ਸਮਾਂ – ਭਾਈ ਵੀਰ ਸਿੰਘ
ਜਮਾਤ – ਨੌਵੀਂ
ਕਵਿਤਾ ਭਾਗ
ਹੇਠ ਲਿਖੀਆਂ ਕਾਵਿ-ਟੁਕੜੀਆਂ ਦੇ ਬਹੁਵਿਕਲਪੀ ਪ੍ਰਸ਼ਨਾਂ ਦੇ ਉੱਤਰ ਚੁਣੋ :-
1.
ਰਹੀ ਵਾਸਤੇ ਘੱਤ ‘ਸਮੇਂ’ ਨੇ ਇੱਕ ਨਾ ਮੰਨੀ,
ਫੜ ਫੜ ਰਹੀ ਧਰੀਕ ਸਮੇਂ ਖਿਸਕਾਈ ਕੰਨੀ,
ਕਿਵੇਂ ਨਾ ਸੱਕੀ ਰੋਕ ਅਟਕ ਜੋ ਪਾਈ, ਭੰਨੀ,
ਤ੍ਰਿੱਖੋ ਆਪਣੇ ਵੇਗ ਗਿਆ ਟੱਪ ਬੰਨੇ ਬੰਨੀ!
ਪ੍ਰਸ਼ਨ 1. ਉਪਰੋਕਤ ਕਾਵਿ-ਸਤਰਾਂ ਦੇ ਰਚਨਹਾਰ ਦਾ ਨਾਂ ਲਿਖੋ।
(ੳ) ਧਨੀ ਰਾਮ ਚਾਤ੍ਰਿਕ
(ਅ) ਭਾਈ ਵੀਰ ਸਿੰਘ
(ੲ) ਵਿਧਾਤਾ ਸਿੰਘ ਤੀਰ
(ਸ) ਨੰਦ ਲਾਲ ਨੂਰਪੁਰੀ
ਪ੍ਰਸ਼ਨ 2. ਲੇਖਕ ਇਨ੍ਹਾਂ ਸਤਰਾਂ ਵਿੱਚ ‘ਸਮੇਂ ਦੀ ਸੰਭਾਲ’ ਕਰਨ ਲਈ ਕਿਸ ਨੂੰ ਕਹਿ ਰਿਹਾ ਹੈ ?
(ੳ) ਮਨੁੱਖ ਨੂੰ
(ਅ) ਆਪਣੇ ਆਪ ਨੂੰ
(ੲ) ਬੱਚਿਆਂ ਨੂੰ
(ਸ) ਵੱਡਿਆਂ ਨੂੰ
ਪ੍ਰਸ਼ਨ 3. ਕਵਿਤਾ ਅਨੁਸਾਰ ਜੀਵਨ ਵਿੱਚ ਕਿਹੜੀ ਚੀਜ਼ ਮੁੜ ਕੇ ਵਾਪਸ ਕਦੇ ਵੀ ਨਹੀਂ ਆਉਂਦੀ ?
(ੳ) ਜੀਵਨ
(ਅ) ਮੌਤ
(ੲ) ਸਮਾਂ
(ਸ) ਮਨੁੱਖ
ਪ੍ਰਸ਼ਨ 4. ਕਵੀ ਉਪਰੋਕਤ ਸਤਰਾਂ ਵਿੱਚ ਕਿਸ ਨੂੰ ਫੜ-ਫੜ ਕੇ ਰੋਕਣ ਦੀ ਕੋਸ਼ਿਸ਼ ਕਿਹੜੇ ਰੂਪ ਵਿੱਚ ਕਰ ਰਿਹਾ ਹੈ?
(ੳ) ਸਮੇਂ ਨੂੰ/ਇਸਤਰੀ ਰੂਪ ਵਿੱਚ
(ਅ) ਸਮੇਂ ਨੂੰ/ਮਨੁੱਖੀ ਰੂਪ ਵਿੱਚ
(ੲ) ਸਮੇਂ ਨੂੰ/ਕਵੀ ਰੂਪ ਵਿੱਚ
(ਸ) ਕਿਸੇ ਨੂੰ ਵੀ ਨਹੀਂ
ਪ੍ਰਸ਼ਨ 5. ਸਮੇਂ ਨੂੰ ਰੋਕਣ ਲਈ ਉਸਦੇ ਰਾਹ ਵਿੱਚ ਕੀ ਕੀਤਾ ਗਿਆ?
(ੳ) ਰੋਕਾਂ ਲਾਈਆਂ ਗਈਆਂ
(ਅ) ਰੁਕਾਵਟਾਂ ਪਾਈਆਂ
(ੲ) ਰੋੜੇ ਸੁੱਟੇ ਗਏ
(ਸ) ਹੱਥ ਨਾਲ ਫੱੜ ਕੇ ਰੋਕਿਆ
2.
ਹੋ ! ਅਜੇ ਸੰਭਾਲ ਇਸ ‘ਸਮੇਂ’ ਨੂੰ,
ਕਰ ਸਫਲ, ਉਡੰਦਾ ਜਾਂਵਦਾ,
ਇਹ ਠਹਿਰਨ ਜਾਚ ਨਾ ਜਾਣਦਾ,
ਲੰਘ ਗਿਆ ਨਾ ਮੁੜ ਕੇ ਆਂਵਦਾ।
ਪ੍ਰਸ਼ਨ 1. ਉਪਰੋਕਤ ਕਾਵਿ-ਟੁਕੜੀ ਕਿਹੜੇ ਲੇਖਕ ਦੀ ਕਿਹੜੇ ਸਿਰਲੇਖ ਹੇਠ ਦਰਜ ਹੈ?
(ੳ) ਫੀਰੋਜ਼ਦੀਨ ਸ਼ਰਫ਼/ਮੈਂ ਪੰਜਾਬੀ
(ਅ) ਭਾਈ ਵੀਰ ਸਿੰਘ/ਸਮਾਂ
(ੲ) ਵਿਧਾਤਾ ਸਿੰਘ ਤੀਰ/ਨਵੀਂ ਪੁਰਾਣੀ ਤਹਿਜ਼ੀਬ
(ਸ) ਇਹਨਾਂ ਵਿੱਚੋਂ ਕੋਈ ਵੀ ਨਹੀਂ
ਪ੍ਰਸ਼ਨ 2. ਉਪਰੋਕਤ ਸਤਰਾਂ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ ?
(ੳ) ਸਮਾਂ ਕਦੇ ਵਾਪਸ ਮੁੜ ਕੇ ਨਹੀਂ ਆਉਂਦਾ।
(ਅ) ਇਹ ਰੁਕਣਾ ਨਹੀਂ ਜਾਣਦਾ
(ੲ) ਸਮੇਂ ਨੂੰ ਸੰਭਾਲ ਕੇ ਸਹੀ ਵਰਤੋਂ ਕਰਨੀ ਚਾਹੀਦੀ ਹੈ
(ਸ) ਉਪਰੋਕਤ ਸਾਰੇ
ਪ੍ਰਸ਼ਨ 3. ਕਾਵਿ-ਸਤਰਾਂ ਅਨੁਸਾਰ ਕਿਸ ਨੂੰ ਠਹਿਰਨ ਦੀ ਜਾਚ ਹੀ ਨਹੀਂ ਹੈ ?
(ੳ) ਜੀਵਨ ਨੂੰ
(ਅ) ਸਮੇਂ ਨੂੰ
(ੲ) ਮਨੁੱਖ ਨੂੰ
(ਸ) ਕਵੀ ਨੂੰ
ਪ੍ਰਸ਼ਨ 4. ਕਵੀ ਅਨੁਸਾਰ ਅਸੀਂ ਕਿਸ ਤਰ੍ਹਾਂ ਆਪਣੇ ਸਮੇਂ ਨੂੰ ਸਫਲ ਕਰ ਸਕਦੇ ਹਾਂ ?
(ੳ) ਲਗਾਤਾਰ ਕੰਮ ਕਰਕੇ
(ਅ) ਚੰਗੇ ਕੰਮ ਕਰਕੇ
(ੲ) ਨਿਰੰਤਰ ਤੁਰਦੇ ਰਹਿਣ ਕਰਕੇ
(ਸ) ਇਹਨਾਂ ਵਿੱਚੋਂ ਕੋਈ ਵੀ ਨਹੀਂ
ਪ੍ਰਸ਼ਨ 5. ਸਮੇਂ ਨੂੰ ਕਿਹੜੀ ਜਾਚ ਨਹੀਂ ਹੈ ?
(ੳ) ਦੌੜਨ ਦੀ ਜਾਚ
(ਅ) ਠਹਿਰਨ ਦੀ ਜਾਚ
(ੲ) ਘੁੰਮਣ ਦੀ ਜਾਚ
(ਸ) ਸਾਰੀਆਂ ਜਾਚਾਂ ਹਨ।