ਸਮਾਜਿਕ – ਧਾਰਮਿਕ ਅੰਦੋਲਨ


ਸਮਾਜਿਕ – ਧਾਰਮਿਕ ਅੰਦੋਲਨ (SOCIO-RELIGIOUS MOVEMENTS)


ਪ੍ਰਸ਼ਨ 1. ਇਸਲਾਮ ਦਾ ਭਾਰਤ ਵਿੱਚ ਪ੍ਰਵੇਸ਼ ਕਦੋਂ ਹੋਇਆ?

ਉੱਤਰ : ਅੱਠਵੀਂ ਸਦੀ ਵਿੱਚ

ਪ੍ਰਸ਼ਨ 2. ਉਲਮਾ ਸ਼ਬਦ ਦੇ ਕੀ ਅਰਥ ਹਨ?

ਉੱਤਰ : ਉਲਮਾ ਸ਼ਬਦ ਆਲਿਮ ਸ਼ਬਦ ਦਾ ਬਹੁਵਚਨ ਹੈ ਜਿਸ ਦਾ ਅਰਥ ਹੈ ਗਿਆਨੀ ਆਦਮੀ

ਪ੍ਰਸ਼ਨ 3. ਸੁੰਨੀ ਮੁਸਲਮਾਨਾਂ ਦਾ ਧਾਰਮਿਕ ਵਿਸ਼ਵਾਸ ਕੀ ਸੀ?

ਉੱਤਰ : ਸੁੰਨੀ ਮੁਸਲਮਾਨਾਂ ਦਾ ਵਿਸ਼ਵਾਸ ਸੀ ਕਿ ਅੱਲ੍ਹਾ ਸਰਵ ਸ਼ਕਤੀਮਾਨ ਹੈ ਅਤੇ ਉਸ ਤੋਂ ਬਿਨਾਂ ਹੋਰ ਕੋਈ ਈਸ਼ਵਰ ਨਹੀਂ ਹੋ ਸਕਦਾ।

ਪ੍ਰਸ਼ਨ 4. ਉਲਮਾ ਲੋਕਾਂ ਦਾ ਹਿੰਦੂਆਂ ਪ੍ਰਤੀ ਕੀ ਵਤੀਰਾ ਸੀ?

ਉੱਤਰ : ਉਲਮਾ ਲੋਕ ਆਪਣੇ ਸ਼ਾਸਕਾਂ ਨੂੰ ਹਿੰਦੂਆਂ ਪ੍ਰਤੀ ਕਠੋਰ ਨੀਤੀ ਅਪਣਾਉਣ ਦੀ ਪ੍ਰੇਰਣਾ ਦਿੰਦੇ ਸਨ।

ਪ੍ਰਸ਼ਨ 5. ਸੰਨਿਆਸੀ ਕਿਸ ਤਰ੍ਹਾਂ ਦੇ ਕੱਪੜੇ ਪਹਿਨਦੇ ਸਨ?

ਉੱਤਰ : ਭਗਵੇਂ

ਪ੍ਰਸ਼ਨ 6. ਭਗਤੀ ਅੰਦੋਲਨ ਦਾ ਭਾਰਤੀਆਂ ਉੱਤੇ ਕੀ ਪ੍ਰਭਾਵ ਪਿਆ?

ਉੱਤਰ : ਭਾਰਤੀਆਂ ਨੂੰ ਨਿਰਾਸ਼ਾ ਤੋਂ ਬਚਾ ਲਿਆ

ਪ੍ਰਸ਼ਨ 7. ਭਗਤੀ ਅੰਦੋਲਨ ਨੇ ਜਾਤ-ਪਾਤ ਉੱਤੇ ਕੀ ਪ੍ਰਭਾਵ ਪਾਇਆ?

ਉੱਤਰ : ਜਾਤ-ਪਾਤ ਦੇ ਬੰਧਨ ਨਰਮ ਪੈ ਗਏ

ਪ੍ਰਸ਼ਨ 8. ਬ੍ਰਾਹਮਣ ਛੋਟੀਆਂ ਜਾਤੀਆਂ ਨਾਲ ਕੀ ਵਰਤਾਓ ਕਰਦੇ ਸਨ?

ਉੱਤਰ : ਨਫ਼ਰਤ ਦਾ

ਪ੍ਰਸ਼ਨ 9. ਸ਼ਹਿਰਾਂ ਵਿੱਚੋਂ ਕਿਨ੍ਹਾਂ ਲੋਕਾਂ ਨੇ ਇਸਲਾਮ ਧਰਮ ਨੂੰ ਅਪਣਾਇਆ?

ਉੱਤਰ : ਸ਼ਿਲਪਕਾਰਾਂ ਨੇ

ਪ੍ਰਸ਼ਨ 10. ਪਿੰਡਾਂ ਵਿੱਚ ਕਿਨ੍ਹਾਂ ਲੋਕਾਂ ਨੇ ਇਸਲਾਮ ਧਰਮ ਅਪਣਾਇਆ?

ਉੱਤਰ : ਕਿਸਾਨਾਂ ਨੇ