ਸਮੇਂ ਦੇ ਨਾਲ ਚੱਲਣਾ – ਡਾ. ਗੁਰਦਿਆਲ ਸਿੰਘ ‘ਫੁੱਲ’


ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਇੱਕ – ਦੋ ਵਾਕਾਂ ਵਿੱਚ ਲਿਖੋ:


ਪ੍ਰਸ਼ਨ ੧. ਪਿਆਰਾ ਸਿੰਘ ਦੀ ਉਮਰ ਕਿੰਨੀ ਕੁ ਸੀ?

ਉੱਤਰ : ਪਿਆਰਾ ਸਿੰਘ ਦੀ ਉਮਰ ਪੈਂਹਠ (ਸਾਲ) ਵਰ੍ਹਿਆਂ ਦੀ ਸੀ।

ਪ੍ਰਸ਼ਨ ੨. ਜਗਜੀਤ ਸਿੰਘ ਕੌਣ ਸੀ ਤੇ ਉਹ ਕੀ ਕਰਦਾ ਸੀ?

ਉੱਤਰ : ਜਗਜੀਤ ਸਿੰਘ ਪਿਆਰਾ ਸਿੰਘ ਦਾ ਪੁੱਤਰ ਸੀ। ਉਹ ਕਚਿਹਰੀ ਵਿੱਚ ਨੌਕਰੀ ਕਰਦਾ ਸੀ।

ਪ੍ਰਸ਼ਨ ੩. ਪਿਆਰਾ ਸਿੰਘ ਤੁਰਿਆ ਜਾਂਦਾ ਕੀ ਸੋਚ ਰਿਹਾ ਸੀ?

ਉੱਤਰ : ਪਿਆਰਾ ਸਿੰਘ ਤੁਰਿਆ ਜਾਂਦਾ ਸੋਚ ਰਿਹਾ ਸੀ ਕਿ ਉਸਨੇ ਸਾਈਕਲ ਚਲਾਉਣਾ ਕਿਉਂ ਨਾ ਸਿੱਖਿਆ? ਕਿਉਂ ਨਾ ਉਸਨੇ ਸਮੇਂ ਦਾ ਹਾਣੀ ਬਣਕੇ ਵਿਗਿਆਨ ਦੀ ਇਸ ਖੋਜ ਦਾ ਲਾਭ ਲਿਆ?

ਪ੍ਰਸ਼ਨ ੪. ਸੰਤ ਦੀਆਂ ਜਟਾਂ ਕਿਹੋ ਜਿਹੀਆਂ ਸਨ?

ਉੱਤਰ : ਸੰਤ ਦੀਆਂ ਜਟਾਂ ਲੰਮੀਆਂ – ਲੰਮੀਆਂ ਸਨ।

ਪ੍ਰਸ਼ਨ ੫. ਸੰਤ ਦੇ ਸਾਈਕਲ ਦੇ ਪਿੱਛੇ ਬਹਿ ਕੇ ਪਿਆਰਾ ਸਿੰਘ ਕੀ ਮਹਿਸੂਸ ਕਰ ਰਿਹਾ ਸੀ?

ਉੱਤਰ : ਸੰਤ ਦੇ ਪਿੱਛੇ ਬੈਠ ਕੇ ਉਹ ਆਪਣੇ ਆਪ ਨੂੰ ਬਹੁਤ ਹਲਕਾ ਮਹਿਸੂਸ ਕਰ ਰਿਹਾ ਸੀ। ਅੱਜ ਉਹ ਆਪਣੇ ਆਪ ਨੂੰ ਸਮੇਂ ਦਾ ਹਾਣੀ ਸਮਝ ਰਿਹਾ ਸੀ।

ਪ੍ਰਸ਼ਨ ੬. ‘ਢੇਰੀ ਨਾ ਢਾਹੁਣਾ’ ਦਾ ਕੀ ਅਰਥ ਹੈ?

ਉੱਤਰ : ‘ਢੇਰੀ ਨਾ ਢਾਹੁਣਾ’ ਦਾ ਅਰਥ ਹੈ – ਹਿੰਮਤ ਨਾ ਹਾਰਨਾ।

ਪ੍ਰਸ਼ਨ ੭. ਜਗਜੀਤ ਸਿੰਘ ਨੇ ਛੁੱਟੀਆਂ ਵਿੱਚ ਕਿੱਥੇ ਜਾਣਾ ਸੀ?

ਉੱਤਰ : ਜਗਜੀਤ ਸਿੰਘ ਨੇ ਛੁੱਟੀਆਂ ਵਿੱਚ ਆਪਣੇ ਸਹੁਰੇ ਜਾਣਾ ਸੀ।