CBSEClass 12 PunjabiClass 12 Punjabi (ਪੰਜਾਬੀ)EducationPunjab School Education Board(PSEB)

ਵਸਤੁਨਿਸ਼ਠ ਪ੍ਰਸ਼ਨ : ਪੰਜਾਬ ਦੇ ਮੇਲੇ ਤੇ ਤਿਉਹਾਰ


ਪ੍ਰਸ਼ਨ 1. ਡਾ: ਐੱਸ. ਐੱਸ. ਵਣਜਾਰਾ ਬੇਦੀ ਦਾ ਲਿਖਿਆ ਹੋਇਆ ਲੇਖ ਕਿਹੜਾ ਹੈ?

(A) ਪੰਜਾਬੀ ਸਭਿਆਚਾਰ

(B) ਪੰਜਾਬ ਦੀਆਂ ਲੋਕ-ਖੇਡਾਂ

(C) ਪੰਜਾਬ ਦੇ ਲੋਕ-ਨਾਚ

(D) ਪੰਜਾਬ ਦੇ ਮੇਲੇ ਤੇ ਤਿਉਹਾਰ ।

ਉੱਤਰ : (D) ਪੰਜਾਬ ਦੇ ਮੇਲੇ ਤੇ ਤਿਉਹਾਰ ।

ਪ੍ਰਸ਼ਨ 2. ‘ਪੰਜਾਬ ਦੇ ਮੇਲੇ ਤੇ ਤਿਉਹਾਰ ਲੇਖ ਦਾ ਲੇਖਕ ਕੌਣ ਹੈ?

(A) ਡਾ: ਐੱਸ.ਐੱਸ. ਵਣਜਾਰਾ ਬੇਦੀ

(B) ਡਾ: ਜੁਗਿੰਦਰ ਸਿੰਘ ਕੈਰੋਂ

(C) ਗੁਲਜ਼ਾਰ ਸਿੰਘ ਸੰਧੂ

(D) ਪ੍ਰੋ: ਮਨਜੀਤ ਸਿੰਘ ।

ਉੱਤਰ : (A) ਡਾ: ਐੱਸ.ਐੱਸ. ਵਣਜਾਰਾ ਬੇਦੀ ।

ਪ੍ਰਸ਼ਨ 3. ਕਿਹੜੀ ਚੀਜ਼ ਬੀਜ ਰੂਪ ਵਿਚ ਪੰਜਾਬੀ ਚਰਿੱਤਰ ਵਿਚ ਸਮਾਈ ਹੋਈ ਹੈ?

(A) ਮੇਲਾ

(B) ਖੇਡਾਂ

(C) ਲੜਾਈ

(D) ਰੋਣਾ ।

ਉੱਤਰ : (A) ਮੇਲਾ

ਪ੍ਰਸ਼ਨ 4. ਕਿਸੇ ਜਾਤੀ ਦੀ ਸੰਸਕ੍ਰਿਤਕ ਨੁਹਾਰ ਕਾਹਦੇ ਵਿੱਚੋਂ ਪੂਰੇ ਰੰਗ ਵਿਚ ਪ੍ਰਤੀਬਿੰਬਤ ਹੁੰਦੀ ਹੈ?

(A) ਮੇਲਿਆਂ ਤੇ ਤਿਉਹਾਰਾਂ ਵਿੱਚੋਂ

(B) ਲੋਕ-ਖੇਡਾਂ ਵਿੱਚੋਂ

(C) ਪਹਿਰਾਵੇ ਵਿੱਚੋਂ

(D) ਖਾਣ-ਪੀਣ ਵਿੱਚੋਂ ।

ਉੱਤਰ : (A) ਮੇਲਿਆਂ ਤੇ ਤਿਉਹਾਰਾਂ ਵਿੱਚੋਂ ।

ਪ੍ਰਸ਼ਨ 5. ਜਿੱਥੇ ਚਾਰ ਪੰਜਾਬੀ ਜੁੜ-ਜਾਣ ਉੱਥੇ ਕੀ ਬਣ ਜਾਂਦਾ ਹੈ?

(A) ਤੁਰਦਾ-ਫਿਰਦਾ ਮੇਲਾ

(B) ਝਗੜੇ ਦੀ ਹਾਲਤ

(C) ਰਿਸ਼ਤੇਦਾਰੀ

(D) ਮਿੱਤਰਾਚਾਰੀ ।

ਉੱਤਰ : (A) ਤੁਰਦਾ-ਫਿਰਦਾ ਮੇਲਾ ।

ਪ੍ਰਸ਼ਨ 6. ਮੇਲੇ ਦਾ ਹਰ ਦ੍ਰਿਸ਼ ਮਨਮੋਹਣਾ ਤੇ ਲੁਭਾਵਣਾ ਹੋਣ ਦੇ ਨਾਲ ਕਿਸ ਚੀਜ਼ ਦੀ ਪ੍ਰਤੀਨਿਧਤਾ ਕਰਦਾ ਹੈ?

(A) ਖ਼ੁਸ਼ੀਆਂ ਦੀ

(B) ਏਕਤਾ ਦੀ

(C) ਸਭਿਆਚਾਰ ਦੀ

(D) ਇਲਾਕੇ ਦੀ ।

ਉੱਤਰ : (C) ਸਭਿਆਚਾਰ ਦੀ ।

ਪ੍ਰਸ਼ਨ 7. ਕਿਹੜੀ ਚੀਜ਼ ਪੰਜਾਬ ਦੇ ਮੌਸਮਾਂ, ਰੁੱਤਾਂ ਤੇ ਤਿਉਹਾਰਾਂ ਨਾਲ ਜੁੜੀ ਹੋਈ ਹੈ?

(A) ਫ਼ਸਲਾਂ

(B) ਖੇਡਾਂ

(C) ਵਹਿਮ-ਭਰਮ

(D) ਮੇਲੇ ।

ਉੱਤਰ : (D) ਮੇਲੇ ।

ਪ੍ਰਸ਼ਨ 8. ਰੁੱਤਾਂ ਵਿਚ ਸਭ ਤੋਂ ਮਿੱਠੀ ਤੇ ਹੁਸੀਨ ਰੁੱਤ ਕਿਹੜੀ ਹੈ?

ਉੱਤਰ : ਬਸੰਤ ।

ਪ੍ਰਸ਼ਨ 9. ਬਸੰਤ ਪੰਚਮੀ ਦੇ ਮੇਲੇ ਕਿਹੜੀਆਂ ਥਾਂਵਾਂ ਤੇ ਲਗਦੇ ਹਨ?

(A) ਪਟਿਆਲੇ ਤੇ ਛੇਹਰਟੋ

(B) ਜਲੰਧਰ

(C) ਲੁਧਿਆਣੇ

(D) ਅੰਮ੍ਰਿਤਸਰ ।

ਉੱਤਰ : (A) ਪਟਿਆਲੇ ਤੇ ਛੇਹਰਟੇ ।

ਪ੍ਰਸ਼ਨ 10. ਫੱਗਣ ਵਿਚ ਕਿਹੜਾ ਤਿਉਹਾਰ ਮਨਾਇਆ ਹੈ?

ਉੱਤਰ : ਹੋਲੀ ।

ਪ੍ਰਸ਼ਨ 11. ਹੋਲੀ ਦਾ ਤਿਉਹਾਰ ਕਿਹੜੇ ਦੇਸੀ ਮਹੀਨੇ ਵਿਚ ਮਨਾਇਆ ਜਾਂਦਾ ਹੈ?

ਉੱਤਰ : ਫੱਗਣ ਦੇ ।

ਪ੍ਰਸ਼ਨ 12. ਅਨੰਦਪੁਰ ਸਾਹਿਬ ਵਿਚ ਕਿਹੜਾ ਭਾਰੀ ਮੇਲਾ ਲਗਦਾ ਹੈ?

(A) ਹੋਲਾ-ਮੁਹੱਲਾ

(B) ਹੋਲੀ

(C) ਲੋਹੜੀ

(D) ਬਸੰਤ-ਪੰਚਮੀ ।

ਉੱਤਰ : (A) ਹੋਲਾ-ਮੁਹੱਲਾ ।

ਪ੍ਰਸ਼ਨ 13. ਹੋਲੇ-ਮੁਹੱਲੇ ਦਾ ਭਾਰੀ ਮੇਲਾ ਕਿੱਥੇ ਲੱਗਦਾ ਹੈ?

ਉੱਤਰ : ਅਨੰਦਪੁਰ ਸਾਹਿਬ ।

ਪ੍ਰਸ਼ਨ 14. ਗੁਰੂ ਗੋਬਿੰਦ ਸਿੰਘ ਜੀ ਹੋਲੀ ਵਾਲੇ ਦਿਨ ਆਨੰਦਪੁਰ ਸਾਹਿਬ ਵਿਖੇ ਯੋਧਿਆਂ ਦੇ ਦਲ ਬਣਾ ਕੇ ਕੀ ਕਰਵਾਉਂਦੇ ਸਨ?

(A) ਜੰਗੀ-ਮੁਕਾਬਲੇ

(B) ਭਜਨ-ਪਾਠ

(C) ਦਾਨ-ਪੁੰਨ

(D) ਸ਼ਸਤਰ-ਪ੍ਰਦਰਸ਼ਨ

ਉੱਤਰ : (A) ਜੰਗੀ-ਮੁਕਾਬਲੇ

ਪ੍ਰਸ਼ਨ 15. ਤੀਆਂ ਦਾ ਤਿਉਹਾਰ ਕਦੋਂ ਆਉਂਦਾ ਹੈ?

ਉੱਤਰ : ਸਾਵਣ ਵਿਚ/ਵਰਖਾ ਰੁੱਤ ਵਿਚ ।

ਪ੍ਰਸ਼ਨ 16. ਪਹਿਲੇ ਸਮਿਆਂ ਵਿਚ ਕਿਸਾਨ ਪੈਲੀ ਨੂੰ ਵਾਹੁਣ, ਬੀਜਣ ਤੇ ਵੱਢਣ ਤੋਂ ਪਹਿਲਾਂ ਕਿਸਦੀ ਪੂਜਾ ਕਰਦੇ ਸਨ?

(A) ਗੁੱਗੇ ਦੀ

(B) ਧਰਤੀ ਦੀ

(C) ਜਲ ਦੀ

(D) ਨਾਗ ਦੀ ।

ਉੱਤਰ : (D) ਨਾਗ ਦੀ ।

ਪ੍ਰਸ਼ਨ 17. ਗੁੱਗੇ ਨਾਲ ਸੰਬੰਧਿਤ ਮੇਲਿਆਂ ਦਾ ਸੰਬੰਧ ਕਿਸ ਦੀ ਪੂਜਾ ਨਾਲ ਹੈ?

ਉੱਤਰ : ਸਰਪ ਦੀ ।

ਭਵ ਪ੍ਰਸ਼ਨ 18. ਛਪਾਰ ਦਾ ਮੇਲਾ ਕਿਸ ਦੀ ਯਾਦ (ਸਿਮਰਤੀ) ਵਿਚ ਲਗਦਾ ਹੈ?

(A) ਰਾਮ ਦੀ ਯਾਦ ਵਿਚ

(B) ਗੁੱਗੇ ਦੀ ਯਾਦ ਵਿਚ

(C) ਦੁੱਲੇ ਭੱਟੀ ਦੀ ਯਾਦ ਵਿਚ

(D) ਸ਼ਿਵ ਦੀ ਯਾਦ ਵਿਚ ।

ਉੱਤਰ : (B) ਗੁੱਗੇ ਦੀ ਯਾਦ ਵਿਚ ।

ਪ੍ਰਸ਼ਨ 19. ਗੁੱਗੇ ਦੀ ਸਿਮਰਤੀ ਵਿਚ ਵੱਡਾ ਮੇਲਾ ਕਿੱਥੇ ਲਗਦਾ ਹੈ?

(A) ਜਰਗ ਵਿਚ

(B) ਮਲੇਰਕੋਟਲੇ

(C) ਛਪਾਰ ਪਿੰਡ ਵਿਚ

(D) ਲੁਧਿਆਣੇ ।

ਉੱਤਰ : (C) ਛਪਾਰ ਪਿੰਡ ਵਿਚ।

ਪ੍ਰਸ਼ਨ 20. ਗੁੱਗੇ ਦੇ ਭਗਤਾਂ ਨੇ ਛਪਾਰ ਪਿੰਡ ਵਿਚ ਕਦੋਂ ਗੁੱਗੇ ਦੀ ਮਾੜੀ ਦੀ ਸਥਾਪਨਾ ਕੀਤੀ?

ਉੱਤਰ : 1880 ਵਿਚ ।

ਪ੍ਰਸ਼ਨ 21. ਛਪਾਰ ਦਾ ਮੇਲਾ ਕਿਹੜੇ ਜ਼ਿਲ੍ਹੇ ਵਿਚ ਲਗਦਾ ਹੈ?

(A) ਲੁਧਿਆਣਾ

(B) ਰੋਪੜ

(C) ਜਲੰਧਰ

(D) ਅੰਮ੍ਰਿਤਸਰ ।

ਉੱਤਰ : (A) ਲੁਧਿਆਣਾ ।

ਪ੍ਰਸ਼ਨ 22. ਦੇਵੀ ਦਾ ਮੁੱਖ ਸਥਾਨ ਕਿੱਥੇ ਹੈ?

(A) ਜਵਾਲਾ ਮੁਖੀ

(B) ਮਨੀਮਾਜਰਾ

(C) ਢੋਲਬਾਹਾ

(D) ਨੈਣਾ ਦੇਵੀ ।

ਉੱਤਰ : (A) ਜਵਾਲਾ ਮੁਖੀ ।

ਪ੍ਰਸ਼ਨ 23. ਮਹਿੰਜੋਦੜੋ ਤੇ ਹੜੱਪਾ ਦੀ ਖੁਦਾਈ ਸਮੇਂ ਲੱਭੀਆਂ ਮੂਰਤੀਆਂ ਵਿਚੋਂ ਇਕ ਕਿਸ ਦੀ ਸੀ?

(A) ਸੀਤਾ ਦੀ

(B) ਪਾਰਵਤੀ ਦੀ

(C) ਦੇਵੀ ਮਾਤਾ ਦੀ

(D) ਹਨੂੰਮਾਨ ਦੀ ।

ਉੱਤਰ : (C) ਦੇਵੀ ਮਾਤਾ ਦੀ ।

ਪ੍ਰਸ਼ਨ 24. ਜਰਗ ਦਾ ਮੇਲਾ ਕਿੱਥੇ ਅਤੇ ਕਿਸ ਨੂੰ ਪਤਿਆਉਣ ਲਈ ਲਗਦਾ ਹੈ?

(A) ਨੈਣਾ ਦੇਵੀ ਨੂੰ

(B) ਜਵਾਲਾ ਜੀ ਨੂੰ

(C) ਚਿੰਤਪੁਰਨੀ ਮਾਤਾ ਨੂੰ

(D) ਜਰਗ ਪਿੰਡ ਵਿਚ ਸੀਤਲਾ ਮਾਤਾ (ਦੇਵੀ)

ਉੱਤਰ : (D) ਜਰਗ ਪਿੰਡ ਵਿਚ ਸੀਤਲਾ ਮਾਤਾ (ਦੇਵੀ) ਨੂੰ ।

ਪ੍ਰਸ਼ਨ 25. ਜਰਗ ਦੇ ਮੇਲੇ ਵਿਚ ਗੁਲਗੁਲੇ ਕਿਨ੍ਹਾਂ ਨੂੰ ਖੁਆਏ ਜਾਂਦੇ ਹਨ?

ਉੱਤਰ : ਖੋਤਿਆਂ ਨੂੰ ।

ਪ੍ਰਸ਼ਨ 26. ‘ਬਹਿੜੀਏ ਦਾ ਮੇਲਾ’ ਕਿਸ ਨੂੰ ਕਿਹਾ ਜਾਂਦਾ ਹੈ?

ਉੱਤਰ : ਜਰਗ ਦੇ ਮੇਲੇ ਨੂੰ ।

ਪ੍ਰਸ਼ਨ 27. ਸੀਤਲਾ ਦੇਵੀ ਦਾ ਵਾਹਨ ਕਿਸ ਨੂੰ ਮੰਨਿਆ ਜਾਂਦਾ ਹੈ?

(A) ਘੋੜੇ ਨੂੰ

(B) ਬਲਦ ਨੂੰ

(C) ਖੋਤੇ ਨੂੰ

(D) ਊਠ ਨੂੰ ।

ਉੱਤਰ : (C) ਖੋਤੇ ਨੂੰ ।

ਪ੍ਰਸ਼ਨ 28. ਜਗਰਾਵਾਂ ਦੀ ਰੋਸ਼ਨੀ ਦਾ ਮੇਲਾ ਕਦੋਂ ਲਗਦਾ ਹੈ?

ਉੱਤਰ : ਫੱਗਣ ਵਿਚ ।

ਪ੍ਰਸ਼ਨ 29. ਜਗਰਾਵਾਂ ਦੀ ਰੋਸ਼ਨੀ ਕਿਹੜੀ ਵੰਨਗੀ ਦਾ ਮੇਲਾ ਹੈ?

(A) ਪੀਰਾਂ-ਫ਼ਕੀਰਾਂ ਲਈ ਸ਼ਰਧਾ

(B) ਸਰਪ ਪੂਜਾ

(C) ਦੇਵੀ ਮਾਤਾ ਦੀ ਪੂਜਾ

(D) ਗੁਰਪੁਰਬ ।

ਉੱਤਰ : (A) ਪੀਰਾ-ਫ਼ਕੀਰਾਂ ਲਈ ਸ਼ਰਧਾ ।

ਪ੍ਰਸ਼ਨ 30. ਮਲੇਰਕੋਟਲੇ ਨਿਮਾਣੀ ਇਕਾਦਸ਼ੀ ਨੂੰ ਕਿਸ ਦੀ ਕਬਰ ਉੱਤੇ ਮੇਲਾ ਲਗਦਾ ਹੈ?

(A) ਅਬਦੁਲ ਕਾਦਰ ਜੀਲਾਨੀ ਦੀ

(B) ਹੈਦਰ ਸ਼ੇਖ਼ ਦੀ

(C) ਅਨਾਇਤ ਸ਼ਾਹ ਦੀ

(D) ਬੁੱਲ੍ਹੇ ਸ਼ਾਹ ਦੀ ।

ਉੱਤਰ : (B) ਹੈਦਰ ਸ਼ੇਖ ਦੀ ।

ਪ੍ਰਸ਼ਨ 31. ਨਿਗਾਹਾ ਮੇਲਾ ਕਿੱਥੇ ਲਗਦਾ ਹੈ?

ਉੱਤਰ : ਮਲੇਰਕੋਟਲੇ ਵਿਚ ।

ਪ੍ਰਸ਼ਨ 32. ਕਿਸ ਨੇ ਕਿਹਾ ਹੈ ਕਿ, ‘ਪੰਜਾਬ ਜਿਊਂਦਾ ਹੀ ਗੁਰਾਂ ਦੇ ਨਾਂ ਉੱਤੇ ਹੈ?’

(A) ਧਨੀ ਰਾਮ ਚਾਤ੍ਰਿਕ ਨੇ

(B) ਸ਼ਿਵ ਕੁਮਾਰ ਨੇ

(C) ਪ੍ਰੋ: ਪੂਰਨ ਸਿੰਘ ਨੇ

(D) ਡਾ: ਦੀਵਾਨ ਸਿੰਘ ਕਾਲੇਪਾਣੀ ਨੇ ।

ਉੱਤਰ : (C) ਪ੍ਰੋ: ਪੂਰਨ ਸਿੰਘ ਨੇ ।

ਪ੍ਰਸ਼ਨ 33. ਪੱਛਮੀ ਪੰਜਾਬ ਵਿਚ ਹਰ ਪੂਰਨਮਾਸ਼ੀ ਨੂੰ ਕਿੱਥੇ ਮੇਲਾ ਲਗਦਾ ਹੈ ?

(A) ਕਰਤਾਰਪੁਰ ਵਿਚ

(B) ਪੰਜਾ ਸਾਹਿਬ ਵਿਚ

(C) ਨਨਕਾਣਾ ਸਾਹਿਬ ਵਿਚ

(D) ਰਾਵਲਪਿੰਡੀ ਵਿਚ ।

ਉੱਤਰ : (B) ਪੰਜਾ ਸਾਹਿਬ ਵਿਚ ।

ਪ੍ਰਸ਼ਨ 34. ਪੱਛਮੀ ਪੰਜਾਬ ਵਿਚ ਕੱਤਕ ਦੀ ਪੂਰਨਮਾਸ਼ੀ ਨੂੰ ਕਿੱਥੇ ਮੇਲਾ ਲਗਦਾ ਹੈ?

(A) ਲਾਹੌਰ

(B) ਪਿਸ਼ਾਵਰ

(C) ਰਾਵਲਪਿੰਡੀ

(D) ਨਨਕਾਣਾ ਸਾਹਿਬ ।

ਉੱਤਰ : (D) ਨਨਕਾਣਾ ਸਾਹਿਬ ।

ਪ੍ਰਸ਼ਨ 35. ਲਾਹੌਰ ਵਿਖੇ ਡੇਹਰਾ ਸਾਹਿਬ ਗੁਰਦੁਆਰੇ ਵਿਚ ਕਿਸ ਦੀ ਸ਼ਹੀਦੀ ਦੇ ਸੰਬੰਧ ਵਿਚ ਮੇਲਾ ਲਗਦਾ ਹੈ?

ਉੱਤਰ : ਗੁਰੂ ਅਰਜਨ ਦੇਵ ਜੀ ।

ਪ੍ਰਸ਼ਨ 36. ਮਾਘੀ ਵਾਲੇ ਦਿਨ ਦਾ ਮੇਲਾ ਕਿੱਥੇ ਲਗਦਾ ਹੈ?

(A) ਕਰਤਾਰਪੁਰ

(B) ਅੰਮ੍ਰਿਤਸਰ

(C) ਅਨੰਦਪੁਰ ਸਾਹਿਬ

(D) ਮੁਕਤਸਰ ।

ਉੱਤਰ : (D) ਮੁਕਤਸਰ ।

ਪ੍ਰਸ਼ਨ 37. ਮੁਕਤਸਰ ਦਾ ਪਹਿਲਾ ਨਾਂ ਕੀ ਸੀ?

ਉੱਤਰ : ਖ਼ਿਦਰਾਣਾ ।

ਪ੍ਰਸ਼ਨ 38. ਮਾਘੀ ਵਾਲੇ ਦਿਨ ਮੁਕਤਸਰ ਦੇ ਪਾਵਨ ਸਰੋਵਰ ਵਿਚ ਸੰਗਤਾਂ ਕੀ ਕਰਦੀਆਂ ਹਨ?

(A) ਮੱਥਾ ਟੇਕਦੀਆਂ ਹਨ

(B) ਇਸ਼ਨਾਨ ਕਰਦੀਆਂ ਹਨ

(C) ਪੰਜ ਇਸ਼ਨਾਨ ਕਰਦੀਆਂ ਹਨ

(D) ਚੂਲੀਆਂ ਲੈਂਦੀਆਂ ਹਨ ।

ਉੱਤਰ : (B) ਇਸ਼ਨਾਨ ਕਰਦੀਆਂ ਹਨ ।

ਪ੍ਰਸ਼ਨ 39. ਗੁਰੂ ਜੀ ਨੇ ਕਿਸ ਦੀ ਬੇਨਤੀ ਉੱਤੇ ਬੇਦਾਵਾ ਪਾੜ ਦਿੱਤਾ?

(A) ਭਾਈ ਦਇਆ ਸਿੰਘ

(B) ਭਾਈ ਮੱਖਣ ਸ਼ਾਹ

(C) ਜਥੇਦਾਰ ਮਹਾਂ ਸਿੰਘ

(D) ਜਥੇਦਾਰ ਊਧਮ ਸਿੰਘ ।

ਉੱਤਰ : (C) ਜਥੇਦਾਰ ਮਹਾਂ ਸਿੰਘ ਜੀ ।

ਪ੍ਰਸ਼ਨ 40. ਖ਼ਿਦਰਾਣੇ (ਮੁਕਤਸਰ) ਵਿਚ ਕਦੋਂ 40 ਸਿੰਘ ਸ਼ਹੀਦ ਹੋਏ?

ਉੱਤਰ : 1705 ਈ: ਨੂੰ।

ਪ੍ਰਸ਼ਨ 41. ਕਿੰਨੇ ਸਿੰਘ ਗੁਰੂ ਜੀ ਨੂੰ ਬੇਦਾਵਾ ਲਿਖ ਕੇ ਦੇ ਗਏ ਸਨ?

ਉੱਤਰ : ਚਾਲੀ ।

ਪ੍ਰਸ਼ਨ 42. ਗੁਰੂ ਜੀ ਨੇ ਖ਼ਿਦਰਾਣੇ ਵਿਖੇ ਸ਼ਹੀਦ ਹੋਏ ਸਿੰਘਾਂ ਨੂੰ ਕੀ ਕਹਿ ਕੇ ਸਨਮਾਨਿਆ?

ਉੱਤਰ : ਮੁਕਤੇ ।

ਪ੍ਰਸ਼ਨ 43. ਪੰਜਾਬ ਵਿਚ ਨਵੇਂ ਸੰਮਤ ਦਾ ਤਿਉਹਾਰ ਕਦੋਂ ਮਨਾਇਆ ਜਾਂਦਾ ਹੈ?

ਉੱਤਰ : ਚੇਤਰ ਦੀ ਏਕਮ ਨੂੰ ।

ਪ੍ਰਸ਼ਨ 44. ਰੁੱਤ ਦਾ ਸਵਾਦ ਮਾਣਨ ਲਈ ਨਵੀਂ ਕਣਕ ਦੀਆਂ ਬੱਲੀਆਂ ਅਤੇ ਛੋਲਿਆਂ ਦੀਆਂ ਹੋਲਾਂ ਭੁੰਨ ਕੇ ਕਿਹੜੇ ਮਹੀਨੇ ਖਾਧੀਆਂ ਜਾਂਦੀਆਂ ਹਨ?

ਉੱਤਰ : ਚੇਤਰ ਦੀ ਏਕਮ ਨੂੰ / ਨਵੇਂ ਸੰਮਤ ਵਾਲੇ ਦਿਨ ।

ਪ੍ਰਸ਼ਨ 45. ਕੁਆਰੀਆਂ ਕੁੜੀਆਂ ਦੀ ਪੂਜਾ ਕਿਹੜੇ ਤਿਉਹਾਰ ਵਿਚ ਹੁੰਦੀ ਹੈ?

ਉੱਤਰ : ਚੇਤਰ ਸੁਦੀ ਅੱਠਵੀਂ ਦੇ ਤਿਉਹਾਰ ਵਿਚ ।

ਪ੍ਰਸ਼ਨ 46. ਚੇਤਰ ਸੁਦੀ ਅੱਠਵੀਂ ਨੂੰ ਦੇਵੀ ਦੇ ਉਪਾਸ਼ਕ ਕੀ ਕਰਦੇ ਹਨ?

ਉੱਤਰ : ਕੰਜਕਾਂ ਬਿਠਾਉਂਦੇ ਹਨ ।

ਪ੍ਰਸ਼ਨ 47. ਕੰਜਕਾਂ ਕਿਸ ਨੂੰ ਪ੍ਰਸੰਨ ਕਰਨ ਲਈ ਬਿਠਾਈਆਂ ਜਾਂਦੀਆਂ ਹਨ?

ਉੱਤਰ : ਦੇਵੀ ਮਾਤਾ ਨੂੰ ।

ਪ੍ਰਸ਼ਨ 48. ਰਾਮ ਨੌਮੀ ਦਾ ਤਿਉਹਾਰ ਕਦੋਂ ਆਉਂਦਾ ਹੈ?

ਉੱਤਰ : ਚੇਤਰ ਵਿਚ ।

ਪ੍ਰਸ਼ਨ 49. ਰਾਮ ਨੌਮੀ ਦਾ ਸੰਬੰਧ ਕਿਸ ਦੇ ਜਨਮ ਨਾਲ ਹੈ?

ਉੱਤਰ : ਸ੍ਰੀ ਰਾਮ ਚੰਦਰ ਦੇ ।

ਪ੍ਰਸ਼ਨ 50. ਸਾਵਣ ਵਿਚ ਪੂਰਨਮਾਸ਼ੀ ਨੂੰ ਕਿਹੜਾ ਤਿਉਹਾਰ ਮਨਾਇਆ ਜਾਂਦਾ ਹੈ?

ਉੱਤਰ : ਰੱਖੜੀ ਦਾ ।

ਪ੍ਰਸ਼ਨ 51. ਗੁੱਗਾ ਨੌਮੀ ਦਾ ਤਿਉਹਾਰ ਕਦੋਂ ਮਨਾਇਆ ਜਾਂਦਾ ਹੈ?

ਉੱਤਰ : ਭਾਦਰੋਂ ਵਿਚ ।

ਪ੍ਰਸ਼ਨ 52. ਜਨਮ ਅਸ਼ਟਮੀ ਦੇ ਤਿਉਹਾਰ ਦਾ ਸੰਬੰਧ ਕਿਸ ਦੇ ਜਨਮ ਨਾਲ ਹੈ?

ਉੱਤਰ : ਸ੍ਰੀ ਕ੍ਰਿਸ਼ਨ ਦੇ ।

ਪ੍ਰਸ਼ਨ 53. ਅੱਸੂ ਦੇ ਮਹੀਨੇ ਵਿਚ ਕਿਹੜਾ ਤਿਉਹਾਰ ਆਉਂਦਾ ਹੈ?

ਉੱਤਰ : ਸਰਾਧ ।

ਪ੍ਰਸ਼ਨ 54. ਸਰਪ ਪੂਜਾ ਨਾਲ ਸੰਬੰਧਿਤ ਮੇਲਾ ਕਿਹੜਾ ਹੈ?

ਉੱਤਰ : ਵਪਾਰ ਦਾ ਮੇਲਾ ।

ਪ੍ਰਸ਼ਨ 55. ਸਰਾਧਾਂ ਦੇ ਮੁੱਕਦਿਆਂ ਹੀ ਕਿਹੜਾ ਤਿਉਹਾਰ ਸ਼ੁਰੂ ਹੋ ਜਾਂਦਾ ਹੈ?

ਉੱਤਰ : ਨਰਾਤੇ ।

ਪ੍ਰਸ਼ਨ 56. ਨਰਾਤਿਆਂ ਵਿਚ ਕਿਸ ਦੀ ਪੂਜਾ ਕੀਤੀ ਜਾਂਦੀ ਹੈ?

ਉੱਤਰ : ਸਾਂਝੀ ਮਾਈ ਦੀ ।

ਪ੍ਰਸ਼ਨ 57. ਪਹਿਲੇ ਨਰਾਤੇ ਵਾਲੇ ਦਿਨ ਕੁੜੀਆਂ ਦੁਆਰਾ ਬੀਜੇ ਜੌਂਆਂ ਨੂੰ ਕੀ ਕਿਹਾ ਜਾਂਦਾ ਹੈ?

ਉੱਤਰ : ਖੇਤਰੀ ਜਾਂ ਗੋਰਜਾਂ ਦੀ ਖੇਤੀ ।

ਪ੍ਰਸ਼ਨ 58. ਸਾਂਝੀ ਮਾਈ ਦੀ ਮੂਰਤੀ ਕਿੱਥੇ ਬਣਾਈ ਜਾਂਦੀ ਹੈ?

ਉੱਤਰ : ਕੰਧ ਉੱਤੇ ।

ਪ੍ਰਸ਼ਨ 59. ਸਾਂਝੀ ਮਾਈ ਦੀ ਮੂਰਤੀ ਨੂੰ ਕਿਸ ਦਿਨ ਟੋਭੇ ਜਾਂ ਨਦੀ-ਨਾਲੇ ਵਿਚ ਜਲ-ਪ੍ਰਵਾਹ ਕੀਤਾ ਜਾਂਦਾ ਹੈ?

ਉੱਤਰ : ਦੁਸਹਿਰੇ ਵਾਲੇ ਦਿਨ ।

ਪ੍ਰਸ਼ਨ 60. ਨੌਰਾਤਿਆਂ ਵਿਚ ਕਸਬਿਆਂ ਤੇ ਸ਼ਹਿਰਾਂ ਵਿਚ ਕਿਹੜਾ ਸਭ ਤੋਂ ਵੱਡਾ ਲੋਕ-ਨਾਚ ਖੇਡਿਆ ਜਾਂਦਾ ਹੈ?

ਉੱਤਰ : ਰਾਮ ਲੀਲ੍ਹਾ ।

ਪ੍ਰਸ਼ਨ 61. ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਕਿਸ ਦਿਨ ਮਨਾਇਆ ਜਾਂਦਾ ਹੈ?

ਉੱਤਰ : ਕੱਤਕ ਦੀ ਪੂਰਨਮਾਸ਼ੀ ਨੂੰ ।

ਪ੍ਰਸ਼ਨ 62. ਕੱਤਕ ਦੀ ਮੱਸਿਆ ਨੂੰ ਕਿਹੜਾ ਪੁਰਬ (ਤਿਉਹਾਰ) ਮਨਾਇਆ ਜਾਂਦਾ ਹੈ?

ਉੱਤਰ : ਦੀਵਾਲੀ ।

ਪ੍ਰਸ਼ਨ 63. ਰਾਮਚੰਦਰ ਰਾਵਣ ਉੱਤੇ ਵਿਜੈ ਪ੍ਰਾਪਤ ਕਰਨ ਪਿੱਛੋਂ ਸੀਤਾ ਨੂੰ ਲੈ ਕੇ ਕਿੱਥੇ ਪਹੁੰਚੇ?

ਉੱਤਰ : ਅਯੁਧਿਆ ।

ਪ੍ਰਸ਼ਨ 64. ਕਿੱਥੋਂ ਦੀ ਦੀਵਾਲੀ ਦਾ ਜਲੌ ਵੇਖਣ ਵਾਲਾ ਹੁੰਦਾ ਹੈ?

ਉੱਤਰ : ਅੰਮ੍ਰਿਤਸਰ ਹਰਿਮੰਦਰ ਸਾਹਿਬ ਵਿਖੇ ।

ਪ੍ਰਸ਼ਨ 65. ਸ੍ਰੀ ਗੁਰੂ ਹਰਗੋਬਿੰਦ ਜੀ ਨੇ ਗਵਾਲੀਅਰ ਦੇ ਕਿਲ੍ਹੇ ਤੋਂ ਕਿੰਨੇ ਬੰਦੀ ਰਾਜਿਆਂ ਨੂੰ ਛੁਡਵਾਇਆ?

ਉੱਤਰ : 52.

ਪ੍ਰਸ਼ਨ 66. ਅੰਮ੍ਰਿਤਸਰ ਦੀ ਦੀਵਾਲੀ ਦਾ ਮੁੱਢ ਕਦੋਂ ਬੱਝਾ?

ਉੱਤਰ : ਗੁਰੂ ਹਰਗੋਬਿੰਦ ਜੀ ਵੇਲੇ ।

ਪ੍ਰਸ਼ਨ 67. ਪੋਹ ਦੇ ਅਖ਼ਰੀਲੇ ਦਿਨ ਕਿਹੜਾ ਤਿਉਹਾਰ ਮਨਾਇਆ ਜਾਂਦਾ ਹੈ?

ਉੱਤਰ : ਲੋਹੜੀ ।

ਪ੍ਰਸ਼ਨ 68. ਲੋਹੜੀ ਤੋਂ ਅਗਲੇ ਦਿਨ ਕਿਹੜਾ ਤਿਉਹਾਰ ਹੁੰਦਾ ਹੈ?

ਉੱਤਰ : ਮਾਘੀ ।

ਪ੍ਰਸ਼ਨ 69. ਲੋਹੜੀ ਦੇ ਗੀਤਾਂ ਵਿਚ ਕਿਸ ਲੋਕ-ਨਾਇਕ ਦਾ ਜ਼ਿਕਰ ਹੈ?

ਉੱਤਰ : ਦੁੱਲਾ ਭੱਟੀ ।

ਪ੍ਰਸ਼ਨ 70. ਜਰਗ ਦੇ ਮੇਲੇ ਦਾ ਹੋਰਨਾਂ ਮੇਲਿਆਂ ਤੋਂ ਕੀ ਵਖਰੇਵਾਂ ਹੈ?

ਉੱਤਰ : ਖੋਤਿਆਂ ਨੂੰ ਗੁਲਗੁਲੇ ਖੁਆ ਕੇ ਕਦਰ ਕੀਤੀ ਜਾਂਦੀ ਹੈ ।

ਪ੍ਰਸ਼ਨ 71. ਮੇਲਿਆਂ ਦਾ ਕਿਸੇ ਜਾਤੀ ਲਈ ਕੀ ਮਹੱਤਵ ਹੁੰਦਾ ਹੈ?

ਉੱਤਰ : ਇਹ ਮੇਲੇ ਜਾਤੀ ਦੀ ਨੁਹਾਰ ਦਾ ਪ੍ਰਤੀਬਿੰਬ ਹੁੰਦੇ ਹਨ।