ਵਸਤੁਨਿਸ਼ਠ ਪ੍ਰਸ਼ਨ : ਜੰਗਨਾਮਾ ਸਿੰਘਾਂ ਤੇ ਫ਼ਿਰੰਗੀਆਂ


ਸ਼ਾਹ ਮੁਹੰਮਦ : ਜੰਗਨਾਮਾ ਸਿੰਘਾਂ ਤੇ ਫ਼ਿਰੰਗੀਆਂ


ਪ੍ਰਸ਼ਨ 1. ‘ਜੰਗਨਾਮਾ ਸਿੰਘਾਂ ਤੇ ਫ਼ਿਰੰਗੀਆਂ’ ਕਿਸ ਕਵੀ ਦੀ ਰਚਨਾ ਹੈ?

(A) ਸ਼ਾਹ ਮੁਹੰਮਦ

(B) ਨਜਾਬਤ

(C) ਭਾਈ ਗੁਰਦਾਸ ਜੀ ਉੱਤਰ-ਸ਼ਾਹ ਮੁਹੰਮਦ ।

(D) ਸ਼ਾਹ ਹੁਸੈਨ ।

ਉੱਤਰ : ਸ਼ਾਹ ਮੁਹੰਮਦ

ਪ੍ਰਸ਼ਨ 2. ਸ਼ਾਹ ਮੁਹੰਮਦ ਦੀ ਰਚੀ ਹੋਈ ਕਿਸੇ ਇਕ ਕਵਿਤਾ ਦਾ ਨਾਂ ਲਿਖੋ।

(A) ‘ਸਿੰਘਾ ਦਾ ਜੰਗ ਲਈ ਗੁਰਮਤਾ’ /’ਸਿੰਘਾ ਦੀ ਚੜ੍ਹਤ’ /’ਜੰਗ ਦਾ ਹਾਲ’

(B) ਚੰਡੀ ਦੀ ਵਾਰ

(C) ਤੇਰਾ ਨਾਮ ਧਿਆਈਦਾ

(D) ਆਪਿ ਨੂੰ ਪਛਾਣੁ ॥

ਉੱਤਰ : ਸਿੰਘਾਂ ਦਾ ਜੰਗ ਲਈ ਗੁਰਮਤਾ’ /’ਸਿੰਘਾਂ ਦੀ ਚੜ੍ਹਤ’ /’ਜੰਗ ਦਾ ਹਾਲ’ ।

ਪ੍ਰਸ਼ਨ 3. ‘ਜੰਗਨਾਮਾ ਸਿੰਘਾਂ ਤੇ ਫਿਰੰਗੀਆਂ’ ਵਿੱਚ ਕਿਨ੍ਹਾਂ-ਕਿਨ੍ਹਾਂ ਦੀ ਲੜਾਈ ਦਾ ਹਾਲ ਬਿਆਨ ਕੀਤਾ ਗਿਆ ਹੈ?

(A) ਅੰਗਰੇਜ਼ਾਂ ਤੇ ਮਰਾਠਿਆਂ ਦੀ

(B) ਸਿੱਖਾਂ ਤੇ ਅੰਗਰੇਜ਼ਾਂ ਦੀ

(C) ਮੁਗ਼ਲਾਂ ਤੇ ਰਾਜਪੂਤਾਂ ਦੀ

(D) ਅੰਗਰੇਜ਼ਾਂ ਤੇ ਜਪਾਨੀਆਂ ਦੀ ।

ਉੱਤਰ : ਸਿੱਖਾਂ ਤੇ ਅੰਗਰੇਜ਼ਾਂ ਦੀ ।

ਪ੍ਰਸ਼ਨ 4. ਸਿੱਖਾਂ ਨੇ ਕਿਸ ਉੱਤੇ ਹਮਲਾ ਕਰਨ ਲਈ ਗੁਰਮਤਾ ਕੀਤਾ?

(A) ਮੁਗ਼ਲਾਂ ਉੱਤੇ

(B) ਮਰਾਠਿਆਂ ਉੱਤੇ

(C) ਪਠਾਣਾਂ ਉੱਤੇ

(D) ਅੰਗਰੇਜ਼ਾਂ ਉੱਤੇ/ਫ਼ਿਰੰਗੀਆਂ ਉੱਤੇ ।

ਉੱਤਰ : ਅੰਗਰੇਜ਼ਾਂ ਉੱਤੇ/ਫ਼ਿਰੰਗੀਆਂ ਉੱਤੇ ।

ਪ੍ਰਸ਼ਨ 5. ਸਿੱਖ ਲੁਧਿਆਣੇ ਨੂੰ ਫ਼ਤਹਿ ਕਰ ਕੇ ਕਿੱਥੇ ਪਹੁੰਚਣਾ ਚਾਹੁੰਦੇ ਸਨ?

ਉੱਤਰ : ਦਿੱਲੀ ।

ਪ੍ਰਸ਼ਨ 6. ਬੀਰ ਸਿੰਘ ਕੌਣ ਸੀ?

ਉੱਤਰ : ਔਰੰਗਾਬਾਦ ਦੇ ਪ੍ਰਸਿੱਧ ਸੰਤ-ਮਹਾਤਮਾ ।

ਪ੍ਰਸ਼ਨ 7. ਵਾਕਾਂ ਵਿਚਲੀਆਂ ਖ਼ਾਲੀ ਥਾਂਵਾਂ ਭਰੋ-

(ੳ) ਸਿੰਘਾਂ ਨੇ ……….. ਉੱਤੇ ਧਾਵਾ ਕਰਨ ਦਾ ਮਤਾ ਪਾਸ ਕੀਤਾ।

(ਅ) ਸਿੰਘ ਸਮਝਦੇ ਸਨ ਕਿ ਉਹ ਲੁਧਿਆਣੇ ਨੂੰ ਫ਼ਤਹਿ ਕਰਕੇ ……..ਉੱਤੇ ਜਾ ਚੜ੍ਹਨਗੇ ।

ਉੱਤਰ : (ੳ) ਅੰਗਰੇਜ਼ਾਂ , (ਅ) ਦਿੱਲੀ ।

ਪ੍ਰਸ਼ਨ 8. ਹੇਠ ਲਿਖੇ ਕਥਨਾਂ/ਵਾਕਾਂ ਵਿਚ ਕਿਹੜਾ ਠੀਕ ਹੈ ਤੇ ਕਿਹੜਾ ਗਲਤ।

(ੳ) ਸਿੰਘਾਂ ਨੇ ਅੰਗਰੇਜ਼ਾਂ ਉੱਤੇ ਚੜ੍ਹਾਈ ਕਰਨ ਦਾ ਮਤਾ ਪਾਸ ਕੀਤਾ।

(ਅ) ਸਿੰਘਾਂ ਨੂੰ ਦਿੱਲੀ ਤਕ ਪਹੁੰਚਣ ਦੀ ਆਸ ਨਹੀਂ ਸੀ।

ਉੱਤਰ : (ੳ) ਸਹੀ, (ਅ) ਗ਼ਲਤ ।

ਪ੍ਰਸ਼ਨ 9. ‘ਸ਼ਾਹ ਮੁਹੰਮਦਾ ! ਮਾਰ ਕੇ ਲੁਦਿਹਾਣਾ,…………

ਉਪਰੋਕਤ ਕਾਵਿ-ਸਤਰ ਪੂਰੀ ਕਰੋ-

ਉੱਤਰ : ਸ਼ਾਹ ਮੁਹੰਮਦਾ ! ਮਾਰ ਕੇ ਲੁਦਿਹਾਣਾ, ਫ਼ੌਜਾਂ ਦਿੱਲੀ ਦੇ ਵਿੱਚ ਉਤਾਰੀਏ ਜੀ।