ਸਭ ਗੈਸ……… ਕੁੜਮ ਵਹਿੜਕੇ ਵਰਗਾ।
ਸਿੱਠਣੀਆਂ : ਪ੍ਰਸੰਗ ਸਹਿਤ ਵਿਆਖਿਆ
ਸਭ ਗੈਸ ਬੁਝਾ ਦਿਓ ਜੀ,
ਸਾਡਾ ਕੁੜਮ ਬੈਟਰੀ ਵਰਗਾ।
ਸਭ ਮਿਰਚਾਂ ਘੋਟੋ ਜੀ,
ਸਾਡਾ ਕੁੜਮ ਘੋਟਣੇ ਵਰਗਾ।
ਮਣ ਮੱਕੀ ਪਿਹਾ ਲਉ ਜੀ,
ਸਾਡਾ ਕੁੜਮ ਵਹਿੜਕੇ ਵਰਗਾ।
ਪ੍ਰਸੰਗ : ਇਹ ਕਾਵਿ-ਸਤਰਾਂ ‘ਲਾਜ਼ਮੀ ਪੰਜਾਬੀ-11′ ਨਾਂ ਦੀ ਪਾਠ-ਪੁਸਤਕ ਵਿੱਚ ਦਰਜ ‘ਸਿੱਠਣੀਆਂ’ ਵਿੱਚੋਂ ਲਈਆਂ ਗਈਆਂ ਹਨ। ਇਹਨਾਂ ਸਤਰਾਂ ਵਿੱਚ ਕੁੜੀ ਦੇ ਵਿਆਹ ‘ਤੇ ਇਕੱਠੀਆਂ ਹੋਈਆਂ ਮੇਲਣਾਂ ਅਤੇ ਸ਼ਰੀਕੇ ਦੀਆਂ ਔਰਤਾਂ ਕੁੜਮ ਨੂੰ ਮਖੌਲ ਕਰਦੀਆਂ ਹਨ।
ਵਿਆਖਿਆ : ਕੁੜਮ ਨੂੰ ਮਖੌਲ ਕਰਦੀਆਂ ਮੇਲਣਾਂ/ਸ਼ਰੀਕੇ ਦੀਆਂ ਔਰਤਾਂ ਆਖਦੀਆਂ ਹਨ ਕਿ ਸਭ ਗੈਸ ਬੁਝਾ ਦਿਓ ਕਿਉਂਕਿ ਸਾਡਾ ਕੁੜਮ ਹੀ ਬੈਟਰੀ ਵਰਗਾ ਹੈ। ਸਾਰੇ ਜਣੇ ਮਿਰਚਾਂ ਘੋਟੋ। ਉਹਨਾਂ ਨੂੰ ਘੋਟਣੇ ਦੀ ਲੋੜ ਨਹੀਂ ਕਿਉਂਕਿ ਸਾਡਾ ਕੁੜਮ ਹੀ ਘੋਟਣੇ ਵਰਗਾ ਹੈ। ਮਣ ਮੱਕੀ ਪਿਸਾ ਲਓ ਕਿਉਂਕਿ ਸਾਡਾ ਕੁੜਮ ਵੱਛੇ ਵਰਗਾ ਹੈ।