CBSEEducationKavita/ਕਵਿਤਾ/ कविताNCERT class 10thPunjab School Education Board(PSEB)

ਵਸਤੁਨਿਸ਼ਠ ਪ੍ਰਸ਼ਨ : ਸ਼ੇਖ਼ ਫ਼ਰੀਦ ਜੀ (ਸਲੋਕ)


ਪ੍ਰਸ਼ਨ 1. ਫ਼ਰੀਦ ਜੀ ਮਨੁੱਖ ਨੂੰ ਕਿਸੇ ਦੇ ਔਗੁਣ ਫੋਲਣ ਤੋਂ ਪਹਿਲਾਂ ਕਿਧਰ ਦੇਖਣ ਲਈ ਕਹਿੰਦੇ ਹਨ?

ਉੱਤਰ : ਆਪਣੇ ਔਗੁਣਾਂ ਵਲ ।

ਪ੍ਰਸ਼ਨ 2. ਫ਼ਰੀਦ ਜੀ ਕਿਸੇ ਦੀ ਨਿੰਦਿਆ ਕਰਨ ਵਾਲੇ ਮਨੁੱਖ ਨੂੰ ਪਹਿਲਾਂ ਸਿਰ ਨੀਵਾਂ ਕਰਕੇ ਕਿੱਥੇ ਝਾਤੀ ਮਾਰਨ ਲਈ ਕਹਿੰਦੇ ਹਨ?

ਉੱਤਰ : ਆਪਣੇ ਗਿਰੀਬਾਨ ਵਿੱਚ ।

ਪ੍ਰਸ਼ਨ 3. ਬਾਬਾ ਫ਼ਰੀਦ ਜੀ ਅਨੁਸਾਰ ਆਪਣੇ ਗਿਰੀਬਾਨ ਵਿੱਚ ਸਿਰ ਨੀਵਾਂ ਕਰ ਕੇ ਕੀ ਦਿਸਦਾ ਹੈ?

ਉੱਤਰ : ਆਪਣੇ ਔਗੁਣ ।

ਪ੍ਰਸ਼ਨ 4. ਫ਼ਰੀਦ ਜੀ ਬੁਰਾ ਸਲੂਕ ਕਰਨ ਵਾਲੇ ਨਾਲ ਕਿਹੋ ਜਿਹਾ ਸਲੂਕ ਕਰਨ ਲਈ ਆਖਦੇ ਹਨ?

ਉੱਤਰ : ਚੰਗਾ ।

ਪ੍ਰਸ਼ਨ 5. ਬਾਬਾ ਫ਼ਰੀਦ ਜੀ ਅਨੁਸਾਰ ਰੱਬ ਕਿੱਥੇ ਵਸਦਾ ਹੈ?

ਉੱਤਰ : ਹਿਰਦੇ ਵਿੱਚ ।

ਪ੍ਰਸ਼ਨ 6. ਬਾਬਾ ਫ਼ਰੀਦ ਜੀ ਅਨੁਸਾਰ ਰੱਬ ਕਿੱਥੇ ਨਹੀਂ ਵਸਦਾ?

ਉੱਤਰ : ਜੰਗਲਾਂ ਵਿੱਚ ।

ਪ੍ਰਸ਼ਨ 7. ਬਾਬਾ ਫ਼ਰੀਦ ਜੀ ਅਨੁਸਾਰ ਸਭ ਤੋਂ ਮਿੱਠੀ ਚੀਜ਼ ਕਿਹੜੀ ਹੈ?

ਉੱਤਰ : ਰੱਬ ਦਾ ਨਾਮ ।

ਪ੍ਰਸ਼ਨ 8. ਫ਼ਰੀਦ ਜੀ ਦੀ ਰੋਟੀ ਕਿਸ ਚੀਜ਼ ਦੀ ਬਣੀ ਹੈ?

ਉੱਤਰ : ਕਾਠ /ਜੌਂਆਂ ।

ਪ੍ਰਸ਼ਨ 9. ਫ਼ਰੀਦ ਜੀ ਅਨੁਸਾਰ ਕੌਣ ਘਣੇ ਦੁੱਖ ਸਹਿਣਗੇ?

ਉੱਤਰ : ਚੋਪੜੀਆਂ ਖਾਣ ਵਾਲੇ ।

ਪ੍ਰਸ਼ਨ 10. ਬਾਬਾ ਫ਼ਰੀਦ ਜੀ ਕਿਹੋ ਜਿਹੀ ਰੋਟੀ ਖਾਣ ਦਾ ਉਪਦੇਸ਼ ਦਿੰਦੇ ਹਨ?

ਉੱਤਰ : ਰੁੱਖੀ-ਸੁੱਕੀ ।

ਪ੍ਰਸ਼ਨ 11. ਚੋਪੜੀਆਂ ਖਾਣ ਵਾਲਿਆਂ ਨੂੰ ਕੀ ਸਹਿਣਾ ਪਵੇਗਾ?

ਉੱਤਰ : ਘੋਰ ਦੁੱਖ ।

ਪ੍ਰਸ਼ਨ 12. ਫ਼ਰੀਦ ਜੀ ਅਨੁਸਾਰ ਮਨੁੱਖ ਦਿਨ ਦੇ ਚਾਰ ਪਹਿਰ ਕਿਸ ਤਰ੍ਹਾਂ ਗੁਜ਼ਾਰਦਾ ਹੈ?

ਉੱਤਰ : ਭੱਜ-ਦੌੜ ਵਿੱਚ ।

ਪ੍ਰਸ਼ਨ 13. ਫ਼ਰੀਦ ਜੀ ਅਨੁਸਾਰ ਮਨੁੱਖ ਰਾਤ ਦੇ ਚਾਰ ਪਹਿਰ ਕਿਸ ਤਰ੍ਹਾਂ ਗੁਜ਼ਾਰਦਾ ਹੈ?

ਉੱਤਰ : ਸੌਂ ਕੇ ।

ਪ੍ਰਸ਼ਨ 14. ਫ਼ਰੀਦ ਜੀ ਅਨੁਸਾਰ ਮਨੁੱਖ ਨੂੰ ਕੌਣ ਲੇਖਾ (ਹਿਸਾਬ) ਪੁੱਛੇਗਾ?

ਉੱਤਰ : ਰੱਬ ।

ਪ੍ਰਸ਼ਨ 15. ਫ਼ਰੀਦ ਜੀ ਅਨੁਸਾਰ ਬੰਦੇ ਨੂੰ ਕਿਹੜੇ ਕੰਮ ਛੱਡ ਦੇਣੇ ਚਾਹੀਦੇ ਹਨ?

ਉੱਤਰ : ਗੁਣਾਂ (ਆਤਮਿਕ ਲਾਭ) ਤੋਂ ਸੱਖਣੇ ।

ਪ੍ਰਸ਼ਨ 16. ਗੁਣਾਂ ਤੋਂ ਸੱਖਣੇ ਕੰਮ ਕਰਨ ਵਾਲੇ ਨੂੰ ਮਾਲਕ-ਪ੍ਰਭੂ ਦੇ ਦਰ ਤੋਂ ਕੀ ਮਿਲਦਾ ਹੈ?

ਉੱਤਰ : ਸ਼ਰਮਿੰਦਗੀ ।

ਪ੍ਰਸ਼ਨ 17. ਕਾਲੇ ਕੱਪੜਿਆਂ ਤੋਂ ਬੰਦਾ ਕਿਹੋ ਜਿਹਾ ਲਗਦਾ ਹੈ?

ਉੱਤਰ : ਦਰਵੇਸ਼ ।

ਪ੍ਰਸ਼ਨ 18. ਕਾਲੇ ਕੱਪੜਿਆਂ ਵਾਲਾ ਫਕੀਰ ਅਸਲ ਵਿੱਚ ਕਾਹਦੇ ਨਾਲ ਭਰਿਆ ਹੋਇਆ ਹੈ?

ਉੱਤਰ : ਗੁਨਾਹਾਂ ਨਾਲ ।

ਪ੍ਰਸ਼ਨ 19. ਪਾਖੰਡੀ ਆਦਮੀ ਦੇ ਕਾਲੇ ਕੱਪੜਿਆਂ ਤੋਂ ਲੋਕ ਉਸ ਨੂੰ ਕੀ ਸਮਝਦੇ ਹਨ?

ਉੱਤਰ : ਦਰਵੇਸ ।

ਪ੍ਰਸ਼ਨ 20. ‘ਫਰੀਦਾ ਕਾਲੇ ਮੈਡੇ ਕਪੜੇ’ ਵਾਲੇ ਸਲੋਕ ਵਿੱਚ ਕਿਸ ਗੱਲ ਦਾ ਖੰਡਨ ਕੀਤਾ ਗਿਆ ਹੈ?

ਉੱਤਰ : ਦਿਖਾਵੇ (ਪਖੰਡ) ਭਰੀ ਫ਼ਕੀਰੀ ਦਾ ।

ਪ੍ਰਸ਼ਨ 21. ਫ਼ਰੀਦ ਜੀ ਅਨੁਸਾਰ ਕਿਹੋ ਜਿਹੀ ਫ਼ਕੀਰੀ ਵਿਅਰਥ ਹੈ?

ਉੱਤਰ : ਦਿਖਾਵੇ ਭਰੀ/ਪਖੰਡ ਭਰੀ ।

ਪ੍ਰਸ਼ਨ 22. ਮਨੁੱਖ ਨੂੰ ਬੁਰੇ ਆਦਮੀ ਨਾਲ ਕਿਹੋ ਜਿਹਾ ਸਲੂਕ ਕਰਨਾ ਚਾਹੀਦਾ ਹੈ?

ਉੱਤਰ : ਭਲਾ ।

ਪ੍ਰਸ਼ਨ 23. ਕੀ ਇਹ ਕਥਨ ਠੀਕ ਹੈ ਜਾਂ ਗਲਤ ?

‘ਫ਼ਰੀਦ ਜੀ ਅਨੁਸਾਰ ਮਨੁੱਖ ਨੂੰ ਮਨ ਵਿੱਚ ਬੁਰੇ ਆਦਮੀ ਵਿਰੁੱਧ ਗੁੱਸਾ ਰੱਖਣਾ ਚਾਹੀਦਾ ਹੈ?’

ਉੱਤਰ : ਗਲਤ ।

ਪ੍ਰਸ਼ਨ 24. ਬੁਰੇ ਆਦਮੀ ਦਾ ਭਲਾ ਕਰਨ ਤੇ ਉਸ ਵਿਰੁੱਧ ਗੁੱਸਾ ਮਨ ਵਿੱਚ ਨਾ ਰੱਖਣ ਨਾਲ ਕੀ ਫਲ ਮਿਲਦਾ ਹੈ?

ਉੱਤਰ : ਅਰੋਗਤਾ ।

ਪ੍ਰਸ਼ਨ 25. ਫ਼ਰੀਦ ਜੀ ਅਨੁਸਾਰ ਕਿਸ-ਕਿਸ ਨੂੰ ਦੁੱਖ ਲੱਗਾ ਹੈ?

ਉੱਤਰ : ਸਾਰੇ ਸੰਸਾਰ ਨੂੰ ।

ਪ੍ਰਸ਼ਨ 26. ਫਰੀਦ ਜੀ ਅਨੁਸਾਰ ਘਰ-ਘਰ ਕਾਹਦੀ ਅੱਗ ਲੱਗੀ ਹੋਈ ਹੈ?

ਉੱਤਰ : ਦੁੱਖ ਦੀ ।

ਪ੍ਰਸ਼ਨ 27. ਫਰੀਦ ਜੀ ਕਿਨ੍ਹਾਂ ਤੋਂ ਬਲਿਹਾਰ ਜਾਂਦੇ ਹਨ?

ਉੱਤਰ : ਪੰਛੀਆਂ ਤੋਂ ।

ਪ੍ਰਸ਼ਨ 28. ਪੰਛੀ ਕਿੱਥੇ ਵਸਦੇ ਹਨ?

ਉੱਤਰ : ਜੰਗਲ ਵਿੱਚ ।

ਪ੍ਰਸ਼ਨ 29. ਪੰਛੀ ਕੀ ਚੁਗ ਕੇ ਗੁਜ਼ਾਰਾ ਕਰਦੇ ਹਨ?

ਉੱਤਰ : ਕੰਕਰ ।

ਪ੍ਰਸ਼ਨ 30. ਜੰਗਲ ਵਿਚ ਵਸਦੇ ਪੰਛੀ ਕਿਸ ਦਾ ਲੜ ਨਹੀਂ ਛੱਡਦੇ?

ਉੱਤਰ : ਰੱਬ ਦਾ ।

ਪ੍ਰਸ਼ਨ 31. ਫਰੀਦ ਜੀ ਕਿਸੇ ਨਾਲ ਕਿਹੋ ਜਿਹਾ ਬੋਲ ਬੋਲਣ ਤੋਂ ਵਰਜਦੇ ਹਨ?

ਉੱਤਰ : ਫਿੱਕਾ ।

ਪ੍ਰਸ਼ਨ 32. ਫਰੀਦ ਜੀ ਅਨੁਸਾਰ ਸਭ ਦੇ ਹਿਰਦਿਆਂ ਵਿੱਚ ਕੌਣ ਵਸਦਾ ਹੈ?

ਉੱਤਰ : ਸੱਚਾ ਰੱਬ ।

ਪ੍ਰਸ਼ਨ 33. ਬਾਬਾ ਫ਼ਰੀਦ ਦੇ ਸੰਸਾਰ/ਸਰੀਰ ਬਾਰੇ ਕੀ ਵਿਚਾਰ ਹਨ?

ਉੱਤਰ : ਨਾਸਮਾਨ ਹੈ ।

ਪ੍ਰਸ਼ਨ 34. ਹੇਠ ਲਿਖੇ ਵਾਕਾਂ ਵਿਚਲੀਆਂ ਖਾਲੀ ਥਾਂਵਾਂ ਵਿਚ ਢੁੱਕਵੇਂ ਸ਼ਬਦ ਭਰੇ-

(ੳ) ਫ਼ਰੀਦ ਜੀ ਅਨੁਸਾਰ ਕਿਸੇ ਦੇ ਔਗੁਣ ਫੋਲਣ ਤੋਂ ਪਹਿਲਾਂ ਆਪਣੇ ………….. ਵਿਚ ਝਾਕਣਾ ਚਾਹੀਦਾ ਹੈ।

(ਅ) ਫ਼ਰੀਦ ਜੀ ਅਨੁਸਾਰ ਰੱਬ ਜੰਗਲਾਂ ਵਿਚ ਨਹੀਂ, ਸਗੋਂ ਮਨੁੱਖ ਦੇ ………… ਵਿਚ ਵਸਦਾ ਹੈ ।

(ੲ) ਫਰੀਦ ਜੀ ਅਨੁਸਾਰ ਦੁਨੀਆ ਵਿਚ ਸਭ ਤੋਂ ਮਿੱਠੀ ਚੀਜ …………….. ਦਾ ਨਾਮ ਹੈ ।

(ਸ) ………… ਖਾਣ ਵਾਲਿਆਂ ਨੂੰ ਅੱਗੇ ਜਾ ਕੇ ਬਹੁਤ ਦੁੱਖ ਸਹਿਣੇ ਪੈਂਦੇ ਹਨ।

(ਹ) ਇਸ ਸੰਸਾਰ ਵਿਚ ਘਰ-ਘਰ ………… ਦੀ ਅੱਗ ਲੱਗੀ ਹੋਈ ਹੈ।

(ਕ) ਫ਼ਰੀਦ ਜੀ ਅਨੁਸਾਰ ਸਾਨੂੰ ਬੁਰੇ ਦਾ …………..ਕਰਨਾ ਚਾਹੀਦਾ ਹੈ ।

ਉੱਤਰ : (ੳ) ਗਿਰੇਬਾਨ, (ਅ) ਹਿਰਦੇ (ੲ) ਰੱਬ, (ਸ) ਚੋਪੜੀਆਂ, (ਹ) ਦੁੱਖ, (ਕ) ਭਲਾ ।

ਪ੍ਰਸ਼ਨ 35. ਹੇਠ ਲਿਖੇ ਵਾਕ/ਕਥਨ ਸਹੀ ਹਨ ਜਾਂ ਗਲਤ ?

(ੳ) ‘ਸਲੋਕ’ ਸ਼ਾਹ ਹੁਸੈਨ ਦੀ ਰਚਨਾ ਹੈ।

(ਅ) ਸੂਖ਼ਮ ਸਮਝ ਰੱਖਣ ਵਾਲੇ ਬੰਦੇ ਨੂੰ ਕਿਸੇ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ ।

(ੲ) ਕਿਸੇ ਦੀ ਨਿੰਦਿਆ ਕਰਨ ਤੋਂ ਪਹਿਲਾਂ ਬੰਦੇ ਨੂੰ ਆਪਣੇ ਗਿਰੇਵਾਨ ਵਿਚ ਝਾਤੀ ਮਾਰਨੀ ਚਾਹੀਦੀ ਹੈ ।

(ਸ) ਫ਼ਰੀਦ ਜੀ ਅਨੁਸਰ ਬੰਦੇ ਨੂੰ ਬੁਰਾ ਸਲੂਕ ਕਰਨ ਵਾਲੇ ਨਾਲ ਬੁਰਾ ਸਲੂਕ ਹੀ ਕਰਨਾ ਚਾਹੀਦਾ ਹੈ ।

(ਹ) ਫ਼ਰੀਦ ਜੀ ਅਨੁਸਾਰ ਮਨੁੱਖ ਨੂੰ ਬੁਰਾ ਕਰਨ ਵਾਲੇ ਵਿਰੁੱਧ ਗੁੱਸਾ ਮਨ ਵਿਚ ਰੱਖਣਾ ਚਾਹੀਦਾ ਹੈ ।

(ਕ) ਫ਼ਰੀਦ ਜੀ ਅਨੁਸਾਰ ਰੱਬ ਹਿਰਦੇ ਵਿਚ ਨਹੀਂ ਸਗੋਂ ਜੰਗਲਾ ਵਿਚ ਵਸਦਾ ਹੈ ।

(ਖ) ਰੱਬ ਦਾ ਨਾਮ ਸ਼ਕਰ, ਖੰਡ, ਮਿਸ਼ਰੀ, ਦੁੱਧ ਤੇ ਸ਼ਹਿਦ ਨਾਲੋਂ ਵਧੇਰੇ ਮਿੱਠਾ ਹੈ ।

(ਗ) ਬੰਦੇ ਨੂੰ ਰੁੱਖੀ-ਸੁਖੀ ਖਾ ਕੇ ਤੇ ਠੰਢਾ ਪਾਣੀ ਪੀ ਕੇ ਸਬਰ-ਸ਼ੁਕਰ ਦਾ ਜੀਵਨ ਗੁਜ਼ਾਰਨਾ ਚਾਹੀਦਾ ਹੈ ।

(ਘ) ਮੰਦੇ ਕੰਮ ਕਰਨ ਵਾਲੇ ਨੂੰ ਰੱਬ ਦੀ ਦਰਗਾਹ ਵਿਚ ਸ਼ਰਮਿੰਦਾ ਨਹੀਂ ਹੋਣਾ ਪੈਂਦਾ ।

(ਙ) ਲੋਕ ਭੇਖੀ ਬੰਦੇ ਨੂੰ ਸੱਚਾ ਫ਼ਕੀਰ ਸਮਝ ਲੈਂਦੇ ਹਨ ।

(ਚ) ਗੁੱਸਾ ਮਨ ਵਿਚ ਰੱਖਣ ਨਾਲ ਕੋਈ ਰੋਗ ਨਹੀਂ ਲਗਦਾ।

(ਜ) ਸਾਰਿਆਂ ਦੇ ਹਿਰਦੇ ਵਿਚ ਰੱਬ ਵਸਦਾ ਹੈ । ਇਸ ਕਰਕੇ ਕਿਸੇ ਦਾ ਹਿਰਦਾ ਨਹੀਂ ਤੋੜਨਾ ਚਾਹੀਦਾ ।

(ਛ) ਸੰਸਾਰ ਵਿਚ ਹਰ ਘਰ ਵਿੱਚ ਦੁੱਖ ਦੀ ਅੱਗ ਲੱਗੀ ਹੋਈ ਹੈ ।

ਉੱਤਰ : (ੳ) ਗ਼ਲਤ, (ਅ) ਸਹੀ, (ੲ) ਸਹੀ, (ਸ) ਗ਼ਲਤ, (ਹ) ਗਲਤ, (ਕ) ਗ਼ਲਤ, (ਖ) ਸਹੀ, (ਗ) (ਘ) ਗ਼ਲਤ, (ਙ ) ਸਹੀ, (ਚ) ਗ਼ਲਤ, (ਛ) ਸਹੀ, (ਜ) ਸਹੀ ।

ਪ੍ਰਸ਼ਨ 36. ਸ਼ੇਖ਼ ਫਰੀਦ ਜੀ ਕਿਸ ਧਾਰਾ ਦੇ ਮੋਢੀ (ਪਹਿਲੇ) ਕਵੀ ਹਨ?

ਉੱਤਰ : ਸੂਫ਼ੀ ਕਾਵਿ-ਧਾਰਾ ।

ਪ੍ਰਸ਼ਨ 37. ਸ਼ੇਖ ਫ਼ਰੀਦ ਜੀ ਦਾ ਜਨਮ ਕਦੋਂ ਹੋਇਆ?

ਉੱਤਰ : 1173 ਈ:।

ਪ੍ਰਸ਼ਨ 38. ਸ਼ੇਖ਼ ਫ਼ਰੀਦ ਜੀ ਦਾ ਦੇਹਾਂਤ ਕਦੋਂ ਹੋਇਆ?

ਉੱਤਰ : 1266 ਈ:।

ਪ੍ਰਸ਼ਨ 39. ਸ਼ੇਖ਼ ਫ਼ਰੀਦ ਜੀ ਦੇ ਮੁਰਸ਼ਦ (ਗੁਰੂ) ਦਾ ਨਾਂ ਕੀ ਸੀ?

ਉੱਤਰ : ਖ਼ਵਾਜਾ ਕੁਤਬੁੱਦੀਨ ਬਖ਼ਤਿਆਰ ਕਾਕੀ ।

ਪ੍ਰਸ਼ਨ 40. ਸ਼ੇਖ਼ ਫ਼ਰੀਦ ਜੀ ਦੇ ਕਿੰਨੇ ਸਲੋਕ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਵਿੱਚ ਦਰਜ ਹਨ?

ਉੱਤਰ : 112.

ਪ੍ਰਸ਼ਨ 41. ਸ਼ੇਖ਼ ਫ਼ਰੀਦ ਜੀ ਦੇ ਕਿੰਨੇ ਸ਼ਬਦ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਵਿੱਚ ਦਰਜ ਹਨ?

ਉੱਤਰ : ਚਾਰ ।