ਵਸਤੁਨਿਸ਼ਠ ਪ੍ਰਸ਼ਨ : ਕਿੱਸਾ ਪੂਰਨ ਭਗਤ


ਕਿੱਸਾ ਪੂਰਨ ਭਗਤ : ਕਾਦਰਯਾਰ


ਪ੍ਰਸ਼ਨ 1. ‘ਕਿੱਸਾ ਪੂਰਨ ਭਗਤ’ ਕਿਸ ਕਵੀ ਦੀ ਰਚਨਾ ਹੈ?

ਉੱਤਰ : ਕਾਦਰਯਾਰ ।

ਪ੍ਰਸ਼ਨ 2. ਕਾਦਰਯਾਰ ਨੇ ਕਿਹੜਾ ਪ੍ਰਸਿੱਧ ਕਿੱਸਾ ਲਿਖਿਆ?

ਜਾਂ

ਪ੍ਰਸ਼ਨ. ‘ਸਾਹਿਤ-ਮਾਲਾ’ ਪਾਠ-ਪੁਸਤਕ ਵਿੱਚ ਦਰਜ ਕਾਵਿ-ਅੰਸ਼ ਕਾਦਰਯਾਰ ਦੇ ਕਿਸ ਕਿੱਸੇ ਵਿੱਚੋਂ ਲਏ ਗਏ ਹਨ?

ਉੱਤਰ : ‘ਕਿੱਸਾ ਪੂਰਨ ਭਗਤ’ ।

ਪ੍ਰਸ਼ਨ 3. ‘ਪੂਰਨ ਦਾ ਜਨਮ /‘ਇੱਛਰਾਂ ਨੂੰ ਪੂਰਨ ਦੀ ਸਜ਼ਾ ਦਾ ਪਤਾ ਲੱਗਣਾ’ /‘ਮਾਂ-ਪੁੱਤਰ ਦਾ ਮੇਲ’ ਕਾਵਿ-ਅੰਸ਼ ਕਿਸ ਕਵੀ ਦੀ ਰਚਨਾ ਹਨ?

ਉੱਤਰ : ਕਾਦਰਯਾਰ ।

ਪ੍ਰਸ਼ਨ 4. ਕਾਦਰਯਾਰ ਦੀ ਕਿਸੇ ਇਕ ਕਵਿਤਾ ਦਾ ਨਾਂ ਲਿਖੋ।

ਉੱਤਰ : ‘ਮਾਂ-ਪੁੱਤਰ ਦਾ ਮੇਲ ।’

ਪ੍ਰਸ਼ਨ 5. ਕਾਦਰਯਾਰ ਨੇ ‘ਕਿੱਸਾ ਪੂਰਨ ਭਗਤ’ ਕਿਸ ਰੂਪ ਵਿੱਚ ਲਿਖਿਆ?

ਉੱਤਰ : ਸੀਹਰਫ਼ੀ ।

ਪ੍ਰਸ਼ਨ 6. ਪੂਰਨ ਦਾ ਜਨਮ ਕਿੱਥੇ ਹੋਇਆ?

ਉੱਤਰ : ਸਿਆਲਕੋਟ ਵਿੱਚ ।

ਪ੍ਰਸ਼ਨ 7. ਪੂਰਨ ਦੇ ਬਾਪ ਦਾ ਨਾਂ ਕੀ ਸੀ?

ਉੱਤਰ : ਸਲਵਾਨ ।

ਪ੍ਰਸ਼ਨ 8. ਸਲਵਾਨ ਕਿੱਥੋਂ ਦਾ ਰਾਜਾ ਸੀ?

ਉੱਤਰ : ਸਿਆਲਕੋਟ ਦਾ ।

ਪ੍ਰਸ਼ਨ 9. ਰਾਜੇ ਨੇ ਜੋਤਸ਼ ਲੁਆਉਣ (ਵੇਦ ਪੜ੍ਹਾਉਣ) ਲਈ ਕਿਨ੍ਹਾਂ ਨੂੰ ਸੱਦਿਆ?

ਉੱਤਰ : ਪੰਡਿਤਾਂ ਨੂੰ ।

ਪ੍ਰਸ਼ਨ 10. ਖ਼ਾਲੀ ਥਾਂਵਾਂ ਵਿੱਚ ਢੁੱਕਵੇਂ ਸ਼ਬਦ ਭਰੋ-

(ੳ) ਪੂਰਨ ਭਗਤ ਦਾ ਜਨਮ…….ਸ਼ਹਿਰ ਵਿੱਚ ਹੋਇਆ ਸੀ ।

(ਅ) ਪੂਰਨ ਦੇ ਬਾਪ ਰਾਜੇ ਸਲਵਾਨ ਨੇ ਪੰਡਿਤਾਂ ਦੇ ਕਹੇ ਉਸਨੂੰ ਜੰਮਦਿਆਂ ਹੀ ……….ਵਿਚ ਪਾ ਦਿੱਤਾ ।

ਉੱਤਰ : (ੳ) ਸਿਆਲਕੋਟ, (ਅ) ਭੋਰੇ ।

ਪ੍ਰਸ਼ਨ 11. ਹੇਠ ਲਿਖੇ ਕਥਨਾਂ/ਵਾਕਾਂ ਵਿੱਚੋਂ ਕਿਹੜਾ ਸਹੀ ਹੈ ਤੇ ਕਿਹੜਾ ਗ਼ਲਤ ?

(ੳ) ਪੂਰਨ ਦਾ ਜਨਮ ਸਿਆਲਕੋਟ ਵਿਚ ਰਾਜੇ ਸਲਵਾਨ ਦੇ ਘਰ ਹੋਇਆ ।

(ਅ) ਰਾਜੇ ਨੇ ਪੰਡਿਤਾਂ ਦੇ ਕਹੇ ਅਨੁਸਾਰ ਪੂਰਨ ਨੂੰ ਮਹੱਲ ਤੋਂ ਬਾਹਰ ਰੱਖਿਆ।

ਉੱਤਰ : (ੳ) ਸਹੀ, (ਅ) ਗ਼ਲਤ ।