ਸਤਿਗੁਰੂ ਨਾਨਕ ਪ੍ਰਗਟਿਆ : ਇੱਕ ਵਾਕ ਵਿੱਚ ਉੱਤਰ
ਇੱਕ-ਦੋ ਸ਼ਬਦਾਂ ਜਾਂ ਇੱਕ ਵਾਕ/ਸਤਰ ਵਿੱਚ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1. ‘ਸਤਿਗੁਰ ਨਾਨਕ ਪ੍ਰਗਟਿਆ’ ਸਿਰਲੇਖ ਹੇਠ ਦਰਜ ਪਉੜੀ ਦਾ ਲੇਖਕ ਕੌਣ ਹੈ?
ਉੱਤਰ : ਭਾਈ ਗੁਰਦਾਸ ਜੀ।
ਪ੍ਰਸ਼ਨ 2. ਆਪਣੀ ਪਾਠ-ਪੁਸਤਕ ਵਿੱਚ ਦਰਜ ਭਾਈ ਗੁਰਦਾਸ ਜੀ ਦੀ ਕਿਸੇ ਪਉੜੀ ਦਾ ਸਿਰਲੇਖ ਲਿਖੋ।
ਉੱਤਰ : ਸਤਿਗੁਰ ਨਾਨਕ ਪ੍ਰਗਟਿਆ।
ਪ੍ਰਸ਼ਨ 3. ‘ਸਤਿਗੁਰ ਨਾਨਕ ਪ੍ਰਗਟਿਆ’ ਨਾਂ ਦੀ ਪਉੜੀ ਭਾਈ ਗੁਰਦਾਸ ਜੀ ਦੀ ਕਿਹੜੀ ਵਾਰ ਵਿੱਚੋਂ ਹੈ?
ਉੱਤਰ : ਪਹਿਲੀ ਵਾਰ ਵਿੱਚੋਂ।
ਪ੍ਰਸ਼ਨ 4. ਸਤਿਗੁਰ ਨਾਨਕ ਪ੍ਰਗਟਿਆ’ ਨਾਂ ਦੀ ਪਉੜੀ ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਦੀ ਕਿਹੜੀ ਪਉੜੀ ਹੈ?
ਉੱਤਰ : ਸਤਾਈਵੀਂ।
ਪ੍ਰਸ਼ਨ 5. ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਗਟ ਹੋਣ ‘ਤੇ ਕਿਹੜੀ ਧੁੰਦ ਮਿਟ ਗਈ?
ਉੱਤਰ : ਅਗਿਆਨਤਾ/ਅਵਿੱਦਿਆ ਦੀ।
ਪ੍ਰਸ਼ਨ 6. ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਗਟ ਹੋਣ ‘ਤੇ ਕਿੱਥੇ ਗਿਆਨ ਦਾ ਚਾਨਣ ਹੋਇਆ?
ਉੱਤਰ : ਦੁਨੀਆ ‘ਤੇ/ਸੰਸਾਰ ‘ਤੇ।
ਪ੍ਰਸ਼ਨ 7. ਸਤਿਗੁਰ ਨਾਨਕ ਪ੍ਰਗਟਿਆ’ ਨਾਂ ਦੀ ਪਉੜੀ ਅਨੁਸਾਰ ਸੰਸਾਰ/ਦੁਨੀਆ ‘ਤੇ ਗਿਆਨ ਦਾ ਚਾਨਣ ਕਿਉਂ ਹੋਇਆ?
ਉੱਤਰ : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਗਟ ਹੋਣ ਕਾਰਨ।
ਪ੍ਰਸ਼ਨ 8. ਸੂਰਜ ਦੇ ਨਿਕਲਨ ‘ਤੇ ਕੀ ਦੂਰ ਹੁੰਦਾ ਹੈ?
ਉੱਤਰ : ਹਨੇਰਾ।
ਪ੍ਰਸ਼ਨ 9. ‘ਸਿੰਘ’ ਦਾ ਕੀ ਅਰਥ ਹੈ?
ਉੱਤਰ : ਸ਼ੇਰ।
ਪ੍ਰਸ਼ਨ 10. ‘ਸਤਿਗੁਰ ਨਾਨਕ ਪ੍ਰਗਟਿਆ’ ਨਾਂ ਦੀ ਪਉੜੀ ਵਿੱਚ ਹਰਨਾਂ ਦੀ ਡਾਰ ਲਈ ਕਿਹੜਾ ਸ਼ਬਦ ਵਰਤਿਆ ਗਿਆ ਹੈ?
ਉੱਤਰ : ਮਿਰਗਾਵਲੀ।
ਪ੍ਰਸ਼ਨ 11. ‘ਭੰਨੀ ਜਾਇ’ ਕਿਸ ਦੇ ਭੱਜ ਜਾਣ ਦਾ ਸੰਕੇਤ ਹੈ?
ਉੱਤਰ : ਹਰਨਾਂ ਦੀ ਡਾਰ ਦੇ।
ਪ੍ਰਸ਼ਨ 12. ‘ਭੰਨੀ ਜਾਇ ਨ ਧੀਰਿ ਧਰੋਆ’ ਅਨੁਸਾਰ ਕਿਸ ਤੋਂ ਧੀਰਜ ਨਹੀਂ ਸੀ ਰੱਖਿਆ ਜਾਂਦਾ?
ਉੱਤਰ : ਭੱਜੀ ਜਾਂਦੀ ਹਰਨਾਂ ਦੀ ਡਾਰ ਤੋਂ।
ਪ੍ਰਸ਼ਨ 13. ਸ਼ੇਰ ਦੇ ਗਰਜਣ ‘ਤੇ ਕੌਣ ਭੱਜ ਤੁਰਦਾ ਹੈ?
ਉੱਤਰ : ਹਰਨਾਂ ਦੀ ਡਾਰ/ਕਤਾਰ।
ਪ੍ਰਸ਼ਨ 14. ਕਿਸ ਦੇ ਚਰਨਾਂ ਦੀ ਛੋਹ ਪ੍ਰਾਪਤ ਕਰਨ ਵਾਲੀਆਂ ਥਾਂਵਾਂ ਪੂਜਾ ਦੇ ਸਥਾਨ ਬਣ ਗਈਆਂ?
ਉੱਤਰ : ਸ੍ਰੀ ਗੁਰੂ ਨਾਨਕ ਦੇਵ ਜੀ ਦੇ।
ਪ੍ਰਸ਼ਨ 15. ਸ੍ਰੀ ਗੁਰੂ ਨਾਨਕ ਦੇਵ ਜੀ ਨੇ ਘਰ-ਘਰ ਅੰਦਰ ਕੀ ਬਣਾ ਦਿੱਤਾ?
ਉੱਤਰ : ਧਰਮ-ਸਥਾਨ/ਧਰਮਸਾਲ।
ਪ੍ਰਸ਼ਨ 16. ਚਾਰੇ ਦਿਸ਼ਾਵਾਂ ਦੇ ਲੋਕਾਂ ਦਾ ਕਲਿਆਣ ਕਿਸ ਨੇ ਕੀਤਾ?
ਉੱਤਰ : ਸ੍ਰੀ ਗੁਰੂ ਨਾਨਕ ਦੇਵ ਜੀ ਨੇ।
ਪ੍ਰਸ਼ਨ 17. ਸਤਿਗੁਰ ਨਾਨਕ ਪ੍ਰਗਟਿਆ’ ਨਾਂ ਦੀ ਪਉੜੀ ਵਿੱਚ ਕਿਸ ਦੇ ਨੌਂ ਖੰਡਾਂ ਦਾ ਜ਼ਿਕਰ ਹੈ?
ਉੱਤਰ : ਧਰਤੀ ਦੇ।
ਪ੍ਰਸ਼ਨ 18. ‘ਸਤਿਗੁਰ ਨਾਨਕ ਪ੍ਰਗਟਿਆ’ ਨਾਂ ਦੀ ਪਉੜੀ ਵਿੱਚ ਵਿਸਾਖੀ ਲਈ ਕਿਹੜਾ ਸ਼ਬਦ ਵਰਤਿਆ ਗਿਆ ਹੈ?
ਉੱਤਰ : ਵਿਸੋਆ।
ਪ੍ਰਸ਼ਨ 19. ‘ਸਤਿਗੁਰ ਨਾਨਕ ਪ੍ਰਗਟਿਆ’ ਨਾਂ ਦੀ ਪਉੜੀ ਅਨੁਸਾਰ ਕਲਜੁਗ ਵਿੱਚ ਕੌਣ ਪ੍ਰਗਟ ਹੋਇਆ?
ਉੱਤਰ : ਸ੍ਰੀ ਗੁਰੂ ਨਾਨਕ ਦੇਵ ਜੀ।
ਪ੍ਰਸ਼ਨ 20. ‘ਗੁਰਮੁਖਿ ਕਲਿ ਵਿਚਿ ਪਰਗਟੁ ਹੋਆ’ ਤੁਕ ਦਾ ਲੇਖਕ ਕੌਣ ਹੈ?
ਉੱਤਰ : ਭਾਈ ਗੁਰਦਾਸ ਜੀ।
ਪ੍ਰਸ਼ਨ 21. ‘ਘਰਿ ਘਰਿ ਅੰਦਰਿ ਧਰਮਸਾਲ ਹੋਵੈ ਕੀਰਤਨੁ ਸਦਾ ਵਿਸੋਆ’ ਤੁਕ ਕਿਸ ਦੀ ਲਿਖੀ ਹੋਈ ਹੈ?
ਉੱਤਰ : ਭਾਈ ਗੁਰਦਾਸ ਜੀ ਦੀ।
ਪ੍ਰਸ਼ਨ 22. ‘ਸਿਧ ਆਸਣਿ ਸਭਿ ਜਗਤ ਦੇ ਨਾਨਕ ਆਦਿ ਮਤੇ ਜੇ ਕੋਆ’ ਤੁਕ ਦਾ ਰਚਿਤਾ ਕੌਣ ਹੈ?
ਉੱਤਰ : ਭਾਈ ਗੁਰਦਾਸ ਜੀ।
ਪ੍ਰਸ਼ਨ 23. ਭਾਈ ਗੁਰਦਾਸ ਜੀ ਦੀ ਪੰਜਾਬੀ ਰਚਨਾ ਦਾ ਸੰਬੰਧ ਕਿਸ ਕਾਵਿ-ਰੂਪ ਨਾਲ਼ ਹੈ?
ਉੱਤਰ : ‘ਵਾਰ’ ਨਾਲ।
ਪ੍ਰਸ਼ਨ 24. ਭਾਈ ਗੁਰਦਾਸ ਜੀ ਨੂੰ ਵਿਆਖਿਆਕਾਰ ਕਵੀ ਕਿਉਂ ਕਿਹਾ ਜਾਂਦਾ ਹੈ?
ਉੱਤਰ : ਗੁਰਬਾਣੀ ਦੀ ਵਿਆਖਿਆ ਕਰਨ ਕਰਕੇ।
ਪ੍ਰਸ਼ਨ 25. ਭਾਈ ਗੁਰਦਾਸ ਜੀ ਦੀ ਰਚਨਾ ਨੂੰ ਕਿਸ ਦੀ ਕੁੰਜੀ ਕਿਹਾ ਗਿਆ ਹੈ ?
ਉੱਤਰ : ਗੁਰਬਾਣੀ ਦੀ।
ਪ੍ਰਸ਼ਨ 26. ਭਾਈ ਗੁਰਦਾਸ ਜੀ ਦੀ ਰਚਨਾ ਨੂੰ ਗੁਰਬਾਣੀ ਦੀ ਕੁੰਜੀ ਕਿਸ ਨੇ ਕਿਹਾ?
ਉੱਤਰ : ਸ੍ਰੀ ਗੁਰੂ ਅਰਜਨ ਦੇਵ ਜੀ ਨੇ।
ਪ੍ਰਸ਼ਨ 27. ਈਸ਼ਰ ਦਾਸ ਭੱਲਾ ਕੌਣ ਸਨ?
ਉੱਤਰ : ਭਾਈ ਗੁਰਦਾਸ ਜੀ ਦੇ ਪਿਤਾ।
ਪ੍ਰਸ਼ਨ 28. ਰਿਸ਼ਤੇ ਵਿੱਚ ਸ੍ਰੀ ਗੁਰੂ ਅਮਰਦਾਸ ਜੀ ਦੇ ਭਤੀਜੇ ਕੌਣ ਸਨ?
ਉੱਤਰ : ਭਾਈ ਗੁਰਦਾਸ ਜੀ।
ਪ੍ਰਸ਼ਨ 29. ਭਾਈ ਗੁਰਦਾਸ ਜੀ ਕਿਸ ਦੇ ਮਾਮਾ ਲੱਗਦੇ ਸਨ?
ਉੱਤਰ : ਸ੍ਰੀ ਗੁਰੂ ਅਰਜਨ ਦੇਵ ਜੀ ਦੇ।
ਪ੍ਰਸ਼ਨ 30. ਭਾਈ ਗੁਰਦਾਸ ਜੀ ਦੀ ਬ੍ਰਜ-ਭਾਸ਼ਾ ਵਿੱਚ ਕਿਹੜੀ ਰਚਨਾ ਮਿਲਦੀ ਹੈ?
ਉੱਤਰ : ਕਬਿੱਤ-ਸਵੱਯੇ।
ਪ੍ਰਸ਼ਨ 31. ਭਾਈ ਗੁਰਦਾਸ ਜੀ ਦੀਆਂ ਵਾਰਾਂ ਕਿਸ ਭਾਸ਼ਾ ਵਿੱਚ ਹਨ?
ਉੱਤਰ : ਸ਼ੁੱਧ ਟਕਸਾਲੀ ਪੰਜਾਬੀ ਵਿੱਚ।
ਪ੍ਰਸ਼ਨ 32. ਭਾਈ ਗੁਰਦਾਸ ਜੀ ਕਿਨ੍ਹਾਂ ਭਾਸ਼ਾਵਾਂ ਦੇ ਵਿਦਵਾਨ ਸਨ ?
ਉੱਤਰ : ਭਾਈ ਗੁਰਦਾਸ ਜੀ ਸੰਸਕ੍ਰਿਤ, ਬ੍ਰਜ-ਭਾਸ਼ਾ, ਫ਼ਾਰਸੀ ਅਤੇ ਪੰਜਾਬੀ ਦੇ ਵਿਦਵਾਨ ਸਨ।
ਪ੍ਰਸ਼ਨ 33. ਭਾਈ ਗੁਰਦਾਸ ਜੀ ਸਿੱਖ-ਮਤ ਦੇ ਪ੍ਰਚਾਰ ਲਈ ਕਿੱਥੇ ਗਏ?
ਉੱਤਰ : ਭਾਈ ਗੁਰਦਾਸ ਜੀ ਸਿੱਖ-ਮਤ ਦੇ ਪ੍ਰਚਾਰ ਲਈ ਆਗਰੇ, ਬਨਾਰਸ ਅਤੇ ਉਜੈਨ ਆਦਿ ਥਾਵਾਂ ‘ਤੇ ਗਏ।
ਪ੍ਰਸ਼ਨ 34. ਭਾਈ ਗੁਰਦਾਸ ਜੀ ਦੀ ਰਚਨਾ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਵਿੱਚ ਸ਼ਾਮਲ ਹੈ ਜਾਂ ਨਹੀਂ?
ਉੱਤਰ : ਨਹੀਂ।
ਪ੍ਰਸ਼ਨ 35. 1559 ਤੋਂ 1637 ਈ. ਤੱਕ ਦਾ ਜੀਵਨ-ਕਾਲ ਕਿਸ ਦਾ ਹੈ?
ਉੱਤਰ : ਭਾਈ ਗੁਰਦਾਸ ਜੀ ਦਾ।
ਪ੍ਰਸ਼ਨ 36. ਭਾਈ ਗੁਰਦਾਸ ਜੀ ਕਿਸ ਮਤ ਦੇ ਪ੍ਰਚਾਰ ਲਈ ਵੱਖ-ਵੱਖ ਥਾਵਾਂ ‘ਤੇ ਗਏ?
ਉੱਤਰ : ਸਿੱਖ-ਮਤ ਦੇ ਪ੍ਰਚਾਰ ਲਈ।
ਪ੍ਰਸ਼ਨ 37. ਭਾਈ ਗੁਰਦਾਸ ਜੀ ਨੇ ਗੁਰਬਾਣੀ ਦੇ ਕਿਸ ਪੱਖ ਦੀ ਵਿਆਖਿਆ ਕੀਤੀ?
ਉੱਤਰ : ਸਿਧਾਂਤਿਕ
ਪ੍ਰਸ਼ਨ 38. ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਕਿਸ ਦੀ ਸਿੱਖਿਆ ਦਿੱਤੀ?
ਉੱਤਰ : ਸਦਾਚਾਰ ਦੀ।
ਪ੍ਰਸ਼ਨ 39. ਕਿਸ ਗ੍ਰੰਥ ਨੂੰ ਭਾਈ ਗੁਰਦਾਸ ਜੀ ਨੇ ਪਹਿਲੀ ਵਾਰ ਆਪਣੇ ਹੱਥ ਨਾਲ ਲਿਖਿਆ?
ਉੱਤਰ : ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਨੂੰ।
ਪ੍ਰਸ਼ਨ 40. ਹੇਠ ਦਿੱਤੀਆਂ ਤੁਕਾਂ ਨੂੰ ਪੂਰਾ ਕਰੋ :
(ੳ) ਸਤਿਗੁਰ ਨਾਨਕ ਪ੍ਰਗਟਿਆ ……………….. ।
(ਅ) ਗੁਰਮੁਖਿ ਕਲਿ ਵਿਚਿ ……………….. ।
ਉੱਤਰ: (ੳ) ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ।
(ਅ) ਗੁਰਮੁਖਿ ਕਲਿ ਵਿਚਿ ਪਰਗਟੁ ਹੋਆ।
ਪ੍ਰਸ਼ਨ 41. ਖ਼ਾਲੀ ਥਾਵਾਂ ਭਰੋ :
(ੳ) ਜਿਉ ਕਰਿ ਸੂਰਜ ਨਿਕਲਿਆ ………… ਛਪਿ ਅੰਧੇਰੁ ਪਲੋਆ।
ਅ) ਬਾਬੇ ਤਾਰੇ ………. ਚਕਿ।
ਉੱਤਰ : (ੳ) ਤਾਰੇ, (ਅ) ਚਾਰਿ।
ਪ੍ਰਸ਼ਨ 42. ਹੇਠ ਦਿੱਤੇ ਕਥਨਾਂ ਵਿੱਚੋਂ ਕਿਹੜਾ ਸਹੀ ਹੈ ਅਤੇ ਕਿਹੜਾ ਗ਼ਲਤ?
(ੳ) ‘ਸਤਿਗੁਰ ਨਾਨਕ ਪ੍ਰਗਟਿਆ’ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰਚਨਾ ਹੈ।
(ਅ) ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਤਜੁਗ ਵਿੱਚ ਅਵਤਾਰ ਧਾਰਿਆ।
ਉੱਤਰ : (ੳ) ਗ਼ਲਤ, (ਅ) ਗ਼ਲਤ।