ਵਸਤੁਨਿਸ਼ਠ ਪ੍ਰਸ਼ਨ : ਢੋਲ ਢਮੱਕਾ
ਪ੍ਰਸ਼ਨ 1. ‘ਢੋਲ-ਢਮੱਕਾ’ ਲੇਖ ਕਿਸ ਦੀ ਰਚਨਾ ਹੈ ?
ਉੱਤਰ : ਲਾਲ ਸਿੰਘ ਕਮਲਾ ਅਕਾਲੀ ।
ਪ੍ਰਸ਼ਨ 2. ਲੋਕ ਰੌਲਾ ਪਾ ਕੇ (ਡੰਡ ਪਾ ਕੇ) ਲੋਕਾਂ ਨੂੰ ਆਪਣੇ ਮਗਰ ਕਿਉਂ ਲਾਉਂਦੇ ਹਨ ?
ਉੱਤਰ : ਆਪਣਾ ਮਤਲਬ ਕੱਢਣ ਲਈ ।
ਪ੍ਰਸ਼ਨ 3. ਕਿਸ ਨੇ ਜੰਗ ਵਿਚ ਪਹਿਲੇ ਹਮਲੇ ਨਾਲ ਹੀ ਫ਼ਰਾਂਸ ਤੇ ਬੈਲਜੀਅਮ ਉਲਟਾ ਮਾਰੇ ?
ਉੱਤਰ : ਜਰਮਨਾਂ ਨੇ ।
ਪ੍ਰਸ਼ਨ 4. ਜਰਮਨਾਂ ਨੇ ਕਿਹੜੇ ਜਹਾਜ਼ੀ ਬੇੜੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ?
ਉੱਤਰ : ਬਰਤਾਨੀਆ ਦੇ ।
ਪ੍ਰਸ਼ਨ 5. ‘ਜਰਮਨਾਂ ਨੇ ਡੈਨਮਾਰਕ ਤੇ ਹਾਲੈਂਡ ਤੋਂ ਇਲਾਵਾ ਨਾਰਵੇ ਦਾ ਕੰਢਾ ਮੱਲਣ ਦੀ ਕੋਸ਼ਿਸ਼ ਕੀਤੀ।’ ਇਹ ਕਥਨ ਸਹੀ ਹੈ ਜਾਂ ਗਲਤ?
ਉੱਤਰ : ਸਹੀ ।
ਪ੍ਰਸ਼ਨ 6. ਜਰਮਨ ਫ਼ੌਜਾਂ ਨੇ ਬੈਂਡ ਵਜਾਉਂਦਿਆਂ ਕਿਹੜੇ ਸ਼ਹਿਰ ਉੱਤੇ ਕਬਜ਼ਾ ਕਰ ਲਿਆ ?
ਉੱਤਰ : ਓਸਲੋ ਉੱਤੇ ।
ਪ੍ਰਸ਼ਨ 7. ਖ਼ਾਲੀ ਥਾਂ ਵਿਚ ਭਰਨ ਲਈ ਢੁੱਕਵਾਂ ਸ਼ਬਦ ਕਿਹੜਾ ਹੈ ?
……. ਬਿਨਾਂ ਸਿੰਙਾਂ ਤੋਂ ਫ਼ਰੇਬ ਤੇ ਨੀਤੀ ਨਾਲ ਦੂਜਿਆਂ ਨੂੰ ਅਧੀਨ ਕਰਨਾ ਚਾਹੁੰਦਾ ਹੈ।
ਉੱਤਰ : ਮਨੁੱਖ
ਪ੍ਰਸ਼ਨ 8. ਮਨੁੱਖ ਕੋਲ ਟੱਕਰ ਲੈਣ ਲਈ ਕਿਨ੍ਹਾਂ ਵਾਂਗ ਨਹੁੰਦਰਾਂ ਤੇ ਸਿੰਙ ਨਹੀਂ ?
ਉੱਤਰ : ਪਸ਼ੂਆਂ ਵਾਂਗ ।
ਪ੍ਰਸ਼ਨ 9. ਅੱਜ-ਕਲ੍ਹ ਦੂਜਿਆਂ ਨੂੰ ਫਰੇਬ ਤੇ ਨੀਤੀ ਨਾਲ ਕਾਬੂ ਕਰਨ ਵਾਲੇ ਨੂੰ ਕੀ ਕਹਿੰਦੇ ਹਨ ?
ਉੱਤਰ : ਸੱਭਿਆ।
ਪ੍ਰਸ਼ਨ 10. ਬਾਬੂ ਦੇ ਮੇਜ਼-ਕੁਰਸੀਆਂ ਸਿੱਧੀਆਂ ਕਰਦਿਆਂ ਹੀ ਦੁਪਹਿਰ ਸਮੇਂ ਕੀ ਸ਼ੁਰੂ ਹੋ ਜਾਂਦਾ ਹੈ ?
ਉੱਤਰ : ਰੇਡੀਓ ।
ਪ੍ਰਸ਼ਨ 11. ਸਾਡਾ ਦੇਸ਼ ਕਿਹੋ ਜਿਹੇ ਢੋਲ-ਢਮੱਕੇ ਵਾਲਾ ਦੇਸ਼ ਹੈ ?
ਉੱਤਰ : ਹਮਲੇ ਤੇ ਸੰਕੋਚੀ ।
ਪ੍ਰਸ਼ਨ 12. ਸਾਡੇ ਦੇਸ਼ ਵਿਚ ਸਾਡੀਆਂ ਜੇਬਾਂ ਫਰੋਲਣ ਵਾਲੇ ਲੋਕ ਕਦੋਂ ਆਪਣਾ ਕੰਮ ਆਰੰਭ ਦਿੰਦੇ ਹਨ ?
ਉੱਤਰ : ਸਵੇਰੇ ਹੀ ।
ਪ੍ਰਸ਼ਨ 13. ਲੇਖਕ ਅਨੁਸਾਰ ਕਿਹੜੀਆਂ ਚੀਜ਼ਾਂ ਇਕ ਥਾਂ ਨਹੀਂ ਹੋ ਸਕਦੀਆਂ?
ਉੱਤਰ : ਸਮਝ ਅਤੇ ਰੌਲਾ ।
ਪ੍ਰਸ਼ਨ 14. ਲੇਖਕ ਅਨੁਸਾਰ ਜੇਕਰ ਸਾਡੇ ਦੇਸ ਵਿਚ ਰੌਲੇ-ਰੱਪੇ ਦੀ ਇਹੋ ਹਾਲਤ ਰਹੀ ਤਾਂ ਅਸੀਂ ਕੀ ਗੁਆ ਬੈਠਾਂਗੇ?
ਉੱਤਰ : ਸੁਣਨ ਸ਼ਕਤੀ ਦੀ ਸੂਖ਼ਮਤਾ ।
ਪ੍ਰਸ਼ਨ 15. ਮਨੁੱਖ ਪਸ਼ੂਆਂ ਨਾਲੋਂ ਖਹੁਰਾ ਤੇ ਡੰਡ-ਪਾਊ ਕਿਉਂ ਹੁੰਦਾ ਜਾ ਰਿਹਾ ਹੈ?
ਉੱਤਰ : ਢੋਲ-ਢਮੱਕੇ ਅਤੇ ਰੌਲੇ ਵਿਚ ਰਹਿ ਕੇ ।