Educationਅਨੁਵਾਦ (Translation)ਭਾਰਤ ਦਾ ਇਤਿਹਾਸ (History of India)

ਵਿਜੈ ਨਗਰ ਦਾ ਵਿਸਤਾਰ


ਪ੍ਰਸ਼ਨ. ਵਿਜੈ ਨਗਰ ਸਾਮਰਾਜ ਦਾ ਸੰਸਥਾਪਕ ਕੌਣ ਸੀ? ਇਸ ਸਾਮਰਾਜ ਦਾ ਵਿਸਥਾਰ ਕਿਸ ਤਰ੍ਹਾਂ ਹੋਇਆ?

ਉੱਤਰ : ਵਿਜੈ ਨਗਰ ਸਾਮਰਾਜ ਦੀ ਸਥਾਪਨਾ 1336 ਈ. ਨੂੰ ਹਰੀ ਹਰ ਅਤੇ ਬੁੱਕਾ ਰਾਏ ਦੋ ਭਰਾਵਾਂ ਨੇ ਕੀਤੀ ਸੀ। ਉਹਨਾਂ ਦੇ ਰਾਜ ਵੰਸ਼ ਨੂੰ ਸੰਗਮ ਕਿਹਾ ਜਾਂਦਾ ਸੀ। ਪਿੱਛੋਂ ਇਸ ਵੰਸ਼ ਦੇ ਹਰੀ ਹਰ ਦੂਜਾ, ਦੇਵ ਰਾਏ ਪਹਿਲਾ ਅਤੇ ਦੇਵ ਰਾਏ ਦੂਜਾ ਪ੍ਰਸਿੱਧ ਸ਼ਾਸਕ ਹੋਏ ਸਨ। ਦੇਵ ਰਾਏ ਦੂਜੇ ਦੇ ਉੱਤਰਾਧਿਕਾਰੀ ਅਯੋਗ ਸਨ। ਇਸੇ ਲਈ ਨਰ ਸਿੰਘ ਨੇ ਸਲੁਵ ਵੰਸ਼ ਦੀ ਨੀਂਹ ਰੱਖੀ। ਇਸ ਵੰਸ਼ ਨੇ 1505 ਈ. ਤਕ ਰਾਜ ਕੀਤਾ। ਉਸ ਪਿੱਛੋਂ ਵਿਜੈ ਨਗਰ ਉੱਤੇ ਤਲੁਵ ਵੰਸ਼ ਦਾ ਰਾਜ ਸਥਾਪਤ ਹੋ ਗਿਆ। ਇਸ ਦੀ ਸਥਾਪਨਾ ਵੀਰ ਨਰ ਸਿੰਘ ਨੇ ਕੀਤੀ ਸੀ ਜਿਸਨੇ ਕੇਵਲ ਪੰਜ ਸਾਲ (1505-09 ਈ.) ਤੱਕ ਰਾਜ ਕੀਤਾ। ਉਸ ਪਿੱਛੋਂ ਇਸ ਵੰਸ਼ ਤੇ ਸਾਰੇ ਵਿਜੈ ਨਗਰ ਸ਼ਾਸਕਾਂ ਤੋਂ ਪ੍ਰਸਿੱਧ ਤੇ ਯੋਗ ਸ਼ਾਸਕ ਕ੍ਰਿਸ਼ਨ ਦੇਵ ਰਾਏ ਦਾ ਰਾਜ ਆਉਂਦਾ ਹੈ। ਉਸ ਨੇ ਹਰ ਪੱਖ ਤੋਂ ਵਿਜੈ ਨਗਰ ਦਾ ਵਿਕਾਸ ਕੀਤਾ। ਉਸਦੇ ਰਾਜ ਕਾਲ ਵਿਚ ਵਿਜੈ ਨਗਰ ਆਪਣੇ ਪੂਰੇ ਜੋਬਨ ਉੱਤੇ ਸੀ। ਉਸਦੀ ਮੌਤ ਨਾਲ ਵਿਜੈ ਨਗਰ ਪਤਨ ਵੱਲ ਚੱਲ ਪਿਆ। ਤਲੀਕੋਟ ਦੇ ਯੁੱਧ ਪਿੱਛੋਂ ਅਰਵਿੰਦੁ ਵੰਸ਼ ਦਾ ਰਾਜ ਆਇਆ ਜੋ ਸਤਾਰਵੀਂ ਸਦੀ ਤਕ ਸਥਾਪਤ ਰਿਹਾ।


प्रश्न. विजय नगर साम्राज्य के संस्थापक कौन थे? इस साम्राज्य का विस्तार कैसे हुआ?

उत्तर: विजय नगर साम्राज्य की स्थापना 1336 ई. में दो भाइयों हरि हर और बुक्का राय ने की थी। उनके राज वंश को संगम कहा जाता था।  बाद में हरि हर द्वितीय, देव रॉय प्रथम और देव रॉय द्वितीय इस वंश के प्रसिद्ध शासक हुए।  देवराय द्वितीय के उत्तराधिकारी अयोग्य थे।  इसीलिए नर सिंह ने सालुव वंश की नींव रखी। इस वंश ने 1505 ई. तक शासन किया। उसके बाद विजय नगर पर तालुव वंश का राज्य स्थापित हुआ। इसकी स्थापना वीर नर सिंह ने की थी, जिन्होंने केवल पाँच वर्षों (1505-09 ई.) तक शासन किया था। उसके बाद इस राजवंश के सभी विजय नगर शासकों में प्रसिद्ध और योग्य शासक कृष्ण देव राय का शासनकाल आता है।  उन्होंने विजय नगर का हर दृष्टि से विकास किया।  उनके शासन काल में विजय नगर अपने चरम पर था। उनकी मृत्यु से विजय नगर का पतन हो गया।  तालिकोट की लड़ाई के बाद अरविन्दु वंश का राज्य आया जो सत्रहवीं शताब्दी तक स्थापित रहा।


Question. Who was the founder of the Vijayanagara Empire? How did this empire expand?

Answer: The Vijayanagara Empire was founded in 1336 AD by two brothers Hari Har and Bukka Rai. Their royal dynasty was called Sangam. Later Hari Har II, Dev Roy I, and Dev Roy II became famous rulers of this dynasty.  Devaraya II’s successors were ineligible. That is why Nar Singh laid the foundation of the Saluv dynasty.  This dynasty ruled till 1505 AD. After that, the kingdom of Taluv dynasty was established at Vijay Nagar. It was founded by Veer Nar Singh, who ruled for only five years (1505-09 AD).  After that comes the reign of Krishna Deva Raya, the famous and capable ruler among all the Vijaynagar rulers of this dynasty. He developed Vijay Nagar in every aspect. Vijay Nagar was at its peak during his rule. His death led to the decline of Vijay Nagar. After the battle of Talikot, the kingdom of the Aurobindo dynasty came which remained established till the seventeenth century.