ਵਸਤੁਨਿਸ਼ਠ ਪ੍ਰਸ਼ਨ : ਪੰਜਾਬ ਦੀਆਂ ਨਕਲਾਂ
ਪ੍ਰਸ਼ਨ 1. ‘ਪੰਜਾਬ ਦੀਆਂ ਨਕਲਾਂ’ ਲੇਖ ਦਾ ਲੇਖਕ ਕੌਣ ਹੈ?
(A) ਜਗੀਰ ਸਿੰਘ ਨੂਰ
(B) ਪਿਆਰਾ ਸਿੰਘ ਖੁੰਡਾ
(C) ਡਾ: ਜੋਗਿੰਦਰ ਸਿੰਘ ਰਾਹੀ
(D) ਡਾ: ਇਕਬਾਲ ਕੌਰ ।
ਉੱਤਰ : (B) ਪਿਆਰਾ ਸਿੰਘ ਖੁੰਡਾ ।
ਪ੍ਰਸ਼ਨ 2. ਪਿਆਰਾ ਸਿੰਘ ਖੁੰਡਾ ਦਾ ਲਿਖਿਆ ਲੇਖ ਕਿਹੜਾ ਹੈ?
ਉੱਤਰ : ਪੰਜਾਬ ਦੀਆਂ ਨਕਲਾਂ ।
ਪ੍ਰਸ਼ਨ 3. ਸਾਂਗ ਜਾਂ ਰੀਸ ਦੀ ਕਿਰਿਆ ਕਿਸ ਨੂੰ ਆਖਿਆ ਜਾਂਦਾ ਹੈ?
(A) ਨਕਲਾਂ ਨੂੰ
(B) ਭੰਗੜੇ ਨੂੰ
(C) ਘੋਲਾਂ ਨੂੰ
(D) ਸੰਮੀ ਨੂੰ ।
ਉੱਤਰ : (A) ਨਕਲਾਂ ਨੂੰ ।
ਪ੍ਰਸ਼ਨ 4. ਲੋਕ ਨਕਲਾਂ ਨੂੰ ਹੋਰ ਕੀ ਕਹਿੰਦੇ ਹਨ?
(A) ਅਨੁਕਰਨ
(B) ਭੰਡ-ਭੰਡੌਤੀ
(C) ਸਾਂਗ
(D) ਰੀਸ ।
ਉੱਤਰ : (B) ਭੰਡ-ਭੰਡੌਤੀ ।
ਪ੍ਰਸ਼ਨ 5. ਨਕਲਾਂ ਕਿਸ ਸ਼ੈਲੀ ਵਿਚ ਪੇਸ਼ ਕੀਤੀਆਂ ਜਾਂਦੀਆਂ ਹਨ?
(A) ਗੰਭੀਰ ਸ਼ੈਲੀ
(B) ਸੂਖ਼ਮ ਸ਼ੈਲੀ
(C) ਸ਼ਰਧਾਪੂਰਨ ਸ਼ੈਲੀ
(D) ਚਮੋਟਾ ਰੰਗ ਸ਼ੈਲੀ ।
ਉੱਤਰ : (D) ਚਮੋਟਾ ਰੰਗ ਸ਼ੈਲੀ ।
ਪ੍ਰਸ਼ਨ 6. ਚੁਸਤ ਵਾਰਤਾਲਾਪ, ਹਾਜ਼ਰ-ਜਵਾਬੀ, ਵਿਅੰਗ ਤੇ ਨਾਟਕੀ ਮੌਕੇ ਸਿਰਜਣ ਦੀ ਸਮਰੱਥਾ ਕਾਰਨ ਸਜੀਵ ਨਾਟਕੀ ਪੇਸ਼ਕਾਰੀ ਦਾ ਪ੍ਰਤੀਨਿਧ ਨਮੂਨਾ ਕਿਹੜਾ ਹੈ?
(A) ਰਾਸ
(B) ਲੀਲਾ
(C) ਨਕਲਾਂ
(D) ਜਾਦੂਗਰੀ
ਉੱਤਰ : (C) ਨਕਲਾਂ ।
ਪ੍ਰਸ਼ਨ 7. ਨਕਲਾਂ ਪੀੜ੍ਹੀ-ਦਰ-ਪੀੜ੍ਹੀ ਉਸਤਾਦੀ-ਸ਼ਾਗਿਰਦੀ ਨਾਲ ਕਿਸ ਤਰ੍ਹਾਂ ਅੱਗੇ ਤੁਰਦੀਆਂ ਹਨ?
(A) ਮੌਖਿਕ ਰੂਪ ਵਿਚ
(B) ਲਿਖਤੀ ਰੂਪ ਵਿਚ
(C) ਫ਼ਿਲਮੀ ਰੂਪ ਵਿਚ
(D) ਐਵੇਂ ਹੀ।
ਉੱਤਰ : (A) ਮੌਖਿਕ ਰੂਪ ਵਿਚ ।
ਪ੍ਰਸ਼ਨ 8. ਲਿਖਤੀ ਰੂਪ ਵਿਚ ਆ ਕੇ ਨਕਲਾਂ ਦੀ ਕੀ ਹਾਲਤ ਹੁੰਦੀ ਹੈ?
(A) ਸਥਿਰ ਤੇ ਨਿਰਜੀਵ
(B) ਸਜੀਵ
(C) ਕਿਰਿਆਸ਼ੀਲ
(D) ਸੱਜਰੀਆਂ ।
ਉੱਤਰ : (A) ਸਥਿਰ ਤੇ ਨਿਰਜੀਵ ।
ਪ੍ਰਸ਼ਨ 9. ਨਕਲਾਂ ਕਰਨ ਵਾਲੇ ਕਲਾਕਾਰ ਨੂੰ ਕੀ ਕਿਹਾ ਜਾਂਦਾ ਹੈ?
ਉੱਤਰ : ਨਕਲੀਆ ।
ਪ੍ਰਸ਼ਨ 10. ਕੋਣ ਜਜਮਾਨਾਂ ਦੇ ਕੁਰਸੀਨਾਮੇ ਅਰਥਾਤ ਬੰਸਾਵਲੀਆਂ ਕਵਿਤਾ ਜੋੜ ਕੇ ਸੁਣਾਉਂਦੇ ਸਨ?
(A) ਮਰਾਸੀ
(B) ਭੰਡ
(C) ਸਿਕਲੀਗ਼ਰ
(D) ਖ਼ਾਨਾਬਦੋਸ਼ ।
ਉੱਤਰ : (A) ਮਰਾਸੀ ।
ਪ੍ਰਸ਼ਨ 11. ਰੂਪ ਦੇ ਪੱਖੋਂ ਨਕਲਾਂ ਕਿੰਨੀ ਪ੍ਰਕਾਰ ਦੀਆਂ ਹਨ?
(A) ਦੋ
(B) ਤਿੰਨ
(C) ਚਾਰ
(D) ਪੰਜ ।
ਉੱਤਰ : (A) ਦੋ ।
ਪ੍ਰਸ਼ਨ 12. ਨਿੱਕੀਆਂ ਨਕਲਾਂ ਨੂੰ ਕਿੰਨੇ ਕਲਾਕਾਰ ਖੇਡਦੇ ਹਨ?
(A) ਦੋ
(B) ਤਿੰਨ
(C) ਚਾਰ
(D) ਪੰਜ ।
ਉੱਤਰ : (A) ਦੋ ।
ਪ੍ਰਸ਼ਨ 13. ਉਹ ਕਿਹੜੀਆਂ ਨਕਲਾਂ ਹਨ, ਜਿਨ੍ਹਾਂ ਨੂੰ ਕੇਵਲ ਦੋ ਹੀ ਕਲਾਕਾਰ ਖੇਡਦੇ ਹਨ?
(A) ਵੱਡੀਆਂ ਨਕਲਾ
(B) ਲੰਮੀਆਂ ਨਕਲਾਂ
(C) ਨਿੱਕੀਆਂ ਨਕਲਾਂ
(D) ਭਾਰੀਆਂ ਨਕਲਾਂ ।
ਉੱਤਰ : (C) ਨਿੱਕੀਆਂ ਨਕਲਾਂ ।
ਪ੍ਰਸ਼ਨ 14. ਚਮੋਟਾ ਤੇ ਤਬਲਾ ਕਿਨ੍ਹਾਂ ਦੇ ਹੱਥਾਂ ਵਿਚ ਹੁੰਦੇ ਹਨ?
ਉੱਤਰ : ਨਕਲੀਆਂ ਦੇ ।
ਪ੍ਰਸ਼ਨ 15. ਤਬਲੇ ਵਾਲੇ ਨਕਲੀਏ ਦੇ ਕੋਈ ਬੇਤੁਕੀ ਗੱਲ ਕਰਨ ਉੱਤੇ ਜਦੋਂ ਦੂਜਾ ਉਸਦੇ ਚਮੋਟਾ ਮਾਰਦਾ ਹੈ, ਤਾਂ ਦਰਸ਼ਕਾਂ ਵਿਚ ਕੀ ਪੈਦਾ ਹੁੰਦਾ ਹੈ?
(A) ਹਾਸਾ
(B) ਰੋਸਾ
(C) ਰੋਣਾ
(D) ਪਿਆਰ ।
ਉੱਤਰ : (A) ਹਾਸਾ ।
ਪ੍ਰਸ਼ਨ 16. ਨਕਲ ਦੀ ਇਕ ਝਾਕੀ ਦੇ ਅੰਤ ਵਿਚ ਕੀ ਉਸਾਰਿਆ ਜਾਂਦਾ ਹੈ?
(A) ਸੁਖਾਂਤ
(B) ਦੁਖਾਂਤ
(C) ਹਾਸ-ਰਸੀ ਸਿਖਰ
(D) ਸੁਝਾਊ ਸਿਖਰ ।
ਉੱਤਰ : (C) ਹਾਸ-ਰਸੀ ਸਿਖਰ
ਪ੍ਰਸ਼ਨ 17. ਨਕਲ ਦੀ ਝਾਕੀ ਦਾ ਅੰਤ ਕਿਹੋ ਜਿਹਾ ਹੁੰਦਾ ਹੈ?
(A) ਢਿੱਲਾ
(B) ਪਟਾਕੇ ਵਾਂਗ
(C) ਲਮਕਾਓ ਭਰਿਆ
(D) ਸੁਝਾਊ ।
ਉੱਤਰ : (B) ਪਟਾਕੇ ਵਾਂਗ ।
ਪ੍ਰਸ਼ਨ 18. ਲੰਮੀ ਨਕਲ ਵਿਚ ਕਿੰਨੇ ਨਕਲੀਏ ਹਿੱਸਾ ਲੈਂਦੇ ਹਨ?
ਉੱਤਰ : ਪੂਰੀ ਟੋਲੀ ।
ਪ੍ਰਸ਼ਨ 19. ਨਕਲਾਂ ਵਿਚਲੇ ਮਹੱਤਵਪੂਰਨ ਪਾਤਰਾਂ ਨੂੰ ਕੀ ਕਿਹਾ ਜਾਂਦਾ ਹੈ?
ਉੱਤਰ : ਰੰਗਾ ਤੇ ਬਿਗਲਾ ।
ਪ੍ਰਸ਼ਨ 20. ਕਿਹੜੀਆਂ ਨਕਲਾਂ ਨੂੰ ਖੇਡਣ ਵਾਲੇ ਪਾਤਰ ਰੰਗਾ ਤੇ ਬਿਗਲਾ ਹੁੰਦੇ ਹਨ?
ਉੱਤਰ : ਲੰਮੀਆਂ ਨਕਲਾਂ ।
ਪ੍ਰਸ਼ਨ 21. ਸ਼ਬਦਾਂ ਦਾ ਮਹਿਲ ਕੌਣ ਉਸਾਰਦਾ ਹੈ?
ਉੱਤਰ : ਰੰਗਾ ।
ਪ੍ਰਸ਼ਨ 22. ਬਿਗਲਾ ਸ਼ਬਦ ਕਿੱਥੋਂ ਬਣਿਆ ਹੈ?
ਉੱਤਰ : ਵਿਗੜੇ ਤੋਂ ।
ਪ੍ਰਸ਼ਨ 23. ਲੰਮੀ ਨਕਲ ਦਾ ਨਿਰਦੇਸ਼ਕ ਕੌਣ ਹੁੰਦਾ ਹੈ?
ਉੱਤਰ : ਰੰਗਾ ।
ਪ੍ਰਸ਼ਨ 24. ਚਮੋਟਾ ਕਿਸ ਦੇ ਹੱਥ ਵਿਚ ਹੁੰਦਾ ਹੈ?
ਉੱਤਰ : ਰੰਗੇ ਦੇ ।
ਪ੍ਰਸ਼ਨ 25. ਬਿਗਲਾ ਨਕਲਾਂ ਦਾ ਕਿਹੋ ਜਿਹਾ ਅਦਾਕਾਰ ਹੁੰਦਾ ਹੈ?
ਉੱਤਰ : ਮਖ਼ੌਲੀਆ ।
ਪ੍ਰਸ਼ਨ 26. ਨਕਲਾਂ ਵਿਚ ਕਿਸ ਦੀ ਭੂਮਿਕਾ ਅਹਿਮ ਹੁੰਦੀ ਹੈ?
ਉੱਤਰ : ਦਰਸ਼ਕਾਂ ਦੀ ।
ਪ੍ਰਸ਼ਨ 27. ਦਰਸ਼ਕਾਂ ਵਲੋਂ ਨਕਲੀਆਂ ਨੂੰ ਦਿੱਤੇ ਪੈਸਿਆਂ ਨੂੰ ਕੀ ਕਹਿੰਦੇ ਹਨ?
ਉੱਤਰ : ਵੇਲ ।
ਪ੍ਰਸ਼ਨ 28. ਨਕਲਾਂ ਦੀ ਪੇਸ਼ਕਾਰੀ ਕਿੱਥੇ ਹੁੰਦੀ ਹੈ?
ਉੱਤਰ : ਖੁੱਲ੍ਹੇ ਅਖਾੜੇ ਵਿਚ ।
ਪ੍ਰਸ਼ਨ 29. ਨਕਲਾਂ ਖੇਡਣ ਲਈ ਕਿੰਨੀ ਪ੍ਰਕਾਰ ਦਾ ਪਿੜ ਵਰਤਿਆ ਜਾਂਦਾ ਹੈ?
ਉੱਤਰ : ਤਿੰਨ ਪ੍ਰਕਾਰ ਦਾ ।
ਪ੍ਰਸ਼ਨ 30. ਘੱਗਰੀ, ਤੀਰ ਕਮਾਨੀ ਅਤੇ ਦਰੱਖ਼ਤਾਂ ਵਾਲਾ ਥੜਾ ਪਿੜ ਕਿਸ ਕੰਮ ਲਈ ਵਰਤੇ ਜਾਂਦੇ ਹਨ?
ਉੱਤਰ : ਨਕਲਾਂ ਖੇਡਣ ਲਈ ।
ਪ੍ਰਸ਼ਨ 31. ਨਕਲਾਂ ਲਈ ਵਰਤੇ ਜਾਂਦੇ ਤਿੰਨ ਪਿੜਾਂ ਵਿਚੋਂ ਕਿਸੇ ਇਕ ਦਾ ਨਾਂ ਲਿਖੋ।
ਉੱਤਰ : ਘੱਗਰੀ ।
ਪ੍ਰਸ਼ਨ 32. ਪੰਜਾਬੀ ਸਭਿਆਚਾਰ ਅਨੁਸਾਰ ਨਕਲਾਂ ਕਿੰਨੇ ਮੌਕਿਆਂ ਉੱਤੇ ਖੇਡੀਆਂ ਜਾਂਦੀਆਂ ਹਨ?
ਉੱਤਰ : ਤਿੰਨ ।
ਪ੍ਰਸ਼ਨ 33. ਪੰਜਾਬੀ ਸਭਿਆਚਾਰ ਅਨੁਸਾਰ ਨਕਲਾਂ ਮੁੱਖ ਤੌਰ ਤੇ ਕਿਹੜੇ-ਕਿਹੜੇ ਸਮੇਂ ਤੇ ਖੇਡੀਆਂ ਜਾਂਦੀਆਂ ਹਨ?
ਉੱਤਰ : ਮੁੰਡੇ ਦਾ ਜਨਮ/ਮੁੰਡੇ ਦਾ ਵਿਆਹ/ਮੇਲੇ-ਤਿਉਹਾਰ।
ਪ੍ਰਸ਼ਨ 34. ਮੁੰਡਾ ਜੰਮਣ ‘ਤੇ ਨਕਲੀਆਂ ਦਾ ਅਖਾੜਾ ਕਿੱਥੇ ਲਗਦਾ ਹੈ?
ਉੱਤਰ : ਘਰ ਦੇ ਵਿਹੜੇ ਵਿਚ ।
ਪ੍ਰਸ਼ਨ 35. ਵਿਆਹ ਹੋਣ ਤੇ ਭੰਡ ਕਿਹੜੇ ਦਿਨ ਤਬਲਾ ਖੜਕਾਉਂਦੇ ਹਨ?
ਉੱਤਰ : ਵਿਆਹ ਤੋਂ ਅਗਲੇ ਦਿਨ ।
ਪ੍ਰਸ਼ਨ 36. ਖੁੱਲ੍ਹੇ ਮੰਡਪ ਵਿਚ ਖੇਡੀਆਂ ਜਾਣ ਵਾਲੀਆਂ ਨਕਲਾਂ ਵਿਚ ਕਿੰਨੇ ਨਕਲੀਏ ਹਿੱਸਾ ਲੈਂਦੇ ਹਨ?
ਉੱਤਰ : ਪੂਰੀ ਟੋਲੀ ।
ਪ੍ਰਸ਼ਨ 37. ਕਦੀ ਕਦੀ ਮੇਲੇ, ਤਿਉਹਾਰ ਉੱਤੇ ਆਮ ਲੋਕ ਵੀ ਇਕੱਠੇ ਹੋ ਕੇ ਕਿਸ ਨੂੰ ਸੱਦ ਲੈਂਦੇ ਹਨ?
ਉੱਤਰ : ਨਕਲੀਆਂ ਨੂੰ ।
ਪ੍ਰਸ਼ਨ 38. ਭੰਡ ਕਿਸਨੂੰ ਕਿਹਾ ਜਾਂਦਾ ਹੈ?
ਉੱਤਰ : ਭੰਡੀ ਕਰਨ ਵਾਲੇ ਨੂੰ ।
ਪ੍ਰਸ਼ਨ 39. ਆਧੁਨਿਕ ਤਕਨਾਲੋਜੀ ਕਰਕੇ ਮਨੋਰੰਜਨ ਦੇ ਸਾਧਨ ਵਧਣ ਦੇ ਬਾਵਜੂਦ ਵੀ ਲੋਕ ਨਕਲੀਆਂ ਨੂੰ ਕਿਵੇਂ ਵੇਖਦੇ ਹਨ?
ਉੱਤਰ : ਬੜੀ ਦਿਲਚਸਪੀ ਨਾਲ ।