ਵਾਕ ਦੀ ਪਰਿਭਾਸ਼ਾ

ਵਾਕ ਭਾਸ਼ਾ ਦੀ ਸਭ ਤੋਂ ਵੱਡੀ ਅਤੇ ਮਹੱਤਵਪੂਰਨ ਵਿਆਕਰਨਿਕ ਇਕਾਈ ਹੈ। ਵਾਕ ਇੱਕ ਖਾਸ ਤਰਤੀਬ ਵਿੱਚ ਰੱਖੇ ਸ਼ਬਦਾਂ ਦਾ ਉਹ ਸਮੂਹ ਹੈ, ਜੋ ਬੋਲਣ ਵਾਲੇ ਦਾ ਭਾਵ ਪ੍ਰਗਟਾਉਂਦਾ ਹੈ।

ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ “ਅਜਿਹੇ ਬੋਲ, ਜੋ ਬਿਨਾਂ ਕਿਸੇ ਦੂਜੇ ਬੋਲ ਦੀ ਸਹਾਇਤਾ ਦੇ ਪੂਰੇ ਅਰਥ ਦੇਣ, ਉਹ ਵਾਕ ਹੈ।” ਇਸ ਕਰਕੇ ਇਸ ਨੂੰ ਭਾਸ਼ਾ ਦੀ ਸਭ ਤੋਂ ਵੱਡੀ ਇਕਾਈ ਕਿਹਾ ਜਾਂਦਾ ਹੈ।