ਵੱਡਾ ਘੱਲੂਘਾਰਾ
ਪ੍ਰਸ਼ਨ. ਵੱਡਾ ਘੱਲੂਘਾਰਾ (ਦੂਜਾ ਖੂਨੀ ਹੱਤਿਆ ਕਾਂਡ) ‘ਤੇ ਸੰਖੇਪ ਨੋਟ ਲਿਖੋ।
ਉੱਤਰ : ਵੱਡਾ ਘੱਲੂਘਾਰਾ ਸਿੱਖ ਇਤਿਹਾਸ ਦੀ ਇੱਕ ਬਹੁਤ ਦੁੱਖਮਈ ਘਟਨਾ ਸੀ। ਸਿੱਖਾਂ ਨੇ 1761 ਈ. ਵਿੱਚ ਪੰਜਾਬ ਦੇ ਬਹੁਤ ਸਾਰੇ ਖੇਤਰਾਂ ਨੂੰ ਆਪਣੇ ਅਧੀਨ ਕਰ ਲਿਆ ਸੀ ਅਤੇ ਉਨ੍ਹਾਂ ਨੇ ਬਹੁਤ ਸਾਰੇ ਹੋਰਨਾਂ ਖੇਤਰਾਂ ਵਿੱਚ ਭਾਰੀ ਲੁੱਟਮਾਰ ਮਚਾਈ ਸੀ।
ਸਿੱਖਾਂ ਨੇ ਅਹਿਮਦ ਸ਼ਾਹ ਅਬਦਾਲੀ ਦੁਆਰਾ ਨਿਯੁਕਤ ਪੰਜਾਬ ਦੇ ਸੂਬੇਦਾਰ ਖ਼ਵਾਜਾ ਉਬੈਦ ਖ਼ਾਂ ਨੂੰ ਵੀ ਹਰਾ ਦਿੱਤਾ ਸੀ। ਅਹਿਮਦ ਸ਼ਾਹ ਅਬਦਾਲੀ ਨੇ 1761 ਈ. ਦੇ ਅਖੀਰ ਵਿੱਚ ਪੰਜਾਬ ‘ਤੇ ਛੇਵੀਂ ਵਾਰ ਹਮਲਾ ਕੀਤਾ।
ਉਸ ਨੇ ਲਾਹੌਰ ‘ਤੇ ਬੜੀ ਆਸਾਨੀ ਨਾਲ ਕਬਜ਼ਾ ਕਰ ਲਿਆ। ਇਸ ਤੋਂ ਬਾਅਦ ਅਹਿਮਦ ਸ਼ਾਹ ਅਬਦਾਲੀ ਨੇ 5 ਫ਼ਰਵਰੀ, 1762 ਈ. ਨੂੰ ਅਚਾਨਕ ਸਿੱਖਾਂ ਨੂੰ ਮਲੇਰਕੋਟਲਾ ਦੇ ਨੇੜੇ ਪਿੰਡ ਕੁੱਪ ਵਿਖੇ ਘੇਰ ਲਿਆ। ਇਸ ਅਚਾਨਕ ਹਮਲੇ ਕਾਰਨ 25 ਤੋਂ 30 ਹਜ਼ਾਰ ਸਿੱਖ ਮਾਰੇ ਗਏ। ਸਿੱਖ ਇਤਿਹਾਸ ਵਿੱਚ ਇਹ ਘਟਨਾ ਵੱਡਾ ਘੱਲੂਘਾਰਾ ਦੇ ਨਾਂ ਨਾਲ ਜਾਣੀ ਜਾਂਦੀ ਹੈ।
ਵੱਡੇ ਘੱਲੂਘਾਰੇ ਵਿੱਚ ਸਿੱਖਾਂ ਦੇ ਭਾਰੀ ਜਾਨੀ ਨੁਕਸਾਨ ਤੋਂ ਅਬਦਾਲੀ ਬੜਾ ਖੁਸ਼ ਹੋਇਆ। ਉਸ ਦਾ ਖਿਆਲ ਸੀ ਕਿ ਇਸ ਨਾਲ ਸਿੱਖਾਂ ਦੀ ਸ਼ਕਤੀ ਖ਼ਤਮ ਹੋ ਗਈ ਹੋਵੇਗੀ ਪਰ ਉਸ ਦਾ ਇਹ ਅੰਦਾਜ਼ਾ ਗਲਤ ਨਿਕਲਿਆ। ਸਿੱਖਾਂ ਨੇ ਇਸ ਘਟਨਾ ਤੋਂ ਨਵਾਂ ਉਤਸ਼ਾਹ ਪ੍ਰਾਪਤ ਕੀਤਾ। ਉਨ੍ਹਾਂ ਨੇ ਦੂਣੇ ਉਤਸ਼ਾਹ ਨਾਲ ਅਬਦਾਲੀ ਦੀਆਂ ਫ਼ੌਜਾਂ ‘ਤੇ ਹਮਲੇ ਸ਼ੁਰੂ ਕਰ ਦਿੱਤੇ।
ਸਿੱਖਾਂ ਨੇ 1764 ਈ. ਵਿੱਚ ਸਰਹਿੰਦ ਅਤੇ 1765 ਈ. ਵਿੱਚ ਲਾਹੌਰ ‘ਤੇ ਕਬਜ਼ਾ ਕਰਕੇ ਆਪਣੀ ਸੁਤੰਤਰਤਾ ਦਾ ਐਲਾਨ ਕਰ ਦਿੱਤਾ।
प्रश्न. वड्डा (बड़ा) घल्लूघारा (दूसरा नरसंहार) पर एक संक्षिप्त टिप्पणी लिखें।
उत्तर: वड्डा (बड़ा) घल्लूघारा सिख इतिहास की एक बहुत दुखद घटना थी। 1761 ई. में सिक्खों ने पंजाब के कई क्षेत्रों को अपने अधीन कर लिया था और कई अन्य क्षेत्रों में उन्होंने भारी लूटपाट की थी।
सिखों ने अहमद शाह अब्दाली द्वारा नियुक्त पंजाब के सूबेदार ख्वाजा उबैद खान को भी हरा दिया था। 1761 ई. के अंत में अहमद शाह अब्दाली ने छठी बार पंजाब पर आक्रमण किया।
उसने बड़ी आसानी से लाहौर पर कब्ज़ा कर लिया। इसके बाद अहमद शाह अब्दाली ने 5 फरवरी, 1762 ई. को मलेरकोटला के पास गांव कुप्प में अचानक सिखों को घेर लिया। इस अचानक हमले से 25 से 30 हजार सिख मारे गये। सिख इतिहास में इस घटना को वड्डा (बड़ा) घल्लूघारा के नाम से जाना जाता है।
अब्दाली इस महान संघर्ष में सिक्खों की भारी जानमाल की हानि से बहुत खुश था। उसका विचार था कि इससे सिक्खों की शक्ति समाप्त हो जायेगी, परन्तु उनका अनुमान गलत निकला। इस घटना से सिक्खों को नई शक्ति मिली। उन्होंने दोगुने जोश के साथ अब्दाली की सेना पर आक्रमण करने शुरू कर दिए।
1764 ई. में सिक्खों ने सरहिन्द में और 1765 ई. लाहौर पर कब्ज़ा करके अपनी स्वतंत्रता की घोषणा कर दी।
Question. Write a short note on Vadda (Big) Ghallughara (Second Genocide).
Answer: Wadda (Big) Ghallughara was a very tragic incident in Sikh history. In 1761 AD, the Sikhs captured many areas of Punjab and carried out heavy looting in many other areas.
The Sikhs also defeated Khwaja Ubaid Khan, the governor of Punjab appointed by Ahmed Shah Abdali. At the end of 1761 AD, Ahmed Shah Abdali attacked Punjab for the sixth time.
He captured Lahore very easily. After this, Ahmed Shah Abdali suddenly surrounded the Sikhs in the village of Kupp near Malerkotla on February 5, 1762. 25 to 30 thousand Sikhs were killed in this sudden attack. In Sikh history, this incident is known as Vadda (Big) Ghallughara.
Abdali was very happy with the huge loss of life and property of the Sikhs in this great conflict. He thought that this would destroy the power of the Sikhs, but his guess turned out to be wrong. This incident gave new strength to the Sikhs. They started attacking Abdali’s army with redoubled enthusiasm.
In 1764 AD, the Sikhs declared their independence by capturing Sirhind, and in 1765 AD, Lahore.