ਵੈਸ਼ਨਵ ਭਗਤੀ ਦੀ ਪੂਜਾ ਰੀਤੀ
ਪ੍ਰਸ਼ਨ. ਵੱਲਭਾਚਾਰੀਆਂ ਦੁਆਰਾ ਸਥਾਪਿਤ ਵੈਸ਼ਨਵ ਭਗਤੀ ਦੀ ਪੂਜਾ ਰੀਤੀ ਵਿੱਚ ਨਿਤਨੇਮ ਕੀ ਸੀ?
ਉੱਤਰ : ਵੱਲਭਾਚਾਰੀਆ ਦੁਆਰਾ ਮਥਰਾ ਦੇ ਨੇੜੇ ਗੋਵਰਧਨ ਵਿਖੇ ਕ੍ਰਿਸ਼ਨ ਦੇ ਸ਼੍ਰੀਨਾਥ ਰੂਪ ਦੀ ਪੂਜਾ ਲਈ ਇਕ ਮੰਦਰ ਬਣਵਾਇਆ ਗਿਆ ਸੀ। ਉਸ ਦੇ ਅਨੁਯਾਈਆਂ ਨੇ ਕ੍ਰਿਸ਼ਨ ਭਗਤੀ ਲਈ ਪੂਜਾ ਦੀ ਵਿਸਥਾਰਪੂਰਵਕ ਰੀਤੀ ਚਲੱਤ ਕੀਤੀ ਸੀ। ਇਸ ਵਿੱਚ ਨਿੱਤ ਦਾ ਕਾਰਜ ਸਵੇਰੇ-ਸਵੇਰੇ ਟੱਲ ਵਜਾ ਕੇ ਤੇ ਸੰਖ ਪੂਜ ਕੇ ਆਰੰਭ ਕੀਤਾ ਜਾਂਦਾ ਸੀ। ਇਸ ਪਿੱਛੋਂ ਭਗਵਾਨ ਨੂੰ ਨੀਂਦ ਤੋਂ ਜਗਾ ਕੇ ਉਸ ਨੂੰ ਪ੍ਰਸ਼ਾਦ ਭੇਂਟ ਕੀਤਾ ਜਾਂਦਾ ਸੀ। ਉਸ ਪਿੱਛੋਂ ਥਾਲੀ ਵਿੱਚ ਦੀਵੇ ਬਾਲ ਕੇ ਉਸ ਦੀ ਆਰਤੀ ਕੀਤੀ ਜਾਂਦੀ ਸੀ। ਉਸ ਪਿੱਛੋਂ ਭਗਵਾਨ ਦੀ ਮੂਰਤੀ ਨੂੰ ਇਸ਼ਨਾਨ ਕਰਵਾ ਕੇ ਨਵੇਂ ਕੱਪੜੇ ਪਹਿਨਾਏ ਜਾਂਦੇ ਸਨ। ਫਿਰ ਭਗਵਾਨ ਨੂੰ ਭੋਜਨ ਭੇਂਟ ਕੀਤਾ ਜਾਂਦਾ ਸੀ। ਫਿਰ ਗਊਆਂ ਨੂੰ ਚਰਾਉਣ ਦੀ ਰਸਮ ਪੂਰੀ ਕੀਤੀ ਜਾਂਦੀ ਸੀ। ਇਸ ਪਿੱਛੋਂ ਭਗਵਾਨ ਨੂੰ ਦੁਪਹਿਰ ਦਾ ਭੋਜਨ ਭੇਂਟ ਕੀਤਾ ਜਾਂਦਾ ਸੀ। ਫਿਰ ਆਰਤੀ ਹੁੰਦੀ ਸੀ ਤੇ ਫਿਰ ਪਰਦਾ ਕਰ ਦਿੱਤਾ ਜਾਂਦਾ ਸੀ ਤਾਂ ਜੋ ਭਗਵਾਨ ਪੂਰੀ ਤਰ੍ਹਾਂ ਆਰਾਮ ਕਰ ਸਕਣ। ਰਾਤ ਨੂੰ ਸੌਣ ਤੋਂ ਪਹਿਲਾਂ ਭੋਜਨ ਕਰਵਾਇਆ ਜਾਂਦਾ ਸੀ। ਦੂਜੇ ਦਿਨ ਉੱਤੇ ਲਿਖਿਆ ਕਾਰਜ-ਕ੍ਰਮ ਫਿਰ ਸ਼ੁਰੂ ਕਰ ਦਿੱਤਾ ਜਾਂਦਾ ਸੀ। ਇਸ ਪੂਜਾ ਵਿਧੀ ਨੂੰ ਭਗਵਾਨ ਦੇ ਵੱਖ-ਵੱਖ ਮੰਦਰਾਂ ਵਿੱਚ ਚਾਲੂ ਰੱਖਿਆ ਗਿਆ ਹੈ।
प्रश्न. वल्लभाचार्यों द्वारा स्थापित वैष्णव भक्ति के पूजा अनुष्ठान में नितनेम क्या था?
उत्तर: वल्लभाचार्य द्वारा कृष्ण के श्रीनाथ रूप की पूजा के लिए मथुरा के निकट गोवर्धन में एक मंदिर बनवाया गया था। उनके अनुयायियों ने कृष्ण भक्ति के लिए पूजा के विस्तृत अनुष्ठान किए। इसमें सुबह-सुबह ताल बजाकर और शंख की पूजा करके दैनिक कार्य शुरू किया जाता था। इसके बाद भगवान को नींद से जगाकर प्रसाद अर्पित किया जाता था। इसके बाद थाली में दीपक जलाकर उनकी आरती की जाती थी। इसके बाद भगवान की मूर्ति को स्नान कराकर नए वस्त्र पहनाए जाते थे। फिर भगवान को भोग लगाया जाता था। फिर गाय चराने की रस्म पूरी की जाती थी। इसके बाद दोपहर का भोजन भगवान को अर्पित किया जाता था। फिर आरती होती और फिर पर्दा लगा दिया जाता ताकि भगवान पूरी तरह से आराम कर सकें। रात को सोने से पहले खाना परोसा जाता था।
दूसरे दिन, ऊपर लिखा कार्यक्रम फिर से शुरू किया जाता था। भगवान के विभिन्न मंदिरों में पूजा की यह पद्धति जारी रखी गई है।
Question. What was Nitnem in the worship ritual of Vaishnava Bhakti established by Vallabhacharyas?
Answer: A temple was built by Vallabhacharya at Govardhan near Mathura for the worship of Shrinath form of Krishna. Their followers performed elaborate rituals of worship for Krishna’s devotion. In this, the daily work was started early in the morning by playing the rhythm and worshiping the conch. After this, Prasad was offered to the Lord after waking him from sleep. After this, His Aarti was performed by lighting a lamp on a plate. After this, the idol of the Lord was bathed and dressed in new clothes. Then offerings were made to God. Then the ritual of grazing the cow was completed. After this, lunch was offered to the Lord. Then Aarti would take place and then the curtain would be drawn so that the Lord could rest completely. Food was served before sleeping at night.
On the next day, the above-mentioned program was started again. This method of worship has been continued in various temples of the Lord.