EducationKidsNCERT class 10thPunjab School Education Board(PSEB)

ਵਸਤੂਨਿਸ਼ਠ ਪ੍ਰਸ਼ਨ (Objective Type) – ਜ਼ਫ਼ਰਨਾਮਾ

ਇਕਾਂਗੀ – ਜ਼ਫ਼ਰਨਾਮਾ

ਲੇਖਕ – ਡਾ. ਹਰਚਰਨ ਸਿੰਘ

ਜਮਾਤ – ਦਸਵੀਂ

ਪ੍ਰਸ਼ਨ 1. ‘ਜ਼ਫ਼ਰਨਾਮਾ’ ਇਕਾਂਗੀ ਕਿਸ ਦਾ ਲਿਖਿਆ ਹੋਇਆ ਹੈ ?

ਉੱਤਰ – ਹਰਚਰਨ ਸਿੰਘ ਦਾ

ਪ੍ਰਸ਼ਨ 2 . ਹਰਚਰਨ ਸਿੰਘ ਦੀ ਇਕਾਂਗੀ ਕਿਹੜੀ ਹੈ ?

ਉੱਤਰ – ਜ਼ਫ਼ਰਨਾਮਾ

ਪ੍ਰਸ਼ਨ 3 . ਹਰਚਰਨ ਸਿੰਘ ਦਾ ਜਨਮ ਕਦੋਂ ਹੋਇਆ ?

ਉੱਤਰ – 10 ਸਤੰਬਰ, 1914 ਈ. ਨੂੰ।

ਪ੍ਰਸ਼ਨ 4 . ਹਰਚਰਨ ਸਿੰਘ ਦਾ ਦਿਹਾਂਤ ਕਦੋਂ ਹੋਇਆ ?

ਉੱਤਰ – 2006 ਈ. ਵਿੱਚ

ਪ੍ਰਸ਼ਨ 5 . 1973 ਈ. ਦਾ ਸਾਹਿਤ ਅਕਾਦਮੀ ਪੁਰਸਕਾਰ ਹਰਚਰਨ ਸਿੰਘ ਦੀ ਕਿਸ ਰਚਨਾ ਨੂੰ ਮਿਲਿਆ ?

ਉੱਤਰ – ਕੱਲ੍ਹ, ਅੱਜ ਤੇ ਭਲਕ ਨੂੰ

ਪ੍ਰਸ਼ਨ 6 . ਔਰੰਗਜ਼ੇਬ ਨੇ ਕਿੰਨੇ ਸਾਲ ਪਰਜਾ ਦੇ ਮਨ ਦਾ ਚੈਨ ਖੋਹਿਆ ?

ਉੱਤਰ – ਪੰਜਾਹ ਸਾਲ

ਪ੍ਰਸ਼ਨ 7 . ਕਿਹੜੀ ਹਵਸ ਨੇ ਔਰੰਗਜ਼ੇਬ ਨੂੰ ਅੰਨ੍ਹਾ ਕੀਤਾ ਹੋਇਆ ਸੀ ?

ਉੱਤਰ – ਹਕੂਮਤ ਦੀ

ਪ੍ਰਸ਼ਨ 8 . ਪੰਜਾਬ ਵਿੱਚ ਸਿੰਘ ਸੂਰਮੇ ਕਿਸ ਦੇ ਝੰਡੇ ਥੱਲੇ ਫਿਰ ਇਕੱਠੇ ਹੋ ਗਏ ਸਨ?

ਉੱਤਰ – ਗੁਰੂ ਦੇ

ਪ੍ਰਸ਼ਨ 9 . ਅਸ਼ੋਕ ਤੇ ਅਕਬਰ ਵਾਂਗ ਲੋਕਾਂ ਦੇ ਦਿਲ ਜਿੱਤਣ ਨਾਲ ਕੀ ਹੁੰਦਾ ਹੈ ?

ਉੱਤਰ – ਰਾਜ ਦੀਆਂ ਨੀਹਾਂ ਪੱਕੀਆਂ ਹੁੰਦੀਆਂ ਹਨ।

ਪ੍ਰਸ਼ਨ 10 . ਜ਼ੀਨਤ ਪਿਛਲੇ ਕਿੰਨੇ ਸਾਲਾਂ ਤੋਂ ਪਿਤਾ ਦੀ ਖ਼ਿਦਮਤ ਕਰ ਰਹੀ ਸੀ ?

ਉੱਤਰ – ਤੀਹ ਸਾਲਾਂ ਤੋਂ

ਪ੍ਰਸ਼ਨ 11 . ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਖ਼ਤ ਔਰੰਗਜ਼ੇਬ ਤੱਕ ਪਹੁੰਚਾਉਣ ਲਈ ਦਯਾ ਸਿੰਘ ਨੂੰ ਕਈ ਮਹੀਨੇ ਮੁਲਾਕਾਤ ਲਈ ਇੰਤਜ਼ਾਰ ਕਿਉਂ ਕਰਨੀ ਪਈ ?

ਉੱਤਰ – ਕਿਉਂਕਿ ਦਯਾ ਸਿੰਘ ਇਹ ਖ਼ਤ ਆਪਣੇ ਹੱਥੀਂ ਔਰੰਗਜ਼ੇਬ ਨੂੰ ਦੇਣਾ ਚਾਹੁੰਦਾ ਸੀ।

ਪ੍ਰਸ਼ਨ 12 . ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਕਿਸ ਨੇ ਜਿਊਂਦੇ ਨੀਹਾਂ ਵਿੱਚ ਚਿਣਵਾ ਕੇ ਸ਼ਹੀਦ ਕਰਵਾ ਦਿੱਤਾ ਸੀ ?

ਉੱਤਰ – ਵਜ਼ੀਰ ਖ਼ਾਂ ਨੇ

ਪ੍ਰਸ਼ਨ 13 . ਕਿਸ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਅਨੰਦਪੁਰ ਛੱਡਣ ਲਈ ਮਜਬੂਰ ਕੀਤਾ ਅਤੇ ਪਿੱਛੋਂ ਧੋਖੇ ਨਾਲ ਹਮਲਾ ਕਰ ਦਿੱਤਾ ?

ਉੱਤਰ – ਵਜ਼ੀਰ ਖ਼ਾਂ ਨੇ

ਪ੍ਰਸ਼ਨ 14 . “ਅੱਜ ਮੇਰੀ ਰੂਹ ਰੋ ਰਹੀ ਹੈ।” ਇਹ ਸ਼ਬਦ ਕਿਸ ਨੇ ਕਹੇ ?

ਉੱਤਰ – ਔਰੰਗਜ਼ੇਬ ਨੇ

ਪ੍ਰਸ਼ਨ 15 . ਔਰੰਗਜ਼ੇਬ ਦੀ ਆਖ਼ਰੀ ਉਮਰ ਦਾ ਸਹਾਰਾ ਕੌਣ ਸੀ ?

ਉੱਤਰ – ਜ਼ੀਨਤ