CBSEclass 11 PunjabiClass 9th NCERT PunjabiEducationNCERT class 10thPunjab School Education Board(PSEB)Punjabi Viakaran/ Punjabi Grammar

ਵਾਕ – ਵਟਾਂਦਰਾ

9. ਪ੍ਰਸ਼ਨ ਵਾਚਕ ਵਾਕਾਂ ਨੂੰ ਸਧਾਰਨ ਵਾਕਾਂ ਵਿੱਚ ਬਦਲਣਾ।

()

ਪ੍ਰਸ਼ਨ ਵਾਚਕ ਵਾਕ : ਤੁਹਾਡਾ ਨਾਂ ਕੀ ਹੈ ?

ਸਧਾਰਨ ਵਾਕ : ਤੁਸੀਂ ਆਪਣਾ ਨਾਂ ਦੱਸੋ।

()

ਪ੍ਰਸ਼ਨ ਵਾਚਕ ਵਾਕ : ਤੁਹਾਡੇ ਪਿਤਾ ਜੀ ਕੀ ਕੰਮ ਕਰਦੇ ਹਨ ?

ਸਧਾਰਨ ਵਾਕ : ਆਪਣੇ ਪਿਤਾ ਜੀ ਦਾ ਕਾਰੋਬਾਰ ਦੱਸੋ।

()

ਪ੍ਰਸ਼ਨ ਵਾਚਕ ਵਾਕ : ਕਿਹੜੀ ਮਾਂ ਹੈ, ਜਿਸ ਨੂੰ ਆਪਣੇ ਬੱਚੇ ਨਾਲ ਪਿਆਰ ਨਹੀਂ ਹੁੰਦਾ ?

ਸਧਾਰਨ ਵਾਕ : ਹਰ ਮਾਂ ਨੂੰ ਆਪਣੇ ਬੱਚੇ ਨਾਲ ਪਿਆਰ ਹੁੰਦਾ ਹੈ।

()

ਪ੍ਰਸ਼ਨ ਵਾਚਕ ਵਾਕ : ਵਾਕ ਦੀਆਂ ਕਿੰਨੀਆਂ ਕਿਸਮਾਂ ਹਨ ?

ਸਧਾਰਨ ਵਾਕ : ਵਾਕ ਦੀਆਂ ਕਿਸਮਾਂ ਬਾਰੇ ਲਿਖੋ।


10. ਸਧਾਰਨ ਵਾਕ ਨੂੰ ਪ੍ਰਸ਼ਨ ਵਾਚਕ ਵਾਕ ਵਿੱਚ ਬਦਲਣਾ।

()

ਸਧਾਰਨ ਵਾਕ : ਤੁਹਾਡੀ ਸਿਆਣਪ ਨੂੰ ਸਭ ਜਾਣਦੇ ਹਨ।

ਪਸ਼ਨ ਵਾਚਕ ਵਾਕ : ਤੁਹਾਡੀ ਸਿਆਣਪ ਨੂੰ ਕੌਣ ਨਹੀਂ ਜਾਣਦਾ ?

()

ਸਧਾਰਨ ਵਾਕ : ਕਸਰਤ ਦੇ ਲਾਭ ਦੱਸੋ।

ਪ੍ਰਸ਼ਨ ਵਾਚਕ ਵਾਕ : ਕਸਰਤ ਦੇ ਕੀ-ਕੀ ਲਾਭ ਹਨ ?

()

ਸਧਾਰਨ ਵਾਕ : ਆਪਣੇ ਸ਼ਹਿਰ ਦਾ ਨਾਂ ਦੱਸੋ।

ਪ੍ਰਸ਼ਨ ਵਾਚਕ ਵਾਕ : ਤੁਹਾਡੇ ਸ਼ਹਿਰ ਦਾ ਕੀ ਨਾਂ ਹੈ ?

()

ਸਧਾਰਨ ਵਾਕ : ਅੱਜ-ਕੱਲ੍ਹ ਗ਼ਰੀਬ ਨੂੰ ਕੋਈ ਨਹੀਂ ਪੁੱਛਦਾ।

ਪ੍ਰਸ਼ਨ ਵਾਚਕ ਵਾਕ : ਅੱਜ-ਕੱਲ੍ਹ ਗ਼ਰੀਬ ਨੂੰ ਕੌਣ ਪੁੱਛਦਾ ਹੈ ?


11. ਸਧਾਰਨ ਵਾਕਾਂ ਤੋਂ ਵਿਸਮੈ ਵਾਚਕ ਵਾਕ ਬਣਾਉਣਾ।

()

ਸਧਾਰਨ ਵਾਕ : ਫੁੱਲ ਬਹੁਤ ਸੁੰਦਰ ਹੈ।

ਵਿਸਮੈ ਵਾਚਕ ਵਾਕ : ਕਿੰਨਾ ਸੁੰਦਰ ਫੁੱਲ ਹੈ!

()

ਸਧਾਰਨ ਵਾਕ : ਇਹ ਕਹਾਣੀ ਬਹੁਤ ਦੁੱਖ ਭਰੀ ਹੈ।

ਵਿਸਮੈ ਵਾਚਕ ਵਾਕ : ਹਾਏ ! ਕਿੰਨੀ ਦੁੱਖ ਭਰੀ ਕਹਾਣੀ ਹੈ।

()

ਸਧਾਰਨ ਵਾਕ : ਮੇਰੀ ਇੱਛਾ ਚੰਗੇ ਨੰਬਰ ਲੈਣ ਦੀ ਹੈ।

ਵਿਸਮੈ ਵਾਚਕ ਵਾਕ : ਕਾਸ਼! ਮੇਰੇ ਚੰਗੇ ਨੰਬਰ ਆ ਜਾਣ।

()

ਸਧਾਰਨ ਵਾਕ : ਬੜੀ ਹੈਰਾਨੀ ਹੈ ਕਿ ਰਾਮ ਫ਼ੇਲ੍ਹ ਹੋ ਗਿਆ।

ਵਿਸਮੈ ਵਾਚਕ ਵਾਕ : ਹੈਂ! ਰਾਮ ਫ਼ੇਲ੍ਹ ਹੋ ਗਿਆ।


11. ਵਿਸਮੈ ਵਾਚਕ ਵਾਕ ਤੋਂ ਸਧਾਰਨ ਵਾਕ ਬਣਾਉਣਾ।

()

ਵਿਸਮੈਂ ਵਾਚਕ ਵਾਕ : ਕਾਸ਼ ਮੈਂ ਡਾਕਟਰ ਹੁੰਦਾ।

ਸਧਾਰਨ ਵਾਕ : ਮੇਰੀ ਇੱਛਾ ਹੈ ਕਿ ਮੈਂ ਡਾਕਟਰ ਹੁੰਦਾ।

()

ਵਿਸਮੈ ਵਾਚਕ ਵਾਕ : ਆਹਾ! ਅਸੀਂ ਮੈਚ ਜਿੱਤ ਗਏ।

ਸਧਾਰਨ ਵਾਕ : ਸਾਨੂੰ ਖ਼ੁਸ਼ੀ ਹੈ ਕਿ ਅਸੀਂ ਮੈਚ ਜਿੱਤ ਗਏ।

()

ਵਿਸਮੈ ਵਾਚਕ ਵਾਕ : ਜਿਉਂਦਾ ਰਹਿ! ਵੱਡੀਆਂ ਉਮਰਾਂ ਵਾਲਾ ਹੋਵੇ।

ਸਧਾਰਨ ਵਾਕ : ਮੇਰੀ ਦੁਆ ਹੈ ਕਿ ਤੇਰੀ ਉਮਰ ਵੱਡੀ ਹੋਵੇ।

()

ਵਿਸਮੈ ਵਾਚਕ ਵਾਕ : ਅਫ਼ਸੋਸ! ਉਸ ਦੇ ਪਿਤਾ ਮਰ ਗਏ।

ਸਧਾਰਨ ਵਾਕ : ਮੈਨੂੰ ਦੁੱਖ ਹੈ ਕਿ ਉਸ ਦੇ ਪਿਤਾ ਨਹੀਂ ਰਹੇ।