ਵਸਤੁਨਿਸ਼ਠ ਪ੍ਰਸ਼ਨ : ਬਿਨਫਸ਼ਾਂ ਦਾ ਫੁੱਲ
ਪ੍ਰਸ਼ਨ 1. ‘ਬਿਨਫਸ਼ਾਂ ਦਾ ਫੁੱਲ’ ਕਵਿਤਾ ਕਿਸ ਦੀ ਲਿਖੀ ਹੋਈ ਹੈ ?
ਉੱਤਰ : ਭਾਈ ਵੀਰ ਸਿੰਘ ।
ਪ੍ਰਸ਼ਨ 2. ‘ਬਿਨਫਸ਼ਾਂ ਦਾ ਫੁੱਲ’ ਕਿਸ ਬਾਰੇ ਗੱਲਾਂ ਕਰਦਾ ਹੈ?
(A) ਕੁਦਰਤ ਬਾਰੇ
(B) ਆਪਣੇ ਬਾਰੇ
(C) ਤੋੜਨ ਵਾਲ਼ੇ ਬਾਰੇ
(D) ਬਾਗ਼ ਬਾਰੇ ।
ਉੱਤਰ : ਆਪਣੇ ਬਾਰੇ ।
ਪ੍ਰਸ਼ਨ 3. ਕਵੀ ਨੇ ਬਿਨਫਸ਼ਾਂ ਦੇ ਫੁੱਲ ਨੂੰ ਕਿਹੜਾ ਚਰਿੱਤਰ ਦਿੱਤਾ ਹੈ?
ਉੱਤਰ : ਮਾਨਵੀ ।
ਪ੍ਰਸ਼ਨ 4. ਕਵੀ ਨੇ ‘ਬਿਨਫਸ਼ਾਂ ਦਾ ਫੁੱਲ’ ਕਵਿਤਾ ਵਿਚ ਕੁਦਰਤ ਨੂੰ ਕਿਸ ਰੂਪ ਵਿਚ ਪੇਸ਼ ਕੀਤਾ ਹੈ?
ਉੱਤਰ : ਮਾਨਵੀ ।
ਪ੍ਰਸ਼ਨ 5. ਬਿਨਫਸਾਂ ਦਾ ਫੁੱਲ ਕਿੱਥੇ ਉੱਗਿਆ ਹੈ?
ਜਾਂ
ਪ੍ਰਸ਼ਨ. ਬਿਨਫਸ਼ਾਂ ਦਾ ਫੁੱਲ ਕਿੱਥੇ ਲੁਕਿਆ ਹੈ?
ਉੱਤਰ : ਪਰਬਤ ਵਿਚ ਨੀਵੇਂ ਥਾਂ ।
ਪ੍ਰਸ਼ਨ 6. ਬਿਨਫਸ਼ਾਂ ਦੇ ਫੁੱਲ ਦਾ ਰੰਗ ਕਿਹੋ ਜਿਹਾ ਹੈ?
ਉੱਤਰ : ਫਿੱਕਾ ਅਸਮਾਨੀ/ਹਲਕਾ ਨੀਲਾ ।
ਪ੍ਰਸ਼ਨ 7. ਕਵੀ ਨੇ ਬਿਨਫਸਾਂ ਦੇ ਫੁੱਲ ਨੂੰ ਕਿਸ ਦਾ ਪ੍ਰਤੀਕ ਬਣਾਇਆ ਹੈ?
ਉੱਤਰ : ਜਗਿਆਸੂ ਦਾ ।
ਪ੍ਰਸ਼ਨ 8. ਬਿਨਫਸ਼ਾਂ ਦਾ ਫੁੱਲ ਧੁਰੋਂ ਕੀ ਮੰਗ ਕੇ ਆਇਆ ਹੈ?
ਉੱਤਰ : ਗ਼ਰੀਬੀ/ਨਿਰਮਾਣਤਾ ।
ਪ੍ਰਸ਼ਨ 9. ਬਿਨਫਸ਼ਾਂ ਦਾ ਫੁੱਲ ……..ਪੀਂਦਾ ਹੈ। ਖ਼ਾਲੀ ਥਾਂ ਵਿਚ ਭਰਨ ਲਈ ਢੁੱਕਵਾਂ ਸ਼ਬਦ ਕਿਹੜਾ ਹੈ?
ਉੱਤਰ : ਤ੍ਰੇਲ ।
ਪ੍ਰਸ਼ਨ 10. ਬਿਨਫਸ਼ਾਂ ਦਾ ਫੁੱਲ ਕੀ ਖਾਂਦਾ ਹੈ?
ਉੱਤਰ : ਕਿਰਨਾਂ ।
ਪ੍ਰਸ਼ਨ 11. ਬਿਨਫਸ਼ਾਂ ਦਾ ਫੁੱਲ ਰਾਤ ਨੂੰ ਕਿਸ ਨਾਲ ਖੇਡਦਾ ਹੈ?
ਉੱਤਰ : ਚਾਂਦਨੀ ਨਾਲ ।
ਪ੍ਰਸ਼ਨ 12. ਬਿਨਫਸ਼ਾਂ ਦਾ ਫੁੱਲ ਕਾਹਦੇ ਨਾਲ ਮਗਨ ਰਹਿੰਦਾ ਹੈ?
ਉੱਤਰ : ਆਪਣੀ ਗੰਧ/ਖ਼ੁਸ਼ਬੂ ਨਾਲ ।
ਪ੍ਰਸ਼ਨ 13. ਬਿਨਫਸ਼ਾਂ ਦਾ ਫੁੱਲ ਦਿਨ ਨੂੰ ਕਿਸ ਨਾਲ ਮਿਲਣ ਤੋਂ ਸੰਗਦਾ ਹੈ?
ਉੱਤਰ : ਭੌਰੇ ਨਾਲ ।
ਪ੍ਰਸ਼ਨ 14. ਬਿਨਫਸ਼ਾਂ ਦੇ ਫੁੱਲ ਨੂੰ ਸ਼ੇਖੀ ਨਾਲ ਕੌਣ ਮਿਲਦਾ ਹੈ?
ਉੱਤਰ : ਹਵਾ ।
ਪ੍ਰਸ਼ਨ 15. ‘ਬਿਨਫਸ਼ਾਂ ਦਾ ਫੁੱਲ’ ਲੁਕਿਆ-ਛਿਪਿਆ ਰਹਿਣਾ ਚਾਹੁੰਦਾ ਹੈ। ਕੀ ਇਹ ਕਥਨ ਸਹੀ ਹੈ ਜਾਂ ਗ਼ਲਤ?
ਉੱਤਰ : ਸਹੀ ।
ਪ੍ਰਸ਼ਨ 16. ਬਿਨਫਸ਼ਾਂ ਦੇ ਫੁੱਲ ਨੂੰ ਤੋੜਨ ਵਾਲੇ ਉਸ ਕੋਲ ਕਿਉਂ ਪੁੱਜ ਜਾਂਦੇ ਹਨ?
ਉੱਤਰ : ਭਿੰਨੀ ਖ਼ੁਸਬੋ ਕਾਰਨ ।
ਪ੍ਰਸ਼ਨ 17. ਬਿਨਫਸ਼ਾਂ ਦੇ ਫੁੱਲ ਦੀ ਕਿਹੜੀ ਇੱਛਾ (ਚਾਹ) ਪੂਰੀ ਨਹੀਂ ਹੁੰਦੀ?
ਉੱਤਰ : ਛਿਪ ਕੇ ਰਹਿਣ ਦੀ ।