ਸ਼ਾਹੀ ਹਕੀਮ ਦਾ ਚਰਿੱਤਰ ਚਿਤਰਣ – ਜ਼ਫ਼ਰਨਾਮਾ


ਇਕਾਂਗੀ ਵਿੱਚ ਆਏ ਪਾਤਰਾਂ ਦਾ ਚਰਿੱਤਰ ਚਿਤਰਨ ਕਰੋ।

ਇਕਾਂਗੀ – ਜ਼ਫ਼ਰਨਾਮਾ

ਲੇਖਕ – ਡਾ. ਹਰਚਰਨ ਸਿੰਘ

ਜਮਾਤ – ਦਸਵੀਂ

ਪਾਤਰ – ਅਸਦ ਖ਼ਾਨ


ਉਹ ਔਰੰਗਜ਼ੇਬ ਦਾ ਸ਼ਾਹੀ ਹਕੀਮ ਹੈ। ਉਹ ਆਪਣੇ ਬਾਦਸ਼ਾਹ ਦੀ ਸਿਹਤ ਲਈ ਫ਼ਿਕਰਮੰਦ ਹੈ ਅਤੇ ਜ਼ੀਨਤ ਦੇ ਸੁਨੇਹਾ ਭੇਜਣ ‘ਤੇ ਤੁਰੰਤ ਹਾਜ਼ਿਰ ਹੋ ਜਾਂਦਾ ਹੈ। ਔਰੰਗਜ਼ੇਬ ਨੂੰ ਉਸ ‘ਤੇ ਕੋਈ ਭਰੋਸਾ ਨਹੀਂ।

ਉਹ ਸਪਸ਼ਟ ਕਹਿੰਦਾ ਹੈ ਕਿ ਉਸ ਦੀਆਂ ਗੱਲਾਂ ਵਾਂਗ ਉਸ ਦੀ ਦਵਾਈ ਵੀ ਝੂਠੀ ਹੋਵੇਗੀ। ਇੱਥੋਂ ਤੱਕ ਕਿ ਉਹ ਉਸਦੀ ਦਵਾਈ ਖਾਣ ਤੋਂ ਪਹਿਲਾਂ ਉਸ ਨੂੰ ਚੱਖਣ ਲਈ ਕਹਿੰਦਾ ਹੈ।

ਉਹ ਹਿਕਮਤ ਦਾ ਵੱਡਾ ਜਾਣਕਾਰ ਹੈ। ਉਹ ਔਰੰਗਜ਼ੇਬ ਨੂੰ ਵੇਖਦਿਆਂ ਹੀ ਕਹਿੰਦਾ ਹੈ ਕਿ ਉਸ ਦੇ ਚਿਹਰੇ ਅਤੇ ਅੱਖਾਂ ਦੀ ਹਾਲਤ ਦੱਸਦੀ ਹੈ ਕਿ ਉਸ ਲਈ ਨੀਂਦ ਬਹੁਤ ਜ਼ਰੂਰੀ ਹੈ, ਕਿਉਂਕਿ ਇਸ ਦਾ ਸੰਬੰਧ ਦਿਮਾਗ ਨਾਲ ਹੈ।

ਆਪਣੇ ਸ਼ਹਿਨਸ਼ਾਹ ਦਾ ਵਿਸ਼ਵਾਸ ਹਾਸਿਲ ਕਰਨ ਲਈ ਉਹ ਉਸ ਲਈ ਤਿਆਰ ਕੀਤੀ ਦਵਾਈ ਆਪ ਖਾਣ ਲਈ ਵੀ ਤਿਆਰ ਹੋ ਜਾਂਦਾ ਹੈ। ਉਹ ਆਪਣੇ ਸ਼ਹਿਨਸ਼ਾਹ ਕੋਲੋਂ ਡਰਦਾ ਵੀ ਹੈ।