ਵਸਤੁਨਿਸ਼ਠ ਪ੍ਰਸ਼ਨ : ਕਿੱਸਾ ਸੱਸੀ ਪੁੰਨੂੰ
ਕਿੱਸਾ ਸੱਸੀ ਪੁੰਨੂੰ : ਹਾਸ਼ਮ ਸ਼ਾਹ
ਪ੍ਰਸ਼ਨ 1. ‘ਕਿੱਸਾ ਸੱਸੀ-ਪੁੰਨੂੰ ਕਿਸ ਦੀ ਰਚਨਾ ਹੈ?
ਉੱਤਰ : ਹਾਸ਼ਮ ਸ਼ਾਹ ਦੀ ।
ਪ੍ਰਸ਼ਨ 2. ਹਾਸ਼ਮ ਨੇ ਕਿਹੜਾ ਪ੍ਰਸਿੱਧ ਕਿੱਸਾ ਲਿਖਿਆ?
ਜਾਂ
ਪ੍ਰਸ਼ਨ. ‘ਸਾਹਿਤ-ਮਾਲਾ’ ਪਾਠ-ਪੁਸਤਕ ਵਿੱਚ ਦਰਜ ਕਾਵਿ-ਅੰਸ਼ ਹਾਸ਼ਮ ਦੇ ਕਿਹੜੇ ਕਿੱਸੇ ਵਿੱਚੋਂ ਲਿਆ ਗਿਆ ਹੈ?
ਉੱਤਰ : ਕਿੱਸਾ ਸੱਸੀ-ਪੁੰਨੂੰ ।
ਪ੍ਰਸ਼ਨ 3. ਹਾਸ਼ਮ ਨੇ ਆਪਣੇ ਕਿੱਸੇ ਵਿੱਚ ਕਿਸ ਦੀ ਪ੍ਰੀਤ-ਕਹਾਣੀ ਨੂੰ ਬਿਆਨ ਕੀਤਾ ਹੈ?
ਉੱਤਰ : ਸੱਸੀ ਤੇ ਪੁੰਨੂੰ ਦੀ ।
ਪ੍ਰਸ਼ਨ 4. ਸੱਸੀ ਕਿਸ ਦਾ ਪਿੱਛਾ ਕਰ ਰਹੀ ਸੀ?
ਉੱਤਰ : ਪੁੰਨੂੰ ਦਾ ।
ਪ੍ਰਸ਼ਨ 5. ਸੱਸੀ ਦੇ ਪ੍ਰੇਮੀ ਦਾ ਨਾਂ ਕੀ ਸੀ?
ਉੱਤਰ : ਪੁੰਨੂੰ ।
ਪ੍ਰਸ਼ਨ 6. ਸੱਸੀ ਕਿਸ ਦੇ ਪਿੱਛੇ ਸ਼ਹੀਦ ਹੋਣਾ ਚਾਹੁੰਦੀ ਸੀ?
ਜਾਂ
ਪ੍ਰਸ਼ਨ. ਸੱਸੀ ਕਿਸ ਦੇ ਪਿੱਛੇ ਮਾਰੂਥਲ ਵਿੱਚ ਮਰਨਾ ਚਾਹੁੰਦੀ ਸੀ?
ਉੱਤਰ : ਪੁੰਨੂੰ ਦੇ ।
ਪ੍ਰਸ਼ਨ 7. ਸੱਸੀ ਦਾ ਰਸਤਾ ਕਿੱਥੋਂ ਦੀ ਲੰਘ ਰਿਹਾ ਸੀ?
ਉੱਤਰ : ਤਪਦੇ ਮਾਰੂਥਲ ਵਿੱਚੋਂ ।
ਪ੍ਰਸ਼ਨ 8. ਸ਼ਹਿਜ਼ਾਦੀ ਕੌਣ ਸੀ?
ਜਾਂ
ਪ੍ਰਸ਼ਨ. ਹਾਸ਼ਮ ਦੇ ਕਿੱਸੇ ਵਿੱਚ ਕੌਣ ਸ਼ਹੀਦ ਹੋਣ ਲਈ ਤਿਆਰ ਸੀ?
ਜਾਂ
ਪ੍ਰਸ਼ਨ. ਹਾਸ਼ਮ ਦੇ ਕਿੱਸੇ ਅਨੁਸਾਰ ਕੌਣ ਮਾਰੂਥਲ ਵਿੱਚ ਮਰਨ ਲਈ ਤਿਆਰ ਸੀ?
ਉੱਤਰ : ਸੱਸੀ ।
ਪ੍ਰਸ਼ਨ 9. ਪੁੰਨੂੰ ਕਾਹਦੇ ਉੱਤੇ ਸਵਾਰ (ਚੜ੍ਹ ਕੇ ਗਿਆ) ਸੀ?
ਉੱਤਰ : ਉਠ (ਡਾਚੀ) ਉੱਤੇ ।
ਪ੍ਰਸ਼ਨ 10. ਜਦੋਂ ਸੱਸੀ ਮਾਰੂਥਲ ਵਿੱਚ ਪੁੰਨੂੰ ਦੇ ਊਠ ਦੀ ਪੈੜ ਲੱਭਦੀ ਹੋਈ ਜਾ ਰਹੀ ਸੀ, ਉਸ ਸਮੇਂ ਦਿਨ ਦਾ ਕਿਹੜਾ ਸਮਾਂ ਸੀ?
ਉੱਤਰ : ਤਪਦੀ ਸਿਖਰ ਦੁਪਹਿਰ ।
ਪ੍ਰਸ਼ਨ 11. ਹਾਸ਼ਮ ਨੇ ਆਤਸ਼ (ਅੱਗ) ਦਾ ਦਰਿਆ ਕਿਸ ਨੂੰ ਕਿਹਾ ਹੈ?
ਉੱਤਰ : ਤਪਦੇ ਮਾਰੂਥਲ ਨੂੰ ।
ਪ੍ਰਸ਼ਨ 12. ਸੱਸੀ ਦਾ ਲੂੰ-ਲੂੰ ਕੀ ਪੁਕਾਰ ਰਿਹਾ ਸੀ?
ਉੱਤਰ : ਹੋਤ ਪੁੰਨੂੰ ਦਾ ਨਾਂ ।
ਪ੍ਰਸ਼ਨ 13. ਸੱਸੀ ਦੇ ਨਾਜ਼ੁਕ ਪੈਰ ਕਿਹੋ ਜਿਹੇ ਸਨ?
ਉੱਤਰ : ਗੁਲਾਬ ਵਰਗੇ ।
ਪ੍ਰਸ਼ਨ 14. ਸੱਸੀ ਦੇ ਪੈਰ ਕਾਹਦੇ ਨਾਲ ਸ਼ਿੰਗਾਰੇ ਹੋਏ ਸਨ?
ਉੱਤਰ : ਮਹਿੰਦੀ ਨਾਲ ।
ਪ੍ਰਸ਼ਨ 15. ਭਠਿਆਰਿਆਂ ਦੇ ਜੌਂ ਭੁੰਨਣ ਵਾਂਗ ਕੀ ਤਪ ਰਿਹਾ ਸੀ?
ਉੱਤਰ : ਮਾਰੂਥਲ ਦੀ ਰੇਤ ।
ਪ੍ਰਸ਼ਨ 16. ਸੱਸੀ ਦੇ ਦਿਲ ਵਿੱਚ ਕੀ ਸੀ?
ਉੱਤਰ : ਇਸ਼ਕ ਦੀ ਤਪਸ਼ ।
ਪ੍ਰਸ਼ਨ 17. ਸੱਸੀ ਦੇ ਨੈਣ ਉਸ ਦੇ ਬੁੱਲ੍ਹਾਂ ਵਿੱਚ ਕੀ ਚੁਆ ਕੇ ਦਿਲਬਰੀਆਂ ਦੇ ਰਹੇ ਸਨ?
ਉੱਤਰ : ਅੱਥਰੂਆਂ ਦਾ ਪਾਣੀ ।
ਪ੍ਰਸ਼ਨ 18. ਸੱਸੀ ਦਾ ਮਾਣ ਕੀ ਯਾਦ ਆਉਣ ‘ਤੇ ਟੁੱਟ ਗਿਆ?
ਉੱਤਰ : ਭੰਬੋਰ ਸ਼ਹਿਰ ।
ਪ੍ਰਸ਼ਨ 19. ਜੇਕਰ ਸੱਸੀ ਨੂੰ ਪਤਾ ਹੁੰਦਾ ਕਿ ਪੁੰਨੂੰ ਨੇ ਉਸ ਨੂੰ ਸੁੱਤੀ ਪਈ ਨੂੰ ਛੱਡ ਜਾਣਾ ਹੈ, ਤਾਂ ਉਹ ਕੀ ਕਰਦੀ?
ਉੱਤਰ : ਅੱਖ ਨਾ ਝਮਕਦੀ ।
ਪ੍ਰਸ਼ਨ 20. ਸੱਸੀ ਮਾਰੂਥਲ ਵਿੱਚ ਕੀ ਢੂੰਡ ਰਹੀ ਸੀ?
ਉੱਤਰ : ਊਠ (ਡਾਚੀ) ਦੀ ਪੈੜ / ਊਠ ਦਾ ਖੁਰਾ ।
ਪ੍ਰਸ਼ਨ 21. ਹਾਸ਼ਮ ਅਨੁਸਾਰ ਸੰਸਾਰ ਕਿਹੜੀ ਪ੍ਰੀਤ ਨੂੰ ਗਾਉਂਦਾ ਹੈ?
ਉੱਤਰ : ਸੰਪੂਰਨ/ਸੱਚੀ ।
ਪ੍ਰਸ਼ਨ 22. ਸੱਸੀ ਨੇ ਆਪਣਾ ਸਿਰ ਕਾਹਦੇ ਉੱਤੇ ਰੱਖ ਦਿੱਤਾ?
ਉੱਤਰ : ਊਠ (ਡਾਚੀ) ਦੇ ਖੁਰੇ ਉੱਤੇ ।
ਪ੍ਰਸ਼ਨ 23. ਸੱਸੀ ਦੁਆਰਾ ਊਠ (ਡਾਚੀ) ਦੇ ਖੁਰੇ ਉੱਤੇ ਪੈਰ ਰੱਖਦਿਆਂ ਕੀ ਹੋਇਆ?
ਉੱਤਰ : ਉਸ ਦੀ ਮੌਤ ।
ਪ੍ਰਸ਼ਨ 24. ਸੱਸੀ ਨੇ ਮਾਰੂਥਲ ਵਿੱਚ ਕਿਸ ਦੀ ਖ਼ਾਤਰ ਜਾਨ ਗਵਾਈ ਸੀ?
ਉੱਤਰ : ਪ੍ਰੇਮੀ ਪੁੰਨੂੰ ਖ਼ਾਤਰ ।
ਪ੍ਰਸ਼ਨ 25. ਮਰਦੀ ਹੋਈ ਸੱਸੀ ਨੇ ਪੁੰਨੂੰ ਨੂੰ ਕੀ ਕਿਹਾ?
ਉੱਤਰ : ਉਹ ਖ਼ੁਸ਼ ਰਹੇ ।
ਪ੍ਰਸ਼ਨ 26. ਸੱਸੀ ਕਿਸ ਗੱਲ ਵਿੱਚ ਪੂਰੀ ਰਹਿਣ ਕਰਕੇ ਰੱਬ ਦਾ ਸ਼ੁਕਰ ਕਰ ਰਹੀ ਸੀ?
ਉੱਤਰ : ਇਸ਼ਕ ਵਿੱਚ ।
ਪ੍ਰਸ਼ਨ 27. ਖਾਲੀ ਥਾਂਵਾਂ ਵਿੱਚ ਢੁੱਕਵੇਂ ਸ਼ਬਦ ਭਰੋ-
(ੳ) ਸੱਸੀ ਆਪਣੇ ਪ੍ਰੇਮੀ ਪੁੰਨੂੰ ਦੀ ਭਾਲ ਲਈ ਤਪਦੇ ………. ਵਿਚ ਤੁਰ ਪਈ ।
(ਅ) ਤਪਦਾ ਮਾਰੂਥਲ……….ਦਾ ਦਰਿਆ ਪ੍ਰਤੀਤ ਹੋ ਰਿਹਾ ਸੀ।
(ੲ) ਸੱਸੀ ਨੂੰ ਮਾਰੂਥਲ ਵਿਚ……….ਸ਼ਹਿਰ ਯਾਦ ਆਇਆ।
(ਸ) ਸੱਸੀ ਨੇ ਸ਼ੁਤਰ (ਊਠ) ਦੇ………….ਦੇ ਨਿਸ਼ਾਨ ਉੱਪਰ ਸਿਰ ਰੱਖ ਕੇ ਜਾਨ ਦੇ ਦਿੱਤੀ ।
(ਹ) ਮਰਦੀ ਹੋਈ ਸੱਸੀ ਰੱਬ ਦਾ ਲੱਖ-ਲੱਖ ਸ਼ੁਕਰ ਕਰ ਰਹੀ ਸੀ ਕਿ ਉਹ ਵਿਚ ………..ਪੂਰੀ ਉੱਤਰੀ ਹੈ।
ਉੱਤਰ : (ੳ) ਮਾਰੂਥਲ, (ਅ) ਅੱਗ, (ੲ) ਭੰਬੋਰ, (ਸ) ਖੁਰੇ, (ਹ) ਇਸ਼ਕ ।
ਪ੍ਰਸ਼ਨ 28. ਹੇਠ ਲਿਖੇ ਕਥਨਾਂ ਵਿੱਚੋਂ ਕਿਹੜੇ ਸਹੀ ਹਨ ਤੇ ਕਿਹੜੇ ਗ਼ਲਤ?
(ੳ) ਸੱਸੀ ਵਿਛੜੇ ਪੁੰਨੂੰ ਨੂੰ ਮੁੜ ਪ੍ਰਾਪਤ ਕਰਨ ਲਈ ਤਪਦੇ ਮਾਰੂਥਲ ਤੋਂ ਡਰ ਗਈ।
(ਅ) ਦੁਪਹਿਰ ਵੇਲੇ ਮਾਰੂਥਲ ਅੱਗ ਵਾਂਗ ਤਪਣ ਲੱਗਾ।
(ੲ) ਸੱਸੀ ਦੇ ਨਾਜ਼ੁਕ ਪੈਰ ਮਹਿੰਦੀ ਨਾਲ ਸ਼ਿੰਗਾਰੇ ਹੋਏ ਸਨ।
(ਸ) ਪੁੰਨੂੰ ਦੇ ਸੂਤਰ ਦਾ ਖੁਰਾ ਲੱਭਦੀ-ਲੱਭਦੀ ਸੱਸੀ ਨੇ ਤਪਦੇ ਮਾਰੂਥਲ ਵਿਚ ਜਾਨ ਦੇ ਦਿੱਤੀ।
(ਹ) ਸੱਸੀ ਨੂੰ ਪਛਤਾਵਾ ਸੀ ਕਿ ਉਹ ਇਸ਼ਕ ਦੇ ਮਾਮਲੇ ਵਿਚ ਖ਼ਰੀ ਨਹੀਂ ਉੱਤਰੀ।
ਉੱਤਰ : (ੳ) ਗਲਤ, (ਅ) ਸਹੀ, (ੲ) ਸਹੀ, (ਸ) ਸਹੀ, (ਹ) ਗਲਤ ।
ਪ੍ਰਸ਼ਨ 29. ਹਾਸ਼ਮ ਦਾ ਜਨਮ ਕਦੋਂ ਹੋਇਆ?
ਉੱਤਰ : 1752 ਈ: ਵਿੱਚ ।
ਪ੍ਰਸ਼ਨ 30. ਹਾਸ਼ਮ ਦਾ ਦੇਹਾਂਤ ਕਦੋਂ ਹੋਇਆ?
ਉੱਤਰ : 1821 ਈ: ਵਿੱਚ ।
ਪ੍ਰਸ਼ਨ 31. ਹਾਸ਼ਮ ਸ਼ਾਹ ਕਿਸ ਕਾਵਿ-ਧਾਰਾ ਦਾ ਕਵੀ ਸੀ?
ਉੱਤਰ : ਕਿੱਸਾ ਕਾਵਿ-ਧਾਰਾ ।
ਪ੍ਰਸ਼ਨ 32. ‘ਕਿੱਸਾ ਸੱਸੀ ਪੁੰਨੂੰ’ ਕਿਸ ਨੇ ਲਿਖਿਆ?
ਉੱਤਰ : ਹਾਸ਼ਮ ਸ਼ਾਹ ।
ਪ੍ਰਸ਼ਨ 33. ਹਾਸ਼ਮ ਸ਼ਾਹ ਨੇ ‘ਪੂਰਨ ਭਗਤ’ ਦਾ ਕਿੱਸਾ ਲਿਖਿਆ। ਇਹ ਕਥਨ ਠੀਕ ਹੈ ਜਾਂ ਗ਼ਲਤ।
ਉੱਤਰ : ਗ਼ਲਤ ।