ਵਸਤੂਨਿਸ਼ਠ ਪ੍ਰਸ਼ਨ – ਮੁੜ ਵੇਖਿਆ ਪਿੰਡ

ਸਾਹਿਤ – ਮਾਲਾ – ਪੁਸਤਕ (ਪੰਜਾਬੀ ਕਵਿਤਾ ਤੇ ਵਾਰਤਕ)

ਵਾਰਤਕ – ਭਾਗ (ਜਮਾਤ ਨੌਂਵੀਂ)

ਮੁੜ ਵੇਖਿਆ ਪਿੰਡ – ਬਲਰਾਜ ਸਾਹਨੀ

ਪ੍ਰਸ਼ਨ 1 . ‘ਮੁੜ ਵੇਖਿਆ ਪਿੰਡ’ ਕਿਸ ਦੀ ਰਚਨਾ ਹੈ ?

ਉੱਤਰ – ਬਲਰਾਜ ਸਾਹਨੀ

ਪ੍ਰਸ਼ਨ 2 . ਬਲਰਾਜ ਸਾਹਨੀ ਦਾ ਜੀਵਨ ਕਾਲ ਦੱਸੋ।

ਉੱਤਰ – 1913 – 1973 ਈ . (੧੯੧੩ – ੧੯੭੩ ਈ.)

ਪ੍ਰਸ਼ਨ 3 . ਬਲਰਾਜ ਸਾਹਨੀ ਦਾ ਜਨਮ ਕਿੱਥੇ ਹੋਇਆ?

ਉੱਤਰ – ਰਾਵਲਪਿੰਡੀ

ਪ੍ਰਸ਼ਨ 4 . ‘ਮੁੜ ਵੇਖਿਆ ਪਿੰਡ’ ਲੇਖ (ਵਾਰਤਕ ਦਾ ਨਮੂਨਾ) ਬਲਰਾਜ ਸਾਹਨੀ ਦੀ ਕਿਸ ਪੁਸਤਕ ਵਿੱਚੋਂ ਲਿਆ ਗਿਆ ਹੈ ?

ਉੱਤਰ – ਮੇਰਾ ਪਾਕਿਸਤਾਨੀ ਸਫ਼ਰਨਾਮਾ

ਪ੍ਰਸ਼ਨ 5 . ਬਲਰਾਜ ਸਾਹਨੀ ਨੂੰ ‘ਸ਼੍ਰੋਮਣੀ ਪੰਜਾਬੀ ਸਾਹਿਤਕਾਰ’ ਪੁਰਸਕਾਰ ਨਾਲ ਕਿਸ ਨੇ ਸਨਮਾਨਿਤ ਕੀਤਾ ?

ਉੱਤਰ – ਭਾਸ਼ਾ ਵਿਭਾਗ ਪੰਜਾਬ ਨੇ

ਪ੍ਰਸ਼ਨ 6 . ਦੋ ਬੀਘਾ ਜਮੀਨ, ਹੀਰਾ ਮੋਤੀ, ਪਵਿੱਤਰ ਪਾਪੀ, ਕਾਬਲੀ ਵਾਲਾ ਆਦਿ ਯਾਦਗਾਰ ਫ਼ਿਲਮਾਂ ਕਿਸ ਦੀ ਦੇਣ ਹਨ ?

ਉੱਤਰ – ਬਲਰਾਜ ਸਾਹਨੀ

ਪ੍ਰਸ਼ਨ 7 . ਲੇਖਕ (ਬਲਰਾਜ ਸਾਹਨੀ) ਦਾ ਜੱਦੀ ਪਿੰਡ ਕਿਹੜਾ ਸੀ ?

ਉੱਤਰ – ਭੇਰਾ

ਪ੍ਰਸ਼ਨ 8 . ਲੇਖ ‘ਮੁੜ ਵੇਖਿਆ ਪਿੰਡ’ ਵਿੱਚ ਲੇਖਕ ਕਦੋਂ ਭੇਰੇ ਗਿਆ ?

ਉੱਤਰ – 16 ਅਕਤੂਬਰ 1962 ਈ. ਨੂੰ (੧੬ ਅਕਤੂਬਰ ੧੯੬੨ ਈ. ਨੂੰ)

ਪ੍ਰਸ਼ਨ 9 . ਰੇਲਵੇ ਸਟੇਸ਼ਨ ਤੋਂ ਭੇਰੇ ਆਉਂਦੇ, ਸਾਰਿਆਂ ਤੋਂ ਪਹਿਲਾਂ ਕਿਹੜਾ ਮੁਹੱਲਾ ਆਉਂਦਾ ਹੈ ?

ਉੱਤਰ – ਸਾਹਨੀਆਂ ਦਾ ਮੁਹੱਲਾ

ਪ੍ਰਸ਼ਨ 10 . ਕਿਹੜਾ ਵਿਅਕਤੀ ਭੇਰੇ ਦੇ ਸਾਹਨੀਆਂ ਨੂੰ ਜਾਣਦਾ ਸੀ ?

ਉੱਤਰ – ਪੁਲਿਸ ਇੰਸਪੈਕਟਰ

ਪ੍ਰਸ਼ਨ 11 . ਚੌਧਰੀ ਗ਼ੁਲਾਮ ਮੁਹੰਮਦ ਕੌਣ ਸੀ ?

ਉੱਤਰ – ਲੇਖਕ ਦਾ ਦਾਦੇ – ਪੋਤਰਾ ਭਰਾ

ਪ੍ਰਸ਼ਨ 12 . ਗ਼ੁਲਾਮ ਮੁਹੰਮਦ ਦੇ ਪੁੱਤਰ ਦਾ ਕੀ ਨਾਂ ਸੀ?

ਉੱਤਰ – ਅਨਵਰ

ਪ੍ਰਸ਼ਨ 13 . ਭੇਰੇ ਵਿੱਚ ਲੇਖਕ ਦੀ ਗਲ਼ੀ ਦੀ ਨੁੱਕਰ ਵਿੱਚ ਕੀ ਸੀ ?

ਉੱਤਰ – ਖੂਹ

ਪ੍ਰਸ਼ਨ 14 . ਬਲਰਾਜ ਸਾਹਨੀ ਕਿੰਨੇ ਸਾਲਾਂ ਪਿੱਛੋਂ ਆਪਣਾ ਪਿੰਡ ਵੇਖਣ ਗਿਆ ?

ਉੱਤਰ – 40 ਸਾਲਾਂ ਪਿੱਛੋਂ

ਪ੍ਰਸ਼ਨ 15 . ਭੇਰੇ ਦਾ ਬੱਸ ਅੱਡਾ ਕਿਹੜੇ ਦਰਵਾਜ਼ੇ ਦੇ ਨੇੜੇ ਸੀ ?

ਉੱਤਰ – ਬਲੋਚੀ ਦਰਵਾਜ਼ਾ