‘ਲ’ ਨਾਲ ਸ਼ੁਰੂ ਹੋਣ ਵਾਲੇ ਮੁਹਾਵਰੇ
1. ਲੱਕ ਬੰਨ੍ਹਣਾ – ਤਿਆਰੀ ਕਰਨੀ – ਬੱਚਿਓ ! ਪੇਪਰਾਂ ਵਿੱਚੋਂ ਚੰਗੇ ਅੰਕ ਲੈਣ ਲਈ ਹੁਣ ਤੋਂ ਲੱਕ ਬੰਨ੍ਹ ਲਵੋ।
2. ਲਾਲ ਪੀਲਾ ਹੋਣਾ – ਗੁੱਸੇ ਵਿੱਚ ਆਉਣਾ – ਰਵਨੀਤ ਤੂੰ ਤਾਂ ਬਿਨਾਂ ਗੱਲੋਂ ਹੀ ਲਾਲ ਪੀਲਾ ਹੋਈ ਜਾਂਦੀ ਹੈਂ, ਜ਼ਰਾ ਗੱਲ ਨੂੰ ਧਿਆਨ ਨਾਲ ਸਮਝ।
3. ਲੋਹਾ ਮੰਨਣਾ – ਤਾਕਤ ਮੰਨਣੀ – ਸਾਡੇ ਮੁਹੱਲੇ ਵਿੱਚ ਰੀਠਾ ਭਲਵਾਨ ਦਾ ਸਾਰੇ ਲੋਹਾ ਮੰਨਦੇ ਹਨ।
4. ਲੱਕ ਸਿੱਧਾ ਕਰਨਾ – ਅਰਾਮ ਕਰਨਾ – ਸਕੂਲ ਵਿੱਚ ਅਧਿਆਪਕਾਂ ਨੂੰ ਲੱਕ ਸਿੱਧਾ ਕਰਨ ਦਾ ਵੀ ਵਿਹਲ ਨਹੀਂ ਹੁੰਦਾ
5. ਲੋਈ ਲਾਹੁਣਾ – ਸ਼ਰਮ ਲਾਹੁਣੀ – ਅੱਜ ਕੱਲ੍ਹ ਤਾਂ ਹਰ ਕਿਸੇ ਨੇ ਲੋਈ ਲਾਹੀ ਹੋਈ ਹੈ।
6. ਲਹੂ ਚੂਸਣਾ – ਹੱਕ ਖੋਹਣਾ – ਸਾਨੂੰ ਇੱਕ ਦੂਜੇ ਦਾ ਲਹੂ ਨਹੀਂ ਚੂਸਣਾ ਚਾਹੀਦਾ।
7. ਲੱਤ ਅੜਾਉਣੀ – ਦਖ਼ਲ ਦੇਣਾ – ਐਵੇਂ ਹਰ ਕੰਮ ਵਿੱਚ ਲੱਤ ਨਹੀਂ ਅੜਾਉਣੀ ਚਾਹੀਦੀ।