ਸਮਾਂ : ਭਾਈ ਵੀਰ ਸਿੰਘ ਜੀ
ਪ੍ਰਸ਼ਨ. ਕਵੀ ਨੇ ਸਮੇਂ ਦਾ ਮਾਨਵੀਕਰਨ ਕਿਵੇਂ ਕੀਤਾ ਹੈ?
ਉੱਤਰ : ਕਵੀ ਨੇ ‘ਸਮਾਂ’ ਕਵਿਤਾ ਵਿੱਚ ਆਪਣੇ ਆਪ ਨੂੰ ਇਸਤਰੀ ਰੂਪ ਵਿੱਚ ਪੇਸ਼ ਕਰਦਿਆਂ ਸਮੇਂ ਦਾ ਮਾਨਵੀਕਰਨ ਬੜੇ ਹੀ ਉੱਤਮ ਢੰਗ ਨਾਲ ਕੀਤਾ ਹੈ। ਕਵੀ ਇਸਤਰੀ ਰੂਪ ਵਿੱਚ ਸਮੇਂ ਦੇ ਅੱਗੇ ਤਰਲੇ-ਮਿੰਨਤਾਂ ਕਰਦਿਆਂ ਇੰਜ ਵਾਸਤੇ ਪਾਉਂਦਾ ਨਜ਼ਰ ਆਉਂਦਾ ਹੈ ਜਿਵੇਂ ਕਿਸੇ ਮਨੁੱਖ ਅੱਗੇ ਤਰਲੇ-ਮਿੰਨਤਾਂ ਕੀਤੀਆਂ ਜਾਂਦੀਆਂ ਹਨ। ਭਾਈ ਸਾਹਿਬ ਕਹਿੰਦੇ ਹਨ ਕਿ ਸਮੇਂ ਉੱਤੇ ਉਹਨਾਂ ਦੀਆਂ ਤਰਲੇ-ਮਿੰਨਤਾਂ ਦਾ ਕੋਈ ਅਸਰ ਨਾ ਹੋਇਆ, ਸਮਾਂ ਆਪਣੀ ਨਿਰੰਤਰ ਚਾਲੇ ਚਲਦਾ ਰਿਹਾ। ਉਸ ਦੇ ਰਸਤੇ ਵਿੱਚ ਜਿੰਨੀਆਂ ਵੀ ਰੁਕਾਵਟਾਂ ਆਈਆਂ ਉਹ ਸਭ ਪਾਰ ਕਰਦਾ ਹੋਇਆ ਅੱਗੇ ਲੰਘ ਗਿਆ। ਇਸ ਲਈ ਸਮੇਂ ਨੂੰ ਵੇਲੇ ਸਿਰ ਸੰਭਾਲ ਲੈਣਾ ਚਾਹੀਦਾ ਹੈ ਕਿਉਂਕਿ ਇਹ ਠਹਿਰਨ ਦੀ ਜਾਚ ਨਹੀਂ ਜਾਣਦਾ।