ਵਸਤੁਨਿਸ਼ਠ ਪ੍ਰਸ਼ਨ (121-162) : ਇਕ ਹੋਰ ਨਵਾਂ ਸਾਲ
ਪ੍ਰਸ਼ਨ 121. ਬੰਤੇ ਦੀ ਪਤਨੀ ਬਚਾਏ ਹੋਏ ਪੈਸਿਆਂ ਦਾ ਕੀ ਲਿਆਈ ਸੀ?
ਉੱਤਰ : ਬੱਚਿਆਂ ਲਈ ਉੱਨ ।
ਪ੍ਰਸ਼ਨ 122. ਤਾਰੋ ਦੋ ਵੇਲੇ ਕਿਸ ਦੇ ਘਰ ਕੰਮ ਕਰਨ ਜਾਂਦੀ ਸੀ?
ਜਾਂ
ਪ੍ਰਸ਼ਨ. ਰਿਕਸ਼ੇ ਵਾਲੇ ਦੀ ਪਤਨੀ ਤਾਰੋ ਕਿਸ ਦੇ ਘਰ ਕੰਮ ਕਰਨ ਜਾਂਦੀ ਸੀ?
ਉੱਤਰ : ਸਕੂਲ ਮਾਸਟਰ ਦੇ ।
ਪ੍ਰਸ਼ਨ 123. ਬੰਤੇ ਨੇ ਦੁਪਹਿਰ ਵੇਲੇ ਜਦੋਂ ਘਰ ਦੇ ਬਾਹਰ ਆ ਕੇ ਟੱਲੀ ਵਜਾਈ, ਤਾਂ ਕੌਣ ਦੌੜ ਕੇ ਆਇਆ?
ਉੱਤਰ : ਫੁੰਮਣ ।
ਪ੍ਰਸ਼ਨ 124. ਤਾਰੋ ਨੇ ਦੁਪਹਿਰ ਵੇਲੇ ਕਿਸ ਆਟੇ ਦੀਆਂ ਰੋਟੀਆਂ ਪਕਾਈਆਂ?
ਉੱਤਰ : ਮੱਕੀ ਦੇ।
ਪ੍ਰਸ਼ਨ 125. ਦੁਪਹਿਰੇ ਤਾਰੋ ਨੇ ਬੰਤੇ ਨੂੰ ਕਿਸ ਚੀਜ਼ ਦਾ ਆਚਾਰ ਦਿੱਤਾ ?
ਉੱਤਰ : ਹਰੀਆਂ ਮਿਰਚਾਂ ਦਾ ।
ਪ੍ਰਸ਼ਨ 126. ਬੰਤਾ ਦੁਪਹਿਰੇ ਰੋਟੀ ਖਾ ਕੇ ਕਿੱਥੇ ਲੇਟਦਾ ਹੈ ?
ਉੱਤਰ : ਵਿਹੜੇ ਵਿਚ ਧੁੱਪੇ ।
ਪ੍ਰਸ਼ਨ 127. ਫੁੰਮਣ ਆਪਣੇ ਪਿਤਾ ਬੰਤੇ ਤੋਂ ਕਿਹੜਾ ਪਾਠ ਪੜ੍ਹਨਾ ਚਾਹੁੰਦਾ ਹੈ ?
ਉੱਤਰ : ਆਪਣਾ ਦੇਸ਼ ।
ਪ੍ਰਸ਼ਨ 128. ਸਾਡੇ ਦੇਸ਼ ਵਿਚ ਕਿਹੋ ਜਿਹਾ ਰਾਜ ਹੈ ?
ਉੱਤਰ : ਲੋਕ-ਰਾਜ ।
ਪ੍ਰਸ਼ਨ 129. ਬੰਤਾ ਕਿਉਂ ਨਹੀਂ ਸੀ ਪੜ੍ਹ ਸਕਿਆ ?
ਉੱਤਰ : ਗ਼ਰੀਬੀ ਕਰਕੇ ।
ਪ੍ਰਸ਼ਨ 130. ਜਦੋਂ ਬੰਤਾ ਵਿਹੜੇ ਵਿਚ ਲੇਟਿਆ ਹੋਇਆ ਸੀ, ਤਾਂ ਤਾਰੋ ਕੀ ਬੁਣ ਰਹੀ ਸੀ ?
ਉੱਤਰ : ਸਵੈਟਰ ।
ਪ੍ਰਸ਼ਨ 131. ਬੰਤੇ ਦੇ ਵਿਆਹ ਲਈ ਬਹੁਤੀ ਜ਼ਿਦ ਕਿਸ ਨੇ ਕੀਤੀ ਸੀ ?
ਉੱਤਰ : ਬੇਬੇ ਨੇ ।
ਪ੍ਰਸ਼ਨ 132. ਬੰਤਾ ਵਿਆਹ ਕਿਉਂ ਨਹੀਂ ਸੀ ਕਰਵਾਉਣਾ ਚਾਹੁੰਦਾ ?
ਉੱਤਰ : ਕਰਜ਼ੇ ਦੇ ਡਰ ਕਰਕੇ ।
ਪ੍ਰਸ਼ਨ 133. ਤਾਰੀ/ਤਾਰੋ ਕੌਣ ਸੀ ?
ਉੱਤਰ : ਬੰਤੇ ਦੀ ਪਤਨੀ ।
ਪ੍ਰਸ਼ਨ 134. ਤਾਰੀ (ਤਾਰੋ) ਬੰਤੇ ਦੀ ਮਾਮੀ ਦੀ ਕੀ ਲਗਦੀ ਸੀ ?
ਉੱਤਰ : ਭਤੀਜੀ ।
ਪ੍ਰਸ਼ਨ 135. ਬੰਤੇ ਨੂੰ ਆਪਣੀ ਕਿਹੜੀ ਮਾਮੀ ਸਭ ਤੋਂ ਚੰਗੀ ਲਗਦੀ ਸੀ ?
ਉੱਤਰ : ਸਭ ਤੋਂ ਛੋਟੀ ।
ਪ੍ਰਸ਼ਨ 136. ਰਾਤ ਨੂੰ ਗੱਲਾਂ ਕਰਦੀ ਬੰਤੇ ਦੀ ਬੇਬੇ ਤੇ ਮਾਮੀ ਕੋਲ ਹੋਰ ਕੌਣ ਆ ਬੈਠੇ ਸਨ ?
ਉੱਤਰ : ਉਸ ਦਾ ਨਾਨਾ ਤੇ ਮਾਮਾ ।
ਪ੍ਰਸ਼ਨ 137. ਬੇਬੇ, ਮਾਮੀ, ਨਾਨੀ ਤੇ ਮਾਮੇ ਦੀ ਗੱਲ-ਬਾਤ ਕੌਣ ਕਿਸ ਨਾਲ ਮੰਗਿਆ ਗਿਆ ?
ਉੱਤਰ : ਤਾਰੀ ਬੰਤੇ ਨਾਲ ।
ਪ੍ਰਸ਼ਨ 138. ਬੰਤੇ ਦੀਆਂ ਭੈਣਾਂ ਨੇ ਕੀ ਨਾ ਮਿਲਣ ਕਰਕੇ ਮੂੰਹ ਵੱਟ ਲਿਆ ਸੀ ?
ਉੱਤਰ : ਦਾਜ ।
ਪ੍ਰਸ਼ਨ 139. ਬੇਬੇ ਨੇ ਬੰਤੇ ਦੀ ਵਹੁਟੀ ਦੇ ਕੱਪੜੇ ਤੇ ਚੀਜ਼ਾਂ ਕਿਨ੍ਹਾਂ ਨੂੰ ਦਿੱਤੀਆਂ ਸਨ ?
ਉੱਤਰ : ਧੀਆਂ ਨੂੰ ।
ਪ੍ਰਸ਼ਨ 140. ਵਿਆਹ ਪਿੱਛੋਂ ਬੰਤਾ ਕਿਸ ਦੀ ਝੋਲੀ ਰੁਪਇਆਂ ਨਾਲ ਭਰਨੀ ਚਾਹੁੰਦਾ ਸੀ ?
ਉੱਤਰ : ਤਾਰੋ ਦੀ ।
ਪ੍ਰਸ਼ਨ 141. ਜਦੋਂ ਰਾਤ ਨੂੰ ਬੰਤਾ ਤਾਰੋ ਦੇ ਹੱਥ ਤੇ ਪੰਜ-ਸੱਤ ਰੁਪਏ ਰੱਖ ਦਿੰਦਾ, ਤਾਂ ਕੀ ਹੁੰਦਾ ?
ਉੱਤਰ : ਤਾਰੋ ਖ਼ੁਸ਼ ਹੋ ਜਾਂਦੀ ।
ਪ੍ਰਸ਼ਨ 142. ਬੰਤੇ ਨੂੰ ਕਿਸ ਦਾ ਚੁੱਪ-ਚੁੱਪ ਰਹਿਣਾ ਚੰਗਾ ਨਹੀਂ ਲਗਦਾ ?
ਉੱਤਰ : ਤਾਰੋ ਦਾ ।
ਪ੍ਰਸ਼ਨ 143. ਬੰਤਾ ਪਰਿਵਾਰ ਨੂੰ ਛੇਹਰਟੇ ਗੁਰਦੁਆਰੇ ਕਿਸ ਦਿਨ ਲੈ ਕੇ ਗਿਆ ਸੀ ?
ਉੱਤਰ : ਬਸੰਤ-ਪੰਚਮੀ ਵਾਲੇ ਦਿਨ ।
ਪ੍ਰਸ਼ਨ 144. ਬਸੰਤ-ਪੰਚਮੀ ਵਾਲੇ ਦਿਨ ਬੰਤਾ ਆਪਣੀ ਪਤਨੀ ਤੇ ਬੇਬੇ ਨੂੰ ਲੈ ਕੇ ਕਿੱਥੇ ਗਿਆ ਸੀ ?
ਉੱਤਰ : ਗੁਰਦੁਆਰਾ ਛੇਹਰਟਾ ਸਾਹਿਬ ।
ਪ੍ਰਸ਼ਨ 145. ਛੇਹਰਟਾ ਸਾਹਿਬ ਜਾ ਰਹੇ ਆਦਮੀਆਂ ਦੀਆਂ ਪੱਗਾਂ ਤੇ ਜ਼ਨਾਨੀਆਂ ਦੀਆਂ ਚੁੰਨੀਆਂ ਕਿਹੋ ਜਿਹੀਆਂ ਸਨ ?
ਉੱਤਰ : ਬਸੰਤੀ ਰੰਗ ਦੀਆਂ ।
ਪ੍ਰਸ਼ਨ 146. ਛੇਹਰਟਾ ਸਾਹਿਬ ਜਾਣ ਸਮੇਂ ਬੇਬੇ ਤੇ ਤਾਰੋ ਵਿਚੋਂ ਕਿਸ ਦੀ ਚੁੰਨੀ ਦਾ ਰੰਗ ਬਸੰਤੀ ਸੀ ?
ਉੱਤਰ : ਤਾਰੋ ਦੀ ।
ਪ੍ਰਸ਼ਨ 147. ਗੁਰਦੁਆਰੇ ਨੂੰ ਜਾਂਦਿਆਂ ਰੋਟੀਆਂ ਦੀ ਪੋਟਲੀ ਕਿਸ ਨੇ ਚੁੱਕੀ ਹੋਈ ਸੀ ?
ਉੱਤਰ : ਬੇਬੇ ਨੇ ।
ਪ੍ਰਸ਼ਨ 148. ਬਸੰਤ-ਪੰਚਮੀ ਦਾ ਮੇਲਾ ਦੇਖਣ ਗਏ ਬੰਤੇ ਨੇ ਖਾਣ ਲਈ ਚੁਆਨੀ ਦਾ ਕੀ ਖ਼ਰੀਦਿਆ ਸੀ ?
ਉੱਤਰ : ਪਕੌੜੇ ।
ਪ੍ਰਸ਼ਨ 149. ਛੇਹਰਟਾ ਸਾਹਿਬ ਗੁਰਦੁਆਰੇ ਦੇ ਬਾਹਰ ਲੋਕ ਕਿਸ ਦੇ ਪਾਣੀ ਨਾਲ ਨਹਾ ਰਹੇ ਸਨ ?
ਉੱਤਰ : ਹਲਟ ਦੇ ਪਾਣੀ ਨਾਲ ।
ਪ੍ਰਸ਼ਨ 150. ਬੇਬੇ ਅਗਲੇ ਸਾਲ ਕਿਸ ਨੂੰ ਨਾਲ ਲੈ ਕੇ ਛੇਹਰਟਾ ਸਾਹਿਬ ਆਉਣ ਦੀ ਇੱਛਾ (ਕਾਮਨਾ) ਕਰਦੀ ਹੈ ?
ਉੱਤਰ : ਪੋਤਰੇ ਨੂੰ ।
ਪ੍ਰਸ਼ਨ 151. ਬੰਤੇ ਨੇ ਫੁੱਲਾਂ ਦਾ ਪ੍ਰਸਾਦਿ ਲੈ ਕੇ ਫੁੱਲ ਕਿੱਥੇ ਟੁੰਗਿਆ ?
ਉੱਤਰ : ਆਪਣੀ ਪੱਗ ਵਿੱਚ ।
ਪ੍ਰਸ਼ਨ 152. ”ਸੁੱਤੇ ਹੀ ਰਹਿਣਾ ਐ, ਅੱਜ, ਧੁੱਪ ਵੇਖ ਕਿੰਨੀ ਉੱਚੀ ਚਲੀ ਗਈ ਐ ।” ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ ?
ਉੱਤਰ : ਤਾਰੋ ਨੇ ਬੰਤੇ ਨੂੰ ।
ਪ੍ਰਸ਼ਨ 153. ਤਾਰੋ ਕਦੋਂ ਤੋਂ ਬਿਮਾਰ ਰਹਿਣ ਲੱਗੀ ਸੀ?
ਉੱਤਰ : ਫੁੰਮਣ ਦੇ ਜਨਮ ਮਗਰੋਂ ।
ਪ੍ਰਸ਼ਨ 154. ਫੁੰਮਣ ਦੇ ਜਨਮ ਮਗਰੋਂ ਤਾਰੋ ਦਾ ਸੁਭਾ ਕਿਹੋ ਜਿਹਾ ਹੋ ਗਿਆ ਸੀ ?
ਉੱਤਰ : ਚਿੜਚਿੜਾ ।
ਪ੍ਰਸ਼ਨ 155. ਫੱਤੂ ਰਿਕਸ਼ੇ ਵਾਲਾ ਹੱਥ ਸੌਖਾ ਕਰਨ ਲਈ ਕੀ ਕਰਦਾ ਸੀ ?
ਉੱਤਰ : ਅਫ਼ੀਮ ਵੇਚਣ ਦਾ ਕੰਮ ।
ਪ੍ਰਸ਼ਨ 156. ਕਿਸ ਨੂੰ ਅਫ਼ੀਮ ਖਾਣ ਤੇ ਵੇਚਣ ਬਦਲੇ ਪੁਲਿਸ ਨੇ ਫੈਂਟਾ ਚਾੜ੍ਹਿਆ ਸੀ ?
ਉੱਤਰ : ਫੱਤੂ ਨੂੰ ।
ਪ੍ਰਸ਼ਨ 157. ਦਿੱਲੀ ਤੋਂ ਅੰਮ੍ਰਿਤਸਰ ਮੈਚ ਖੇਡਣ ਆਈਆਂ ਕੁੜੀਆਂ ਦਾ ਸਮਾਨ ਕਿਸ ਨੇ ਚੋਰੀ ਕੀਤਾ ਸੀ ?
ਉੱਤਰ : ਨੱਥੂ ਨੇ ।
ਪ੍ਰਸ਼ਨ 158. ਬੰਤਾ ਨੱਥੂ ਦੀ ਪਤਨੀ ਨੂੰ ਕਿੱਥੇ ਲੈ ਕੇ ਗਿਆ ਸੀ ?
ਉੱਤਰ : ਯੂਨੀਅਨ ਦੇ ਦਫ਼ਤਰ ।
ਪ੍ਰਸ਼ਨ 159. ਕਿਹੜਾ ਰਿਕਸ਼ੇ ਵਾਲਾ ਸਵਾਰੀ ਦਾ ਭੁੱਲਿਆ ਸਮਾਨ ਵਾਪਸ ਦੇ ਆਉਣ ਵਾਲਾ ਭਲਾ ਆਦਮੀ ਸੀ ?
ਉੱਤਰ : ਕਿਸ਼ਨਾ ।
ਪ੍ਰਸ਼ਨ 160. ਰਿਕਸ਼ੇ ਵਾਲੇ ਕਿਸ਼ਨੇ ਦੀ ਇਮਾਨਦਾਰੀ ਤੋਂ ਖ਼ੁਸ਼ ਹੋ ਕੇ ਸਮਾਨ ਦੇ ਮਾਲਕ ਨੇ ਖ਼ੁਸ਼ ਹੋ ਕੇ ਉਸ ਨੂੰ ਇਨਾਮ ਦੇ ਰੂਪ ਵਿੱਚ ਕੀ ਦਿੱਤਾ ਸੀ ?
ਉੱਤਰ : ਦਸ ਰੁਪਏ ।
ਪ੍ਰਸ਼ਨ 161. ਬੰਤਾ ਤਾਰੋ ਨੂੰ ਉਸ ਦਿਨ ਦੁਪਹਿਰ ਵੇਲੇ ਬਹੁਤੀ ਕਮਾਈ ਕਰਨ ਦੀ ਗੱਲ ਕਿਉਂ ਕਹਿੰਦਾ ਹੈ ?
ਉੱਤਰ : ਨਵਾਂ ਸਾਲ ਚੜ੍ਹਨ ਕਰ ਕੇ ।
ਪ੍ਰਸ਼ਨ 162. ਕਿਸ ਗੱਲ ਨੇ ਬੰਤੇ ਦਾ ਨੱਕ ਵਿਚ ਦਮ ਕਰ ਦਿੱਤਾ ਸੀ ?
ਉੱਤਰ : ਬੇਬੇ ਤੇ ਤਾਰੋ ਦੀ ਲੜਾਈ ਨੇ ।