ਸਰਬੱਤ ਖ਼ਾਲਸਾ ਅਤੇ ਗੁਰਮਤਾ


ਪ੍ਰਸ਼ਨ. ਸਰਬੱਤ ਖ਼ਾਲਸਾ ਅਤੇ ਗੁਰਮਤਾ ਬਾਰੇ ਤੁਸੀਂ ਕੀ ਜਾਣਦੇ ਹੋ?

ਜਾਂ

ਪ੍ਰਸ਼ਨ. ਸਰਬੱਤ ਖ਼ਾਲਸਾ ਤੇ ਗੁਰਮਤਾ ਬਾਰੇ ਨੋਟ ਲਿਖੋ।

ਉੱਤਰ-1. ਸਰਬੱਤ ਖ਼ਾਲਸਾ—ਸਿੱਖ ਕੌਮ ਨਾਲ ਸੰਬੰਧਿਤ ਵਿਸ਼ਿਆਂ ‘ਤੇ ਵਿਚਾਰ ਕਰਨ ਲਈ ਸਾਲ ਵਿੱਚ ਦੋ ਵਾਰ ਦੀਵਾਲੀ ਅਤੇ ਵਿਸਾਖੀ ਦੇ ਮੌਕੇ ‘ਤੇ ਸਰਬੱਤ ਖ਼ਾਲਸਾ ਦਾ ਸਮਾਗਮ ਅਕਾਲ ਤਖ਼ਤ ਸਾਹਿਬ, ਅੰਮ੍ਰਿਤਸਰ ਵਿਖੇ ਬੁਲਾਇਆ ਜਾਂਦਾ ਸੀ। ਸਾਰੇ ਸਿੱਖ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕ ਕੇ ਬੈਠ ਜਾਂਦੇ ਸਨ। ਇਸ ਤੋਂ ਬਾਅਦ ਗੁਰਬਾਣੀ ਦਾ ਕੀਰਤਨ ਹੁੰਦਾ ਸੀ, ਫਿਰ ਅਰਦਾਸ ਕੀਤੀ ਜਾਂਦੀ ਸੀ। ਇਸ ਤੋਂ ਬਾਅਦ ਕੋਈ ਇੱਕ ਸਿੱਖ ਖੜ੍ਹਾ ਹੋ ਕੇ ਸੰਬੰਧਿਤ ਸਮੱਸਿਆ ਬਾਰੇ ਸਰਬੱਤ ਖ਼ਾਲਸਾ ਨੂੰ ਜਾਣਕਾਰੀ ਦਿੰਦਾ ਸੀ। ਇਸ ਸਮੱਸਿਆ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ਹਰ ਮਰਦ ਅਤੇ ਇਸਤਰੀ ਨੂੰ ਪੂਰੀ ਖੁੱਲ੍ਹ ਹੁੰਦੀ ਸੀ। ਕੋਈ ਵੀ ਨਿਰਣਾ ਸਰਬਸੰਮਤੀ ਨਾਲ ਲਿਆ ਜਾਂਦਾ ਸੀ।

2. ਗੁਰਮਤਾ—ਗੁਰਮਤਾ ਸਿੱਖ ਮਿਸਲਾਂ ਦੀ ਕੇਂਦਰੀ ਸੰਸਥਾ ਸੀ। ਗੁਰਮਤਾ ਪੰਜਾਬੀ ਦੇ ਦੋ ਸ਼ਬਦਾਂ ‘ਗੁਰੂ’ ਅਤੇ ‘ਮਤਾ’ ਦੇ ਮੇਲ ਤੋਂ ਬਣਿਆ ਹੈ ਜਿਸ ਦੇ ਸ਼ਬਦੀ ਅਰਥ ਹਨ ‘ਗੁਰੂ ਦਾ ਮਤ’ ਜਾਂ ‘ਫੈਸਲਾ’। ਦੂਜੇ ਸ਼ਬਦਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਰਬੱਤ ਖ਼ਾਲਸਾ ਦੁਆਰਾ ਜਿਹੜੇ ਫੈਸਲੇ ਪ੍ਰਵਾਨ ਕੀਤੇ ਜਾਂਦੇ ਸਨ ਉਨ੍ਹਾਂ ਨੂੰ ਗੁਰਮਤਾ ਕਿਹਾ ਜਾਂਦਾ ਸੀ। ਇਨ੍ਹਾਂ ਗੁਰਮਤਿਆਂ ਦੀ ਸਾਰੇ ਸਿੱਖ ਬੜੇ ਸਤਿਕਾਰ ਨਾਲ ਪਾਲਣਾ ਕਰਦੇ ਸਨ। ਗੁਰਮਤਾ ਦੇ ਕੁਝ ਮਹੱਤਵਪੂਰਨ ਕਾਰਜ ਇਹ ਸਨ—ਦਲ ਖ਼ਾਲਸਾ ਦੇ ਆਗੂ ਦੀ ਚੋਣ ਕਰਨਾ, ਸਿੱਖਾਂ ਦੀ ਵਿਦੇਸ਼ ਨੀਤੀ ਤਿਆਰ ਕਰਨੀ, ਸਾਂਝੇ ਦੁਸ਼ਮਣਾਂ ਵਿਰੁੱਧ ਸੈਨਿਕ ਕਾਰਵਾਈ ਲਈ ਯੋਜਨਾਵਾਂ ਨੂੰ ਅੰਤਿਮ ਰੂਪ ਦੇਣਾ, ਸਿੱਖ ਸਰਦਾਰਾਂ ਦੇ ਆਪਸੀ ਝਗੜਿਆਂ ਦਾ ਨਿਪਟਾਰਾ ਕਰਨਾ ਅਤੇ ਸਿੱਖ ਧਰਮ ਦੇ ਪ੍ਰਚਾਰ ਲਈ ਪ੍ਰਬੰਧ ਕਰਨਾ।


प्रश्न. सरबत खालसा और गुरमता के बारे में आप क्या जानते हैं?

उत्तर: 1. सरबत खालसा – साल में दो बार दीवाली और बैसाखी के अवसर पर, सिख समुदाय से संबंधित विषयों पर चर्चा करने के लिए अकाल तख्त साहिब, अमृतसर में सरबत खालसा समारोह आयोजित किया जाता था। सभी सिख गुरु ग्रंथ साहिब के सामने नतमस्तक होते थे। इसके बाद गुरबाणी का कीर्तन और फिर अरदास की जाती थी।

इसके बाद कोई एक सिख खड़ा होता और सरबत खालसा को समस्या की जानकारी देता। प्रत्येक स्त्री-पुरुष इस विषय पर चर्चा करने के लिए स्वतंत्र थे। कोई भी फैसला सर्वसम्मति से लिया जाता था।

2. गुरमता – गुरमता सिख मिस्लों की केंद्रीय संस्था थी। गुरमता दो पंजाबी शब्दों ‘गुरु’ और ‘मता’ से मिलकर बना है जिसका शाब्दिक अर्थ है ‘गुरु का मत’ या ‘निर्णय’।

दूसरे शब्दों में, सरबत खालसा द्वारा गुरु ग्रंथ साहिब जी की उपस्थिति में जो निर्णय परवान किए गए, उन्हें ‘गुरमता’ कहा गया। इन गुरमतों को सभी सिख बड़ी श्रद्धा के साथ मानते थे। गुरमता के कुछ महत्वपूर्ण कार्यों में दल खालसा के नेता का चयन करना, सिखों की विदेश नीति तैयार करना, आम दुश्मनों के खिलाफ सैन्य कार्रवाई की योजना को अंतिम रूप देना, सिख प्रमुखों के बीच विवादों को निपटाना और सिख धर्म का प्रचार करने की व्यवस्था करना शामिल था।


Question. What do you understand by Sarbat Khalsa and Gurmata?

Or

Question. Write a note on Sarbat Khalsa and Gurmata.

Answer: 1. Sarbat Khalsa – Twice a year on the occasion of Diwali and Baisakhi, Sarbat Khalsa celebrations were held at Akal Takht Sahib, Amritsar to discuss topics related to the Sikh community. All Sikhs used to bow before the Guru Granth Sahib. This was followed by Kirtan of Gurbani and then Ardas. After this, a Sikh would stand up and inform the Sarbat Khalsa about the problem. Every man and woman was free to discuss the matter. Any decision was taken unanimously.

2. Gurmata – Gurmata was the central institution of the Sikh Misls. Gurmata is a combination of two Punjabi words ‘guru’ and ‘mata’ which literally mean ‘guru’s opinion’ or ‘decision’. In other words, the decisions taken by the Sarbat Khalsa in the presence of Guru Granth Sahib Ji were called ‘Gurmata’. These Gurmatas were observed by all Sikhs with great reverence.

Some of Gurmata’s important tasks include selecting the leader of the Dal Khalsa, formulating the foreign policy of the Sikhs, finalizing the plan of military action against common enemies, settling disputes among Sikh chiefs, and arranging for the propagation of Sikhism included