ਵਾਰਸ ਸ਼ਾਹ : ਕੇਂਦਰੀ ਭਾਵ


ਕੇਂਦਰੀ ਭਾਵ


ਪ੍ਰਸ਼ਨ. ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ‘ਵਾਰਸ ਸ਼ਾਹ’ ਦਾ ਕੇਂਦਰੀ ਭਾਵ ਲਿਖੋ।

ਉੱਤਰ : ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ‘ਵਾਰਸ ਸ਼ਾਹ’ ਦਾ ਕੇਂਦਰੀ ਭਾਵ ਇਸ ਪ੍ਰਕਾਰ ਹੈ :

1947 ਈ. ਦੀ ਦੇਸ-ਵੰਡ ਪਿਆਰ ਅਥਵਾ ਇਸ਼ਕ ਦਾ ਦੁਖਾਂਤ ਬਣ ਗਈ ਸੀ। ਇਸ ਸਮੇਂ ਹੀਰ ਵਰਗੀਆਂ ਲੱਖਾਂ ਧੀਆਂ ਵਾਰਸ ਨੂੰ ਪੁਕਾਰ ਰਹੀਆਂ ਸਨ ਕਿ ਉਹ ਅੱਜ ਆ ਕੇ ਆਪਣੇ ਪੰਜਾਬ ਦੀ ਦਰਦਭਰੀ/ਤਰਸਯੋਗ ਹਾਲਤ ਦੇਖੇ ਜਿੱਥੇ ਹਰ ਤਰ੍ਹਾਂ ਦੀਆਂ ਸਾਂਝਾਂ ਟੁੱਟ ਗਈਆਂ ਸਨ ਅਤੇ ਪਿਆਰ ਦਾ ਵਾਤਾਵਰਨ ਨਫ਼ਰਤ ਵਿੱਚ ਬਦਲ ਗਿਆ ਸੀ। ਜਿੱਥੇ ਪਿਆਰ ਦੀਆਂ ਵੰਝਲੀਆਂ ਵੱਜਦੀਆਂ ਸਨ ਉੱਥੇ ਨਫ਼ਰਤ ਅਤੇ  ਫ਼ਿਰਕੂਪੁਣੇ ਦੇ ਨਾਗ ਡੰਗ ਮਾਰ ਰਹੇ ਸਨ। ਜਦ ਨੇਤਾ ਹੀ ਫਿਰਕੂਪੁਣੇ ਦਾ ਸ਼ਿਕਾਰ ਹੋ ਜਾਣ ਤਾਂ ਲੋਕ ਕੀ ਕਰ ਸਕਦੇ ਹਨ। ਜਦ ਸਾਰੇ ਹੀ ਕੈਦੋਂ ਬਣ ਜਾਣ ਤਾਂ ਪਿਆਰ ਕਿਵੇਂ ਪ੍ਰਵਾਨ ਚੜ੍ਹ ਸਕਦਾ ਹੈ ।


ਪਾਠ-ਅਭਿਆਸ ਦੇ ਪ੍ਰਸ਼ਨ-ਉੱਤਰ

ਵਸਤੁਨਿਸ਼ਠ ਪ੍ਰਸ਼ਨ-ਉੱਤਰ


ਪ੍ਰਸ਼ਨ 1. ਆਪਣੀ ਪਾਠ-ਪੁਸਤਕ ਵਿੱਚ ਦਰਜ ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ਦਾ ਨਾਂ ਦੱਸੋ।

ਉੱਤਰ : ਵਾਰਸ ਸ਼ਾਹ।

ਪ੍ਰਸ਼ਨ 2. ‘ਵਾਰਸ ਸ਼ਾਹ’ ਕਵਿਤਾ ਕਿਸ ਦੀ ਸਿਰਜਣਾ ਹੈ?

ਉੱਤਰ : ਅੰਮ੍ਰਿਤਾ ਪ੍ਰੀਤਮ ਦੀ।

ਪ੍ਰਸ਼ਨ 3.  ‘ਵੇ ਦਰਦਮੰਦਾਂ ਦਿਆ ਦਰਦੀਆ ! ਉੱਠ ਤੱਕ ਆਪਣਾ ਪੰਜਾਬ’।

ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ‘ਵਾਰਸ ਸ਼ਾਹ’ ਦੀ ਉਕਤ ਤੁਕ ਵਿੱਚ ‘ਦਰਦਮੰਦਾਂ ਦੇ ਦਰਦੀਆ’ ਕਿਸ ਨੂੰ ਆਖਿਆ ਗਿਆ ਹੈ?

ਉੱਤਰ : ਵਾਰਸ ਸ਼ਾਹ ਨੂੰ।

ਪ੍ਰਸ਼ਨ 4. ਅੱਜ ਬੇਲੇ……… ਵਿਛੀਆਂ ਤੇ…….. ਦੀ ਭਰੀ ਚਨਾਬ।

ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ‘ਵਾਰਸ ਸ਼ਾਹ’ ਨੂੰ ਮੁੱਖ ਰੱਖਦਿਆਂ ਖ਼ਾਲੀ ਥਾਂਵਾਂ ਭਰੋ।

ਉੱਤਰ : ਲਾਸ਼ਾਂ, ਲਹੂ।

ਪ੍ਰਸ਼ਨ 5. ਕਵਿਤਾ ‘ਵਾਰਸ ਸ਼ਾਹ’ ਅਨੁਸਾਰ ਪੰਜ ਪਾਣੀਆਂ ਵਿੱਚ ਜ਼ਹਿਰ ਰਲਾਉਣ ਨਾਲ ਇੱਥੋਂ ਦੀ ਜ਼ਰਖੇਜ਼ ਜ਼ਮੀਨ ਦੇ ਲੂੰ-ਲ੍ਹੇ ਵਿੱਚ ਜ਼ਹਿਰ ਫੁੱਟ ਪਿਆ ਸੀ।

(ਸਹੀ/ਗ਼ਲਤ)

ਉੱਤਰ : ਸਹੀ।

ਪ੍ਰਸ਼ਨ 6. ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ‘ਵਾਰਸ ਸ਼ਾਹ’ ਵਿੱਚ ਕਿਹੜੇ ਪ੍ਰੀਤ ਨਾਇਕ/ਨਾਇਕਾ ਦਾ ਜ਼ਿਕਰ ਹੋਇਆ ਹੈ?

ਉੱਤਰ : ਹੀਰ-ਰਾਂਝੇ ਦਾ।

ਪ੍ਰਸ਼ਨ 7. ਕਵਿਤਾ ‘ਵਾਰਸ ਸ਼ਾਹ’ ਅਨੁਸਾਰ ਪੰਜਾਬ ਵਿੱਚ ਫ਼ਿਰਕਾਪ੍ਰਸਤੀ ਫੈਲਣ ਨਾਲ ਧਰਤੀ ਲਹੂ ਨਾਲ ਭਿੱਜ ਗਈ ਤੇ ਕਬਰਾਂ ਵੀ ਚੋ ਰਹੀਆਂ ਸਨ। (ਹਾਂ/ਨਾਂਹ)

ਉੱਤਰ : ਹਾਂ।

ਪ੍ਰਸ਼ਨ 8. ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ‘ਵਾਰਸ ਸ਼ਾਹ’ ਵਿੱਚ ਕਿਹੜੇ ਸਾਲ ਦਾ ਦੁਖਾਂਤਿਕ ਚਿਤਰਨ ਹੋਇਆ ਹੈ?

(i) 1857, (ii) 1914, (iii) 1947, (iv) 1965.

ਉੱਤਰ : 1947