ਵਾਰਤਾਲਾਪ ‘ਤੇ ਆਧਾਰਿਤ ਪ੍ਰਸ਼ਨ – ਉੱਤਰ – ਇਕਾਂਗੀ – ਦੂਜਾ ਵਿਆਹ
ਸਾਹਿਤ – ਮਾਲਾ – ਪੁਸਤਕ (ਪੰਜਾਬੀ ਕਵਿਤਾ ਤੇ ਵਾਰਤਕ)
ਵਾਰਤਕ – ਭਾਗ (ਜਮਾਤ ਦਸਵੀਂ)
ਦੂਜਾ ਵਿਆਹ (ਇਕਾਂਗੀ) – ਸੰਤ ਸਿੰਘ ਸੇਖੋਂ
ਵਾਰਤਾਲਾਪ ਨੂੰ ਧਿਆਨ ਨਾਲ ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਦਿਓ
(ੳ) “ਮੇਰਾ ਤਾਂ ਕੋਈ ਨਹੀਂ ਕਰਦਾ ਜੀਅ, ਤੁਸੀਂ ਆਪਣੇ ਪੁੱਤਰ ਦੇ ਦੂਜੇ ਵਿਆਹ ਦੇ ਡਰਾਵੇ ਦਿੰਦੇ ਰਹਿੰਨੇ ਓਂ। ਪਰ ਮਾਂ ਜੀ, ਮੈਂ ਮਗਰੋਂ ਨਹੀਂ ਲੈਣ ਵਾਲੀ ਐਡੀ ਸੌਖੀ। ਤੁਸੀਂ ਕਰੋ ਸਈ ਆਪਣੇ ਪੁੱਤ ਦਾ ਦੂਜਾ ਵਿਆਹ, ਮੈਂ ਤੁਹਾਡੇ ਦਰ ਤੇ ਸ਼ਹੀਦ ਹੋ ਕੇ ਨਾ ਮਰ ਜਾਵਾਂ।”
ਪ੍ਰਸ਼ਨ 1 . ਇਹ ਸ਼ਬਦ ਕਿਸਨੇ, ਕਿਸਨੂੰ ਕਹੇ ?
ਉੱਤਰ – ਇਹ ਸ਼ਬਦ ਮਨਜੀਤ ਕੌਰ ਨੇ ਆਪਣੀ ਸੱਸ ਨਿਹਾਲ ਕੌਰ ਨੂੰ ਕਹੇ।
ਪ੍ਰਸ਼ਨ 2 . ਮਨਜੀਤ ਦੀ ਸੱਸ ਉਸ ਨੂੰ ਕਿਸ ਗੱਲ ਦਾ ਡਰਾਵਾ ਦਿੰਦੀ ਹੈ ?
ਉੱਤਰ – ਮਨਜੀਤ ਦੀ ਸੱਸ ਉਸਨੂੰ ਆਪਣੇ ਪੁੱਤਰ ਦਾ ਦੂਸਰਾ ਵਿਆਹ ਕਰ ਦੇਣ ਦਾ ਡਰਾਵਾ ਦਿੰਦੀ ਹੈ।
ਪ੍ਰਸ਼ਨ 3 . ਸੱਸ ਵੱਲੋਂ ਦਿੱਤੇ ਡਰਾਵੇ ਦੇ ਸੰਬੰਧ ਵਿੱਚ ਮਨਜੀਤ ਕੀ ਆਖਦੀ ਹੈ ?
ਉੱਤਰ – ਮਨਜੀਤ ਕਹਿੰਦੀ ਹੈ ਕਿ ਉਹ ਉਨ੍ਹਾਂ ਦੇ ਦਰਵਾਜ਼ੇ ‘ਤੇ ਆਪਣੀ ਜਾਨ ਦੇ ਦੇਵੇਗੀ।
“ਜਦੋਂ ਬਾਪੂ ਜੀ ਸਿਪਾਹੀ ਭਰਤੀ ਹੋਏ ਤਾਂ ਉਹਨਾਂ ਦਾ ਵਿਆਹ ਹੋਇਆ ਸੀ। ਸਰਦਾਰ ਬਣਨ ਵੇਲੇ ਤੱਕ ਇਕ ਮੁੰਡਾ ਤੇ ਕੁੜੀ, ਮੈਂ ਤੇ ਭੈਣ ਜੀ, ਹੀ ਪੈਦਾ ਹੋਏ ਤੇ ਬਾਪੂ ਜੀ ਨੇ ਸ਼ਾਇਦ ਫ਼ੌਜੀ ਨੁਕਤੇ ਤੋਂ ਐਨੀ ਕੁ ਸੰਤਾਨ ਨੂੰ ਕਾਫ਼ੀ ਨਾ ਸਮਝਿਆ ਤੇ ਦੂਜਾ ਵਿਆਹ ਕਰਵਾ ਲਿਆ।”
ਪ੍ਰਸ਼ਨ 1 . ਇਹ ਸ਼ਬਦ ਕਿਸਨੇ, ਕਿਸਨੂੰ ਕਹੇ ?
ਉੱਤਰ – ਸੁਖਦੇਵ ਸਿੰਘ ਨੇ ਆਪਣੀ ਪਤਨੀ ਮਨਜੀਤ ਕੌਰ ਨੂੰ
ਪ੍ਰਸ਼ਨ 2 . ਬਾਪੂ ਜੀ ਦੇ ਸਰਦਾਰ ਬਣਨ ‘ਤੇ ਪਰਿਵਾਰ ਵਿੱਚ ਕੀ ਵਾਧਾ ਹੋਇਆ ?
ਉੱਤਰ – ਬਾਪੂ ਜੀ ਦੇ ਸਰਦਾਰ ਬਣਨ ‘ਤੇ ਪਰਿਵਾਰ ਵਿੱਚ ਦੋ ਬੱਚੇ ਸਨ – ਇਕ ਸੁਖਦੇਵ ਤੇ ਦੂਸਰਾ ਉਸਦੇ ਵੱਡੇ ਭੈਣ ਜੀ।
ਪ੍ਰਸ਼ਨ 3 . ਬਾਪੂ ਜੀ ਦੇ ਦੂਜਾ ਵਿਆਹ ਕਰਵਾਉਣ ਪਿੱਛੇ ਉਹਨਾਂ ਦੀ ਕਿਹੜੀ ਸੋਚ ਕੰਮ ਕਰਦੀ ਸੀ ?
ਉੱਤਰ – ਬਾਪੂ ਜੀ ਦੇ ਦੂਜਾ ਵਿਆਹ ਕਰਵਾਉਣ ਪਿੱਛੇ ਉਹਨਾਂ ਦੀ ਫ਼ੌਜੀ ਸੋਚ ਕੰਮ ਕਰ ਰਹੀ ਸੀ।
“ਦੁਖੀ ਤਾਂ ਹੈ, ਪਰ ਗੱਲ ਕੀ ਐ ? ਦੁਖੀ ਦਾ ਤਾਂ ਮੈਨੂੰ ਪਤਾ ਈ ਐ। ਜਗੀਰਦਾਰਾਂ ਦੇ ਘਰ ਧੀ ਨੂੰ ਵਿਆਹ ਕੇ ਤੂੰ ਸੁੱਖ ਦੀ ਆਸ ਰੱਖੀ ਹੋਣੀ ਐਂ?”
ਪ੍ਰਸ਼ਨ 1 . ਇਹ ਸ਼ਬਦ ਕਿਸਨੇ, ਕਿਸਨੂੰ ਕਹੇ ?
ਉੱਤਰ – ਇਹ ਸ਼ਬਦ ਗੁਰਦਿੱਤ ਸਿੰਘ ਨੇ ਆਪਣੀ ਪਤਨੀ ਨਿਹਾਲ ਕੌਰ ਨੂੰ ਕਹੇ।
ਪ੍ਰਸ਼ਨ 2 . ਗੁਰਦਿੱਤ ਸਿੰਘ ਨੂੰ ਕਿਸ ਗੱਲ ਦਾ ਪਤਾ ਹੈ ?
ਉੱਤਰ – ਗੁਰਦਿੱਤ ਸਿੰਘ ਨੂੰ ਆਪਣੀ ਧੀ ਦੇ ਦੁਖੀ ਹੋਣ ਬਾਰੇ ਪਤਾ ਹੈ।
ਪ੍ਰਸ਼ਨ 3 . ਗੁਰਦਿੱਤ ਸਿੰਘ ਅਨੁਸਾਰ ਉਸ ਦੀ ਧੀ ਦੇ ਦੁਖੀ ਹੋਣ ਦਾ ਕੀ ਕਾਰਨ ਹੈ ?
ਉੱਤਰ – ਉਸਦੇ ਦੁਖੀ ਹੋਣ ਦਾ ਕਾਰਨ ਉਸਦਾ ਜਗੀਰਦਾਰੀ ਸੋਚ ਵਾਲੇ ਪਰਿਵਾਰ ਵਿੱਚ ਵਿਆਹ ਹੋਣਾ ਹੈ।
“ਨੀ ਬਹੂ, ਮੈਨੂੰ ਮਾਫ਼ ਕਰੀਂ, ਮੈਂ ਤੇਰੇ ਨਾਲ ਜਿਹੜੀਆਂ ਦੂਜੇ ਵਿਆਹ ਦੀਆਂ ਗੱਲਾਂ ਕੀਤੀਆਂ ਨੇ। ਮੈਂ ਭੁੱਲੀ ! ਮੈਂ ਤਾਂ ਆਪ ਏਸ ਦੂਜੇ ਵਿਆਹ ਦਾ ਬਥੇਰਾ ਨਰਕ ਭੋਗ ਚੁੱਕੀ ਆਂ। ਮੇਰੀ ਧੀ ‘ਤੇ ਇਹ ਹੋਣੀ ਕਿਹੜੇ ਪਾਪ ਦਾ ਫਲ ਹੋ ਕੇ ਬੀਤਦੀ ਐ ? ਜਿਹੜੇ, ਬਹੂ ਮੈਂ ਤੈਨੂੰ ਬੋਲ – ਕਬੋਲ ਕਹੇ ਨੇ, ਉਹਨਾਂ ਬੋਲਾਂ ਦੀ ਮੈਂ ਤੈਤੋਂ ਤੇ ਵਾਹਿਗੁਰੂ ਤੋਂ ਮਾਫ਼ੀ ਮੰਗਦੀ ਆਂ।”
ਪ੍ਰਸ਼ਨ 1 . ਇਹ ਸ਼ਬਦ ਕਿਸਨੇ, ਕਿਸਨੂੰ ਕਹੇ ?
ਉੱਤਰ – ਇਹ ਸ਼ਬਦ ਨਿਹਾਲ ਕੌਰ ਨੇ ਆਪਣੀ ਨੂੰਹ ਮਨਜੀਤ ਕੌਰ ਨੂੰ ਕਹੇ।
ਪ੍ਰਸ਼ਨ 2 . ਨਿਹਾਲ ਕੌਰ ਆਪਣੀ ਨੂੰਹ ਤੋਂ ਮਾਫ਼ੀ ਕਿਉਂ ਮੰਗਦੀ ਹੈ ?
ਉੱਤਰ – ਉਹ ਉਸਨੂੰ ਆਪਣੇ ਪੁੱਤਰ ਦੇ ਦੂਸਰੇ ਵਿਆਹ ਦੀਆਂ ਧਮਕੀਆਂ ਦਿੰਦੀ ਸੀ।
ਪ੍ਰਸ਼ਨ 3 . ਨਿਹਾਲ ਕੌਰ ਆਪਣੀ ਧੀ ਦੀ ਕਿਹੜੀ ‘ਹੋਣੀ’ ਦੀ ਗੱਲ ਕਰਦੀ ਹੈ ?
ਉੱਤਰ – ਉਹ ਤਾਂ ਆਪਣੇ ਪੁੱਤਰ ਦੇ ਦੂਸਰੇ ਵਿਆਹ ਦੀ ਗੱਲ ਕਰ ਰਹੀ ਸੀ ਤੇ ਹੋਣੀ ਉਸਦੀ ਧੀ ਦੇ ਤੇ ਪਤੀ ਦੇ ਦੂਸਰੇ ਵਿਆਹ ਦੇ ਹਾਲਾਤ ਬਣਾ ਰਹੀ ਸੀ।
ਉਹ ਆਪਣੀ ਨੂੰਹ ਨੂੰ ਛੁੱਟੜ ਹੋਣ ਦਾ ਮਿਹਣਾ ਦੇਣ ਦੀ ਤਿਆਰੀ ਕਰ ਰਹੀ ਸੀ ਤੇ ਦੂਸਰੇ ਪਾਸੇ ਉਸਦੀ ਆਪਣੀ ਧੀ ਦੇ ਛੁੱਟੜ ਹੋਣ ਦਾ ਡਰ ਬਣਿਆ ਹੋਇਆ ਸੀ।
“ਘੜੀ ਦੇ ਗਿਆ ਵਜੇ ਦੇਖਣ ਨੂੰ ! ਪਤਾ ਨਹੀਂ ਕੀ ਸਿਰ ਪਾ ਲਿਆ ਮੁੰਡੇ ਦੇ ! ਅਸੀਂ ਤਾਂ ਉਮਰਾਂ ਨੰਘਾ ਲਈਆਂ ਕਦੇ ਘੜੀ – ਘੁੜੀ ਨਾ ਦੇਖੀ ਤੇ ਨਾ ਸਾਨੂੰ ਇਹ ਦੇਖਣੀ ਆਉਂਦੀ ਐ। ਧੁੱਪ ਦੇ ਹਿਸਾਬ ਸਾਰੇ ਕੰਮ ਵੇਲੇ ਸਿਰ ਕਰ ਲਈਦੇ ਸੀ। ਇਹ ਹੁਣ ਘੜੀ ਦੀਆਂ ਸ਼ੁਕੀਨਾਂ ਘੜੀ ਦੇਖੇ ਬਿਨਾਂ ਮੰਜੇ ਤੋਂ ਨਹੀਂ ਉੱਠਦੀਆਂ।”
ਪ੍ਰਸ਼ਨ 1 . ਇਹ ਸ਼ਬਦ ਕਿਸ ਇਕਾਂਗੀ ਵਿੱਚੋਂ ਲਏ ਹਨ ?
ਉੱਤਰ – ਇਹ ਸ਼ਬਦ ਦੂਜਾ ਵਿਆਹ ਇਕਾਂਗੀ ਵਿੱਚੋਂ ਲਏ ਗਏ ਹਨ।
ਪ੍ਰਸ਼ਨ 2 . ਇਹ ਸ਼ਬਦ ਕਿਸਨੇ, ਕਿਸਨੂੰ ਕਹੇ ?
ਉੱਤਰ – ਇਹ ਸ਼ਬਦ ਨਿਹਾਲ ਕੌਰ ਨੇ ਆਪਣੀ ਨੂੰਹ ਮਨਜੀਤ ਨੂੰ ਕਹੇ।
ਪ੍ਰਸ਼ਨ 3 . ਘੜੀ ਕਿਸ ਨੇ, ਕਿਸ ਨੂੰ ਦਿੱਤੀ ਸੀ ?
ਉੱਤਰ – ਘੜੀ ਮਨਜੀਤ ਨੂੰ ਉਸ ਦੇ ਪਤੀ ਸੁਖਦੇਵ ਨੇ ਦਿੱਤੀ ਸੀ।
“ਪੜ੍ਹਨ ਬੈਠ ਗਈ ਸੀ। ਇਹ ਵੀ ਕੰਮ ਸੀ ਮੇਰਾ ! ਪੜ੍ਹਾ ਦਿੱਤੀ ਐ ਮਾਂ ਨੇ ਚਾਰ ਅੱਖਰ ਤੇ ਦਿਖਾਉਂਦੀ ਐ ਸਭ ਨੂੰ ਵਿਦਵਾਨ ਬਣ ਕੇ। ਇਕ ਗੁੰਆਂਢਣ ਮਿਲ ਗਈ ਐ, ਓਹੀ ਜਿਹੀ ਇਹਨੂੰ।”
ਪ੍ਰਸ਼ਨ 1 . ਇਹ ਸ਼ਬਦ ਕਿਸ ਇਕਾਂਗੀ ਵਿੱਚੋਂ ਲਏ ਗਏ ਹਨ ?
ਉੱਤਰ – ਇਹ ਸ਼ਬਦ ਦੂਜਾ ਵਿਆਹ ਇਕਾਂਗੀ ਵਿੱਚੋਂ ਲਏ ਗਏ ਹਨ।
ਪ੍ਰਸ਼ਨ 2 . ਇਹ ਸ਼ਬਦ ਕਿਸਨੇ, ਕਿਸਨੂੰ ਅਤੇ ਕਦੋਂ ਕਹੇ ?
ਉੱਤਰ – ਇਹ ਸ਼ਬਦ ਨਿਹਾਲ ਕੌਰ ਨੇ ਆਪਣੀ ਨੂੰਹ ਮਨਜੀਤ ਨੂੰ ਉਦੋਂ ਕਹੇ, ਜਦੋਂ ਉਹ ਆਖਦੀ ਹੈ ਕਿ ਮੈਂ ਜ਼ਰਾ ਪੜ੍ਹਨ ਲਈ ਬੈਠ ਗਈ ਸੀ।
ਪ੍ਰਸ਼ਨ 3 . ਇਹ ਸ਼ਬਦ ਕਹਿਣ ਵਾਲੇ ਦਾ ਸੁਭਾਅ ਕਿਹੋ ਜਿਹਾ ਜਾਪਦਾ ਹੈ ?
ਉੱਤਰ – ਆਢ੍ਹਾ ਲਾਉਣ ਵਾਲਾ ਤੇ ਲੜਾਕਾ
“ਹਾਂ, ਮੈਥੋਂ ਪੁੱਛ ਕੇ ! ਮੇਰੇ ਪੁੱਛਣ ਨੂੰ ਬਹੁਤ ਉਡੀਕਦੀ ਐਂ ਤੂੰ ! ਕਹਿ ਗਈ ਹੋਵੇਂਗੀ ਜਾਂਦੀ – ਜਾਂਦੀ। ਮੈਨੂੰ ਪੁੱਛਿਆ ਸੀ, ਸਭਾ ਦੀ ਮੈਂਬਰ ਬਣਨ ਲੱਗੀ ਨੇ ? ਹੋਰ ਨਵਾਂ ਢੰਗ ਕੱਢਿਐ ਏਹਨਾਂ ਨੇ ਖਸਮਾਂ ਨੂੰ ਵੱਸ ਕਰਨ ਦਾ। ਇਉਂ ਤੂੰ ਮੇਰੇ ਮੁੰਡੇ ਦੇ ਲੈਕ ਬਣ ਜਾਵੇਂਗੀ ਸਭਾ ਦੀ ਮੈਂਬਰ ਬਣ ਕੇ।”
ਪ੍ਰਸ਼ਨ 1 . ਇਹ ਸ਼ਬਦ ਕਿਸ ਇਕਾਂਗੀ ਵਿੱਚੋਂ ਲਏ ਗਏ ਹਨ ?
ਉੱਤਰ – ਇਹ ਸ਼ਬਦ ‘ਦੂਜਾ ਵਿਆਹ’ ਇਕਾਂਗੀ ਵਿੱਚੋਂ ਲਏ ਗਏ ਹਨ।
ਪ੍ਰਸ਼ਨ 2 . ਇਹ ਸ਼ਬਦ ਕਿਸਨੇ, ਕਿਸਨੂੰ ਕਹੇ ?
ਉੱਤਰ – ਇਹ ਸ਼ਬਦ ਨਿਹਾਲ ਕੌਰ ਨੇ ਆਪਣੀ ਨੂੰਹ ਮਨਜੀਤ ਨੂੰ ਕਹੇ।
ਪ੍ਰਸ਼ਨ 3 . ਨਿਹਾਲ ਕੌਰ ਇਸਤਰੀਆਂ ਦੀ ਸਭਾ ਦਾ ਉਦੇਸ਼ ਕੀ ਸਮਝਦੀ ਸੀ ?
ਉੱਤਰ – ਨਿਹਾਲ ਕੌਰ ਇਸਤਰੀਆਂ ਦੀ ਸਭਾ ਦਾ ਉਦੇਸ਼ ਉਨ੍ਹਾਂ ਦੁਆਰਾ ਪਤੀਆਂ ਨੂੰ ਵੱਸ ਵਿੱਚ ਰੱਖਣ ਦੀ ਕੋਸ਼ਿਸ਼ ਸਮਝਦੀ ਸੀ।
“ਚਬਰ – ਚਬਰ ਨਾ ਕਰੀ ਜਾ, ਐਵੇਂ ਮਖੌਲ ਈ ਜਾਣ ਲਿਐ ਇਹਨੇੰ ਮੈਨੂੰ। ਆਉਣ ਦੇ ਤੇਰੀ ਸਕੱਤਰ ਨੂੰ, ਖੁਆਊਂ ਉਹਨੂੰ ਕੜਾਹ। ਗੁੱਤਾਂ ਫੜ ਕੇ ਬਾਹਰ ਨਾ ਕੱਢ ਦੇਵਾਂ ਦੋਹਾਂ ਨੂੰ !”
ਪ੍ਰਸ਼ਨ 1 . ਇਹ ਸ਼ਬਦ ਕਿਸ ਇਕਾਂਗੀ ਵਿੱਚੋਂ ਲਏ ਗਏ ਹਨ ?
ਉੱਤਰ – ਇਹ ਸ਼ਬਦ ‘ਦੂਜਾ ਵਿਆਹ’ ਇਕਾਂਗੀ ਵਿੱਚੋਂ ਲਏ ਗਏ ਹਨ।
ਪ੍ਰਸ਼ਨ 2 . ਇਹ ਸ਼ਬਦ ਕਿਸਨੇ, ਕਿਸਨੂੰ ਕਹੇ ?
ਉੱਤਰ – ਇਹ ਸ਼ਬਦ ਨਿਹਾਲ ਕੌਰ ਨੇ ਆਪਣੀ ਨੂੰਹ ਮਨਜੀਤ ਨੂੰ ਕਹੇ।
ਪ੍ਰਸ਼ਨ 3 . ਨਿਹਾਲ ਕੌਰ ਸਕੱਤਰ ਨਾਲ ਕਿਹੋ ਜਿਹਾ ਸਲੂਕ ਕਰਨਾ ਚਾਹੁੰਦੀ ਹੈ ?
ਉੱਤਰ – ਨਿਹਾਲ ਕੌਰ ਸਕੱਤਰ ਨਾਲ ਅਪਮਾਨ ਭਰਿਆ ਸਲੂਕ ਕਰਨਾ ਚਾਹੁੰਦੀ ਸੀ।
“ਨਹੀਂ ਜੀ, ਮਾਂ ਜੀ ਦੀ ਸੇਵਾ ਕਰਨ ਨੂੰ ਮੈਂ ਰਹੂੰ ਏਥੇ। ਮਾਂ ਜੀ ਨੂੰ ਮੇਰੀ ਸੇਵਾ ਬਹੁਤ ਪਸੰਦ ਆਈ ਲਗਦੀ ਐ।”
ਪ੍ਰਸ਼ਨ 1 . ਇਹ ਸ਼ਬਦ ਕਿਸ ਇਕਾਂਗੀ ਵਿੱਚੋਂ ਲਏ ਗਏ ਹਨ ?
ਉੱਤਰ – ਇਹ ਸ਼ਬਦ ‘ਦੂਜਾ ਵਿਆਹ’ ਇਕਾਂਗੀ ਵਿੱਚੋਂ ਲਏ ਗਏ ਹਨ।
ਪ੍ਰਸ਼ਨ 2 . ਇਹ ਸ਼ਬਦ ਕਿਸਨੇ, ਕਿਸਨੂੰ ਕਹੇ ?
ਉੱਤਰ – ਇਹ ਸ਼ਬਦ ਮਨਜੀਤ ਨੇ ਆਪਣੇ ਪਤੀ ਸੁਖਦੇਵ ਤਿ ਸੱਸ ਨਿਹਾਲ ਕੌਰ ਨੂੰ ਕਹੇ।
ਪ੍ਰਸ਼ਨ 3 . ਇਹ ਸ਼ਬਦ ਕਹਿਣ ਵਾਲੇ ਦਾ ਲਹਿਜ਼ਾ ਕਿਹੋ ਜਿਹਾ ਹੈ ?
ਉੱਤਰ – ਵਿਅੰਗ ਭਰਿਆ
“ਤੇਹ ਤੋਂ ਬਿਨਾਂ ਈ, ਮਾਂ ਜੀ, ਦੋ ਚਿੱਠੀਆਂ ਪਾ ਚੁੱਕੀ ਆਂ। ਆਪਣੀ ਧੀ ਨੂੰ ਤਾਂ ਪੁੱਛਿਓ ਕਦੇ, ਕਿੰਨਾ ਪਿਆਰ ਕਰਦੀ ਹਾਂ ਉਹਨੂੰ।”
ਪ੍ਰਸ਼ਨ 1 . ਇਹ ਸ਼ਬਦ ਕਿਸ ਇਕਾਂਗੀ ਵਿੱਚੋਂ ਲਏ ਗਏ ਹਨ ?
ਉੱਤਰ – ਇਹ ਸ਼ਬਦ ‘ਦੂਜਾ ਵਿਆਹ’ ਇਕਾਂਗੀ ਵਿੱਚੋਂ ਲਏ ਗਏ ਹਨ।
ਪ੍ਰਸ਼ਨ 2 . ਇਹ ਸ਼ਬਦ ਕਿਸਨੇ, ਕਿਸਨੂੰ ਕਹੇ ?
ਉੱਤਰ – ਇਹ ਸ਼ਬਦ ਮਨਜੀਤ ਨੇ ਆਪਣੀ ਸੱਸ ਨਿਹਾਲ ਕੌਰ ਨੂੰ ਕਹੇ।
ਪ੍ਰਸ਼ਨ 3 . ਕਿਸ ਨੇ ਕਿਸ ਨੂੰ ਦੋ ਚਿੱਠੀਆਂ ਪਈਆਂ ਸਨ ?
ਉੱਤਰ – ਮਨਜੀਤ ਨੇ ਆਪਣੀ ਨਨਾਣ ਸੁਖਦੇਵ ਕੌਰ ਨੂੰ ਦੋ ਚਿੱਠੀਆਂ ਪਈਆਂ ਸਨ।
“ਮਨਜੀਤ ਨੇ ਕੀ ਗੁਨਾਹ ਕੀਤੇ, ਮਾਂ ਜੀ ! ਤੇ ਉਸ ਵਿਚਾਰੀ ਨੇ ਕੀ ਗੁਨਾਹ ਕੀਤੇ ਜੀਹਨੂੰ ਵਿਆਹ ਕੇ ਲਿਆਈਏ ਤੇ ਪੰਜ ਸਾਲਾਂ ਬਾਅਦ ਮਾਰ ਦੇਈਏ ?”
ਪ੍ਰਸ਼ਨ 1 . ਇਹ ਸ਼ਬਦ ਕਿਸ ਇਕਾਂਗੀ ਵਿੱਚੋਂ ਲਏ ਗਏ ਹਨ ?
ਉੱਤਰ – ਇਹ ਸ਼ਬਦ ‘ਦੂਜਾ ਵਿਆਹ’ ਇਕਾਂਗੀ ਵਿੱਚੋਂ ਲਏ ਗਏ ਹਨ।
ਪ੍ਰਸ਼ਨ 2 . ਇਹ ਸ਼ਬਦ ਕਿਸਨੇ, ਕਿਸਨੂੰ ਕਹੇ ?
ਉੱਤਰ – ਇਹ ਸ਼ਬਦ ਸੁਖਦੇਵ ਨੇ ਆਪਣੀ ਮਾਂ ਨਿਹਾਲ ਕੌਰ ਨੂੰ ਕਹੇ।
ਪ੍ਰਸ਼ਨ 3 . ਇਨ੍ਹਾਂ ਸ਼ਬਦਾਂ ਵਿੱਚ ਕੀ ਕਿਹਾ ਗਿਆ ਹੈ ?
ਉੱਤਰ – ਇਹਨਾਂ ਸ਼ਬਦਾਂ ਵਿੱਚ ਸੁਖਦੇਵ ਆਪਣੀ ਮਾਂ ਨੂੰ ਪੁੱਛਦਾ ਹੈ ਕਿ ਮਨਜੀਤ ਨੇ ਕੀ ਗੁਨਾਹ ਕੀਤਾ ਹੈ ਕਿ ਘਰ ਵਿੱਚ ਉਸ ਦੀ ਸੌਂਕਣ ਲਿਆਈਏ ?
ਫੇਰ ਕਹਿੰਦਾ ਹੈ ਕਿ ਉਸ ਨੇ ਕੀ ਗੁਨਾਹ ਕੀਤਾ ਹੈ, ਜਿਸ ਨੂੰ ਉਹ ਵਿਆਹ ਕੇ ਲਿਆਉਣਾ ਚਾਹੁੰਦੀ ਹੈ ਤੇ ਜਿਸ ਨੂੰ ਪੰਜ ਸਾਲਾਂ ਮਗਰੋਂ ਉਸ ਤੋਂ ਛੁਟਕਾਰਾ ਪਾਉਣ ਲਈ ਮਾਰ ਦਿੱਤਾ ਜਾਵੇ।