ਵਸਤੁਨਿਸ਼ਠ ਪ੍ਰਸ਼ਨ : ਆਪਿ ਨੂੰ ਪਛਾਣੁ
ਆਪਿ ਨੂੰ ਪਛਾਣੁ : ਸ਼ਾਹ ਹੁਸੈਨ
ਪ੍ਰਸ਼ਨ 1. ‘ਆਪਿ ਨੂੰ ਪਛਾਣੁ’ ਕਾਫ਼ੀ ਕਿਸ ਨੂੰ ਸੰਬੋਧਿਤ ਹੈ?
ਉੱਤਰ : ਬੰਦੇ ਨੂੰ ।
ਪ੍ਰਸ਼ਨ 2. ਬੰਦੇ ਨੂੰ ਕਿਸ ਦੀ ਪਛਾਣ ਕਰਨ ਲਈ ਕਿਹਾ ਗਿਆ ਹੈ?
ਉੱਤਰ : ਆਪੇ ਦੀ ।
ਪ੍ਰਸ਼ਨ 3. ਕਿਸ ਦੀ ਪਛਾਣ ਕਰਨ ਨਾਲ ਸਾਈਂ ਦਾ ਮਿਲਣ ਆਸਾਨ ਹੁੰਦਾ ਹੈ?
ਉੱਤਰ : ਆਪੇ ਦੀ ।
ਪ੍ਰਸ਼ਨ 4. ਚਾਂਦੀ ਦੇ ਛੱਜਿਆਂ ਵਾਲੇ ਸੋਨੇ ਦੇ ਕਿਲ੍ਹੇ ਕਿਉਂ ਸ਼ਮਸ਼ਾਨ (ਮਸਾਣ) ਸਮਾਨ ਹਨ?
ਉੱਤਰ : ਪ੍ਰਭੂ ਦੀ ਯਾਦ ਤੋਂ ਬਿਨਾਂ ।
ਪ੍ਰਸ਼ਨ 5. ਸ਼ਾਹ ਹੁਸੈਨ ਅਨੁਸਾਰ ਬੰਦੇ ਦੇ ਸਿਰ ਉੱਤੇ ਕੌਣ ਸਾਜ਼ਿਸ਼ ਕਰ ਰਿਹਾ ਹੈ?
ਉੱਤਰ : ਜਮ ।
ਪ੍ਰਸ਼ਨ 6. ਬੰਦੇ ਦੇ ਕੰਮ ਆਉਣ ਵਾਲੀ ਅਸਲ ਜਾਇਦਾਦ (ਜ਼ਮੀਨ) ਕਿੰਨੀ ਕੁ ਹੈ?
ਉੱਤਰ : ਸਾਢੇ ਤਿੰਨ ਹੱਥ ।
ਪ੍ਰਸ਼ਨ 7. ‘ਆਪਿ ਨੂੰ ਪਛਾਣੁ’ ਕਵਿਤਾ ਵਿੱਚ ਸ਼ਾਹ ਹੁਸੈਨ ਮਨੁੱਖ ਨੂੰ ਕਿਹੜੀ ਚੀਜ਼ ਛੱਡਣ ਲਈ ਕਹਿੰਦਾ ਹੈ?
ਉੱਤਰ : ਖ਼ੁਦੀ ਤੇ ਗੁਮਾਨ ।
ਪ੍ਰਸ਼ਨ 8. ‘ਸਾਢੇ ਤਿੰਨ ਹੱਥ ਮਿਲਖ ਤੁਸਾਡਾ, ਏਡੀ ਤੂੰ ਤਾਣੀ ਨਾ ਤਾਣੁ।’ ਇਸ ਤੁਕ ਵਿੱਚ ਮਨੁੱਖ ਨੂੰ ਕੀ ਇਕੱਠਾ ਕਰਨ ਤੋਂ ਵਰਜਿਆ ਗਿਆ ਹੈ?
ਉੱਤਰ : ਧਨ-ਪਦਾਰਥ/ਜ਼ਮੀਨ-ਜਾਇਦਾਦ ।
ਪ੍ਰਸ਼ਨ 9. ‘ਸੁਇਨਾ ਰੁਪਾ ਤੇ ਮਾਲ ਖ਼ਜ਼ੀਨਾ, ਹੋਇ ਰਹਿਆ ਮਹਿਮਾਨੁ।’ ਇਸ ਤੁਕ ਵਿੱਚ ਕਿਸ ਗੱਲ ਵਲ ਇਸ਼ਾਰਾ ਕੀਤਾ ਗਿਆ ਹੈ?
ਉੱਤਰ : ਧਨ-ਪਦਾਰਥ ਦੀ ਵਿਅਰਥਤਾ ਵਲ ।
ਪ੍ਰਸ਼ਨ 10. ‘ਕਹੈ ਹੁਸੈਨ ਫ਼ਕੀਰ ਨਿਮਾਣਾ, ਛਡਿ ਦੇ ਖੁਦੀ ਤੇ ਗੁਮਾਨੁ।’ ਇਸ ਤੁਕ ਵਿੱਚ ਕਵੀ ਮਨੁੱਖ ਨੂੰ ਕੀ ਛੱਡਣ ਦਾ ਉਪਦੇਸ਼ ਦਿੰਦਾ ਹੈ?
ਉੱਤਰ : ਖ਼ੁਦੀ ਤੇ ਗੁਮਾਨ ।
ਪ੍ਰਸ਼ਨ 11. ‘ਆਪਿ ਨੂੰ ਪਛਾਣੁ’ ਕਾਫ਼ੀ ਵਿੱਚ ਸ਼ਾਹ ਹੁਸੈਨ ਨੇ ਆਪਣੇ ਲਈ ਕਿਹੜਾ ਸ਼ਬਦ ਵਰਤਿਆ ਹੈ?
ਉੱਤਰ : ਨਿਮਾਣਾ ।
ਪ੍ਰਸ਼ਨ 12. ਖ਼ਾਲੀ ਥਾਂਵਾਂ ਵਿਚ ਢੁੱਕਵੇਂ ਸ਼ਬਦ ਭਰੋ –
(ੳ) ਸ਼ਾਹ ਹੁਸੈਨ ਬੰਦੇ ਨੂੰ ਆਪਣੇ………. ਦੀ ਪਛਾਣ ਕਰਨ ਲਈ ਕਹਿੰਦੇ ਹਨ।
(ਅ) ਸ਼ਾਹ ਹੁਸੈਨ ਅਨੁਸਾਰ ਪਰਮਾਤਮਾ ਦੇ ਨਾਮ ਤੋਂ ਬਿਨਾਂ ਸਭ ਕੁਝ …………. ਹੈ।
(ੲ) ਸ਼ਾਹ ਹੁਸੈਨ ਅਨੁਸਾਰ ਬੰਦੇ ਦੀ ਅਸਲ ਜਾਇਦਾਦ ਸਾਢੇ ਤਿੰਨ ਹੱਥ …………. ਹੈ।
(ਸ) ਬੰਦੇ ਨੂੰ ਖ਼ੁਦੀ-ਗੁਮਾਨ ਛੱਡ ਕੇ ………….. ਬਣ ਕੇ ਰਹਿਣਾ ਚਾਹੀਦਾ ਹੈ ।
ਉੱਤਰ : (ੳ) ਆਪੇ, (ਅ) ਨਾਸ਼ਮਾਨ, (ੲ) ਜ਼ਮੀਨ, (ਸ) ਨਿਮਾਣਾ ।
ਪ੍ਰਸ਼ਨ 13. ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਠੀਕ ਹੈ ਤੇ ਕਿਹੜਾ ਗਲਤ?
(ੳ) ਆਪਣੇ ਆਪੇ ਦੀ ਪਛਾਣ ਕਰਨ ਨਾਲ ਮਨੁੱਖ ਲਈ ਮਾਲਕ-ਪ੍ਰਭੂ ਨੂੰ ਪਾਉਣਾ ਸੌਖਾ ਹੋ ਜਾਂਦਾ ਹੈ ।
(ਅ) ਬੰਦੇ ਨੂੰ ਸੰਸਾਰ ਵਿੱਚ ਰਹਿ ਕੇ ਧਨ-ਪਦਾਰਥ ਇਕੱਠੇ ਕਰਦੇ ਰਹਿਣਾ ਚਾਹੀਦਾ ਹੈ ।
(ੲ) ਬੰਦੇ ਦੇ ਸਿਰ ਉੱਤੇ ਹਰ ਸਮੇਂ ਜਮ ਸਾਜ਼ਿਸ਼ ਕਰਦਾ ਹੈ।
ਉੱਤਰ : (ੳ) ਠੀਕ (ਅ) ਗਲਤ (ੲ) ਠੀਕ ।
ਪ੍ਰਸ਼ਨ 14. ਸ਼ਾਹ ਹੁਸੈਨ ਕਿਸ ਕਾਵਿ-ਧਾਰਾ ਦਾ ਕਵੀ ਹੈ?
ਉੱਤਰ : ਸੂਫ਼ੀ ਕਾਵਿ-ਧਾਰਾ ।
ਪ੍ਰਸ਼ਨ 15. ਸ਼ਾਹ ਹੁਸੈਨ ਦਾ ਜਨਮ ਕਦੋਂ ਹੋਇਆ?
ਉੱਤਰ :1539 ਈ: ।
ਪ੍ਰਸ਼ਨ 16. ਸ਼ਾਹ ਹੁਸੈਨ ਦਾ ਦੇਹਾਂਤ ਕਦੋਂ ਹੋਇਆ ?
ਉੱਤਰ : 1593 ਈ: ।
ਪ੍ਰਸ਼ਨ 17. ਸ਼ਾਹ ਹੁਸੈਨ ਨੇ ਕਿਸ ਕਾਵਿ-ਰੂਪ ਵਿੱਚ ਰਚਨਾ ਕੀਤੀ?
ਉੱਤਰ : ਕਾਫ਼ੀ ।
ਪ੍ਰਸ਼ਨ 18. ਸ਼ਾਹ ਹੁਸੈਨ ਨੇ ਕੁੱਲ ਕਿੰਨੀਆਂ ਕਾਫ਼ੀਆਂ ਰਚੀਆਂ?
ਉੱਤਰ : 162.