CBSEEducationNCERT class 10thPunjab School Education Board(PSEB)

ਵਸਤੁਨਿਸ਼ਠ ਪ੍ਰਸ਼ਨ : ਕਿਰਪਾ ਕਰਿ ਕੈ ਬਖਸਿ ਲੈਹੁ


ਕਿਰਪਾ ਕਰਿ ਕੈ ਬਖਸਿ ਲੈਹੁ : ਗੁਰੂ ਅਮਰਦਾਸ ਜੀ


ਪ੍ਰਸ਼ਨ 1. ‘ਸਾਹਿਤ-ਮਾਲਾ’ ਪੁਸਤਕ ਵਿੱਚ ਦਰਜ ਗੁਰੂ ਅਮਰਦਾਸ ਜੀ ਦੀ ਕਿਸੇ ਇੱਕ ਬਾਣੀ ਦਾ ਨਾਂ ਲਿਖੋ।

ਉੱਤਰ : ਕਿਰਪਾ ਕਰਿ ਕੈ ਬਖਸਿ ਲੈਹੁ।

ਪ੍ਰਸ਼ਨ 2. ‘ਕਿਰਪਾ ਕਰਿ ਕੈ ਬਖਸਿ ਲੈਹੁ’ ਸ਼ਬਦ ਵਿੱਚ ਪ੍ਰਭੂ ਅੱਗੇ ਕਾਹਦੀ ਅਰਦਾਸ ਕੀਤੀ ਗਈ ਹੈ?

ਉੱਤਰ : ਗੁਨਾਹ ਬਖ਼ਸ਼ਣ ਦੀ ।

ਪ੍ਰਸ਼ਨ 3. ਅਸੀਂ ਜੀਵ ਕਿਹੋ ਜਿਹੇ ਹਾਂ ?

ਉੱਤਰ : ਭੁੱਲਣਹਾਰ/ਪਾਪੀ ਤੇ ਗੁਨਾਹਗਾਰ ।

ਪ੍ਰਸ਼ਨ 4. ਮਨੁੱਖ ਦੀ ਬਿਰਤੀ ਕਿਸ ਤਰ੍ਹਾਂ ਦੀ ਹੈ ?

ਉੱਤਰ : ਭੁੱਲਾਂ ਤੇ ਗੁਨਾਹ ਕਰਨ ਵਾਲੀ ।

ਪ੍ਰਸ਼ਨ 5. ਪ੍ਰਭੂ (ਪਰਮਾਤਮਾ) ਨਾਲ ਕਿਸ ਤਰ੍ਹਾਂ ਮਿਲਿਆ ਜਾ ਸਕਦਾ ਹੈ ?

ਉੱਤਰ : ਉਸਦੀ ਬਖ਼ਸ਼ਿਸ਼ ਨਾਲ ।

ਪ੍ਰਸ਼ਨ 6. ਮਨੁੱਖ ਕਿਸ ਤਰ੍ਹਾਂ ਪ੍ਰਭੂ ਦੀ ਬਖ਼ਸ਼ਿਸ਼ ਨਹੀਂ ਪ੍ਰਾਪਤ ਕਰ ਸਕਦਾ ਹੈ ?

ਉੱਤਰ : ਆਪਣੇ ਕਰਮਾਂ ਦੇ ਲੇਖੇ ਨਾਲ ।

ਪ੍ਰਸ਼ਨ 7. ਗੁਰੂ ਪ੍ਰਸੰਨ ਹੋ ਕੇ ਕਿਸ ਦਾ ਨਾਸ਼ ਕਰਦਾ ਹੈ?

ਉੱਤਰ : ਪਾਪਾਂ ਤੇ ਵਿਕਾਰਾਂ ਦਾ ।

ਪ੍ਰਸ਼ਨ 8. ਗੁਰੂ ਪ੍ਰਸੰਨ ਹੋ ਕੇ ਕਿਹੜੀ ਦਾਤ ਦਿੰਦਾ ਹੈ ?

ਉੱਤਰ : ਨਾਮ ਸਿਮਰਨ ਦੀ ।

ਪ੍ਰਸ਼ਨ 9. ‘ਕਿਲਵਿਖ’ ਦਾ ਕੀ ਭਾਵ (ਅਰਥ) ਹੈ?

ਉੱਤਰ : ਪਾਪ ।

ਪ੍ਰਸ਼ਨ 10. ਸੰਸਾਰ ਵਿੱਚ ਕਿਨ੍ਹਾਂ ਦੀ ਜੈ-ਜੈ ਕਾਰ ਹੁੰਦੀ ਹੈ?

ਉੱਤਰ : ਨਾਮ ਦਾ ਸਿਮਰਨ ਕਰਨ ਵਾਲਿਆਂ ਦੀ ।

ਪ੍ਰਸ਼ਨ 11. ਗੁਰੂ ਅਮਰਦਾਸ ਜੀ ਅਨੁਸਾਰ ਹਰਿ (ਪ੍ਰਭੂ) ਨੂੰ ਮਿਲਣ ਵਿੱਚ ਕੌਣ ਸਹਾਈ ਹੁੰਦਾ ਹੈ?

ਉੱਤਰ : ਗੁਰੂ ।

ਪ੍ਰਸ਼ਨ 12. ਹੇਠ ਲਿਖੇ ਵਾਕਾਂ ਵਿਚਲੀਆਂ ਖ਼ਾਲੀ ਥਾਂਵਾਂ ਵਿਚ ਢੁੱਕਵੇਂ ਸ਼ਬਦ ਭਰੋ-

(ੳ) ਗੁਰੂ ਪ੍ਰਸੰਨ ਹੋ ਕੇ ………… ਤੇ ਵਿਕਾਰਾਂ ਦਾ ਨਾਸ਼ ਕਰਦਾ ਹੈ ।

(ਅ) ਪ੍ਰਭੂ ਦਾ ਮਿਲਾਪ ਹੋਣ ਨਾਲ ਦੁਖਾਂ ਦਾ ਨਾਸ਼ ਹੋਣ ਦੇ ਨਾਲ ………… ਵਿਚ ਇੱਜ਼ਤ ਮਿਲਦੀ ਹੈ ।

ਉੱਤਰ : (ੳ) ਪਾਪਾਂ (ਅ) ਲੋਕ-ਪਰਲੋਕ ।

ਪ੍ਰਸ਼ਨ 13. ਹੇਠ ਲਿਖਿਆਂ ਵਿਚੋਂ ਕਿਹੜਾ ਕਥਨ ਸਹੀ ਹੈ ਤੇ ਕਿਹੜਾ ਗ਼ਲਤ ?

(ੳ) ਅਨੰਦ ਭਇਆ ਮੇਰੀ ਮਾਏ’ /’ਏ ਸਰੀਰਾ ਮੇਰਿਆ’ /’ਕਿਰਪਾ ਕਰ ਕੈ ਬਖਸਿ ਲੈਹੁ’ ਬਾਣੀ ਗੁਰੂ ਅਮਰਦਾਸ ਰਚਨਾ ਨਹੀਂ, ਸਗੋਂ ਗੁਰੂ ਨਾਨਕ ਦੇਵ ਜੀ ਦੀ ਹੈ।

(ਅ) ਜੀਵ ਭੁੱਲਾਂ ਨਹੀਂ ਕਰਦੇ ।

(ੲ) ਪਰਮਾਤਮਾ ਬਖ਼ਸ਼ਣਹਾਰ ਹੈ ।

(ਸ) ਕਰਮਾਂ ਦਾ ਲੇਖਾ ਕਰਨ ਨਾਲ ਹੀ ਬੰਦੇ ਦਾ ਪਾਰ-ਉਤਾਰਾ ਹੋ ਸਕਦਾ ਹੈ ।

(ਹ) ਗੁਰੂ ਕਿਰਪਾ ਕਰ ਕੇ ਮਨੁੱਖ ਦੇ ਸਾਰੇ ਪਾਪ ਤੇ ਵਿਕਾਰ ਕੱਟਦਾ ਹੈ ।

ਉੱਤਰ : (ੳ) ਗਲਤ, (ਅ) ਗ਼ਲਤ. (ੲ) ਸਹੀ, (ਸ) ਗਲਤ, (ਹ) ਸਹੀ ।

ਪ੍ਰਸ਼ਨ 14. ਗੁਰੂ ਅਮਰਦਾਸ ਜੀ ਦਾ ਜਨਮ ਕਦੋਂ ਹੋਇਆ?

ਉੱਤਰ : 1479 ਈ :।

ਪ੍ਰਸ਼ਨ 15. ਗੁਰੂ ਅਮਰਦਾਸ ਜੀ ਸਿੱਖਾਂ ਦੇ ਕਿੰਨਵੇਂ ਗੁਰੂ ਸਨ?

ਉੱਤਰ : ਤੀਜੇ ।

ਪ੍ਰਸ਼ਨ 16. ਗੁਰੂ ਅਮਰਦਾਸ ਜੀ ਨੇ ਕਿੰਨੇ ਰਾਗਾਂ ਵਿੱਚ ਬਾਣੀ ਰਚੀ?

ਉੱਤਰ : 17.

ਪ੍ਰਸ਼ਨ 17. ਗੁਰੂ ਅਮਰਦਾਸ ਜੀ ਦੀ ਪ੍ਰਸਿੱਧ ਬਾਣੀ ਕਿਹੜੀ ਹੈ?

ਉੱਤਰ : ਅਨੰਦ ਸਾਹਿਬ ।

ਪ੍ਰਸ਼ਨ 18. ਗੋਇਦਵਾਲ ਸਾਹਿਬ ਵਿੱਚ ਬਉਲੀ ਸਾਹਿਬ ਦਾ ਨਿਰਮਾਣ ਕਿਸ ਨੇ ਕਰਾਇਆ ?

ਉੱਤਰ : ਸ੍ਰੀ ਗੁਰੂ ਅਮਰਦਾਸ ਜੀ ਨੇ ।

ਪ੍ਰਸ਼ਨ 19. ਗੁਰੂ ਅਮਰਦਾਸ ਜੀ ਦੀ ਬਾਣੀ ਕਿਹੜੇ ਮਹਾਨ ਗ੍ਰੰਥ ਵਿਚ ਦਰਜ ਹੈ ?

ਉੱਤਰ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ।

ਪ੍ਰਸ਼ਨ 20. ਗੁਰੂ ਅਮਰਦਾਸ ਜੀ ਕਿਸ ਕਾਵਿ-ਧਾਰਾ ਦੇ ਕਵੀ ਸਨ?

ਉੱਤਰ : ਗੁਰਮਤਿ ਕਾਵਿ-ਧਾਰਾ ।

ਪ੍ਰਸ਼ਨ 21. ਗੁਰੂ ਅਮਰਦਾਸ ਜੀ ਕਦੇ ਜੋਤੀ-ਜੋਤ ਸਮਾਏ?

ਉੱਤਰ :1574 ਈ: ।