ਵਸਤੁਨਿਸ਼ਠ ਪ੍ਰਸ਼ਨ : ਅਕਿਰਤਘਣ
ਅਕਿਰਤਘਣ : ਭਾਈ ਗੁਰਦਾਸ ਜੀ
ਪ੍ਰਸ਼ਨ 1. ਭਾਈ ਗੁਰਦਾਸ ਜੀ ਦੀ ਕਿਸੇ ਇਕ ਕਵਿਤਾ ਦਾ ਨਾਂ ਲਿਖੋ ।
ਉੱਤਰ : ਅਕਿਰਤਘਣ ।
ਪ੍ਰਸ਼ਨ 2. ‘ਅਕਿਰਤਘਣ’ ਕਵਿਤਾ ਵਿੱਚ ਕਿਸ ਨੂੰ ਮੰਦਾ ਕਿਹਾ ਗਿਆ ਹੈ?
(A) ਅਕ੍ਰਿਤਘਣਾਂ ਨੂੰ
(B) ਹੰਕਾਰੀਆਂ ਨੂੰ
(C) ਮਨਮੁਖਾਂ ਨੂੰ
(D) ਰਿਸ਼ਵਤਖ਼ੋਰਾਂ ਨੂੰ ।
ਉੱਤਰ : ਅਕ੍ਰਿਤਘਣਾਂ ਨੂੰ ।
ਪ੍ਰਸ਼ਨ 3. ਧਰਤੀ ਨੂੰ ਕਿਸ ਦਾ ਭਾਰ ਲਗਦਾ ਹੈ?
ਉੱਤਰ : ਅਕ੍ਰਿਤਘਣਾਂ ਦਾ ।
ਪ੍ਰਸ਼ਨ 4. ਅਕ੍ਰਿਤਘਣ ਕੌਣ ਹੁੰਦੇ ਹਨ?
ਉੱਤਰ : ਜੋ ਕਿਸੇ ਦਾ ਕੀਤਾ ਨਾ ਜਾਣਨ ।
ਪ੍ਰਸ਼ਨ 5. ਮੰਦਿਆਂ ਤੋਂ ਵੀ ਮੰਦੇ ਕੌਣ ਹਨ?
ਉੱਤਰ : ਅਕ੍ਰਿਤਘਣ ।
ਪ੍ਰਸ਼ਨ 6. ਵਾਕਾਂ ਵਿਚਲੀਆਂ ਖ਼ਾਲੀ ਥਾਂਵਾਂ ਵਿਚ ਢੁੱਕਵੇਂ ਸ਼ਬਦ ਭਰੋ :
(ੳ) ਧਰਤੀ ਨੂੰ …………. ਤੋਂ ਇਲਾਵਾ ਹੋਰ ਕੋਈ ਚੀਜ਼ ਭਾਰੀ ਨਹੀਂ ਲਗਦੀ ।
(ਅ) ਧਰਤੀ ਨੂੰ ਪਰਬਤ, ਕੋਟ-ਗੜ੍ਹ, ਘਰ-ਬਾਰ, ਸਮੁੰਦਰ, ਨਦੀਆਂ, ਰੁੱਖ ਤੇ ਜੀਵ-ਜੰਤ …………ਨਹੀਂ ਲਗਦੇ।
ਉੱਤਰ : (ੳ) ਅਕ੍ਰਿਤਘਣ (ਅ) ਭਾਰੇ ।
ਪ੍ਰਸ਼ਨ 7. ਹੇਠ ਲਿਖੇ ਕਥਨ ਸਹੀ ਹਨ ਜਾਂ ਗ਼ਲਤ?
(ੳ) ਧਰਤੀ ਨੂੰ ਪਹਾੜਾਂ ਦਾ ਭਾਰ ਚੁੱਕਣਾ ਔਖਾ ਹੈ ।
(ਅ) ਧਰਤੀ ਨੂੰ ਘਰ-ਬਾਰ, ਕਿਲ੍ਹੇ (ਕੋਟ-ਗੜ੍ਹ) ਸਮੁੰਦਰ, ਦਰਿਆ, ਨਦੀਆਂ, ਦਰਖ਼ਤ (ਰੁੱਖ) ਤੇ ਜੀਵ-ਜੰਤੂ ਭਾਰੇ ਲਗਦੇ ਹਨ ।
(ੲ) ਧਰਤੀ ਲਈ ਅਕ੍ਰਿਤਘਣਾਂ ਦਾ ਭਾਰ ਚੁੱਕਣਾ ਔਖਾ ਹੈ ।
(ਸ) ‘ਸਤਿਗੁਰ ਨਾਨਕ ਪ੍ਰਗਟਿਆ’ / ਦੇਖਿ ਪਰਾਈਆ ਚੰਗੀਆਂ / ਆਪਿ ਭਲਾ ਸਭੁ ਜਗੁ ਭਲਾ / ਅਕਿਰਤਘਣ ਕਰ ਭਾਈ ਗੁਰਦਾਸ ਦੀ ਰਚਨਾ ਨਹੀਂ ।
ਉੱਤਰ : (ੳ) ਗਲਤ, (ਅ) ਗਲਤ, (ੲ) ਸਹੀ, (ਸ) ਗਲਤ
ਪ੍ਰਸ਼ਨ 8. ‘ਗੁਰੂ ਨਾਨਕ ਦੇਵ ਜੀ/ਗੁਰੂ ਅਮਰਦਾਸ ਜੀ/ਗੁਰੂ ਅਰਜਨ ਦੇਵ ਜੀ/ਭਾਈ ਗੁਰਦਾਸ ਕਿੱਸਾ-ਕਾਵਿ ਦੇ ਕਵੀ ਹਨ।’ ਕੀ ਇਹ ਸ਼ਬਦ ਸਹੀ ਹੈ ਜਾਂ ਗਲਤ?
ਉੱਤਰ : ਗਲਤ ।
ਪ੍ਰਸ਼ਨ 10. ਭਾਈ ਗੁਰਦਾਸ ਜੀ ਦਾ ਜਨਮ ਕਦੋਂ ਹੋਇਆ ?
ਉੱਤਰ : 1559 ਈ: ਨੂੰ।
ਪ੍ਰਸ਼ਨ 11. ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਲਿਖਾਈ ਦਾ ਕੰਮ ਕਿਸ ਤੋਂ ਕਰਵਾਇਆ?
ਉੱਤਰ : ਭਾਈ ਗੁਰਦਾਸ ਜੀ ਤੋਂ ।
ਪ੍ਰਸ਼ਨ 12. ਭਾਈ ਗੁਰਦਾਸ ਜੀ ਨੇ ਪੰਜਾਬੀ ਵਿੱਚ ਕਿੰਨੀਆਂ ਵਾਰਾਂ ਲਿਖੀਆਂ?
ਉੱਤਰ : ਚਾਲੀ ।
ਪ੍ਰਸ਼ਨ 13. ਕਿਸ ਦੀਆਂ ਰਚਨਾਵਾਂ/ਵਾਰਾਂ ਨੂੰ ‘ਗੁਰਬਾਣੀ ਦੀ ਕੁੰਜੀ’ ਕਿਹਾ ਜਾਂਦਾ ਹੈ?
ਉੱਤਰ : ਭਾਈ ਗੁਰਦਾਸ ਜੀ ਦੀਆਂ।
ਪ੍ਰਸ਼ਨ 14. ਭਾਈ ਗੁਰਦਾਸ ਜੀ ਕਿਸ ਕਾਵਿ-ਧਾਰਾ ਦੇ ਕਵੀ ਹਨ?
ਉੱਤਰ : ਗੁਰਮਤਿ ਕਾਵਿ-ਧਾਰਾ ।
ਪ੍ਰਸ਼ਨ 15. ਗੁਰਮਤਿ ਕਾਵਿ-ਧਾਰਾ ਦੇ ਕਿਸੇ ਇਕ ਕਵੀ ਦਾ ਨਾਂ ਲਿਖੋ ।
ਉੱਤਰ : ਗੁਰੂ ਨਾਨਕ ਦੇਵ ਜੀ/ਗੁਰੂ ਅਮਰਦਾਸ ਜੀ/ਗੁਰੂ ਅਰਜਨ ਦੇਵ ਜੀ ।
ਪ੍ਰਸ਼ਨ 16. ਭਾਈ ਗੁਰਦਾਸ ਜੀ ਦਾ ਦੇਹਾਂਤ ਕਦੋਂ ਹੋਇਆ?
ਉੱਤਰ : 1637 ਈ: