CBSEEducationNCERT class 10thPunjab School Education Board(PSEB)

ਵਸਤੁਨਿਸ਼ਠ ਪ੍ਰਸ਼ਨ : ਕਿੱਸੇ ਦੀ ਸਮਾਪਤੀ


ਪ੍ਰਸ਼ਨ 1. ਵਾਰਿਸ ਸ਼ਾਹ ਨੇ ਕਿੱਸਾ ਕਿਸ ਦੀ ਮਿਹਰ ਨਾਲ ਸਮਾਪਤ ਕੀਤਾ ?

ਉੱਤਰ : ਰੱਬ ਦੀ ।

ਪ੍ਰਸ਼ਨ 2. ਵਾਰਿਸ ਸ਼ਾਹ ਨੂੰ ‘ਹੀਰ-ਰਾਂਝੇ’ ਦਾ ਕਿੱਸਾ ਲਿਖਣ ਦੀ ਫ਼ਰਮਾਇਸ਼ ਕਿਸ ਨੇ ਕੀਤੀ ਸੀ ?

ਉੱਤਰ : ਯਾਰਾਂ ਨੇ ।

ਪ੍ਰਸ਼ਨ 3. ਵਾਰਿਸ ਸ਼ਾਹ ਨੇ ਪੂਰਾ ਦਿਮਾਗ਼ ਲਾ ਕੇ ਕੀ ਲਿਖਿਆ ਹੈ ?

ਉੱਤਰ : ਕਿੱਸੇ ਦੇ ਸ਼ੇਅਰ ।

ਪ੍ਰਸ਼ਨ 4. ਵਾਰਿਸ ਸ਼ਾਹ ਨੂੰ ਆਪਣੇ ਕਿੱਸੇ ਦੇ ਸ਼ੇਅਰ ਕਿਹੋ ਜਿਹੇ ਪ੍ਰਤੀਤ ਹੁੰਦੇ ਹਨ ?

ਉੱਤਰ : ਮੋਤੀਆਂ ਦੀ ਲੜੀ ਵਰਗੇ।

ਪ੍ਰਸ਼ਨ 5. ਵਾਰਿਸ ਸ਼ਾਹ ਦੇ ਕਿੱਸੇ ਨੂੰ ਪੜ੍ਹ ਕੇ ਸਾਰੀ ਦੁਨੀਆ ਉੱਤੇ ਕੀ ਅਸਰ ਹੋਇਆ ?

ਉੱਤਰ : ਸਾਰੇ ਵਾਹ-ਵਾਹ ਕਰਨ ਲੱਗੇ ।

ਪ੍ਰਸ਼ਨ 6. ਵਾਰਿਸ ਸ਼ਾਹ ਨੂੰ ਕਿਸ ਦੀ ਸਿੱਕ (ਇੱਛਾ) ਸੀ?

ਉੱਤਰ : ਪਿਆਰੇ ਦੇ ਮਿਲਾਪ ਦੀ ।

ਪ੍ਰਸ਼ਨ 7. ਖ਼ਾਲੀ ਥਾਂਵਾਂ ਵਿਚ ਢੁੱਕਵੇਂ ਸ਼ਬਦ ਭਰੋ

(ੳ) ਵਾਰਿਸ ਸ਼ਾਹ ਨੇ ਹੀਰ-ਰਾਂਝੇ ਦਾ ਕਿੱਸਾ ਪਿਆਰੇ ਮਿੱਤਰ ਦੀ …. ‘ਤੇ ਲਿਖਿਆ ।

(ਅ) ਵਾਰਿਸ ਸ਼ਾਹ ਨੂੰ ਆਪਣੀ ਰਚਨਾ ਦੇ ਸ਼ੇਅਰ……….ਦੀ ਲੜੀ ਜਾਪਦੇ ਸਨ ।

(ੲ) ਲੋਕ ਵਾਰਿਸ ਦੀ ਹੀਰ ਨੂੰ ਸੁਣ ਕੇ …………ਕਰਨ ਲੱਗੇ ।

ਉੱਤਰ : (ੳ) ਫ਼ਰਮਾਇਸ਼ (ਅ) ਮੋਤੀਆਂ (ੲ) ਵਾਹ-ਵਾਹ ।

ਪ੍ਰਸ਼ਨ 8. ਹੇਠ ਲਿਖੇ ਕਥਨਾਂ ਵਿਚੋਂ ਕਿਹੜਾ ਸਹੀ ਹੈ ਤੇ ਕਿਹੜਾ ਗ਼ਲਤ ?

(ੳ) ਵਾਰਿਸ ਸ਼ਾਹ ਨੇ ਹੀਰ-ਰਾਂਝੇ ਦਾ ਕਿੱਸਾ ਨਹੀਂ ਲਿਖਿਆ।

(ਅ) ਵਾਰਿਸ ਸ਼ਾਹ ਦੇ ਕਿੱਸੇ ਨੂੰ ਲੋਕਾਂ ਬਹੁਤ ਪਸੰਦ ਕੀਤਾ ।

(ੲ) ਵਾਰਿਸ ਦੀ ਹੀਰ ਪੰਜਾਬੀ ਸਾਹਿਤ ਦਾ ਸਭ ਤੋਂ ਉੱਤਮ ਕਿੱਸਾ ਨਹੀਂ ।

(ਸ) ਵਾਰਿਸ ਦੀ ‘ਹੀਰ’ ਉਸ ਦੀ ਸ਼ਾਹਕਾਰ ਰਚਨਾ ਹੈ ।

(ਹ) ‘ਸਾਹਿਤ-ਮਾਲਾ’ ਪੁਸਤਕ ਵਿੱਚ ਦਰਜ ‘ਕਿੱਸੇ ਦਾ ਆਰੰਭ’ /’ਜ਼ਮੀਨ ਦਾ ਵਟਵਾਰਾ’ /’ਰਾਂਝੇ ਦਾ ਮਸੀਤ ਵਿੱਚ ‘ਰਾਂਝੇ ਉੱਤੇ ਹੀਰ ਦਾ ਮੋਹਿਤ ਹੋਣਾ’ /’ਹੀਰ ਦਾ ਸਿਦਕ’ /’ਕਿੱਸੇ ਦੀ ਸਮਾਪਤੀ ਪੀਲੂ ਦੀ ਰਚਨਾ ਹੈ ।

ਉੱਤਰ : (ੳ) ਗ਼ਲਤ, (ਅ) ਸਹੀ. (ੲ) ਗ਼ਲਤ. (ਸ) ਸਹੀ, (ਹ) ਗ਼ਲਤ ।

ਪ੍ਰਸ਼ਨ 9. ਵਾਰਿਸ ਸ਼ਾਹ ਦਾ ਜਨਮ ਕਦੋਂ ਹੋਇਆ ?

ਉੱਤਰ : 1735 ਈ: ਵਿਚ ।

ਪ੍ਰਸ਼ਨ 10. ਵਾਰਿਸ ਸ਼ਾਹ ਦਾ ਦੇਹਾਂਤ ਕਦੋਂ ਹੋਇਆ?

ਉੱਤਰ : 1795 ਈ: ਵਿਚ ।

ਪ੍ਰਸ਼ਨ 11. ਵਾਰਿਸ ਸ਼ਾਹ ਕਿਸ ਕਾਵਿ-ਧਾਰਾ ਦਾ ਕਵੀ ਸੀ?

ਉੱਤਰ : ਕਿੱਸਾ ਕਾਵਿ-ਧਾਰਾ ।

ਪ੍ਰਸ਼ਨ 12. ਪੰਜਾਬੀ ਕਿੱਸਾ-ਕਾਵਿ ਦੀ ਸ਼ਾਹਕਾਰ/ਪ੍ਰਸਿੱਧ ਰਚਨਾ ਕਿਹੜੀ ਹੈ?

ਉੱਤਰ : ਹੀਰ ਵਾਰਿਸ ਸ਼ਾਹ ।

ਪ੍ਰਸ਼ਨ 13. ਵਾਰਿਸ ਸ਼ਾਹ ਨੇ ਪੰਜਾਬੀ ਵਿਚ ਕਿਹੜਾ ਕਿੱਸਾ (ਸ਼ਾਹਕਾਰ) ਲਿਖਿਆ ?

ਉੱਤਰ : ਕਿੱਸਾ ਹੀਰ-ਰਾਂਝਾ’ ।

ਪ੍ਰਸ਼ਨ 14. ਵਾਰਿਸ ਸ਼ਾਹ ਨੇ ਹੀਰ-ਰਾਂਝੇ ਦਾ ਕਿੱਸਾ ਕਦੋਂ ਸੰਪੂਰਨ ਕੀਤਾ ?

ਉੱਤਰ : 1766 ਈ: ਵਿਚ ।


ਕਿੱਸੇ ਦਾ ਆਰੰਭ