CBSEClass 9th NCERT PunjabiEducationPunjab School Education Board(PSEB)

ਵਿਸਾਖੀ ਦਾ ਮੇਲਾ : ਵਸਤੂਨਿਸ਼ਠ ਪ੍ਰਸ਼ਨ


ਪ੍ਰਸ਼ਨ 1. ‘ਵਿਸਾਖੀ ਦਾ ਮੇਲਾ’ ਕਿਸ ਕਵੀ ਦੀ ਰਚਨਾ ਹੈ?

(A) ਕਿਰਪਾ ਸਾਗਰ

(B) ਧਨੀ ਰਾਮ ਚਾਤ੍ਰਿਕ

(C) ਪ੍ਰੋ: ਪੂਰਨ ਸਿੰਘ

(D) ਡਾ: ਦੀਵਾਨ ਸਿੰਘ ।

ਉੱਤਰ : ਧਨੀ ਰਾਮ ਚਾਤ੍ਰਿਕ ।

ਪ੍ਰਸ਼ਨ 2. ਵਿਸਾਖੀ ਦੇ ਮੇਲੇ ਸਮੇਂ ਕਿਹੜੀ ਫ਼ਸਲ ਪੱਕ ਗਈ ਹੈ ?

ਉੱਤਰ : ਕਣਕ ।

ਪ੍ਰਸ਼ਨ 3. ਵਿਸਾਖੀ ਦੇ ਮੇਲੇ ਸਮੇਂ ਕੀ ਰਸ ਗਿਆ ਹੈ ?

ਉੱਤਰ : ਲੁਕਾਠ ।

ਪ੍ਰਸ਼ਨ 4. ਵਿਸਾਖੀ ਦੇ ਮੇਲੇ ਸਮੇਂ ਬੂਰ ਕਿਸ ਨੂੰ ਪਿਆ ਹੈ ?

ਉੱਤਰ : ਅੰਬਾਂ ਨੂੰ ।

ਪ੍ਰਸ਼ਨ 5. ਵਿਸਾਖੀ ਦੇ ਮੇਲੇ ਸਮੇਂ ਕਿਹੜਾ ਫੁੱਲ ਹੱਸਿਆ ਹੈ ?

ਉੱਤਰ : ਗੁਲਾਬ ।

ਪ੍ਰਸ਼ਨ 6. ਵਿਸਾਖੀ ਦੇ ਮੇਲੇ ਸਮੇਂ ਬੇਰੀਆਂ ਕਿਉਂ ਲਿਫ ਗਈਆਂ ਹਨ ?

ਉੱਤਰ : ਫਲਾਂ (ਬੇਰਾਂ) ਦੇ ਭਾਰ ਨਾਲ ।

ਪ੍ਰਸ਼ਨ 7. ‘ਵਿਸਾਖੀ ਦਾ ਮੇਲਾ’ ਕਵਿਤਾ ਕਿਸ ਨੂੰ ਸੰਬੋਧਿਤ ਹੈ ?

ਉੱਤਰ : ਪ੍ਰੇਮਿਕਾ ਨੂੰ ।

ਪ੍ਰਸ਼ਨ 8. ਮੇਲੇ ਵਿਚ ਕੌਣ ਦੁਕਾਨਾਂ ਪਾਈ ਬੈਠੇ ਹਨ ?

ਉੱਤਰ : ਵਣਜਾਰੇ ਤੇ ਹਲਵਾਈ ।

ਪ੍ਰਸ਼ਨ 9. ਵੇਲਾਂ ਕਾਹਦੇ ਉੱਤੇ ਚੜ੍ਹੀਆਂ ਹਨ ?

ਉੱਤਰ : ਰੁੱਖਾਂ ਉੱਤੇ ।

ਪ੍ਰਸ਼ਨ 10. ਜੱਗ ਉੱਤੇ ਕਿਸ ਦੀ ਨਿਗਾਹ ਸਵੱਲੀ ਹੈ ?

ਉੱਤਰ : ਰੱਬ ਦੀ/ਸਾਈਂ ਦੀ ।

ਪ੍ਰਸ਼ਨ 11. ਵਣਜਾਰੇ ਕਿੱਥੋਂ ਆਏ ਹਨ ?

ਉੱਤਰ : ਦੂਰੋਂ-ਦੂਰੋਂ ।

ਪ੍ਰਸ਼ਨ 12. ਖ਼ਾਲੀ ਥਾਂਵਾਂ ਵਿਚ ਢੁੱਕਵੇਂ ਸ਼ਬਦ ਭਰੋ-

(ੳ) ……………ਕੁੰਜਾਂ/ਫੀਤੇ/ਵੰਗਾਂ/ਗਜਰੇ/ਝੂਠੇ ਗਹਿਣੇ ਵੇਚ ਰਹੇ ਹਨ?

(ਅ) ਛਿੰਜ ਵਿਚ ………… ਗੱਜ ਰਹੇ ਹਨ?

ਉੱਤਰ : (ੳ) ਵਣਜਾਰੇ, (ਅ) ਪਹਿਲਵਾਨ ।

ਪ੍ਰਸ਼ਨ 13. ਮੇਲੇ ਵਿਚ ਕਿਸ ਚੀਜ਼ ਦੀ ਮੰਡੀ ਲੱਗੀ ਹੋਈ ਹੈ?

ਉੱਤਰ : ਝੂਠੇ ਗਹਿਣਿਆਂ ਦੀ ।

ਪ੍ਰਸ਼ਨ 14. ਸ਼ੌਂਕੀਆਂ ਦੀ ਭੀੜ ਕਿੱਥੇ ਥੋੜ੍ਹੀ ਹੈ ?

ਉੱਤਰ : ਹੱਟੀ-ਹੱਟੀ ।

ਪ੍ਰਸ਼ਨ 15. ਤਮਾਸ਼ੇ ਕਿਨ੍ਹਾਂ ਨੇ ਲਾਏ ਹਨ ?

ਉੱਤਰ : ਜੋਗੀਆਂ ਤੇ ਮਦਾਰੀਆਂ ਨੇ ।

ਪ੍ਰਸ਼ਨ 16. ਹੇਠ ਲਿਖੇ ਕਥਨ ਸਹੀ ਹਨ ਜਾਂ ਗ਼ਲਤ ?

(ੳ) ਮੇਲਾ ਕੋਹਾਂ ਤਕ ਫੈਲਿਆ ਹੋਇਆ ਹੈ।

(ਅ) ‘ਵਿਸਾਖੀ ਦਾ ਮੇਲਾ’ ਕਵਿਤਾ ਵਿਚ ਮੇਲੇ ਦਾ ਯਥਾਰਥਕ ਚਿਤਰ ਨਹੀਂ ਪੇਸ਼ ਕੀਤਾ ਗਿਆ ।

ਉੱਤਰ : (ੳ) ਸਹੀ, (ਅ) ਗ਼ਲਤ ।

ਪ੍ਰਸ਼ਨ 17. ‘ਵਿਸਾਖੀ ਦਾ ਮੇਲਾ’ ਕਵਿਤਾ ਵਿਚ ਕਵੀ ਨੇ ਕਿਹੜੇ ਮਹੀਨੇ ਦੇ ਮੇਲੇ ਦੀ ਗੱਲ ਕੀਤੀ ਹੈ ?

ਉੱਤਰ : ਵਿਸਾਖ ਦੇ ।