ਵਸਤੁਨਿਸ਼ਠ ਪ੍ਰਸ਼ਨ : ਅਰਥ ਬੋਧ
ਪ੍ਰਸ਼ਨ 1. ‘ਜਿਸ ਸ਼ਬਦ ਦੇ ਇਕ ਤੋਂ ਵੱਧ ਅਰਥ ਹੋਣ ਉਸ ਨੂੰ ਕੀ ਕਹਿੰਦੇ ਹਨ?
ਉੱਤਰ : ਬਹੁਅਰਥਕ ਸ਼ਬਦ ।
ਪ੍ਰਸ਼ਨ 2. ‘ਉੱਤਰ’ ਸ਼ਬਦ ਦੇ ਕਿਹੜੇ ਬਹੁ-ਅਰਥ ਸਹੀ ਹਨ?
(A) ਲਹਿ/ਜਵਾਬ/ਦਿਸ਼ਾ
(B) ਮੌਕਾ/ਮੌਤ ਦਾ ਦਿਨ/ਅਗਲਾ ਜਨਮ
(C) ਸਰੋਵਰ/ਧੁਨੀ/ਏਕਤਾ
(D) ਏਕਤਾ/ਸਾਥ/ਸ਼ਰਮ ।
ਉੱਤਰ : ਲਹਿ/ਜਵਾਬ/ਦਿਸ਼ਾ ।
ਪ੍ਰਸ਼ਨ 3. ‘ਸੰਗ’ ਸ਼ਬਦ ਦੇ ਕਿਹੜੇ ਬਹੁਤੇ ਅਰਥ ਸਹੀ ਹਨ?
(A) ਸਾਥ/ਸ਼ਰਮ/ਪੱਥਰ
(B) ਠੀਕ/ਦਸਖ਼ਤ/ਸਹਾਰੀ
(C) ਰਾਸ/ਨਿਸ਼ਾਨ/ਸਾਬਤ
(D) ਘਾਟਾ/ਪਿੱਛੇ/ਮਗਰ ।
ਉੱਤਰ : ਸਾਥ/ਸ਼ਰਮ/ਪੱਥਰ ।
ਪ੍ਰਸ਼ਨ 4. ‘ਸ਼ੀਲਾ ਚਰਖੇ ਉੱਤੇ ਸੂਤ ਕੱਤ ਰਹੀ ਹੈ’।
‘ਸੂਤ’ ਸ਼ਬਦ ਦੇ ਉਪਰੋਕਤ ਵਾਕ ਵਿਚਲੇ ਅਰਥ ਦੀ ਥਾਂ ਹੋਰ ਅਰਥ ਦਰਸਾਉਣ ਲਈ ਇਕ ਵਾਕ ਬਣਾਓ।
ਉੱਤਰ : ਤੇਰੇ ਡਰ ਨਾਲ ਹੀ ਮੁਹਿੰਦਰ ਸੂਤ ਰਹੇਗਾ ।
ਪ੍ਰਸ਼ਨ 5. ‘ਸੂਆ ਲੈ ਕੇ ਬੋਰੀ ਸੀ ਦਿਓ’।
‘ਸੂਆ’ ਸ਼ਬਦ ਦਾ ਉਪਰੋਕਤ ਵਾਕ ਵਿਚਲੇ ਅਰਥ ਦੀ ਥਾਂ ਹੋਰ ਅਰਥ ਪ੍ਰਗਟ ਕਰਨ ਵਾਲਾ ਵਾਕ ਬਣਾਓ।
ਉੱਤਰ : ਇਹ ਸੂਆ ਸਰਹੰਦ ਨਹਿਰ ਵਿਚੋਂ ਨਿਕਲਦਾ ਹੈ।
ਪ੍ਰਸ਼ਨ 6. ‘ਮੇਰੇ ਕੋਟ ਦਾ ਰੰਗ ਕਾਲਾ ਹੈ’।
‘ਕੋਟ’ ਸ਼ਬਦ ਦਾ ਉਪਰੋਕਤ ਵਾਕ ਤੋਂ ਵੱਖਰਾ ਅਰਥ ਪ੍ਰਗਟ ਕਰਨ ਵਾਲਾ ਵਾਕ ਬਣਾਓ।
ਉੱਤਰ : ਧਰਤੀ ਉੱਪਰ ਕਈ ਕੋਟ ਜੀਵ-ਜੰਤੂ ਵਸਦੇ ਹਨ।
ਪ੍ਰਸ਼ਨ 7. ‘ਇਹ ਜੱਗ ਮਿੱਠਾ-ਅਗਲਾ ਕਿਨ ਡਿੱਠਾ’।
ਅਜਿਹਾ ਵਾਕ ਲਿਖੋ, ਜਿਸ ਵਿਚ ਜੱਗ ਸ਼ਬਦ ਦੀ ਉਪਰੋਕਤ ਤੋਂ ਵੱਖਰੇ ਅਰਥਾਂ ਵਿਚ ਵਰਤੋਂ ਹੋਵੇ।
ਉੱਤਰ : ਜਨਮ ਅਸ਼ਟਮੀ ਦੇ ਦਿਨ ਕ੍ਰਿਸ਼ਨ ਮੰਦਰ ਵਿਚ ਭਾਰੀ ਜੱਗ ਕੀਤਾ ਗਿਆ।
ਪ੍ਰਸ਼ਨ 8. ‘ਮੈਂ ਦਰਿਆ ਨੂੰ ਤਰ ਕੇ ਪਾਰ ਕੀਤਾ’।
ਅਜਿਹਾ ਵਾਕ ਬਣਾਓ, ਜਿਸ ਵਿਚ ‘ਤਰ’ ਸ਼ਬਦ ਦਾ ਉਪਰੋਕਤ ਤੋਂ ਵੱਖਰਾ ਅਰਥ ਪ੍ਰਗਟ ਹੋਵੇ।
ਉੱਤਰ : ਮੈਂ ਤਰ ਲੂਣ ਲਾ ਕੇ ਖਾਧੀ ।
ਪ੍ਰਸ਼ਨ 9. ‘ਤਿਲਕ ਵਾਲੇ ਉਮੀਦਵਾਰ ਦੇ ਹੱਥੋਂ ਜਦੋਂ ਨੌਕਰੀ ਤਿਲਕ ਗਈ, ਤਾਂ ਉਹ ਘਬਰਾਇਆ ਹੋਇਆ ਚਿੱਕੜ ਵਿਚ ਤਿਲਕ ਕੇ ਡਿੱਗ ਪਿਆ’। ਇਸ ਵਾਕ ਵਿਚ ਪਹਿਲੀ ਥਾਂ ਆਏ ‘ਤਿਲਕ’ ਸ਼ਬਦ ਦਾ ਕੀ ਅਰਥ ਹੈ?
(A) ਟਿੱਕਾ
(B) ਫਿਸਲਣਾ
(C) ਖੁੱਸਣਾ
(D) ਰੁੱਸਣਾ ।
ਉੱਤਰ : ਟਿੱਕਾ ।
ਪ੍ਰਸ਼ਨ 10. ‘ਬਸੰਤ ਦੇ ਗਰਮ-ਤਰ ਮੌਸਮ ਵਿਚ ਉਸਨੇ ਦਰਿਆ ਨੂੰ ਤਰ ਕੇ ਪਾਰ ਕੀਤਾ ਤੇ ਪਾਰੋਂ ਖੇਤ ਵਿਚੋਂ ਤਰ ਤੋੜ ਕੇ ਖਾਧੀ’। ਇਸ ਵਾਕ ਵਿਚ ਤੀਜੀ ਥਾਂ ਆਏ ‘ਤਰ’ ਸ਼ਬਦ ਦਾ ਕੀ ਅਰਥ ਹੈ?
(A) ਸਿੱਲਾ
(B) ਮੁਕਤ ਹੋਣਾ
(C) ਤਾਰੀ ਲਾਉਣਾ
(D) ਇਕ ਫਲ ।
ਉੱਤਰ : ਇਕ ਫਲ ।
ਪ੍ਰਸ਼ਨ 11. ‘ਸੂਰਜ ਦੀ ਟਿੱਕੀ ਚੜ੍ਹਨ ਤੇ ਉਸ ਨੇ ਕਣਕ ਦੀ ਟਿੱਕੀ ਪਕਾ ਕੇ ਖਾਧੀ ਤੇ ਪਿੱਛੋਂ ਦਵਾਈ ਦੀ ਟਿੱਕੀ ਵੀ ਪਾਣੀ ਨਾਲ ਖਾ ਲਈ’। ਇਸ ਵਾਕ ਵਿਚ ਤੀਜੀ ਥਾਂ ਆਏ ਸ਼ਬਦ ਟਿੱਕੀ ਦਾ ਕੀ ਅਰਥ ਹੈ?
(A) ਰੋਟੀ
(B) ਗੋਲੀ
(C) ਛੋਟਾ ਗੋਲਾ
(D) ਰੁਕੀ ।
ਉੱਤਰ : ਛੋਟਾ ਗੋਲਾ ।