ਵਸਤੂਨਿਸ਼ਠ ਪ੍ਰਸ਼ਨ (Objective Type) – ਅੰਗ – ਸੰਗ
ਕਹਾਣੀ – ਅੰਗ – ਸੰਗ
ਲੇਖਕ – ਵਰਿਆਮ ਸਿੰਘ ਸੰਧੂ
ਜਮਾਤ – ਦਸਵੀਂ
ਪ੍ਰਸ਼ਨ 1 . ਅੰਗ – ਸੰਗ ਕਹਾਣੀ ਕਿਸ ਦੀ ਹੈ ?
ਉੱਤਰ – ਵਰਿਆਮ ਸਿੰਘ ਸੰਧੂ ਦੀ
ਪ੍ਰਸ਼ਨ 2 . ਵਰਿਆਮ ਸਿੰਘ ਸੰਧੂ ਦੀ ਕਹਾਣੀ ਕਿਹੜੀ ਹੈ ?
ਉੱਤਰ – ਅੰਗ – ਸੰਗ
ਪ੍ਰਸ਼ਨ 3 . ਵਰਿਆਮ ਸਿੰਘ ਸੰਧੂ ਦਾ ਜਨਮ ਕਦੋਂ ਹੋਇਆ ?
ਉੱਤਰ – 1945 ਈ. ਵਿੱਚ
ਪ੍ਰਸ਼ਨ 4 . ਵਰਿਆਮ ਸਿੰਘ ਸੰਧੂ ਦਾ ਜਨਮ ਕਿੱਥੇ ਹੋਇਆ ?
ਉੱਤਰ – ਪਿੰਡ ਚਵਿੰਡਾ ਕਲਾਂ, ਜ਼ਿਲ੍ਹਾ ਅੰਮ੍ਰਿਤਸਰ
ਪ੍ਰਸ਼ਨ 5 . ਵਰਿਆਮ ਸਿੰਘ ਸੰਧੂ ਦੇ ਕਿਸ ਕਹਾਣੀ – ਸੰਗ੍ਰਹਿ ਨੂੰ ਸਾਹਿਤ ਅਕਾਦਮੀ ਦਾ ਪੁਰਸਕਾਰ ਪ੍ਰਾਪਤ ਹੋਇਆ ?
ਉੱਤਰ – ਚੌਥੀ ਕੂਟ
ਪ੍ਰਸ਼ਨ 6 . ਕਰਤਾਰ ਸਿੰਘ ਦੇ ਸਿਰ ਖਾਦ ਦਾ ਕਿੰਨਾ ਕਰਜ਼ਾ ਸੀ ?
ਉੱਤਰ – ਸਾਢੇ ਸੌਲਾਂ ਸੌ ਰੁਪਏ
ਪ੍ਰਸ਼ਨ 7 . ਸੁਸਾਇਟੀ ਦੇ ਇੰਸਪੈਕਟਰ ਨੇ ਅਮਰੀਕ ਨੂੰ ਪਿਉ ਦਾ ਖਾਦ ਦਾ ਕਰਜ਼ਾ ਕਿੰਨੀਆਂ ਕਿਸ਼ਤਾਂ ਵਿੱਚ ਦੇਣ ਲਈ ਕਿਹਾ ?
ਉੱਤਰ – ਦੋ
ਪ੍ਰਸ਼ਨ 8 . ਖਾਦ ਦੇ ਕਰਜ਼ੇ ਦੀ ਪਹਿਲੀ ਕਿਸ਼ਤ ਦੇਣ ਲਈ ਅਮਰੀਕ ਨੂੰ ਕਿੰਨੇ ਦਿਨਾਂ ਦੀ ਮੁਹਲਤ ਦਿੱਤੀ ਗਈ ?
ਉੱਤਰ – ਪੰਦਰਾਂ ਦਿਨਾਂ ਦੀ
ਪ੍ਰਸ਼ਨ 9 . ਕਿੰਨੇ ਸਾਲਾਂ ਤੋਂ ਅਮਰੀਕ ਆਪਣੇ ਪਿਓ ਨਾਲ ਘੁੱਟਿਆ – ਘੁੱਟਿਆ ਰਿਹਾ ਸੀ ?
ਉੱਤਰ – ਕਈ ਸਾਲਾਂ ਤੋਂ
ਪ੍ਰਸ਼ਨ 10 . ਮੌਤ ਸਮੇਂ ਕਰਤਾਰ ਸਿੰਘ ਦੀ ਉਮਰ ਕਿੰਨੀ ਸੀ ?
ਉੱਤਰ – ਪੰਤਾਲੀ / ਪੰਜਤਾਲੀ ਸਾਲਾਂ ਦੀ
ਪ੍ਰਸ਼ਨ 11 . ਕਰਤਾਰ ਸਿੰਘ ਨੂੰ ਢਾਣੀਆਂ ਵਿੱਚ ਫਿਰਨ ਤੋਂ ਕੌਣ ਵਰਜਦਾ ਸੀ ?
ਉੱਤਰ – ਕਰਤਾਰ ਸਿੰਘ ਦੀ ਮਾਂ
ਪ੍ਰਸ਼ਨ 12 . ਕੌਣ ਕਰਤਾਰ ਸਿੰਘ ਨੂੰ ਬਹੁਤ ਸਮਝਾਉਂਦਾ ਸੀ ਕਿ ਉਹ ਫਜ਼ੂਲ ਖਰਚੀ ਵਿੱਚ ਪੈਸੇ ਘੱਟ ਉਡਾਇਆ ਕਰੇ ?
ਉੱਤਰ – ਕਰਤਾਰ ਸਿੰਘ ਦਾ ਪਿਓ
ਪ੍ਰਸ਼ਨ 13 . ਕਰਤਾਰ ਸਿੰਘ ਦੇ ਪਿਤਾ ਦੀ ਮੌਤ ਤੋਂ ਬਾਅਦ ਕਿਨ੍ਹਾਂ ਨੇ ਉਸ ਨੂੰ ਬੰਦਾ ਰੱਖ ਕੇ ਆਪ ਵਾਹੀ ਕਰਵਾਉਣ ਲਈ ਕਿਹਾ ਸੀ ?
ਉੱਤਰ – ਰਿਸ਼ਤੇਦਾਰਾਂ ਅਤੇ ਸੱਜਣਾਂ – ਮਿੱਤਰਾਂ ਨੇ
ਪ੍ਰਸ਼ਨ 14 . ਕਰਤਾਰ ਸਿੰਘ ਨੇ ਮੱਖਣ ਸਿੰਘ ਤੋਂ ਕਿੰਨੇ ਰੁਪਏ ਵਿਆਜੀ ਫੜੇ ਹੋਏ ਸਨ ?
ਉੱਤਰ – ਪੰਜ ਸੌ ਰੁਪਏ
ਪ੍ਰਸ਼ਨ 15 . ਕਰਤਾਰ ਸਿੰਘ ਨੇ ਕਲੀ ਵਾਲੇ ਚੈਂਚਕ ਕੋਲ ਕੀ ਵੇਚਿਆ ਸੀ ?
ਉੱਤਰ – ਪਤੀਲਾ