ਸਮੇਂ ਦੇ ਨਾਲ ਚੱਲਣਾ – ਡਾ. ਗੁਰਦਿਆਲ ਸਿੰਘ ‘ਫੁੱਲ’


ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਚਾਰ-ਪੰਜ ਵਾਕਾਂ ਵਿੱਚ ਲਿਖੋ –


ਪ੍ਰਸ਼ਨ 1. ਪਿਆਰਾ ਸਿੰਘ ਅਤੇ ਉਸ ਦੇ ਘਰ-ਪਰਿਵਾਰ ਬਾਰੇ ਲਿਖੋ।

ਉੱਤਰ : ਪਿਆਰਾ ਸਿੰਘ ਦੀ ਉਮਰ ਪੈਂਹਠ (ਸਾਲ) ਵਰ੍ਹਿਆਂ ਦੀ ਸੀ। ਇਸ ਉਮਰ ਵਿੱਚ ਹੀ ਉਸਦਾ ਸਰੀਰ ਸੁੰਦਰ, ਸਡੋਲ ਤੇ ਕੱਦ – ਕਾਠ ਲੰਮਾ ਸੀ। ਪਿਆਰਾ ਸਿੰਘ ਦੀ ਆਪਣੀ ਕੋਈ ਜ਼ਮੀਨ – ਜਾਇਦਾਦ ਨਹੀਂ ਸੀ। ਉਸ ਦਾ ਇੱਕ ਮੁੰਡਾ ਜਗਜੀਤ ਸਿੰਘ ਸੀ , ਜੋ ਕਚਹਿਰੀ ਵਿੱਚ ਕੰਮ ਕਰਦਾ ਸੀ। ਜਗਜੀਤ ਸਿੰਘ ਦੀਆਂ ਅੱਗੋਂ ਚਾਰ ਕੁੜੀਆਂ ਤੇ ਇੱਕ ਮੁੰਡਾ ਸੀ ਜੋ ਅਕਸਰ ਬਿਮਾਰ ਰਹਿੰਦਾ ਸੀ।

ਪ੍ਰਸ਼ਨ 2. ਜਦੋਂ ਪਿਆਰਾ ਸਿੰਘ ਦਵਾਈ ਲੈਣ ਚੱਲ ਪਿਆ ਤਾਂ ਉਸ ਦੇ ਕੋਲੋਂ ਕੌਣ-ਕੌਣ ਲੰਘੇ?

ਉੱਤਰ : ਜਦੋਂ ਪਿਆਰਾ ਸਿੰਘ ਦਵਾਈ ਲੈਣ ਲਈ ਜਾ ਰਿਹਾ ਸੀ ਤਾਂ ਸਭ ਤੋਂ ਪਹਿਲਾਂ ਉਸ ਦੇ ਕੋਲੋਂ ਸਾਇਕਲ ‘ਤੇ ਇੱਕ ਬੁੱਢੀ ਲੰਘੀ। ਫਿਰ ਇੱਕ ਜਟਾਂ ਵਾਲਾ ਸਾਧੂ ਲੰਘਿਆ। ਉਸ ਦਾ ਪਿੰਡਾ ਨੰਗਾ ਸੀ। ਲੱਕ ਤੇ ਗੇਰੂ ਰੰਗ ਦੀ ਚਾਦਰ ਪਹਿਨੀ ਹੋਈ ਸੀ। ਉਸ ਦੇ ਹੱਥ ਵਿੱਚ ਚਿਮਟਾ ਸੀ। ਉਹਨਾਂ ਨੂੰ ਦੇਖ ਕੇ ਉਸ ਨੂੰ ਅਹਿਸਾਸ ਹੋਇਆ ਕਿ ਉਸ ਨੇ ਸਾਇਕਲ ਚਲਾਉਣਾ ਕਿਉਂ ਨਹੀਂ ਸਿੱਖਿਆ?

ਪ੍ਰਸ਼ਨ 3. ਬੁੱਢੀ ਔਰਤ ਨੇ ਸਾਈਕਲ ਕਿਉਂ ਰੋਕ ਲਿਆ ਸੀ? ਉਸ ਨੇ ਸਾਈਕਲ ਕਿਵੇਂ ਸਿੱਖਿਆ ਸੀ?

ਉੱਤਰ : ਬੁੱਢੀ ਔਰਤ ਨੇ ਸਾਈਕਲ ਇਸਲਈ ਰੋਕ ਲਿਆ ਸੀ ਕਿਉਂਕਿ ਸਾਈਕਲ ਦੇ ਟਾਇਰ ਵਿੱਚ ਹਵਾ ਘੱਟ ਸੀ। ਉਸਨੇ ਸਾਇਕਲ ਦੇ ਹੈਂਡਲ ਨਾਲ ਲਟਕਦੇ ਹੋਏ ਝੋਲੇ ‘ਚੋਂ ਪੰਪ ਕੱਢਿਆ ਤੇ ਹਵਾ ਭਰਨੀ ਸ਼ੁਰੂ ਕੀਤੀ। ਪਿਆਰਾ ਸਿੰਘ ਦੇ ਪੁੱਛਣ ‘ਤੇ ਬੁੱਢੀ ਨੇ ਦੱਸਿਆ ਕਿ ਉਸ ਨੇ ਥੋੜ੍ਹੀ ਦੇਰ ਤੋਂ ਹੀ ਸਾਇਕਲ ਚਲਾਉਣਾ ਸਿੱਖਿਆ ਹੈ। ਲੋਕਾਂ ਨੇ ਉਸ ਨੂੰ ਬਹੁਤ ਮਖੌਲ ਕੀਤੇ ਪਰ ਉਸਨੇ ਕਿਸੇ ਦੀ ਨਹੀਂ ਸੁਣੀ।

ਪ੍ਰਸ਼ਨ 4. ਸੰਤ ਨੇ ਪਿਆਰਾ ਸਿੰਘ ਨੂੰ ਕਿਹੜੀਆਂ-ਕਿਹੜੀਆਂ ਗੱਲਾਂ ਸਮਝਾਈਆਂ?

ਉੱਤਰ : ਸੰਤ ਨੇ ਪਿਆਰਾ ਸਿੰਘ ਨੂੰ ਸਮਝਾਇਆ ਕਿ ਹੁਣ ਜ਼ਮਾਨਾ ਪੈਦਲ ਤੁਰਨ ਦਾ ਨਹੀਂ। ਸਾਨੂੰ ਸਮੇਂ ਦੇ ਨਾਲ – ਨਾਲ ਤੁਰਨਾ ਚਾਹੀਦਾ ਹੈ। ਸਮੇਂ ਦੇ ਨਾਲ ਨਾਂ ਤੁਰਨ ਕਰਕੇ  ਆਪਣੀ ਤੇ ਆਲੇ ਦੁਆਲੇ ਦੀ ਮੌਤ ਹੋ ਜਾਂਦੀ ਹੈ। ਪੈਦਲ ਜਾਣ ਨਾਲ, ਟਾਂਗਾ ਉਡੀਕਣ ਨਾਲ ਕਿੰਨਾ ਸਮਾਂ ਬਰਬਾਦ ਹੋ ਜਾਂਦਾ ਸੀ। ਪਰ ਸਾਇਕਲ ਸਿੱਖਣ ਦੀ ਬੜੀ ਮੌਜ ਹੈ। ਕਿਤੇ ਵੀ ਜਾਣਾ ਹੋਵੇ ਝੱਟ – ਪੱਟ ਹੀ ਪੁੱਜ ਜਾਈਦਾ ਹੈ।

ਪ੍ਰਸ਼ਨ 5.  ਪਿਆਰਾ ਸਿੰਘ ਨੇ ਸਾਈਕਲ ਕਦੋਂ ਤੇ ਕਿੱਦਾਂ ਸਿੱਖਿਆ?

ਉੱਤਰ : ਪਿਆਰਾ ਸਿੰਘ ਦੇ ਪੁੱਤਰ ਜਗਜੀਤ ਸਿੰਘ ਨੂੰ ਦੋ ਛੁੱਟੀਆਂ ਸਨ। ਉਹ ਆਪਣੀ ਪਤਨੀ ਤੇ ਬੱਚਿਆਂ ਨੂੰ ਲੈ ਕੇ ਸਹੁਰੇ ਪਿੰਡ ਚਲਾ ਗਿਆ। ਉਹ ਆਪਣਾ ਸਾਇਕਲ ਘਰ ਹੀ ਛੱਡ ਗਿਆ। ਪਿਆਰਾ ਸਿੰਘ ਸਾਇਕਲ ਲੈ ਕੇ ਪਿੰਡ ਦੇ ਸਕੂਲ ਦੀ ਗਰਾਉਂਡ ਵਿੱਚ ਆ ਗਿਆ। ਕਾਠੀ ਉੱਤੇ ਬੈਠ ਕੇ ਉਸ ਦੇ ਪੈਰ ਹੇਠਾਂ ਲੱਗ ਜਾਂਦੇ ਹਨ। ਉਹ ਪੈਰ ਥੱਲੇ ਲਾ ਕੇ ਸਾਇਕਲ ਰੇੜ੍ਹ ਕੇ ਸਾਇਕਲ ਸਿੱਖਣ ਲੱਗਾ। ਉਹ ਸਾਰੀ ਦਿਹਾੜੀ ਸਾਇਕਲ ਸਿੱਖਦਾ ਰਿਹਾ। ਕਈ ਵਾਰ ਡਿੱਗਿਆ, ਪਰ ਉਸਨੇ ਹੌਂਸਲਾ ਨਾ ਛੱਡਿਆ। ਆਖਰ ਉਹ ਸਾਇਕਲ ਸਿੱਖ ਗਿਆ ਤੇ ਆਉਂਦਾ ਹੋਇਆ ਸਾਇਕਲ ਚਲਾ ਕੇ ਆਇਆ।