ਵਸਤੁਨਿਸ਼ਠ ਪ੍ਰਸ਼ਨ : ਮਾਂ-ਪੁੱਤਰ ਦਾ ਮੇਲ
ਕਿੱਸਾ ਪੂਰਨ ਭਗਤ : ਕਾਦਰਯਾਰ
ਪ੍ਰਸ਼ਨ 1. ਸਾਧ ਕੌਣ ਸੀ?
(A) ਪੂਰਨ ਭਗਤ
(B) ਗੋਰਖ ਨਾਥ
(C) ਬਾਲ ਨਾਥ
(D) ਮਛੰਦਰ ਨਾਥ ।
ਉੱਤਰ : ਪੂਰਨ ਭਗਤ ।
ਪ੍ਰਸ਼ਨ 2. ਸਾਧ ਮਾਤਾ ਇੱਛਰਾਂ ਦਾ ਕੀ ਲਗਦਾ ਸੀ?
ਉੱਤਰ : ਪੁੱਤਰ ।
ਪ੍ਰਸ਼ਨ 3. ਮਾਤਾ ਇੱਛਰਾਂ ਸਾਧ ਨੂੰ ਮਿਲਣ ਲਈ ਕਿਉਂ ਗਈ?
ਉੱਤਰ : ਅੱਖਾਂ ਦਾ ਦਾਰੂ ਲੈਣ ਲਈ ।
ਪ੍ਰਸ਼ਨ 4. ਸਾਧ (ਪੂਰਨ / ਜੋਗੀ) ਨੇ ਕਿੱਥੇ ਡੇਰਾ ਲਾਇਆ ਸੀ?
ਉੱਤਰ : ਬਾਗ਼ ਵਿੱਚ ।
ਪ੍ਰਸ਼ਨ 5. ਇੱਛਰਾਂ ਦੀਆਂ ਅੱਖਾਂ ਅੰਨ੍ਹੀਆਂ ਕਿਉਂ ਹੋਈਆਂ ਸਨ?
ਉੱਤਰ : ਪੁੱਤਰ-ਵਿਛੋੜੇ ਵਿੱਚ ਰੋਂਦਿਆਂ ।
ਪ੍ਰਸ਼ਨ 6. ਇੱਛਰਾਂ ਬਾਗ਼ ਵਿਚ ਸਾਧੂ ਕੋਲ ਕੀ ਲੈਣ ਲਈ ਆਈ ਸੀ?
ਉੱਤਰ : ਅੱਖਾਂ ਦਾ ਦਾਰੂ ।
ਪ੍ਰਸ਼ਨ 7. ਅਰਜਨ ਕੌਣ ਸੀ?
ਉੱਤਰ : ਪਾਂਡਵਾਂ ਦਾ ਭਰਾ ।
ਪ੍ਰਸ਼ਨ 8. ਅਭਿਮੰਨੂੰ ਕੌਣ ਸੀ?
ਉੱਤਰ : ਅਰਜਨ ਦਾ ਪੁੱਤਰ ।
ਪ੍ਰਸ਼ਨ 9. ਅੰਨ੍ਹੀ ਮਾਂ ਨੇ ਪੂਰਨ (ਪੁੱਤਰ) ਨੂੰ ਕਿਸ ਤਰ੍ਹਾਂ ਪਛਾਣਿਆ?
ਉੱਤਰ : ਅਵਾਜ਼ ਤੋਂ ।
ਪ੍ਰਸ਼ਨ 10. ਬਾਗ਼ ਵਿਚ ਆਈ ਮਾਂ ਦੀ ਹਾਲਤ ਵੇਖ ਕੇ ਪੂਰਨ ਉੱਤੇ ਕੀ ਪ੍ਰਭਾਵ ਪਿਆ?
ਉੱਤਰ : ਰੋਂਦਾ ਖੜ੍ਹਾ ਹੋ ਗਿਆ ।
ਪ੍ਰਸ਼ਨ 11. ਹੇਠ ਲਿਖੇ ਵਾਕਾਂ ਵਿਚਲੀਆਂ ਖ਼ਾਲੀ ਥਾਂਵਾਂ ਵਿਚ ਢੁੱਕਵੇਂ ਸ਼ਬਦ ਭਰੋ।
(ੳ) ਮਾਤਾ ਇੱਛਰਾਂ ਬਾਗ਼ ਵਿਚ ਆਏ ਸਾਧ ਤੋਂ ਅੱਖਾਂ ਦਾ ………. ਲੈਣ ਗਈ।
(ਅ) ਪੂਰਨ ਨੇ ਮਾਤਾ …………………ਨੂੰ ਡਿਗਦਿਆਂ-ਢਹਿੰਦਿਆਂ ਆਪਣੇ ਵਲ ਆਉਂਦਿਆਂ ਦੇਖਿਆ।
(ੲ) ਇੱਛਰਾਂ ਨੇ ਆਪਣੇ ਪੁੱਤਰ ਪੂਰਨ ਨੂੰ ਉਸਦੀ ਤੋਂ ਪਛਾਣ ਲਿਆ।
ਉੱਤਰ : (ੳ) ਦਾਰੂ, (ਅ) ਇੱਛਰਾਂ, (ੲ) ਅਵਾਜ਼ ।
ਪ੍ਰਸ਼ਨ 13. ਹੇਠ ਲਿਖੇ ਕਥਨਾਂ ਵਿੱਚੋਂ ਕਿਹੜਾ ਸਹੀ ਹੈ ਤੇ ਕਿਹੜਾ ਗਲਤ?
(ੳ) ਪੂਰਨ ਦੀ ਅੰਨ੍ਹੀ ਮਾਤਾ ਅੱਖਾਂ ਦੀ ਦਵਾਈ ਲੈਣ ਦੀ ਆਸ ਨਾਲ ਸਾਧ ਕੋਲ ਗਈ ।
(ਅ) ਪੂਰਨ ਆਪਣੀ ਮਾਂ ਨੂੰ ਪਛਾਣ ਨਾ ਸਕਿਆ ।
ਉੱਤਰ : (ੳ) ਸਹੀ, (ਅ) ਗਲਤ ।
ਪ੍ਰਸ਼ਨ 14. ਕਾਦਰਯਾਰ ਦਾ ਜਨਮ ਕਦੋਂ ਹੋਇਆ?
ਉੱਤਰ : 1805 ਈ: ।
ਪ੍ਰਸ਼ਨ 15. ਕਾਦਰਯਾਰ ਦਾ ਦੇਹਾਂਤ ਕਦੋਂ ਹੋਇਆ?
ਉੱਤਰ : 1858 ਈ: ।
ਪ੍ਰਸ਼ਨ 16. ਕਾਦਰਯਾਰ ਨੇ ਕਿਹੜਾ ਕਿੱਸਾ ਲਿਖਿਆ?
ਉੱਤਰ : ਕਿੱਸਾ ਪੂਰਨ ਭਗਤ ।
ਪ੍ਰਸ਼ਨ 17. ਕਾਦਰਯਾਰ ਕਿਸ ਧਾਰਾ ਦਾ ਕਵੀ ਸੀ?
ਉੱਤਰ : ਕਿੱਸਾ ਕਾਵਿ-ਧਾਰਾ ।
ਪ੍ਰਸ਼ਨ 18. ”ਕਾਦਰਯਾਰ ਨੇ ‘ਸੱਸੀ-ਪੁੰਨੂੰ’ ਦਾ ਕਿੱਸਾ ਲਿਖਿਆ।’ ਕੀ ਇਹ ਕਥਨ ਠੀਕ ਹੈ?
ਉੱਤਰ : ਗਲਤ ।