CBSEClass 9th NCERT PunjabiEducationPunjab School Education Board(PSEB)

ਵਾਰਤਾਲਾਪਾਂ ਸੰਬੰਧੀ ਪ੍ਰਸ਼ਨ : ਗਊ-ਮੁਖਾ ਸ਼ੇਰ-ਮੁਖਾ


ਇਕਾਂਗੀ : ਗਊ-ਮੁਖਾ ਸ਼ੇਰ-ਮੁਖਾ


1. ਤੁਸੀਂ ਸਰਦਾਰ ਸਾਹਿਬ, ਬੜੇ ਜ਼ੋਰਾਵਰ ਓ। ਦੇਖੋ ਨਾ, ਜਬਰਦਸਤੀ ਘਸੀਟੀ ਲਿਜਾਂਦੇ ਓ।

ਪ੍ਰਸ਼ਨ. ਇਹ ਵਾਕ ਕਿਸ ਇਕਾਂਗੀ ਵਿਚੋਂ ਹਨ?

ਉੱਤਰ : (ੳ) ਗਊ-ਮੁਖਾ ਸ਼ੇਰ-ਮੁਖਾ ।

ਪ੍ਰਸ਼ਨ. ਇਹ ਇਕਾਂਗੀ ਕਿਸ ਦੀ ਰਚਨਾ ਹੈ?

ਉੱਤਰ : ਗੁਰਚਰਨ ਸਿੰਘ ਜਸੂਜਾ ।

ਪ੍ਰਸ਼ਨ. ਇਹ ਵਾਕ ਕਿਸ ਨੇ, ਕਿਸ ਨੂੰ ਕਦੋਂ ਕਹੇ?

ਉੱਤਰ : ਇਹ ਵਾਕ ਚੋਪੜਾ ਸਾਹਿਬ ਨੇ ਦਲਾਲ ਸ਼ਰਨ ਸਿੰਘ ਨੂੰ ਇਕਾਂਗੀ ਦੇ ਆਰੰਭ ਵਿਚ ਹੀ ਕਹੇ।

ਪ੍ਰਸ਼ਨ. ਜ਼ੋਰਾਵਰ ਕਿਸ ਨੂੰ ਕਿਹਾ ਗਿਆ ਹੈ ?

ਉੱਤਰ : ਦਲਾਲ ਸਰਦਾਰ ਚਰਨ ਸਿੰਘ ਨੂੰ ।


2. (ਮੱਥੇ ਵੱਟ ਪਾ ਕੇ) ਫੇਰ ਆ ਧਮਕਿਐ। ਇਹਨਾਂ ਦਲਾਲਾਂ ਨੇ ਕੇਹਾ ਜੀਅ ਸਾੜਿਐ। ਕੋਈ ਨਾ ਕੋਈ ਦਿਮਾਗ਼ ਚੱਟਣ ਆਇਆ ਈ ਰਹਿੰਦੇ।

ਪ੍ਰਸ਼ਨ. ਇਹ ਸ਼ਬਦ ਕਿਹੜੇ ਇਕਾਂਗੀ ਵਿਚੋਂ ਲਏ ਗਏ ਹਨ?

ਉੱਤਰ : ਗਊ-ਮੁਖਾ ਸ਼ੇਰ-ਮੁਖਾ ।

ਪ੍ਰਸ਼ਨ. ਇਸ ਇਕਾਂਗੀ ਦਾ ਲੇਖਕ ਕੌਣ ਹੈ?

ਉੱਤਰ : ਗੁਰਚਰਨ ਸਿੰਘ ਜਸੂਜਾ ।

ਪ੍ਰਸ਼ਨ. ਇਹ ਵਾਕ ਕਿਸ ਨੇ, ਕਿਸ ਨੂੰ ਕਹੇ?

ਉੱਤਰ : ਇਹ ਵਾਕ ਕਿਸ਼ਨ ਦੇਈ ਨੇ ਆਪਣੇ ਪੁੱਤਰ ਸੁਦਰਸ਼ਨ ਨੂੰ ਕਹੇ।

ਪ੍ਰਸ਼ਨ. ਕੋਣ ਕਿਸ ਦਾ ਦਿਮਾਗ਼ ਚੱਟਣ ਆਇਆ ਰਹਿੰਦਾ ਹੈ?

ਉੱਤਰ : ਕੋਈ ਨਾ ਕੋਈ ਦਲਾਲ ਕਿਸ਼ਨ ਦੇਈ ਨੂੰ ਆਪਣਾ ਮਕਾਨ ਵੇਚਣ ਲਈ ਮਜਬੂਰ ਕਰਨ ਖ਼ਾਤਰ ਉਸ ਦਾ ਦਿਮਾਗ਼ ਚੱਟਣ ਆਇਆ ਰਹਿੰਦਾ ਹੈ।


3. ”ਭਰਾਵਾ ਮੈਂ ਇਹ ਮਕਾਨ ਬੜੀ ਰੀਝ ਨਾਲ ਬਣਾਇਐ। ਆਪ ਸਾਹਮਣੇ ਖਲੋ ਕੇ ਮਨ ਮਰਜ਼ੀ ਦੇ ਫਰਸ਼ ਬਣਵਾਏ ਸਰੋ ਸਨ। ਸੁਦਰਸ਼ਨ ਦੇ ਬਾਊ ਜੀ ਨੂੰ ਘਰ ਦੀ ਸ਼ਾਨ ਬਣਾਉਣ ਦਾ ਬੜਾ ਸ਼ੌਕ ਹੁੰਦਾ ਸੀ।”

ਪ੍ਰਸ਼ਨ. ਕਿਸ਼ਨ ਦੇਈ ਨੇ ਆਪਣਾ ਮਕਾਨ ਕਿਵੇਂ ਤਿਆਰ ਕਰਵਾਇਆ ਸੀ?

ਉੱਤਰ : ਕਿਸ਼ਨ ਦੇਈ ਨੇ ਆਪਣਾ ਮਕਾਨ ਬੜੀ ਰੀਝ ਨਾਲ ਬਣਵਾਇਆ ਸੀ। ਉਸਨੇ ਆਪ ਸਾਹਮਣੇ ਖਲੋ ਕੇ ਮਨ-ਮਰਜੀ ਦੇ ਫਰਸ਼ ਪੁਆਏ ਸਨ।

ਪ੍ਰਸ਼ਨ. ਇਹ ਸ਼ਬਦ ਕਿਸ ਨੇ, ਕਿਸ ਨੂੰ ਅਤੇ ਕਿਉਂ ਕਹੇ?

ਉੱਤਰ : ਇਹ ਸ਼ਬਦ ਕਿਸ਼ਨ ਦੇਈ ਨੇ ਸ਼ਰਨ ਸਿੰਘ ਨੂੰ ਉਦੋਂ ਕਹੇ, ਜਦੋਂ ਉਹ ਉਸ ਦੇ ਮਕਾਨ ਦੇ ਫ਼ਰਸ਼ਾਂ ਦੀ ਤਾਰੀਫ਼ ਕਰਦਾ ਹੋਇਆ ਆਪਣੇ ਘਰ ਉਹੋ ਜਿਹੇ ਫ਼ਰਸ਼ ਪੁਆਉਣ ਦੀ ਗੱਲ ਕਰਦਾ ਹੈ ਤੇ ਕਹਿੰਦਾ ਹੈ ਕਿ ਉਹ ਆਪਣੀ ਪਤਨੀ ਨੂੰ ਉਨ੍ਹਾਂ ਦੇ ਘਰ ਦੇ ਫਰਸ਼ ਦਿਖਾਉਣੇ ਚਾਹੁੰਦਾ ਹੈ।

ਪ੍ਰਸ਼ਨ. ਸੁਦਰਸ਼ਨ ਦੇ ਬਾਊ ਜੀ ਦਾ ਕੀ ਸ਼ੌਕ ਸੀ?

ਉੱਤਰ : ਸੁਦਰਸ਼ਨ ਦੇ ਬਾਊ ਜੀ ਨੂੰ ਘਰ ਦੀ ਸ਼ਾਨ ਬਣਾਉਣ ਦਾ ਬਹੁਤ ਸ਼ੌਕ ਸੀ।

ਪ੍ਰਸ਼ਨ. ਸੁਦਰਸ਼ਨ ਦੀ ਮਾਂ ਦਾ ਨਾਂ ਕੀ ਹੈ ?

ਉੱਤਰ : ਕਿਸ਼ਨ ਦੇਈ ।


4. ਇੱਥੇ ਸੁਖ ਤਾਂ ਮੈਂ ਵਾਕਿਆ ਈ ਨਹੀਂ ਪਾਇਆ। ਜਦੋਂ ਸੁਦਰਸ਼ਨ ਦਾ ਬਾਊ ਗੁਜਰਿਆ ਏ, ਅਜੇ ਮਕਾਨ ਬਣਿਆ ਸਾਲ ਦੇ ਹੋ ਨਹੀਂ ਸੀ ਹੋਇਆ ।

ਪ੍ਰਸ਼ਨ. ਇਹ ਸ਼ਬਦ ਕਿਸ ਇਕਾਂਗੀ ਵਿਚੋਂ ਲਏ ਗਏ ਹਨ ?

ਉੱਤਰ : ‘ਗਊ-ਮੁਖਾ ਸ਼ੇਰ-ਮੁਖਾ’ ।

ਪ੍ਰਸ਼ਨ. ਇਕਾਂਗੀ ਦਾ ਲੇਖਕ ਕੌਣ ਹੈ ?

ਉੱਤਰ : ਗੁਰਚਰਨ ਸਿੰਘ ਜਸੂਜਾ ।

ਪ੍ਰਸ਼ਨ. ਇਹ ਸ਼ਬਦ ਕਿਸ ਨੇ, ਕਿਸ ਨੂੰ ਕਹੇ?

ਉੱਤਰ : ਇਹ ਸ਼ਬਦ ਕਿਸ਼ਨ ਦੇਈ ਨੇ ਸ਼ਰਨ ਸਿੰਘ ਨੂੰ ਕਹੇ।

ਪ੍ਰਸ਼ਨ. ਸੁਦਰਸ਼ਨ ਦਾ ਬਾਊ ਕਦੋਂ ਗੁਜ਼ਰਿਆ ਸੀ ?

ਉੱਤਰ : ਜਦੋਂ ਅਜੇ ਮਕਾਨ ਨੂੰ ਬਣਿਆ ਇਕ ਸਾਲ ਵੀ ਨਹੀਂ ਸੀ ਹੋਇਆ।


5. ਸੋਚ ਲਉ, ਐਵੇਂ ਗਾਹਕ ਹੱਥੋਂ ਨਹੀਂ ਛੱਡਣਾ ਚਾਹੀਦਾ। ਨਾਲੇ ਇਹ ਮਕਾਨ ਸ਼ੇਰ-ਮੁਖਾ ਵੀ ਏ।

ਪ੍ਰਸ਼ਨ. ਇਹ ਵਾਕ ਕਿਸ ਇਕਾਂਗੀ ਵਿਚੋਂ ਹਨ ?

ਉੱਤਰ : ‘ਗਊ-ਮੁਖਾ ਸ਼ੇਰ-ਮੁਖਾ’ ।

ਪ੍ਰਸ਼ਨ. ਇਕਾਂਗੀ ਕਿਸ ਦੀ ਰਚਨਾ ਹੈ ?

ਉੱਤਰ : ਗੁਰਚਰਨ ਸਿੰਘ ਜਸੂਜਾ।

ਪ੍ਰਸ਼ਨ. ਇਹ ਵਾਕ, ਕਿਸ ਨੇ, ਕਿਸ ਨੂੰ ਕਹੇ?

ਉੱਤਰ : ਇਹ ਵਾਕ ਸ਼ਰਨ ਸਿੰਘ ਨੇ ਸੁਦਰਸ਼ਨ ਤੇ ਕਿਸ਼ਨ ਦੇਈ ਨੂੰ ਕਹੇ ।

ਪ੍ਰਸ਼ਨ. ਸ਼ੇਰ-ਮੁਖਾ ਮਕਾਨ ਕੀ ਹੁੰਦਾ ਹੈ ?

ਉੱਤਰ : ਜਿਹੜਾ ਮਕਾਨ ਅੱਗਿਓਂ ਵੱਧ ਚੌੜਾ ਹੋਵੇ, ਪਰ ਪਿਛਿਓਂ ਘੱਟ, ਉਸਨੂੰ ਸੇਰ-ਮੁਖਾ ਕਹਿੰਦੇ ਹਨ।


6. ਮੇਰਾ ਖ਼ਿਆਲ ਪੁੱਛਦੇ ਓ ਤਾਂ ਇਹੋ ਆਖਾਂਗਾ ਗਾਹਕ ਨਾ ਛੱਡੋ। ਇੱਕ ਤੇ ਮਕਾਨ ਸ਼ੱਕੀ ਏ, ਦੂਜਾ ਤੁਹਾਨੂੰ ਇਸ ਵੇਲੇ ਰੁਪ ਦੀ ਲੋੜ ਏ-ਮੁੰਡੇ ਨੇ ਕੰਮ ਕਰਨਾ ਏ, ਤੀਜਾ ਮਾਰਕੀਟਾਂ ਦਾ ਤੇ ਦਿਨ-ਬਦਿਨ ਭੱਠਾ ਬਹਿੰਦਾ ਜਾਂਦਾ ਏ। ਮਕਾਨ ਦੀ ਜਿਹੜੀ ਕੀਮ ਅੱਜ ਏ ਉਹ ਕੱਲ੍ਹ ਨਹੀਂ ਰਹਿਣੀ।

ਪ੍ਰਸ਼ਨ. ਇਹ ਵਾਕ ਕਿਸ ਇਕਾਂਗੀ ਵਿਚੋਂ ਹਨ ?

ਉੱਤਰ : ਗਊ-ਮੁਖਾ ਸ਼ੇਰ-ਮੁਖਾ ।

ਪ੍ਰਸ਼ਨ. ਇਕਾਂਗੀ ਕਿਸ ਦੀ ਰਚਨਾ ਹੈ?

ਉੱਤਰ : ਗੁਰਚਰਨ ਸਿੰਘ ਜਸੂਜਾ ।

ਪ੍ਰਸ਼ਨ. ਇਹ ਵਾਕ, ਕਿਸ ਨੇ, ਕਿਸ ਨੂੰ ਕਹੇ?

ਉੱਤਰ : ਇਹ ਵਾਕ ਸ਼ਰਨ ਸਿੰਘ ਨੇ ਸੁਦਰਸ਼ਨ ਅਤੇ ਕਿਸ਼ਨ ਦੇਈ ਨੂੰ ਕਹੇ ।

ਪ੍ਰਸ਼ਨ. ਮਕਾਨ ਨੂੰ ਸ਼ੱਕੀ ਕਿਉਂ ਕਿਹਾ ਗਿਆ ਹੈ ?

ਉੱਤਰ : ਮਕਾਨ ਦੇ ਸਾਹਮਣੇ ਕਦੇ ਖੂਹ ਸੀ ਅਤੇ ਨਾਲ ਹੀ ਉਹ ਸ਼ੇਰ-ਮੁਖਾ ਸੀ, ਜੋ ਕਿ ਰਹਿਣ ਵਾਲੇ ਲਈ ਚੰਗਾ ਨਹੀਂ ਸਮਝਿਆ ਜਾਂਦਾ। ਇਸ ਕਰਕੇ ਮਕਾਨ ਨੂੰ ਸ਼ੱਕੀ ਕਿਹਾ ਗਿਆ ਹੈ।


7. ਪਰ ਇਹਨੂੰ ਸ਼ੇਰ-ਮੁਖਾ ਕਹਿੰਦਾ ਕੌਣ ਏ। ਇਹ ਮਕਾਨ ਤਾਂ ਗਊ-ਮੁਖਾ ਏ। ਇਹਦਾ ਅਸਲੀ ਰਸਤਾ ਤਾਂ ਪਿਛਲੇ ਪਾਸੇ ਏ ਜੇ ਤੁਸੀਂ ਢੇਰ ਦੀ ਵਹਿਮੀ ਓ ਤਾਂ ਇਹ ਰਸਤਾ ਬੰਦ ਕਰਨਾ ਤੇ ਉੱਧਰਲਾ ਖੋਲ੍ਹ ਲੈਣਾ।

ਪ੍ਰਸ਼ਨ. ਇਹ ਸ਼ਬਦ ਕਿਸ ਇਕਾਂਗੀ ਵਿਚੋਂ ਹਨ ?

ਉੱਤਰ : ਗਊ-ਮੁਖਾ ਸ਼ੇਰ-ਮੁਖਾ ।

ਪ੍ਰਸ਼ਨ. ਇਕਾਂਗੀ ਕਿਸ ਦੀ ਰਚਨਾ ਹੈ ?

ਉੱਤਰ : ਗੁਰਚਰਨ ਸਿੰਘ ਜਸੂਜਾ ।

ਪ੍ਰਸ਼ਨ. ਇਹ ਸ਼ਬਦ ਕਿਸ ਨੇ, ਕਿਸ ਨੂੰ ਕਹੇ ?

ਉੱਤਰ : ਇਹ ਸ਼ਬਦ ਸ਼ਰਨ ਸਿੰਘ ਨੇ ਚੋਪੜਾ ਸਾਹਿਬ ਨੂੰ ਕਹੇ।

ਪ੍ਰਸ਼ਨ. ਗਊ-ਮੁਖਾ ਮਕਾਨ ਕਿਹੜਾ ਹੁੰਦਾ ਹੈ ?

ਉੱਤਰ : ਜਿਹੜਾ ਮਕਾਨ ਅੱਗਿਓਂ ਤੰਗ ਹੋਵੇ, ਪਰੰਤੂ ਪਿਛਿਓਂ ਚੌੜਾ, ਉਸਨੂੰ ਗਊ-ਮੁਖਾ ਆਖਦੇ ਹਨ।


8. ਲੋਕ ਤਾਂ ਸਗੋਂ ਇਹੋ ਜਿਹਾ ਮਕਾਨ ਲੱਭਦੇ ਨੇ, ਜਿਸ ਵਿੱਚ ਦੋ ਪਾਸਿਆਂ ਤੋਂ ਹਵਾ ਤੇ ਧੁੱਪ ਆ ਸਕੇ। ਤੁਸੀਂ ਕਦੇ ਨਵੇਂ ਸਟਾਈਲ ਦੇ ਬਣੇ ਹੋਏ ਮਕਾਨ ਵੇਖੋ, ਘੱਟੋ ਘੱਟ ਦੋ ਪਾਸੇ ਤੋਂ ਜ਼ਰੂਰੀ ਖ਼ਾਲੀ ਹੋਣਗੇ।”

ਪ੍ਰਸ਼ਨ. ਸ਼ਰਨ ਸਿੰਘ ਦੇ ਚੋਪੜਾ ਸਾਹਿਬ ਨੂੰ ਕਹੇ ਇਨ੍ਹਾਂ ਸ਼ਬਦਾਂ ਤੋਂ ਕੀ ਭਾਵ ਹੈ ?

ਉੱਤਰ : ਸ਼ਰਨ ਸਿੰਘ ਦੇ ਚੋਪੜਾ ਸਾਹਿਬ ਨੂੰ ਕਹੇ ਇਨ੍ਹਾਂ ਸ਼ਬਦਾਂ ਦਾ ਭਾਵ ਇਹ ਹੈ ਕਿ ਉਹ ਮਕਾਨ ਦੇ ਸ਼ੇਰ-ਮੁਖਾ ਫੋ ਦਾ ਵਹਿਮ ਛੱਡ ਦੇਵੇ, ਕਿਉਂਕਿ ਉਸਦਾ ਰਸਤਾ ਦੋਹੀਂ ਪਾਸੀ ਲਗਦਾ ਹੈ। ਅਜਿਹੇ ਮਕਾਨ ਵਿਚ ਦੋਹਾਂ ਪਾਸਿਆਂ ਤੋਂ ਖੁੱਲ੍ਹੀ ਹਵਾ ਤੇ ਧੁੱਪ ਆਉਂਦੀ ਹੈ। ਇਸ ਕਰਕੇ ਉਹ ਮਕਾਨ ਵਿਚ ਨੁਕਸ ਕੱਢਣੇ ਛੱਡ ਕੇ ਉਸਨੂੰ ਖ਼ਰੀਦ ਲਵੇ।

ਪ੍ਰਸ਼ਨ. ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ?

ਉੱਤਰ : ਇਹ ਸ਼ਬਦ ਦਲਾਲ ਸ਼ਰਨ ਸਿੰਘ ਨੇ ਆਪਣੇ ਗਾਹਕ ਚੋਪੜਾ ਸਾਹਿਬ ਨੂੰ ਕਹੇ ।

ਪ੍ਰਸ਼ਨ. ਨਵੇਂ ਸਟਾਈਲ ਦੇ ਮਕਾਨ ਕਿਹੋ ਜਿਹੇ ਬਣਦੇ ਹਨ ?

ਉੱਤਰ : ਜਿਹੜੇ ਦੋ ਪਾਸਿਆਂ ਤੋਂ ਖਾਲੀ ਹੋਣ, ਤਾਂ ਜੋ ਹਵਾ ‘ਤੇ ਧੁੱਪ ਅੰਦਰ ਆ ਸਕਣ।

ਪ੍ਰਸ਼ਨ. ਲੋਕ ਕਿਹੋ-ਜਿਹੇ ਘਰ ਪਸੰਦ ਕਰਦੇ ਹਨ ?

ਉੱਤਰ : ਲੋਕ ਅਜਿਹੇ ਮਕਾਨ ਪਸੰਦ ਕਰਦੇ ਹਾਂ, ਜਿਸ ਵਿਚ ਦੋਹਾਂ ਪਾਸਿਆ ਤੋਂ ਹਵਾ ਤੇ ਧੁੱਪ ਆ ਸਕੇ ।


9. ਚੋਪੜਾ ਸਾਹਿਬ ਐਵੇਂ ਫ਼ਜ਼ੂਲ ਵਹਿਮਾਂ ਦੇ ਮਗਰ ਨਹੀਂ ਲੱਗੀਦਾ। ਹਰ ਇੱਕ ਗੱਲ ਦੀ ਤਹਿ ਤਕ ਪਹੁੰਚਣਾ ਚਾਹੀਦਾ ਏ। ਗਊ-ਮੁਖਾ ਸ਼ੇਰ-ਮੁਖਾ ਤਾਂ ਤੁਸਾਂ ਸੁਣ ਲਿਆ, ਏਨਾ ਵੀ ਪਤਾ ਜੇ ਇਹਦਾ ਮਤਲਬ ਕੀ ਏ?

ਪ੍ਰਸ਼ਨ. ਉਪਰੋਕਤ ਵਾਕ ਕਿਸ ਇਕਾਂਗੀ ਵਿਚੋਂ ਹਨ ?

ਉੱਤਰ : ‘ਗਊ-ਮੁਖਾ ਸ਼ੇਰ-ਮੁਖਾ’ ।

ਪ੍ਰਸ਼ਨ. ਇਕਾਂਗੀ ਕਿਸ ਦਾ ਲਿਖਿਆ ਹੋਇਆ ਹੈ ?

ਉੱਤਰ : ਗੁਰਚਰਨ ਸਿੰਘ ਜਸੂਜਾ ।

ਪ੍ਰਸ਼ਨ. ਇਹ ਸ਼ਬਦ ਕਿਸ ਨੇ, ਕਿਸ ਨੂੰ ਕਹੇ ?

ਉੱਤਰ : ਇਹ ਸ਼ਬਦ ਸ਼ਰਨ ਸਿੰਘ ਨੇ ਚੋਪੜਾ ਸਾਹਿਬ ਨੂੰ ਕਹੇ ।

ਪ੍ਰਸ਼ਨ. ਚੋਪੜਾ ਸਾਹਿਬ ਕਾਹਦਾ ਵਹਿਮ ਕਰ ਰਿਹਾ ਸੀ?

ਉੱਤਰ : ਚੋਪੜਾ ਸਾਹਿਬ ਮਕਾਨ ਦੇ ਗਊ-ਮੁਖਾ ਤੇ ਸ਼ੇਰ-ਮੁਖਾ ਹੋਣ ਬਾਰੇ ਵਹਿਮ ਕਰ ਰਿਹਾ ਸੀ।


10. ”ਤਾਂ ਹੁਣ ਤੁਹਾਡਾ ਮਤਲਬ ਏ ਸ਼ੇਰ-ਮੁਖੇ ਵੱਲ ਹੱਟੀ ਕਰ ਲਈਏ ਤੇ ਗਊ-ਮੁਖੇ ਵੱਲ ਘਰ ਬਣਾ ਲਈਏ।”

ਪ੍ਰਸ਼ਨ. ਇਹ ਸ਼ਬਦ ਕੌਣ ਕਿਸ ਨੂੰ ਕਹਿੰਦਾ ਹੈ?

ਉੱਤਰ : ਇਹ ਸ਼ਬਦ ਚੋਪੜਾ ਸਾਹਿਬ ਸ਼ਰਨ ਸਿੰਘ ਨੂੰ ਕਹਿੰਦਾ ਹੈ ।

ਪ੍ਰਸ਼ਨ. ਗਊ-ਮੁਖੇ ਤੇ ਸ਼ੇਰ-ਮੁਖੇ ਤੋਂ ਕੀ ਭਾਵ ਹੈ?

ਉੱਤਰ : ਗਊ-ਮੁਖਾ ਮਕਾਨ ਉਸਨੂੰ ਕਿਹਾ ਜਾਂਦਾ ਹੈ, ਜਿਸਦਾ ਅੱਗਾ ਤੰਗ ਤੇ ਪਿੱਛਾ ਚੌੜਾ ਹੋਵੇ। ਇਸਦੇ ਉਲਟ ਸ਼ੇਰ-ਮੁਖਾ ਮਕਾਨ ਉਸਨੂੰ ਕਿਹਾ ਜਾਂਦਾ ਹੈ, ਜਿਸਦਾ ਅੱਗਾ ਚੌੜਾ ਤੇ ਪਿੱਛਾ ਤੰਗ ਹੋਵੇ।

ਪ੍ਰਸ਼ਨ. ਇਸ ਵਾਰਤਾਲਾਪ ਵਿੱਚ ਹੱਟੀ ਅਤੇ ਘਰ ਕਿਸ ਪਾਸੇ ਬਣਾਉਣ ਦਾ ਜ਼ਿਕਰ ਹੈ?

ਉੱਤਰ : ਇਸ ਵਾਰਤਾਲਾਪ ਵਿਚ ਸ਼ੇਰ-ਮੁਖੇ ਪਾਸੇ ਵਲ ਹੱਟੀ ਤੇ ਗਊ-ਮੁਖੇ ਪਾਸੇ ਵਲ ਘਰ ਬਣਾਉਣ ਦਾ ਜ਼ਿਕਰ ਹੈ l।

ਪ੍ਰਸ਼ਨ. ਜਿਸ ਮਕਾਨ ਦਾ ਸੌਦਾ ਹੋ ਰਿਹਾ ਸੀ, ਉਹ ਕਿਹੋ ਜਿਹਾ ਸੀ?

ਉੱਤਰ : ਇਹ ਮਕਾਨ ਅੱਗਿਓਂ ਸ਼ੇਰ-ਮੁਖਾ ਅਰਥਾਤ ਚੋੜਾ ਤੇ ਪਿਛਿਓਂ ਗਊ-ਮੁਖਾ ਅਰਥਾਤ ਤੰਗ ਸੀ।


11. ਤੂੰ ਵੀ ਭਰਾਵਾ ਡਾਢਾ ਨਿਕਲਿਆ। ਤੇਰਾ ਤਾਂ ਉਹ ਹਾਲ ਏ, ਅਖੇ ਫਿਰ ਨੀ ਬੇਬੇ ਫਿਰ, ਲੋਹੇ ਦੀਆਂ ਲੱਤਾਂ ਤੇ ਕਾਠ ਦਾ ਸਿਰ। ਫੇਰੇ ਮਾਰ-ਮਾਰ ਕੇ, ਗੱਲਾਂ ਕਰ-ਕਰ ਕੇ, ਆਖ਼ਰ ਮੇਰਾ ਮਕਾਨ ਵੇਚ ਕੇ ਛੱਡਿਆ ਈ।

ਪ੍ਰਸ਼ਨ. ਇਹ ਸ਼ਬਦ ਕਿਸ ਇਕਾਂਗੀ ਵਿਚੋਂ ਹਨ?

ਉੱਤਰ : ਗਊ-ਮੁਖਾ ਸ਼ੇਰ-ਮੁਖਾ ।

ਪ੍ਰਸ਼ਨ. ਇਹ ਇਕਾਂਗੀ ਕਿਸ ਦਾ ਲਿਖਿਆ ਹੈ ?

ਉੱਤਰ : ਗੁਰਚਰਨ ਸਿੰਘ ਜਸੂਜਾ ।

ਪ੍ਰਸ਼ਨ. ਇਹ ਸ਼ਬਦ ਕਿਸ ਨੇ, ਕਿਸ ਨੂੰ ਕਹੇ ?

ਉੱਤਰ : ਇਹ ਸ਼ਬਦ ਕਿਸ਼ਨ ਦੇਈ ਨੇ ਸ਼ਰਨ ਸਿੰਘ ਨੂੰ ਕਹੇ।

ਪ੍ਰਸ਼ਨ. ‘ਭਰਾਵਾ’ ਕਿਸ ਨੂੰ ਕਿਹਾ ਗਿਆ ਹੈ? ਉਸ ਨੇ ਕੀ ਕੀਤਾ ਸੀ?

ਉੱਤਰ : ‘ਭਰਾਵਾ’ ਕਿਸ਼ਨ ਦੇਈ ਸ਼ਰਨ ਸਿੰਘ ਨੂੰ ਕਹਿੰਦੀ ਹੈ। ਸ਼ਰਨ ਸਿੰਘ ਨੇ ਫੇਰੇ ਮਾਰ-ਮਾਰ ਕੇ ਕਿਸ਼ਨ ਦੇਈ ਦਾ ਘਰ ਵਿਕਵਾ ਦਿੱਤਾ ਸੀ ।


12. ਇਹ ਤਾਂ ਭੈਣ ਜੀ, ਸਾਡਾ ਰੋਜ਼ ਦਾ ਕੰਮ ਹੋਇਆ। ਕਹਿੰਦੇ ਨੇ ਹਕੂਮਤ ਗਰਮੀ ਦੀ, ਹੱਟੀ ਨਰਮੀ ਦੀ ਤੇ ਦਲਾਲੀ ਬੇਸ਼ਰਮੀ ਦੀ।

ਪ੍ਰਸ਼ਨ. ਇਹ ਸ਼ਬਦ ਕਿਸ ਇਕਾਂਗੀ ਵਿਚੋਂ ਲਏ ਗਏ ਹਨ ?

ਉੱਤਰ : ਗਊ-ਮੁਖਾ ਸ਼ੇਰ-ਮੁਖਾ ।

ਪ੍ਰਸ਼ਨ. ਇਹ ਇਕਾਂਗੀ ਕਿਸ ਦਾ ਲਿਖਿਆ ਹੋਇਆ ਹੈ?

ਉੱਤਰ : ਗੁਰਚਰਨ ਸਿੰਘ ਜਸੂਜਾ ।

ਪ੍ਰਸ਼ਨ. ਇਹ ਸ਼ਬਦ ਕਿਸ ਨੇ, ਕਿਸ ਨੂੰ, ਕਦੋਂ ਕਹੇ?

ਉੱਤਰ : ਇਹ ਸ਼ਬਦ ਸ਼ਰਨ ਸਿੰਘ ਨੇ ਕਿਸ਼ਨ ਦੇਈ ਨੂੰ ਇਕਾਂਗੀ ਦੇ ਅੰਤ ਵਿਚ ਕਹੇ ।

ਪ੍ਰਸ਼ਨ. ਦਲਾਲੀ ਕਿਹੋ ਜਿਹੀ ਚੀਜ਼ ਹੈ ?

ਉੱਤਰ : ਦਲਾਲੀ ਬੇਸ਼ਰਮੀ ਦੀ ਹੈ। ਦਲਾਲ ਆਦਮੀ ਬੜੀ ਬੇਸ਼ਰਮੀ ਨਾਲ ਖ਼ਰੀਦ-ਵੇਚ ਕਰਨ ਲਈ ਗਾਹਕਾਂ ਦੇ ਮਗਰ ਪਿਆ ਰਹਿੰਦਾ ਹੈ ਤੇ ਝੂਠ-ਸੱਚ ਬੋਲ ਕੇ ਉਨ੍ਹਾਂ ਦੇ ਆਪਸੀ ਸੌਦੇ ਸਿਰੇ ਚੜਾਉਂਦਾ ਤੇ ਵਿਚੋਂ ਦਲਾਲੀ ਖਾਂਦਾ ਹੈ।