CBSEClass 12 PunjabiClass 12 Punjabi (ਪੰਜਾਬੀ)EducationPunjab School Education Board(PSEB)

ਵਸਤੁਨਿਸ਼ਠ ਪ੍ਰਸ਼ਨ : ਪੰਜਾਬ ਦੇ ਰਸਮ ਰਿਵਾਜ


ਪੰਜਾਬ ਦੇ ਰਸਮ ਰਿਵਾਜ : ਗੁਲਜ਼ਾਰ ਸਿੰਘ ਸੰਧੂ


ਪ੍ਰਸ਼ਨ 1. ‘ਪੰਜਾਬ ਦੇ ਰਸਮ-ਰਿਵਾਜ’ ਲੇਖ ਕਿਸ ਦੀ ਰਚਨਾ ਹੈ?

(A) ਡਾ: ਜਸਵਿੰਦਰ ਸਿੰਘ

(B) ਗੁਲਜ਼ਾਰ ਸਿੰਘ ਸੰਧੂ

(C) ਡਾ: ਇਕਬਾਲ ਕੌਰ

(D) ਡਾ: ਐੱਸ.ਐੱਸ. ਵਣਜਾਰਾ ਬੇਦੀ ।

ਉੱਤਰ : (B) ਗੁਲਜ਼ਾਰ ਸਿੰਘ ਸੰਧੂ ।

ਪ੍ਰਸ਼ਨ 2. ਗੁਲਜ਼ਾਰ ਸਿੰਘ ਸੰਧੂ ਦਾ ਲਿਖਿਆ ਲੇਖ ਕਿਹੜਾ ਹੈ?

ਉੱਤਰ : ਪੰਜਾਬ ਦੇ ਰਸਮ-ਰਿਵਾਜ ।

ਪ੍ਰਸ਼ਨ 3. ਭਾਈਚਾਰਕ ਜੀਵਾਂ ਦੇ ਮਨਾਂ ਦੀਆਂ ਸਿੱਕਾਂ-ਸੱਧਰਾਂ ਤੇ ਜਜ਼ਬਿਆਂ ਦੀ ਤਰਜਮਾਨੀ ਕੌਣ ਕਰਦਾ ਹੈ?

(A) ਪਹਿਰਾਵਾ

(B) ਖੇਡਾਂ

(C) ਮੇਲੇ

(D) ਰਸਮ-ਰਿਵਾਜ/ਰਹੁ-ਰੀਤਾਂ ।

ਉੱਤਰ : (D) ਰਸਮ-ਰਿਵਾਜ/ਰਹੁ-ਰੀਤਾਂ ।

ਪ੍ਰਸ਼ਨ 4. ਜਨਮ, ਮਰਨ ਅਤੇ ਵਿਆਹ-ਸ਼ਾਦੀ ਦੇ ਮੌਕੇ ਉੱਤੇ ਕਿਨ੍ਹਾਂ ਦਾ ਅਸਲੀ ਰੂਪ ਸਾਹਮਣੇ ਆਉਂਦਾ ਹੈ?

(A) ਪਹਿਰਾਵੇ ਦਾ

(B) ਖੇਡਾਂ ਦਾ

(C) ਰਸਮਾਂ-ਰਿਵਾਜਾਂ ਦਾ

(D) ਗੀਤਾਂ ਦਾ।

ਉੱਤਰ : (C) ਰਸਮਾਂ-ਰਿਵਾਜਾਂ ਦਾ ।

ਪ੍ਰਸ਼ਨ 5. ਪੰਜਾਬ ਦੇ ‘ਰਸਮ-ਰਿਵਾਜ’ ਲੇਖ ਦੇ ਆਧਾਰ ਤੇ ਦੱਸੋ ਜੀਵਨ ਨਾਟਕ ਦੀਆਂ ਝਾਕੀਆਂ ਦੇ ਰੰਗ-ਮੰਚ ਆਮ ਤੌਰ ਤੇ ਕਿਹੜੇ ਹੁੰਦੇ ਹਨ?

(A) ਜਨਮ, ਵਿਆਹ ਤੇ ਮੌਤ

(B) ਗਰਮੀ, ਸਰਦੀ, ਪਤਝੜ

(C) ਪੀਲਾ, ਲਾਲ, ਹਰਾ

(D) ਚਿੱਟਾ, ਕਾਲਾ, ਗ਼ੁਲਾਬੀ ।

ਉੱਤਰ : (A) ਜਨਮ, ਵਿਆਹ ਤੇ ਮੌਤ ।

ਪ੍ਰਸ਼ਨ 6. ਰਸਮ ਰਿਵਾਜਾਂ ਦਾ ਅਸਲੀ ਰੂਪ ਕਦੋਂ ਸਾਹਮਣੇ ਆਉਂਦਾ ਹੈ?

(A) ਜਨਮ, ਵਿਆਹ ਮੌਤ ਸਮੇਂ

(B) ਮੇਲੇ

(C) ਤਿਉਹਾਰ

(D) ਪੜ੍ਹਨ ਸਮੇਂ ।

ਉੱਤਰ : (A) ਜਨਮ, ਵਿਆਹ ਮੌਤ ਸਮੇਂ ।

ਪ੍ਰਸ਼ਨ 7. ਮੁੱਢਲੇ ਮਨੁੱਖ ਨੂੰ ਅਜੋਕੇ ਮਨੁੱਖ ਨਾਲੋਂ ਕਿਸ ਦਾ ਭੈ ਵਧੇਰੇ ਸੀ?

ਉੱਤਰ : ਦੈਵੀ ਤਾਕਤਾਂ ਦਾ ।

ਪ੍ਰਸ਼ਨ 8. ਸੰਸਕਾਰਾਂ ਦਾ ਆਰੰਭ ਕਿਨ੍ਹਾਂ ਨੂੰ ਪਤਿਆਉਣ ਜਾਂ ਰਿਝਾਉਣ ਨਾਲ ਸ਼ੁਰੂ ਹੋਇਆ?

(A) ਮਨੁੱਖਾਂ ਨੂੰ

(B) ਪਸ਼ੂਆਂ ਨੂੰ

(C) ਵੈਰੀਆਂ ਨੂੰ

(D) ਦੈਵੀ ਤਾਕਤਾਂ ਨੂੰ ।

ਉੱਤਰ : (D) ਦੈਵੀ ਤਾਕਤਾਂ ਨੂੰ ।

ਪ੍ਰਸ਼ਨ 9. ਮੁੱਢਲਾ ਮਨੁੱਖ ਸਾਰੇ ਸੰਸਕਾਰਾਂ ਦਾ ਆਰੰਭ ਕਰਨ ਸਮੇਂ ਦੈਵੀ ਤਾਕਤਾਂ ਨੂੰ ਕਿਉਂ ਰਿਝਾਉਂਦਾ ਸੀ l?

(A) ਭੈ ਕਾਰਨ

(B) ਪਿਆਰ ਕਾਰਨ

(C) ਮੋਹ ਕਾਰਨ

(D) ਲਾਲਚ ਕਾਰਨ ।

ਉੱਤਰ : (A) ਭੈ ਕਾਰਨ ।

ਪ੍ਰਸ਼ਨ 10. ਜਿਹੜੀਆਂ ਚੀਜ਼ਾਂ ਦੀ ਮੱਦਦ ਨਾਲ ਰਸਮ ਰਿਵਾਜ ਨੇਪਰੇ ਚੜ੍ਹੇ ਜਾਂਦੇ ਹਨ, ਉਨ੍ਹਾਂ ਵਿਚੋਂ ਕਿਸੇ ਦੋ ਦੇ ਨਾਂ ਲਿਖੋ।

ਉੱਤਰ : ਪਾਣੀ ਤੇ ਲੋਹਾ ।

ਪ੍ਰਸ਼ਨ 11. ਪਾਣੀ ਕਾਹਦਾ ਚਿੰਨ੍ਹ ਹੈ?

ਉੱਤਰ : ਸ਼ੁੱਧਤਾ ਦਾ ।

ਪ੍ਰਸ਼ਨ 12. ਲੋਹਾ ਕਿਸ ਚੀਜ਼ ਦਾ ਚਿੰਨ੍ਹ ਹੈ?

(A) ਸ਼ੁੱਧਤਾ ਦਾ

(B) ਬਚਾਉ ਦਾ

(C) ਸ਼ਗਨਾਂ ਦਾ

(D) ਚੜ੍ਹਾਵੇ ਦਾ ।

ਉੱਤਰ : (B) ਬਚਾਉ ਦਾ ।

ਪ੍ਰਸ਼ਨ 13. ਬਚਾਓ ਦਾ ਚਿੰਨ੍ਹ ਕਿਹੜੀ ਚੀਜ਼ ਹੈ?

(A) ਪਾਣੀ

(B) ਲੋਹਾ

(C) ਅਨਾਜ

(D) ਦੁੱਧ ।

ਉੱਤਰ : (B) ਲੋਹਾ ।

ਪ੍ਰਸ਼ਨ 14. ਪੰਜਾਬ ਦੇ ਰਸਮਾਂ-ਰਿਵਾਜਾਂ ਦੀ ਸੰਭਾਲ ਕਰਨਾ ਕਿਉਂ ਜ਼ਰੂਰੀ ਹੋ ਗਿਆ ਹੈ?

(A) ਅਲੋਪ ਹੋਣ ਦੇ ਡਰ ਕਾਰਨ

(B) ਵਿਗਾੜ ਪੈਦਾ ਹੋਣ ਕਾਰਨ

(C) ਪੁਰਾਣੇ ਹੋਣ ਕਾਰਨ

(D) ਨਵੀਨੀਕਰਨ ਲਈ ।

ਉੱਤਰ : (A) ਅਲੋਪ ਹੋਣ ਦੇ ਡਰ ਕਾਰਨ

ਪ੍ਰਸ਼ਨ 15. ਚੰਗੇ ਸ਼ਗਨਾਂ ਦੀ ਸੂਚਕ ਕਿਹੜੀ ਚੀਜ਼ ਹੈ?

(A) ਪਾਣੀ

(B) ਲੋਹਾ

(C) ਅਨਾਜ

(D) ਦੁੱਧ ।

ਉੱਤਰ : (D) ਦੁੱਧ ।

ਪ੍ਰਸ਼ਨ 16. ਪ੍ਰੇਤ ਰੂਹਾਂ ਤੋਂ ਬਚਣ ਲਈ ਗਰਭਵਤੀ ਦੇ ਪੱਲੇ ਕੀ ਬੰਨ੍ਹਿਆ ਜਾਂਦਾ ਸੀ?

ਉੱਤਰ : ਅਨਾਜ ।

ਪ੍ਰਸ਼ਨ 17. ਜਣੇਪੇ ਪਿੱਛੋਂ ਲਗਾਤਾਰ ਕਿੰਨੇ ਦਿਨ ਦੀਵਾ ਬਲਦਾ ਰੱਖਿਆ ਜਾਂਦਾ ਹੈ?

ਉੱਤਰ : ਦਸ ਦਿਨ ।

ਪ੍ਰਸ਼ਨ 18. ਬੱਚੇ ਦੇ ਜਨਮ ਪਿੱਛੋਂ ਕਿਹੜੀ ਰਸਮ ਬਹੁਤ ਮਹੱਤਵਪੂਰਨ ਮੰਨੀ ਜਾਂਦੀ ਹੈ?

(A) ਗੁੜ੍ਹਤੀ

(B) ਦਾਨ

(C) ਕੜਾਹੀ ਚੜ੍ਹਾਉਣੀ

(D) ਰੋਕਾ ।

ਉੱਤਰ : (A) ਗੁੜ੍ਹਤੀ ।

ਪ੍ਰਸ਼ਨ 19. ਬੱਚੇ ਦੇ ਜਨਮ ਤੋਂ ਬਾਅਦ ਕਿਹੜੀਆਂ ਦੇ ਰਸਮਾਂ ਕੀਤੀਆਂ ਜਾਂਦੀਆਂ ਹਨ?

(A) ਗੁੜ੍ਹਤੀ ਤੇ ਛਟੀ

(B) ਗੁੜ੍ਹਤੀ ਤੇ ਠਾਕਾ

(C) ਛਟੀ ਤੇ ਠਾਕਾ

(D) ਠਾਕਾ ਤੇ ਲਾਵਾਂ ।

ਉੱਤਰ : (A) ਗੁੜ੍ਹਤੀ ਤੇ ਛੁਟੀ ।

ਪ੍ਰਸ਼ਨ 20. ਛਟੀ ਦੀ ਰਸਮ ਜਣੇਪੇ ਤੋਂ ਕਿੰਨੇ ਦਿਨ ਮਗਰੋਂ ਹੁੰਦੀ ਹੈ?

ਉੱਤਰ : ਛੇਵੇਂ

ਪ੍ਰਸ਼ਨ 21. ਜਣੇਪੇ ਤੋਂ ਕਿੰਨੇ ਦਿਨ ਮਗਰੋਂ ਬਾਹਰ ਵਧਾਉਣ ਦੀ ਰਸਮ ਹੁੰਦੀ ਹੈ?

(A) ਦਸਵੇਂ

(B) ਬਾਰ੍ਹਵੇਂ

(C) ਤੇਰ੍ਹਵੇਂ

(D) ਚੌਧਵੇਂ ।

ਉੱਤਰ : (C) ਤੇਰ੍ਹਵੇਂ ।

ਪ੍ਰਸ਼ਨ 22. ਪੁਰਾਣੇ ਸਮੇਂ ਵਿਚ ਮੁੰਡਾ ਜੰਮਣ ਤੇ ਕਿਸਨੂੰ ਵਧਾਈਆਂ ਦੇ ਕੇ ਭੇਜਿਆ ਜਾਂਦਾ ਸੀ?

(A) ਲਾਗੀ ਨੂੰ

(B) ਨਾਈ ਨੂੰ

(C) ਮਰਾਸੀ ਨੂੰ

(D) ਬ੍ਰਾਹਮਣ ਨੂੰ ।

ਉੱਤਰ : (B) ਨਾਈ ਨੂੰ ।

ਪ੍ਰਸ਼ਨ 23. ਭੇਲੀ ਪਹੁੰਚਣ ਤੇ ਨਵ-ਜੰਮੇ ਮੁੰਡੇ ਦੇ ਨਾਨਕਿਆਂ ਵਲੋਂ ਕੀ ਭੇਜਿਆ ਜਾਂਦਾ ਹੈ?

(A) ਗੁੜ੍ਹਤੀ

(B) ਲਾਗ

(C) ਛੂਛਕ

(D) ਕੜਾ ।

ਉੱਤਰ : (C) ਛੂਛਕ ।

ਪ੍ਰਸ਼ਨ 24. ਮੁੰਡਨ ਤੇ ਜਨੇਊ ਪਹਿਨਣ ਦਾ ਸੰਸਕਾਰ ਕਿਹੜੇ ਧਰਮ ਵਿਚ ਕੀਤਾ ਜਾਂਦਾ ਹੈ?

ਉੱਤਰ : ਹਿੰਦੂ ।

ਪ੍ਰਸ਼ਨ 25. ਹਿੰਦੂ ਪਰਿਵਾਰਾਂ ਵਿਚ ਬੱਚੇ ਦਾ ਮੁੰਡਨ ਸੰਸਕਾਰ ਕਦੋਂ ਕੀਤਾ ਜਾਂਦਾ ਹੈ?

(A) ਤੀਜੇ ਤੋਂ ਪੰਜਵੇਂ ਵਰ੍ਹੇ ਵਿਚ

(B) ਪਹਿਲੇ ਵਰ੍ਹੇ ਵਿਚ

(C) ਦੂਜੇ ਵਰ੍ਹੇ ਵਿਚ

(D) ਦਸਵੇਂ ਵਰ੍ਹੇ ਵਿਚ ।

ਉੱਤਰ : (A) ਤੀਜੇ ਤੋਂ ਪੰਜਵੇਂ ਵਰ੍ਹੇ ਵਿਚ ।

ਪ੍ਰਸ਼ਨ 26. ਕਿਸ ਧਰਮ ਵਿਚ ਅੰਮ੍ਰਿਤ ਛਕਾਇਆ ਜਾਂਦਾ ਹੈ?

(A) ਸਿੱਖ

(B) ਹਿੰਦੂ

(C) ਮੁਸਲਿਮ

(D) ਈਸਾਈ ।

ਉੱਤਰ : (A) ਸਿੱਖ ।

ਪ੍ਰਸ਼ਨ 27. ਅੱਜ-ਕਲ੍ਹ ਕੁੜੀਆਂ ਮਾਪਿਆਂ ਉੱਤੇ ਭਾਰ ਨਾ ਹੋਣ ਕਾਰਨ ਉਨ੍ਹਾਂ ਦਾ ਘਰ ਵਿਚ ਕੀ ਸਥਾਨ ਬਣ ਗਿਆ ਹੈ?

ਉੱਤਰ : ਸਤਿਕਾਰ ਯੋਗ ।

ਪ੍ਰਸ਼ਨ 28. ਮੁੰਡੇ ਕੁੜੀ ਦੇ ਜਵਾਨ ਹੋਣ ਤੇ ਵਿਆਹ-ਸੰਸਕਾਰ ਤੋਂ ਪਹਿਲਾਂ ਕਿਹੜੀ ਰਸਮ ਕੀਤੀ ਜਾਂਦੀ ਹੈ?

ਉੱਤਰ : ਰੋਕਣ ਦੀ/ਠਾਕਣ ਦੀ ।

ਪ੍ਰਸ਼ਨ 29. ਰੋਕਣ ਲਈ ਕੁੜੀ ਵਾਲੇ ਕਿਸ ਦੇ ਹੱਥ ਮੁੰਡੇ ਵਲ ਇਕ ਰੁਪਇਆ ਭੇਜਦੇ ਹਨ?

ਉੱਤਰ : ਨਾਈ ਦੇ ਹੱਥ ।

ਪ੍ਰਸ਼ਨ 30. ਰਿਸ਼ਤਾ ਤੈਅ ਹੋ ਜਾਣ ਪਿੱਛੋਂ ਕਿਹੜੀ ਖ਼ਾਸ ਰਸਮ ਕੀਤੀ ਜਾਂਦੀ ਹੈ?

ਉੱਤਰ : ਕੁੜਮਾਈ ।

ਪ੍ਰਸ਼ਨ 31. ਕੁੜਮਾਈ ਜਾਂ ਸਗਾਈ ਕਿਸ ਦੀ ਹਾਜ਼ਰੀ ਵਿਚ ਕੀਤੀ ਜਾਂਦੀ ਹੈ?

ਉੱਤਰ : ਪੰਚਾਇਤ ਦੀ ।

ਪ੍ਰਸ਼ਨ 32. ਮੁੰਡੇ ਦੀ ਕੁੜਮਾਈ/ਸਗਾਈ ਕਰਨ ਸਮੇਂ ਕੁੜੀ ਦਾ ਬਾਪ ਜਾਂ ਵਿਚੋਲਾ ਮੁੰਡੇ ਦੇ ਮੂੰਹ ਵਿਚ ਕੀ ਪਾਉਂਦਾ ਹੈ?

ਉੱਤਰ : ਛੁਹਾਰਾ ਤੇ ਮਿਸ਼ਰੀ ।

ਪ੍ਰਸ਼ਨ 33. ਕੁੜੀ ਦੀ ਕੁੜਮਾਈ/ਸਗਾਈ ਦੀ ਨਿਸ਼ਾਨੀ ਕੀ ਹੁੰਦੀ ਹੈ?

ਉੱਤਰ : ਲਾਲ ਪਰਾਂਦੀ ।

ਪ੍ਰਸ਼ਨ 34. ਸ਼ਗਨ ਪੁਆਉਣ ਵਾਲੀ ਕੁੜੀ ਲਈ ਲਾਲ ਪਰਾਂਦੀ ਕਿਸ ਚੀਜ਼ ਦੀ ਨਿਸ਼ਾਨੀ ਮੰਨੀ ਜਾਂਦੀ ਹੈ?

ਉੱਤਰ : ਸ਼ਗਨਾਂ ਦੀ ।

ਪ੍ਰਸ਼ਨ 35. ਕੁੜੀ ਵਾਲੇ ਸਾਹੇ ਚਿੱਠੀ ਕਿਸ ਦੇ ਹੱਥ ਭੇਜਦੇ ਹਨ?

ਉੱਤਰ : ਨਾਈ ਦੇ ।

ਪ੍ਰਸ਼ਨ 36. ਕਿਹੜੀ ਚਿੱਠੀ ਤੋਂ ਮਗਰੋਂ ਦੋਹਾਂ ਧਿਰਾਂ ਵਿਚ ਵਿਆਹ ਦੀਆਂ ਤਿਆਰੀਆਂ ਆਰੰਭ ਹੋ ਜਾਂਦੀਆ ਹਨ?

ਜਾਂ

ਪ੍ਰਸ਼ਨ। ਵਿਆਹ ਤੋਂ ਕੁੱਝ ਦਿਨ ਪਹਿਲਾਂ ਕੁੜੀ ਵਾਲੇ ਮੁੰਡੇ ਵਾਲਿਆਂ ਨੂੰ ਲਿਖਤੀ ਰੂਪ ਵਿਚ ਕੀ ਭੇਜਦੇ ਹਨ?

ਉੱਤਰ : ਸਾਹੇ ਚਿੱਠੀ ।

ਪ੍ਰਸ਼ਨ 37. ਵਿਆਹ ਤੋਂ ਪਹਿਲਾਂ ਵੱਡੀ ਰੀਤ ਕਿਹੜੀ ਹੁੰਦੀ ਹੈ?

ਉੱਤਰ ::ਵਟਣੇ ਦੀ ।

ਪ੍ਰਸ਼ਨ 38. ਵਰੀ ਕਿਸ ਦੇ ਘਰ ਤਿਆਰ ਕੀਤੀ ਜਾਂਦੀ ਹੈ?

ਉੱਤਰ : ਮੁੰਡੇ ਦੇ ।

ਪ੍ਰਸ਼ਨ 39. ਵਿਆਹੇ ਜਾਣ ਵਾਲੇ ਮੁੰਡੇ ਜਾਂ ਕੁੜੀ ਨੂੰ ਘਰੋਂ ਬਾਹਰ ਨਿਕਲਣ ਦੇਣ ਦੀ ਮਨਾਹੀ ਨੂੰ ਕੀ ਕਿਹਾ ਜਾਂਦਾ ਹੈ?

ਉੱਤਰ : ਸਾਹੇ ਲੱਤ ਬੰਨ੍ਹਣਾ ਜਾਂ ਥੜ੍ਹੇ ਪਾਉਣਾ ।

ਪ੍ਰਸ਼ਨ 40. ਵਿਆਹ ਦੇ ਹਰ ਕੰਮ ਨੂੰ ਕਰਨ ਲਈ ਕਿੰਨੀਆਂ ਸੁਹਾਗਣਾਂ ਇਕੱਠੀਆਂ ਹੁੰਦੀਆਂ ਹਨ?

ਉੱਤਰ : ਸੱਤ ।

ਪ੍ਰਸ਼ਨ 41. ਕੜਾਹੀ ਚੜ੍ਹਾਉਣ ਸਮੇਂ ਵਿਆਂਹਦੜ ਦੀ ਮਾਂ ਕੜਾਹੀ ਵਿਚ ਕੀ ਬਣਾ ਕੇ ਪੇਕਿਆਂ ਦੇ ਲਿਜਾਂਦੀ ਹੈ?

ਉੱਤਰ : ਗੁਲਗੁਲੇ ।

ਪ੍ਰਸ਼ਨ 42. ਨਾਨਕੀ ਛੱਕ ਦੀ ਤਿਆਰੀ ਕੌਣ ਕਰਦਾ ਹੈ?

ਉੱਤਰ : ਨਾਨਕੇ ।

ਪ੍ਰਸ਼ਨ 43. ਵਿਆਹ ਤੋਂ ਕਿੰਨੇ ਦਿਨ ਪਹਿਲਾਂ ਕੜਾਹੀ ਚੜ੍ਹਾਈ ਜਾਂਦੀ ਹੈ?

ਉੱਤਰ : ਸੱਤ ਜਾਂ ਨੌਂ ਦਿਨ ।

ਪ੍ਰਸ਼ਨ 44. ਵਿਆਹ ਤੋਂ ਪਹਿਲਾਂ ਵੱਡੀ ਰੀਤ ਕਿਹੜੀ ਹੁੰਦੀ ਹੈ?

ਜਾਂ

ਪ੍ਰਸ਼ਨ. ਵਿਆਹ ਤੋਂ ਪਹਿਲਾਂ ਉਹ ਕਿਹੜੀ ਵੱਡੀ ਰੀਤ ਹੈ ਜਿਹੜੀ ਬੰਨੜੇ ਤੇ ਬੰਨੜੀ ਦੋਹਾਂ ਲਈ ਕੀਤੀ ਜਾਂਦੀ ਹੈ?

ਉੱਤਰ : ਵੱਟਣੇ ਜਾਂ ਮਾਈਏ ਦੀ ।

ਪ੍ਰਸ਼ਨ 45. ਕੌਣ ਬੰਬੀਹਾ ਬੁਲਾਉਂਦਾ ਹੋਇਆ ਪਿੰਡ ਦੀ ਜੂਹ ਵਿਚ ਵੜਦਾ ਹੈ?

ਉੱਤਰ : ਨਾਨਕਾ ਮੇਲ ।

ਪ੍ਰਸ਼ਨ 46. ਘੋੜੀ ਚੜ੍ਹਨ ਤੋਂ ਪਹਿਲਾਂ ਮੁੰਡੇ ਨੂੰ ਸੁਰਮਾ ਕੌਣ ਪਾਉਂਦੀ ਹੈ?

ਉੱਤਰ : ਉਸ ਦੀ ਭਰਜਾਈ ।

ਪ੍ਰਸ਼ਨ 47. ਵਿਆਹ ਸਮੇਂ ਮੁੰਡੇ ਦੀ ਭਰਜਾਈ ਕਿਹੜੀ ਰਸਮ ਕਰਦੀ ਹੈ?

ਉੱਤਰ : ਸੁਰਮਾ ਪਾਉਣ ਦੀ ।

ਪ੍ਰਸ਼ਨ 48. ਘੋੜੀ ਦੀ ਵਾਗ ਕੌਣ ਫੜਦਾ ਹੈ?

ਉੱਤਰ : ਭੈਣ ।

ਪ੍ਰਸ਼ਨ 49. ਜਦੋਂ ਜੰਞ ਕੁੜੀ ਦੇ ਪਿੰਡ ਪਹੁੰਚ ਜਾਂਦੀ ਹੈ, ਤਾਂ ਸਭ ਤੋਂ ਪਹਿਲੀ ਰਸਮ ਕਿਹੜੀ ਹੁੰਦੀ ਹੈ?

ਉੱਤਰ : ਮਿਲਣੀ ਦੀ ।

ਪ੍ਰਸ਼ਨ 50. ਕਿਹੜੀ ਰਸਮ ਤੋਂ ਬਿਨਾਂ ਵਿਆਹ ਸੰਪੂਰਨ ਨਹੀਂ ਸਮਝਿਆ ਜਾਂਦਾ?

ਉੱਤਰ : ਫੇਰਿਆਂ ਤੋਂ ਬਿਨਾਂ ।

ਪ੍ਰਸ਼ਨ 51. ਅਨੰਦ ਕਾਰਜ ਦੀ ਰੀਤ ਦਾ ਪਰਚਾਰ ਕਿਸ ਨੇ ਕੀਤਾ?

ਉੱਤਰ : ਸਿੰਘ ਸਭਾ ਲਹਿਰ ਨੇ ।

ਪ੍ਰਸ਼ਨ 52. ਅਨੰਦ ਕਾਰਜ ਦੀ ਰਸਮ ਵਿਚ ਲਾਵਾਂ ਕਿਸ ਦੇ ਆਲੇ-ਦੁਆਲੇ ਲਈਆਂ ਜਾਂਦੀਆਂ ਹਨ?

ਉੱਤਰ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ।

ਪ੍ਰਸ਼ਨ 53. ਫੇਰਿਆਂ ਤੋਂ ਮਗਰੋਂ ਕਿਹੜੀ ਰਸਮ ਹੁੰਦੀ ਹੈ?

ਉੱਤਰ : ਵਰੀ ਦੀ ।

ਪ੍ਰਸ਼ਨ 54. ਜੰਞ ਦੇ ਤੁਰਨ ਤੋਂ ਪਹਿਲਾਂ ਕੁੜੀ ਵਾਲੇ ਮੁੰਡੇ ਵਾਲਿਆਂ ਨੂੰ ਕੀ ਦਿਖਾਉਂਦੇ ਹਨ?

ਉੱਤਰ : ਦਾਜ ਤੇ ਖੱਟ ।

ਪ੍ਰਸ਼ਨ 55. ਜੰਞ ਦੇ ਘਰ ਪਹੁੰਚਣ ‘ਤੇ ਮੁੰਡੇ ਦੀ ਮਾਂ ਦਰਵਾਜ਼ੇ ਉੱਤੇ ਕਿਹੜੀ ਰਸਮ ਅਦਾ ਕਰਦੀ ਹੈ?

ਉੱਤਰ : ਪਾਣੀ ਵਾਰਨ ਦੀ ।

ਪ੍ਰਸ਼ਨ 56. ਵਿਅਕਤੀ ਦੇ ਮਰਨ ਉੱਤੇ ਘਰ ਦੀਆਂ ਔਰਤਾਂ ਕੀ ਕਰਨ ਲਗਦੀਆਂ ਹਨ?

ਉੱਤਰ : ਵੈਣ ਪਾਉਣ ।

ਪ੍ਰਸ਼ਨ 57. ਬੰਦੇ ਦੇ ਮਰਨ ਉੱਤੇ ਮਰਦ ਕਿੱਥੇ ਬੈਠਦੇ ਹਨ?

ਉੱਤਰ : ਫੂਹੜੀ ਵਿਛਾ ਕੇ ।

ਪ੍ਰਸ਼ਨ 58. ਅਰਥੀ ਕਿਸ ਲੱਕੜੀ ਦੀ ਤਿਆਰ ਕੀਤੀ ਜਾਂਦੀ ਹੈ?

ਉੱਤਰ : ਬਾਂਸ ਜਾਂ ਬੇਰੀ ਦੀ ।

ਪ੍ਰਸ਼ਨ 59. ਮ੍ਰਿਤਕ ਦੀ ਚਿਤਾ ਨੂੰ ਲਾਂਬੂ ਕੌਣ ਲਾਉਂਦਾ ਹੈ?

ਉੱਤਰ : ਵੱਡਾ ਪੁੱਤਰ ।

ਪ੍ਰਸ਼ਨ 60, ਅਰਥੀ ਦਾ ਇਕ ਡੰਡਾ ਕੱਢ ਕੇ ਮੁਰਦੇ ਦੀ ਜਲ ਰਹੀ ਖੋਪਰੀ ਨੂੰ ਠਕੋਰਨ ਦੀ ਕਿਰਿਆ ਨੂੰ ਕੀ ਕਹਿੰਦੇ ਹਨ?

ਉੱਤਰ : ਕਪਾਲ ਕਿਰਿਆ ।

ਪ੍ਰਸ਼ਨ 61. ਮੌਤ ਤੋਂ ਕਿੰਨੇ ਦਿਨ ਮਗਰੋਂ ਮੁਰਦੇ ਦੇ ਫੁੱਲ ਚੁਗੇ ਜਾਂਦੇ ਹਨ?

ਉੱਤਰ : ਤੀਜੇ ਦਿਨ ।

ਪ੍ਰਸ਼ਨ 62. ਮੁਰਦੇ ਦੇ ਫੁੱਲ ਕਿੱਥੇ ਜਲ-ਪ੍ਰਵਾਹ ਕੀਤੇ ਜਾਂਦੇ ਹਨ?

ਉੱਤਰ : ਹਰਦੁਆਰ ਜਾਂ ਕੀਰਤਪੁਰ ਸਾਹਿਬ ।

ਪ੍ਰਸ਼ਨ 63. ਦਸਤਾਰਬੰਦੀ ਦੀ ਰਸਮ ਕਿਸ ਦਿਨ ਕੀਤੀ ਜਾਂਦੀ ਹੈ?

ਉੱਤਰ : ਹੰਗਾਮੇ ਦੇ ਦਿਨ ।

ਪ੍ਰਸ਼ਨ 64. ਹੰਗਾਮੇ ਸਮੇਂ ਕਿਹੜੀ ਰਸਮ ਕੀਤੀ ਜਾਂਦੀ ਹੈ?

ਉੱਤਰ : ਦਸਤਾਰਬੰਦੀ ਦੀ ।

ਪ੍ਰਸ਼ਨ 65. ਪਿਤਾ ਦਾ ਵਾਰਸ ਬਣਾਉਣ ਲਈ ਭਾਈਚਾਰੇ ਦੀ ਹਾਜ਼ਰੀ ਵਿਚ ਕਿਸ ਨੂੰ ਦਸਤਾਰ ਬੰਨ੍ਹਾਈ ਜਾਂਦੀ ਹੈ?

ਉੱਤਰ : ਵੱਡੇ ਪੁੱਤਰ ਨੂੰ ।

ਪ੍ਰਸ਼ਨ 66. ਮੁਸਲਿਮ ਭਾਈਚਾਰੇ ਵਿਚ ਅੰਮ੍ਰਿਤ-ਪਾਨ/ਜਨੇਊ ਦੀ ਥਾਂ ਕਿਹੜੀ ਰਸਮ ਕੀਤੀ ਜਾਂਦੀ ਹੈ?

ਉੱਤਰ : ਸੁੰਨਤ ਦੀ ।

ਪ੍ਰਸ਼ਨ 67. ਮੁਸਲਿਮ ਮੁਰਦੇ ਨੂੰ ਅਗਨੀ ਭੇਟ ਕਰਨ ਦੀ ਥਾਂ ਕੀ ਕਰਦੇ ਹਨ?

ਜਾਂ

ਪ੍ਰਸ਼ਨ. ਮੁਸਲਿਮ ਮ੍ਰਿਤਕ ਦੇਹ ਲਈ ਕਿਹੜੀ ਰਸਮ ਕਰਦੇ ਹਨ?

ਉੱਤਰ : ਦਫ਼ਨਾਉਂਦੇ ਹਨ ।

ਪ੍ਰਸ਼ਨ 68. ਜਨਮ ਅਤੇ ਵਿਆਹ ਤੋਂ ਬਿਨਾਂ ਮਨੁੱਖ ਜੀਵਨ ਵਿਚ ਹੋਰ ਕਿਸ ਮੌਕੇ ਰਸਮ ਰਿਵਾਜਾਂ ਦਾ ਖ਼ਾਸ ਮਹੱਤਵ ਹੈ?

ਉੱਤਰ : ਮੌਤ ਸਮੇਂ ।