ਵਿਜੈ ਨਗਰ ਦਾ ਰਾਜ ਪ੍ਰਬੰਧ
ਪ੍ਰਸ਼ਨ. ਵਿਜੈ ਨਗਰ ਰਾਜ ਪ੍ਰਬੰਧ ਦੀਆਂ ਮੁੱਖ ਵਿਸ਼ੇਸ਼ਤਾਵਾਂ ਕੀ ਸਨ?
ਉੱਤਰ : ਵਿਜੈ ਨਗਰ ਦੇ ਸ਼ਾਸ਼ਕਾਂ ਨੇ ਵਧੀਆ ਸ਼ਾਸ਼ਨ ਪ੍ਰਬੰਧ ਲਾਗੂ ਕੀਤਾ। ਵਿਜੈ ਨਗਰ ਪ੍ਰਸ਼ਾਸਨ ਵਿੱਚ ਕੇਂਦਰ ਵਿੱਚ ਰਾਜਾ ਸਭ ਤੋਂ ਵੱਡਾ ਅਧਿਕਾਰੀ ਹੁੰਦਾ ਸੀ। ਉਹ ਆਮ ਤੌਰ ਤੇ ਨਿਰੰਕੁਸ਼ ਹੁੰਦਾ ਸੀ। ਉਸ ਦੀ ਹਰ ਗੱਲ ਕਾਨੂੰਨ ਹੁੰਦੀ ਸੀ। ਰਾਜਾ ਦੀਆਂ ਸ਼ਕਤੀਆਂ ਅਸੀਮਿਤ ਹੁੰਦੀਆਂ ਸਨ। ਉਸ ਦੀ ਸਹਾਇਤਾ ਲਈ ਮੰਤਰੀ ਪਰਿਸ਼ਦ ਹੁੰਦੀ ਸੀ। ਮੰਤਰੀਆਂ ਵਿੱਚੋਂ ਸੈਨਾ ਦਾ, ਵਿੱਤ ਦਾ ਤੇ ਧਰਮ ਸੰਬੰਧੀ ਮਾਮਲਿਆਂ ਦੇ ਮੰਤਰੀ ਤੇ ਵਿਦੇਸ਼ ਮੰਤਰੀ ਬਹੁਤ ਮਹੱਤਵਪੂਰਨ ਸਨ। ਸਾਰਾ ਸਾਮਰਾਜ ਪ੍ਰਾਂਤਾਂ ਵਿੱਚ ਵੰਡਿਆ ਹੋਇਆ ਸੀ। ਪ੍ਰਾਂਤ ਅੱਗੇ ਕੋਟਮ ਜਾਂ ਜ਼ਿਲ੍ਹਿਆਂ ਵਿਚ ਵੰਡੇ ਹੋਏ ਸਨ ਇਕ ਕੋਟਮ ਵਿੱਚ ਕਈ ਪਿੰਡ ਹੁੰਦੇ ਸਨ। ਪਿੰਡਾਂ ਵਿੱਚ ਪੰਚਾਇਤਾਂ ਹੁੰਦੀਆਂ ਸਨ। ਰਾਜਾ ਦੇਸ਼ ਦਾ ਸਭ ਤੋਂ ਵੱਡਾ ਜੱਜ ਸੀ। ਘੋਰ ਅਪਰਾਧੀਆਂ ਨੂੰ ਮੌਤ ਦੀ ਸਜ਼ਾ ਹੁੰਦੀ ਸੀ। ਸਾਮਰਾਜ ਵਿੱਚ 200 ਤੋਂ ਵੱਧ ਸਾਮੰਤ ਸਨ, ਜੋ ਰਾਜਾ ਨੂੰ ਨਜ਼ਰਾਨਾ ਦਿੰਦੇ ਸਨ। ਸਰਕਾਰ ਦੀ ਆਮਦਨ ਦਾ ਸਾਧਨ ਭੂਮੀ ਕਰ (1/6 ਤੋਂ 1/2) ਤੇ ਚੁੰਗੀ ਕਰ ਤੇ ਧੰਦਿਆਂ ਦੇ ਕਰ ਸਨ।
प्रश्न. विजय नगर राज व्यवस्था की मुख्य विशेषताएं क्या थीं?
उत्तर: विजय नगर के शासकों ने सुशासन लागू किया। विजयनगर प्रशासन में, राजा केंद्र का सर्वोच्च अधिकारी होता था। वह आमतौर पर निरंकुश होता था। उनकी कही हर बात कानून बन जाती थी। राजा की शक्तियाँ असीमित होती थीं। उसकी सहायता के लिए एक मंत्रिपरिषद होती थी। मंत्रियों में सेना, वित्त और धार्मिक मामलों के मंत्री और विदेश मामलों के मंत्री बहुत महत्वपूर्ण थे। संपूर्ण साम्राज्य प्रांतों में विभाजित था। प्रांत को आगे कोटम या जिलों में विभाजित किया गया था। एक कोटम में कई गाँव शामिल थे। गाँवों में पंचायतें होती थीं। राजा देश का सबसे बड़ा न्यायाधीश होता था। जघन्य अपराधियों को मृत्युदंड दिया जाता था। साम्राज्य में 200 से अधिक जागीरदार थे, जो राजा को नज़राना देते थे। सरकार की आय के स्रोत भूमि कर (1/6 से 1/2), उत्पाद कर और व्यापार कर थे।
Question. What were the main features of the Vijayanagara political system?
Answer: The rulers of Vijay Nagar implemented good governance. In the Vijayanagara administration, the king was the supreme official at the center. He was generally autocratic. Everything he said became law. The powers of the king were unlimited. There was a council of ministers to assist him. Among the ministers, the ministers of the Army, Finance and Religious Affairs, and the Minister of Foreign Affairs were very important. The entire empire was divided into provinces. The province was further divided into kotams or districts. A kottam consisted of several villages. There were Panchayats in villages. The king was the greatest judge of the country. Heinous criminals were given the death penalty. There were more than 200 jagirdars in the empire, who paid tribute to the king. The sources of government income were land tax (1/6 to 1/2), excise tax, and trade tax.