ਅਨੰਦ ਭਇਆ ਮੇਰੀ ਮਾਏ : ਗੁਰੂ ਅਮਰਦਾਸ ਜੀ
ਪ੍ਰਸ਼ਨ 1. ਗੁਰੂ ਅਮਰਦਾਸ ਜੀ ਦੀ ਬਾਣੀ ਕਿਹੜੀ ਹੈ?
(A) ਸੋ ਕਿਉ ਮੰਦਾ ਆਖੀਐ
(B) ਪਵਣੁ ਗੁਰੂ ਪਾਣੀ ਪਿਤਾ
(C) ਮਿਠ ਬੋਲੜਾ ਜੀ ਹਰਿ ਸਜਣੁ
(D) ਅਨੰਦ ਭਇਆ ਮੇਰੀ ਮਾਏ
ਉੱਤਰ : ਅਨੰਦ ਭਇਆ ਮੇਰੀ ਮਾਏ ।
ਪ੍ਰਸ਼ਨ 2. ‘ਅਨੰਦ ਭਇਆ ਮੇਰੀ ਮਾਏ’ /’ਏ ਸਰੀਰਾ ਮੇਰਿਆ’ / ‘ਕਿਰਪਾ ਕਰ ਕੈ ਬਖਸਿ ਲੈ ਰਚਨਾ ਹੈ?
ਉੱਤਰ : ਗੁਰੂ ਅਮਰਦਾਸ ਜੀ ਦੀ ।
ਪ੍ਰਸ਼ਨ 3. ਅਨੰਦ ਕਿਸ ਤਰ੍ਹਾਂ ਪ੍ਰਾਪਤ ਹੁੰਦਾ ਹੈ?
ਜਾਂ
ਪ੍ਰਸ਼ਨ. ਗੁਰੂ ਜੀ ਅਨੁਸਾਰ ਅਨੰਦਪੂਰਨ ਅਡੋਲ ਅਵਸਥਾ ਕਿਸ ਤਰ੍ਹਾਂ ਪ੍ਰਾਪਤ ਹੋਈ ਹੈ?
ਉੱਤਰ : ਸਤਿਗੁਰੂ ਦੀ ਪ੍ਰਾਪਤੀ ਨਾਲ ।
ਪ੍ਰਸ਼ਨ 4. ਸਤਿਗੁਰੂ ਦੀ ਪ੍ਰਾਪਤੀ ਨਾਲ ਕੀ ਮਿਲਿਆ ਹੈ?
ਉੱਤਰ : ਅਨੰਦ ।
ਪ੍ਰਸ਼ਨ 5. ਸਤਿਗੁਰੂ ਦੇ ਮਿਲਾਪ ਨਾਲ ਕੀ ਪ੍ਰਾਪਤ ਹੁੰਦਾ ਹੈ?
ਉੱਤਰ : ਅਡੋਲ ਅਵਸਥਾ ।
ਪ੍ਰਸ਼ਨ 6. ਗੁਰੂ ਜੀ ਕਿਸ ਦਾ ਸ਼ਬਦ ਗਾਉਣ ਲਈ ਕਹਿੰਦੇ ਹਨ?
ਉੱਤਰ : ਪ੍ਰਭੂ ਦੀ ਸਿਫ਼ਤ-ਸਾਲਾਹ ਦਾ ।
ਪ੍ਰਸ਼ਨ 7. ਪਰਮਾਤਮਾ ਨਾਲ ਸਦਾ ਚਿੱਤ ਲਾਈ ਰੱਖਣ ਨਾਲ ਕੀ ਦੂਰ ਹੁੰਦਾ ਹੈ?
ਉੱਤਰ : ਦੁੱਖ ।
ਪ੍ਰਸ਼ਨ 8. ਗੁਰੂ ਜੀ ਮਨ ਨੂੰ ਕਿਸ ਨਾਲ ਜੁੜਿਆ ਰਹਿਣ ਲਈ ਕਹਿੰਦੇ ਹਨ?
ਉੱਤਰ : ਹਰੀ (ਪਰਮਾਤਮਾ) ਨਾਲ ।
ਪ੍ਰਸ਼ਨ 9. ਗੁਰੂ ਜੀ ਅਨੁਸਾਰ ਮਨੁੱਖ ਦੇ ਸਾਰੇ ਕੰਮਾਂ ਵਿੱਚ ਅੰਗੀਕਾਰ (ਸਹਾਇਕ) ਕੌਣ ਬਣਦਾ ਹੈ?
ਉੱਤਰ : ਪਰਮਾਤਮਾ ।
ਪ੍ਰਸ਼ਨ 10. ‘ਅਨੰਦ ਭਇਆ ਮੇਰੀ ਮਾਏ’ ਸ਼ਬਦ ਵਿੱਚ ਪਰਮਾਤਮਾ ਨੂੰ ਸਰਬ………… ਸਮਰੱਥ ਦੱਸਿਆ ਗਿਆ ਹੈ।’ ਇਸ ਵਾਕ ਵਿਚਲੀ ਖ਼ਾਲੀ ਥਾਂ ਵਿਚ ਭਰਨ ਲਈ ਢੁੱਕਵਾਂ ਸ਼ਬਦ ਕਿਹੜਾ ਹੈ?
ਉੱਤਰ : ਕਲਾ ।
ਪ੍ਰਸ਼ਨ 11. ਅਨੰਦ ਦੀ ਪ੍ਰਾਪਤੀ ਕਿਸ ਰਾਹੀਂ ਹੁੰਦੀ ਹੈ?
ਉੱਤਰ : ਸਤਿਗੁਰੂ ਦੇ ਰਾਹੀਂ ।
ਪ੍ਰਸ਼ਨ 12. ‘ਅਨੰਦ ਭਇਆ ਮੇਰੀ ਮਾਏ ਗੁਰੂ ਜੀ ਦੀ ਕਿਹੜੀ ਮੁੱਖ ਰਚਨਾ ਦਾ ਅੰਗ ਹੈ?
ਉੱਤਰ : ‘ਅਨੰਦ ਸਾਹਿਬ’ ਦਾ ।
ਪ੍ਰਸ਼ਨ 13. ‘ਆਨੰਦ’ ਦਾ ਕੀ ਅਰਥ ਹੈ?
ਉੱਤਰ : ਪੂਰਨ ਖਿੜਾਓ ।
ਪ੍ਰਸ਼ਨ 14. ‘ਅੰਗੀਕਾਰ’ ਦਾ ਕੀ ਅਰਥ ਹੈ?
ਉੱਤਰ : ਸਹਾਇਤਾ ।
ਪ੍ਰਸ਼ਨ 16. ਹੇਠ ਲਿਖੇ ਕਥਨਾਂ/ਵਾਕਾਂ ਵਿਚੋਂ ਕਿਹੜਾ ਸਹੀ ਹੈ ਤੇ ਕਿਹੜਾ ਗ਼ਲਤ ?
(ੳ) ਸਤਿਗੁਰੂ ਦੀ ਪ੍ਰਾਪਤੀ ਨਾਲ ਮਨ ਅੰਦਰ ਅਨੰਦ (ਪੂਰਨ ਖਿੜਾਓ) ਪੈਦਾ ਹੋ ਜਾਂਦਾ ਹੈ ।
(ਅ) ਸਤਿਗੁਰੂ ਦੀ ਪ੍ਰਾਪਤੀ ਨਾਲ ਮਨ ਡੋਲਣ ਲਗ ਪੈਂਦਾ ਹੈ।
(ੲ) ਪਰਮਾਤਮਾ ਸਾਰੇ ਦੁੱਖ ਦੂਰ ਕਰਨ ਵਾਲਾ ਹੈ ।
(ਸ) ਪਰਮਾਤਮਾ ਮਨੁੱਖ ਦੇ ਸਾਰੇ ਕਾਰਜ ਰਾਸ ਕਰਨ ਵਾਲਾ ਹੈ ।
(ਹ) ‘ਅਨੰਦ ਭਇਆ ਮੇਰੀ ਮਾਏ’ ਬਾਣੀ ਗੁਰੂ ਰਾਮਦਾਸ ਜੀ ਦੀ ਰਚਨਾ ਹੈ ।
ਉੱਤਰ : (ੳ) ਸਹੀ, (ਅ) ਗਲਤ, (ੲ) ਸਹੀ, (ਸ) ਸਹੀ, (ਹ) ਗ਼ਲਤ ।