ਵਾਕ – ਵਟਾਂਦਰਾ
1. ਸਧਾਰਨ ਵਾਕਾਂ ਤੋਂ ਸੰਯੁਕਤ ਵਾਕਾਂ ਵਿੱਚ ਬਦਲਣਾ।
(ੳ)
ਸਧਾਰਨ ਵਾਕ : ਅੱਗੇ ਵੱਧ ਕੇ ਵੈਰੀ ਦੇ ਦੰਦ ਖੱਟੇ ਕਰੋ।
ਸੰਯੁਕਤ ਵਾਕ : ਅੱਗੇ ਵਧੋ ਅਤੇ ਵੈਰੀ ਦੇ ਦੰਦ ਖੱਟੇ ਕਰੋ।
(ਅ)
ਸਧਾਰਨ ਵਾਕ : ਉਹ ਰੋਟੀ ਖਾਂਦੇ ਹੀ ਬਾਹਰ ਨਿਕਲ ਗਿਆ।
ਸੰਯੁਕਤ ਵਾਕ : ਉਸ ਨੇ ਰੋਟੀ ਖਾਧੀ ਅਤੇ ਬਾਹਰ ਨਿਕਲ ਗਿਆ।
(ੲ)
ਸਧਾਰਨ ਵਾਕ : ਸੰਦੀਪ ਤੇ ਰਾਜੀਵ ਪੱਕੇ ਮਿੱਤਰ ਹਨ।
ਸੰਯੁਕਤ ਵਾਕ : ਸੰਦੀਪ, ਰਾਜੀਵ ਦਾ ਪੱਕਾ ਮਿੱਤਰ ਹੈ ਤੇ ਰਾਜੀਵ ਸੰਦੀਪ ਦਾ।
(ਸ)
ਸਧਾਰਨ ਵਾਕ : ਉਹ ਸੁੰਦਰ ਅਤੇ ਸੁਚੱਜੀ ਹੈ।
ਸੰਯੁਕਤ ਵਾਕ : ਉਹ ਸੁੰਦਰ ਵੀ ਹੈ ਅਤੇ ਸੁਚੱਜੀ ਵੀ।
2. ਸੰਯੁਕਤ ਵਾਕ ਤੋਂ ਸਧਾਰਨ ਵਾਕ ਵਿੱਚ ਬਦਲਣਾ।
(ੳ)
ਸੰਯੁਕਤ ਵਾਕ : ਸੂਰਜ ਨਿਕਲਿਆ ਅਤੇ ਅਸੀਂ ਆਪੋ – ਆਪਣੇ ਕੰਮਾਂ ਵਿੱਚ ਰੁੱਝ ਗਏ।
ਸਧਾਰਨ ਵਾਕ : ਸੂਰਜ ਨਿਕਲਦਿਆਂ ਸਾਰ ਹੀ ਅਸੀਂ ਆਪੋ – ਆਪਣੇ ਕੰਮਾਂ ਵਿੱਚ ਰੁੱਝ ਗਏ।
(ਅ)
ਸੰਯੁਕਤ ਵਾਕ : ਮੇਰੇ ਕੋਲ ਇੱਕ ਪੈੱਨਸਿਲ ਅਤੇ ਦੋ ਪੈੱਨ ਹਨ।
ਸਧਾਰਨ ਵਾਕ : ਮੇਰੇ ਕੋਲ ਇੱਕ ਪੈੱਨਸਿਲ ਤੇ ਦੋ ਪੈੱਨ ਹਨ।
(ੲ)
ਸੰਯੁਕਤ ਵਾਕ : ਸ਼ਾਮ ਭੋਲੇ ਦੀ ਇੱਜਤ ਕਰਦਾ ਹੈ ਅਤੇ ਭੋਲਾ ਸ਼ਾਮ ਦੀ ਇੱਜਤ ਕਰਦਾ ਹੈ।
ਸਧਾਰਨ ਵਾਕ : ਸ਼ਾਮ ਤੇ ਭੋਲਾ ਦੋਵੇਂ ਇੱਕ ਦੂਜੇ ਦੀ ਇਜ਼ੱਤ ਕਰਦੇ ਹਨ।
(ਸ)
ਸੰਯੁਕਤ ਵਾਕ : ਉਹ ਸਟੇਸ਼ਨ ‘ਤੇ ਪੁੱਜਿਆ ਅਤੇ ਉਸ ਨੇ ਗੱਡੀ ਫੜੀ।
ਸਧਾਰਨ ਵਾਕ : ਉਸ ਨੇ ਸਟੇਸ਼ਨ ‘ਤੇ ਪੁੱਜ ਕੇ ਗੱਡੀ ਫੜੀ।
3. ਸਧਾਰਨ ਵਾਕ ਤੋਂ ਮਿਸ਼ਰਿਤ ਵਾਕ ਵਿੱਚ ਬਦਲਣਾ।
(ੳ)
ਸਧਾਰਨ ਵਾਕ : ਸਮਝਦਾਰ ਬੱਚੇ ਮਾਪਿਆਂ ਦਾ ਕਿਹਾ ਮੰਨਦੇ ਹਨ।
ਮਿਸ਼ਰਿਤ ਵਾਕ : ਜਿਹੜੇ ਬੱਚੇ ਸਮਝਦਾਰ ਹੁੰਦੇ ਹਨ, ਉਹ ਮਾਪਿਆਂ ਦਾ ਕਿਹਾ ਮੰਨਦੇ ਹਨ।
(ਅ)
ਸਧਾਰਨ ਵਾਕ : ਬਿਮਾਰ ਨੂੰ ਦਵਾਈ ਖਾਣੀ ਪੈਂਦੀ ਹੈ।
ਮਿਸ਼ਰਿਤ ਵਾਕ : ਜਿਹੜਾ ਬਿਮਾਰ ਹੋਵੇ, ਉਸ ਨੂੰ ਦਵਾਈ ਖਾਣੀ ਪੈਂਦੀ ਹੈ।
(ੲ)
ਸਧਾਰਨ ਵਾਕ : ਘੰਟੀ ਵੱਜਦਿਆਂ ਸਾਰ ਹੀ ਸਾਰੇ ਬੱਚੇ ਸਕੂਲੋਂ ਬਾਹਰ ਨਿਕਲ ਗਏ।
ਮਿਸ਼ਰਿਤ ਵਾਕ : ਜਿਉਂ ਹੀ ਘੰਟੀ ਵੱਜੀ ਤਾਂ ਸਾਰੇ ਬੱਚੇ ਸਕੂਲੋਂ ਬਾਹਰ ਨਿਕਲ ਗਏ।
(ਸ)
ਸਧਾਰਨ ਵਾਕ : ਉਹ ਬਿਮਾਰ ਹੋਣ ਕਰਕੇ ਫ਼ੇਲ੍ਹ ਹੋ ਗਿਆ।
ਮਿਸ਼ਰਿਤ ਵਾਕ : ਉਹ ਫ਼ੇਲ੍ਹ ਹੋ ਗਿਆ, ਕਿਉਂਕਿ ਉਹ ਬਿਮਾਰ ਸੀ।
4. ਮਿਸ਼ਰਿਤ ਵਾਕ ਨੂੰ ਸਧਾਰਨ ਵਾਕ ਵਿੱਚ ਬਦਲਣਾ।
(ੳ)
ਮਿਸ਼ਰਿਤ ਵਾਕ : ਜਦ ਬਿਪਤਾ ਹੋਏ, ਤਦ ਧੀਰਜ ਰੱਖੋ।
ਸਧਾਰਨ ਵਾਕ : ਬਿਪਤਾ ਸਮੇਂ ਧੀਰਜ ਰੱਖੋ।
(ਅ)
ਮਿਸ਼ਰਿਤ ਵਾਕ : ਜਿਹੜਾ ਵਿਅਕਤੀ ਮਿਹਨਤੀ ਹੁੰਦਾ ਹੈ, ਉਹ ਸਦਾ ਸਫ਼ਲਤਾ ਪਾਉਂਦਾ ਹੈ।
ਸਧਾਰਨ ਵਾਕ : ਮਿਹਨਤੀ ਵਿਅਕਤੀ ਸਦਾ ਸਫ਼ਲਤਾ ਪਾਉਂਦਾ ਹੈ।
(ੲ)
ਮਿਸ਼ਰਿਤ ਵਾਕ : ਚੋਰ ਨੂੰ ਡਰ ਸੀ ਕਿ ਸਿਪਾਹੀ ਉਸ ਨੂੰ ਕੁੱਟੇਗਾ।
ਸਧਾਰਨ ਵਾਕ : ਚੋਰ ਨੂੰ ਸਿਪਾਹੀ ਤੋਂ ਕੁੱਟ ਪੈਣ ਦਾ ਡਰ ਸੀ।
(ਸ)
ਮਿਸ਼ਰਿਤ ਵਾਕ : ਜਦੋਂ ਦੁੱਖ ਹੋਵੇ ਤਾਂ ਸਬਰ ਤੋਂ ਕੰਮ ਲਵੋ।
ਸਧਾਰਨ ਵਾਕ : ਦੁੱਖ ਵਿੱਚ ਸਬਰ ਤੋਂ ਕੰਮ ਲਵੋ।