿਸ ਕਾਰਣ 1692-94 ਤੱਕ ਉਸਨੂੰ (Nervous Break) ਦਿਮਾਗੀ ਬੀਮਾਰੀ ਹੋ ਗਈ, ਫਿਰ 1694 ਵਿੱਚ ਫਿਰ ਠੀਕ ਹੋ ਗਿਆ।

ਨਿਊਟਨ ਦਾ ਵਿਗਿਆਨ ਦੇ ਖੇਤਰ ਵਿੱਚ ਅਜਿਹਾ ਕੰਮ ਹੈ ਜਿਸ ਨਾਲ ਉਸਨੂੰ ਸਾਇੰਸ ਦਾ ਦੇਵਤਾ ਪੁਕਾਰਿਆ ਜਾਂਦਾ ਹੈ। ਪਹਿਲਾ ਅਮਰੀਕਨ ਜੋ ਚੰਨ ਤੇ ਉਤਰਿਆ ਸੀ ਜਦੋਂ ਇਕ ਵਾਰ ਉਹ ਭਾਰਤ ਆਇਆ ਤਾਂ ਪੱਤਰਕਾਰਾਂ ਨੇ ਪੁਛਿਆ ਕਿ ਉਹ ਕਿਸ ਵਿਗਿਆਨੀ ਤੋਂ ਸਭ ਤੋਂ ਵਧ ਪ੍ਰਭਾਵਿਤ ਹੋਇਆ ਹੈ ਤਾਂ ਉਸਨੇ ਨਿਊਟਨ ਦਾ ਨਾਂ ਦਸਿਆ। ਨਿਊਟਨ ਦੀ ਮੌਤ 20 ਮਾਰਚ 1727 ਵਿੱਚ ਹੋਈ।