ਸਮਾਗਮ, ਸਮਾਜਵਾਦ, ਸਮਾਰਕ, ਸਮੁੱਚਾ ਆਦਿ
ਔਖੇ ਸ਼ਬਦਾਂ ਦੇ ਅਰਥ
ਸਮਰਪਣ : ਭੇਟਾ, ਨਜ਼ਰ, ਅਰਪਣ, ਢਹਿ ਜਾਣਾ
ਸਮਰਪਿਤ : ਅਰਪਿਤ, ਕੁਰਬਾਨ, ਸੌਂਪਿਆ, ਸਪੁਰਦਗੀ, ਹਵਾਲਗੀ, ਹਾਰ
ਸਮਰਾਟ : ਰਾਜਾ, ਸ਼ਹਿਨਸ਼ਾਹ, ਬਾਦਸ਼ਾਹ, ਮਹਾਰਾਜਾ, ਨਰੇਸ਼, ਪ੍ਰਧਾਨ-ਮੰਤਰੀ
ਸਮਰੂਪ : ਇਕੋ ਜਿਹਾ, ਇਕਰੂਪ, ਮੇਲਵਾਂ, ਸਦ੍ਰਿਸ਼ਟ
ਸਮਾ : ਸਮਾਉਣ ਦਾ ਭਾਵ, ਲੀਨ, ਇਕਰੂਪ ਹੋ ਜਾਣਾ, ਖਤਮ ਹੋ ਜਾਣਾ
ਸਮਾਂ : ਵਕਤ, ਵੇਲਾ, ਮੌਕਾ, ਅੰਤਰਾਲ, ਹਾਲਾਤ
ਸਮਾਂ ਗਵਾਉਣਾ : ਸਮੇਂ ਦੀ ਕਦਰ ਨਾ ਕਰਨਾ
ਸਮਾਉਣਾ : ਲੀਨ ਹੋਣਾ, ਇਕਰੂਪ ਹੋ ਜਾਣਾ, ਖਤਮ ਹੋ ਜਾਣਾ, ਮਿਲਣ ਹੋਣਾ, ਅਭੇਦ ਹੋ ਜਾਣਾ
ਸਮਾਈ : ਲਿਵਲੀਨਤਾ, ਲੀਨਤਾ, ਮਿਲਾਪ, ਅਭੇਦਤਾ, ਨਿਬੇੜਾ, ਨਿਪਟਾਰਾ
ਸਮਾਸ : ਦੋ ਜਾਂ ਵਧੀਕ ਮੂਲ ਸ਼ਬਦਾਂ ਤੋਂ ਮਿਲ ਕੇ ਬਣਿਆ ਸ਼ਬਦ ਜਿਵੇਂ : ਦੁੱਖ-ਸੁੱਖ
ਸਮਾਗਮ : ਮੇਲਾ, ਪੁਰਬ, ਇਕੱਠ, ਕਾਜ, ਔਰਤ-ਮਰਦ ਸੰਜੋਗ, ਕਾਮ-ਭੋਗ
ਸਮਾਚਾਰ : ਖ਼ਬਰ, ਜਾਣਕਾਰੀ, ਸੂਚਨਾ, ਸਨੇਹਾ
ਸਮਾਚਾਰ ਪੱਤਰ : ਖ਼ਬਰਨਾਮਾ, ਅਖ਼ਬਾਰ
ਸਮਾਜ : ਭਾਈਚਾਰਾ, ਸੰਗਤ, ਸਾਥ, ਮੁਹੱਲਾ, ਤਬਕਾ, ਸਭਾ
ਸਮਾਜਵਾਦ : ਸਮਾਜ ਦੇ ਸਾਰੇ ਜੀਵਾਂ ਨੂੰ ਬਰਾਬਰੀ ਦੇ ਹੱਕ ਦੇਣ ਵਾਲਾ ਇਕ ਸਿੱਧਾਂਤ, ਸਮਾਜ ਦੇ ਹੱਕ ‘ਚ ਕੋਈ ਵਾਦ ਜਾਂ ਸਿਧਾਂਤ
ਸਮਾਜਵਾਦੀ : ਸਮਾਜਵਾਦੀ ਦੇ ਸਿਧਾਂਤ ਨੂੰ ਮੰਨਣ ਵਾਲਾ, ਸਮਾਜ ਸੇਵਕ
ਸਮਾਜਿਕ : ਸਮਾਜ ਸਬੰਧੀ, ਭਾਈਚਾਰਕ
ਸਮਾਨ : ਕਬਰ, ਗੋਰ, ਮੜ੍ਹੀ, ਮਸਾਣ, ਮਜ਼ਾਰ
ਸਮਾਧਾਨ : ਹੱਲ, ਜੁਆਬ, ਸੁਲਝਾਅ, ਨਵਿਰਤੀ, ਉਪਾਅ
ਸਮਾਧੀ : ਧਿਆਨ, ਲਿਵ, ਇਕਾਗਰਤਾ, ਅੰਤਰ-ਧਿਆਨ
ਸਮਾਨ : ਮਾਲ ਅਸਬਾਬ, ਪਦਾਰਥ, ਸਮੱਗਰੀ, ਮਸਾਲਾ, ਬਰਾਬਰ, ਤੁੱਲ, ਇਕੋ ਜਿਹਾ, ਵਰਗਾ
ਸਮਾਨ-ਅਨੁਪਾਤ : ਇਕੋ ਜਿਹੀ ਮਾਤਰਾ ਵਿਚ
ਸਮਾਨ ਅਰਥੀ ਸ਼ਬਦ : ਇਕੋ ਜਿਹਾ ਅਰਥ ਰਖਦੇ ਵੱਖ-ਵੱਖ ਸ਼ਬਦ, ਸਮਅਰਥੀ ਸ਼ਬਦ
ਸਮਾਨੰਤਰ : ਸਦ੍ਰਿਸ਼, ਸਮ-ਵਿਥੀ, ਨਾਲ- ਨਾਲ, ਇਕੋ ਜਿਹੀ ਦੂਰੀ ਤੇ, ਸਮਾਂਤਰ
ਸਮਾਪਤ : ਖਤਮ, ਮੁੱਕਣ ਦਾ ਭਾਵ, ਨਿਬੇੜਨਾ, ਭੁਗਤ ਜਾਣਾ, ਪੂਰਾ ਹੋਣਾ
ਸਮਾਪਤੀ : ਖ਼ਾਤਮਾ, ਅੰਤ, ਸਾਰੰਸ਼, ਪੂਰਾ, ਨਿਬੇੜਾ
ਸਮਾਰਕ : ਯਾਦਗਾਰ, ਯਾਦਗਾਰੀ- ਸਤੰਭ, ਨਿਸ਼ਾਨੀ
ਸਮਾਰੋਹ : ਮੇਲਾ, ਉਤਸਵ, ਪੁਰਬ, ਇਕੱਠ, ਖੁਸ਼ੀ
ਸਮਾਵੇਸ਼ : ਲੀਨ, ਅਭੇਦ, ਸ਼ਮੂਲੀਅਤ, ਮੇਲ
ਸਮਿਤੀ : ਕਮੇਟੀ, ਸਭਾ, ਬੈਠਕ, ਇਕੱਤ੍ਰਤਾ
ਸੰਮਿਲਤ : ਨਾਲ ਮਿਲਣਾ, ਇਕੱਠੇ ਹੋਣਾ, ਮੇਲ ਹੋਣਾ, ਜੁੜਨਾ, ਸ਼ਾਮਲ ਹੋਣਾ
ਸਮੀਕਰਣ : ਸਮਤਾ, ਸਮਾਨਤਾ, ਵੱਟਾ
ਸਮੀਖਿਆ : ਗੁਣ-ਦੋਸ਼ ਲੱਭਣਾ, ਪੁਨਰ-ਵਿਚਾਰ, ਪੜਤਾਲ, ਮੁਲੰਕਣ, ਸਮਾਲੋਚਨਾ
ਸਮੀਖਿਅਕ : ਵਿਚਾਰਕ, ਆਲੋਚਕ, ਪੜਤਾਲੀਆ, ਸਮਾਲੋਚਕ
ਸਮੀਪ : ਨੇੜੇ, ਕੋਲ, ਨਜ਼ਦੀਕ, ਲਾਗੇ, ਨਾਲ ਹੀ
ਸਮੁੱਚ : ਜੋੜ, ਸਾਰੇ ਦਾ ਸਾਰਾ, ਸਮੁੱਚਾ, ਇਕੱਠ
ਸਮੁੱਚਾ : ਸਾਰਾ, ਸੰਪੂਰਣ, ਸਾਰੇ ਦਾ ਸਾਰਾ, ਕੁਲ, ਪੂਰਾ ਸਭ