ਵਸਤੁਨਿਸ਼ਠ ਪ੍ਰਸ਼ਨ : ‘ਸਾਈਂ ਜਿਨ੍ਹਾਂਦੜੇ ਵਲ’
ਸ਼ਾਹ ਹੁਸੈਨ : ‘ਸਾਈਂ ਜਿਨ੍ਹਾਂਦੜੇ ਵਲ’
ਪ੍ਰਸ਼ਨ 1. ‘ਸਾਈਂ ਜਿਨ੍ਹਾਂਦੜੇ ਵਲ’ ਕਵਿਤਾ ਕਿਸ ਨੂੰ ਸੰਬੋਧਿਤ ਹੈ?
ਉੱਤਰ : ਲੋਕਾਂ ਨੂੰ ।
ਪ੍ਰਸ਼ਨ 2. ਕਿਨ੍ਹਾਂ ਨੂੰ ਕੋਈ ਗ਼ਮ ਨਹੀਂ ਹੁੰਦਾ?
ਉੱਤਰ : ਜਿਨ੍ਹਾਂ ਵਲ ਸਾਈਂ (ਰੱਬ) ਹੋਵੇ ।
ਪ੍ਰਸ਼ਨ 3. ਸ਼ਾਹ ਹੁਸੈਨ ਅਨੁਸਾਰ ਰੱਬ ਵਲ ਲੱਗਣ ਵਾਲੀਆਂ ਜੀਵ-ਇਸਤਰੀਆਂ ਕਿਹੋ ਜਿਹੀਆਂ ਹਨ?
ਉੱਤਰ : ਭਲੀਆਂ/ਚੰਗੀਆਂ ।
ਪ੍ਰਸ਼ਨ 4. ਸ਼ਾਹ ਹੁਸੈਨ ਕਿਹੜੇ ਇਸ਼ਕ ਦੀ ਗੱਲ ਕਰਦਾ ਹੈ?
ਉੱਤਰ : ਹਕੀਕੀ ।
ਪ੍ਰਸ਼ਨ 5. ਜੀਵ-ਇਸਤਰੀ ਸਿਰ ਉੱਤੇ ਕੀ ਚੁੱਕ ਕੇ ਦਰ-ਦਰ ‘ਤੇ ਹੋਕਾ ਦੇ ਰਹੀ ਹੈ?
ਉੱਤਰ : ਇਸ਼ਕ ਦੀ ਖ਼ਾਰੀ ।
ਪ੍ਰਸ਼ਨ 6. ਜੀਵ-ਇਸਤਰੀ ਕਾਹਦਾ ਵਪਾਰ ਕਰ ਰਹੀ ਹੈ?
ਉੱਤਰ : ਇਸ਼ਕ ਦਾ ।
ਪ੍ਰਸ਼ਨ 7. ਸ਼ਾਹ ਹੁਸੈਨ ਇਸਤਰੀ ਰੂਪ ਵਿਚ ਕਿਸ ਤੋਂ ਵਾਰੀ ਜਾਂਦਾ ਹੈ?
ਉੱਤਰ : ਸੱਜਣ-ਪ੍ਰਭੂ ਤੋਂ ।
ਪ੍ਰਸ਼ਨ 8. ਖ਼ਾਲੀ ਥਾਂਵਾਂ ਵਿਚ ਢੁੱਕਵੇਂ ਸ਼ਬਦ ਭਰੋ –
(ੳ) ਸ਼ਾਹ ਹੁਸੈਨ ਆਪਣੀਆਂ ਕਾਫ਼ੀਆਂ ਵਿਚ ਇਸ਼ਕ………ਦੀ ਗੱਲ ਕਰਦਾ ਹੈ।
(ਅ) ਸ਼ਾਹ ਹੁਸੈਨ ਅਨੁਸਾਰ ਜੀਵ-ਇਸਤਰੀ ਦੇ ਸਿਰ ਉੱਤੇ………….ਦੀ ਖ਼ਾਰੀ ਚੁੱਕੀ ਹੋਈ ਹੈ।
ਉੱਤਰ : (ੳ) ਹਕੀਕੀ (ਅ) ਇਸ਼ਕ ।
ਪ੍ਰਸ਼ਨ 9. ਹੇਠ ਲਿਖੇ ਕਥਨਾਂ ਵਿੱਚੋਂ ਕਿਹੜਾ ਠੀਕ ਹੈ ਤੇ ਕਿਹੜਾ ਗ਼ਲਤ?
(ੳ) ਜਿਨ੍ਹਾਂ ਉੱਤੇ ਸਾਈਂ ਦੀ ਮਿਹਰ ਹੋਵੇ, ਉਨ੍ਹਾਂ ਨੂੰ ਕੋਈ ਗ਼ਮ ਨਹੀਂ ਹੁੰਦਾ।
(ਅ) ਜੀਵ-ਇਸਤਰੀ ਇਸ਼ਕ ਦਾ ਵਪਾਰ ਨਹੀਂ ਕਰਦੀ।
(ੲ) ‘ਆਪਿ ਨੂੰ ਪਛਾਣੁ’ ‘ਸਭ ਕਿਛੁ ਮੇਰਾ ਤੂੰ’ /’ਸਾਈਂ ਜਿਨ੍ਹਾਂ ਦੇ ਵਲ’ ਕਾਫ਼ੀ ਬੁੱਲ੍ਹੇ ਸ਼ਾਹ ਦੀ ਰਚਨਾ ਹੈ।
ਉੱਤਰ : (ੳ) ਠੀਕ, (ਅ) ਗ਼ਲਤ, (ੲ) ਗ਼ਲਤ ।