ਵ ਨਾਲ ਸ਼ੁਰੂ ਹੋਣ ਵਾਲੇ ਮੁਹਾਵਰੇ
ਮੁਹਾਵਰਿਆ ਦੀ ਵਾਕਾਂ ਵਿਚ ਵਰਤੋਂ
ਵਕਤ ਨੂੰ ਧੱਕਾ ਦੇਣਾ (ਸਮਾਂ ਔਖ ਨਾਲ ਕੱਟਣਾ) : ਅੱਜ-ਕਲ੍ਹ ਮਹਿੰਗਾਈ ਦੇ ਜਮਾਨੇ ਵਿੱਚ ਗਰੀਬ ਆਦਮੀ ਤਾਂ ਵਕਤ ਨੂੰ ਧੱਕਾ ਦਿੰਦਾ ਹੈ।
ਵੱਟ ਖਾਣਾ (ਗੁੱਸਾ ਖਾਣਾ) : ਵਿਆਹ ਵਿੱਚ ਮੇਰੀ ਆਪਣੇ ਵਲੋਂ ਬੇਧਿਆਨੀ ਨੂੰ ਦੇਖ ਕੇ ਉਹ ਜ਼ਰਾ ਵੱਟ ਖਾ ਗਿਆ।
ਵੱਢਿਆ ਰੂਹ ਨਾ ਕਰਨਾ (ਜਰਾ ਮਨ ਨਾ ਕਰਨਾ) : ਮੇਰੀ ਉਸ ਮਤਲਬੀ ਰਿਸ਼ਤੇਦਾਰ ਦੇ ਘਰ ਜਾਣ ਨੂੰ ਵੱਢਿਆਂ ਰੂਹ ਨਹੀਂ ਕਰਦੀ।
ਵਾਛਾਂ ਖਿੜ ਜਾਣਾ (ਖ਼ੁਸ਼ ਹੋ ਜਾਣਾ) : ਜਦੋਂ ਬੱਚਿਆਂ ਨੂੰ ਮੇਲੇ ਵਿੱਚ ਖ਼ਰਚਣ ਲਈ ਪੈਸੇ ਮਿਲ ਗਏ, ਤਾਂ ਉਨ੍ਹਾਂ ਦੀਆ ਵਾਛਾਂ ਖਿੜ ਗਈਆਂ।
ਵਿਸ ਘੋਲਣਾ (ਦਿਲ ਵਿੱਚ ਕੁੜ੍ਹਨਾ) : ਪਾਕਿਸਤਾਨ ਭਾਰਤ ਦਾ ਕਦੇ ਵੀ ਭਲਾ ਨਹੀਂ ਚਾਹੁੰਦਾ। ਉਹ ਭਾਰਤ ਦੀ ਸਹਾਇਤਾ ਨਾਲ ਵੱਖਰੇ ਬੰਗਲਾ ਦੇਸ਼ ਦੇ ਬਣਨ ਕਾਰਨ ਵਿੱਚੋਂ-ਵਿਚ ਜਰੂਰ ਵਿਸ ਘੋਲਦਾ ਰਹਿੰਦਾ ਹੈ।
ਵਿੱਚੇ ਵਿੱਚ ਪੀ ਜਾਣਾ (ਚੁੱਪ ਕੀਤੇ ਜਰ ਲੈਣਾ) : ਰਾਮੇ ਨੇ ਬਿੱਲੇ ਨੂੰ ਗੰਦੀਆਂ ਗਾਲਾਂ ਕੱਢੀਆਂ, ਪਰ ਬਿੱਲਾ ਗੁੱਸੇ ਨੂੰ ਵਿੱਚੇ ਵਿੱਚ ਪੀ ਗਿਆ।
ਵਾਸਤੇ ਪਾਉਣਾ (ਤਰਲੇ ਕਰਨੇ) : ਮੈਂ ਉਸ ਦੇ ਬਥੇਰੇ ਵਾਸਤੇ ਪਾਏ, ਪਰ ਉਸ ਨੇ ਮੇਰੀ ਇਕ ਨਾ ਮੰਨੀ।
ਵਰ ਆਉਣਾ (ਚੰਗਾ ਅਸਰ ਹੋਣਾ) : ਜਦੋਂ ਸ਼ਾਮ ਪਾਸ ਹੋ ਗਿਆ, ਤਾਂ ਉਸ ਦੀ ਮਾਂ ਨੇ ਕਿਹਾ, ‘ਪੁੱਤਰ ਤੇਰੀ ਕੀਤੀ ਹੋਈ ਮਿਹਨਤ ਵਰ ਆ ਗਈ।”
‘ਵਾ ਨੂੰ ਤਲਵਾਰਾਂ ਮਾਰਨੀਆਂ (ਮੱਲੋ-ਮੱਲੀ ਲੜਾਈ ਸਹੇੜਨੀ) : ਪਾਕਿਸਤਾਨੀ ਨੇਤਾ ਸਾਲ ਕੁ ਮਗਰੋਂ ‘ਵਾ ਨੂੰ ਤਲਵਾਰਾਂ ਮਾਰਨ ਲੱਗ ਪੈਂਦੇ ਹਨ, ਪਰ ਉਨ੍ਹਾਂ ਨੂੰ ਮੂੰਹ ਦੀ ਖਾਣੀ ਪੈਂਦੀ ਹੈ।
ਵਾਲ ਦੀ ਖੱਲ ਲਾਹੁਣਾ (ਬਹੁਤ ਬਹਿਸ ਕਰਨਾ) : ਬਹਿਸ ਵਿੱਚ ਰਾਮ ਦੇ ਕੋਈ ਵਾਰੇ ਨਹੀਂ ਆ ਸਕਦਾ, ਉਹ ਤਾਂ ਵਾਲ ਦੀ ਖੱਲ ਲਾਹੁੰਦਾ ਹੈ।
ਵਾਲ ਵਿੰਗਾ ਨਾ ਕਰਨਾ (ਕੁੱਝ ਨਾ ਵਿਗੜਨਾ) : ਜਿੰਨੀ ਦੇਰ ਮੈਂ ਬੈਠਾ ਹਾਂ, ਤੇਰਾ ਕੋਈ ਵਾਲ ਵਿੰਗਾ ਨਹੀਂ ਕਰ ਸਕਦਾ।
‘ਵਾ ਵਗ ਜਾਣੀ (ਬੁਰਾ ਰਿਵਾਜ ਪੈ ਜਾਣਾ) : ਅੱਜ-ਕਲ੍ਹ ਮੁੰਡਿਆ ਵਿਚ ਅਜਿਹੀ ‘ਵਾ ਵਗ ਗਈ ਹੈ ਕਿ ਹਰ ਥਾਂ ਕੁੜੀਆਂ ਨੂੰ ਮਖ਼ੌਲ ਕਰਦੇ ਹਨ।
ਵਣ-ਵਣ ਦੀ ਲੱਕੜੀ ‘ਕੱਠੀ ਹੋਣਾ (ਵੱਖ-ਵੱਖ ਲੋਕ ਇਕੱਠੇ ਹੋਣਾ) : ਮੇਲੇ ਵਿਚ ਵਣ-ਵਣ ਦੀ ਲੱਕੜੀ ‘ਕੱਠੀ ਹੋਈ ਸੀ।