ਲੰਮੀਆਂ ਬੋਲੀਆਂ – ਵਸਤੂਨਿਸ਼ਠ ਪ੍ਰਸ਼ਨ
ਪ੍ਰਸ਼ਨ 1 . ਲੰਮੀ ਬੋਲੀ ਦੀ ਆਖਰੀ ਤੁਕ ਨੂੰ ਕੀ ਕਿਹਾ ਜਾਂਦਾ ਹੈ?
ਉੱਤਰ – ਤੋੜਾ
ਪ੍ਰਸ਼ਨ 2 . ਤੋੜਾ ਅੱਧੀ ਤੁਕ ਦਾ ਹੁੰਦਾ ਹੈ ਜਾਂ ਪੂਰੀ ਦਾ?
ਉੱਤਰ – ਅੱਧੀ ਦਾ
ਪ੍ਰਸ਼ਨ 3 . ਬੋਲੀ ਦੀ ਅੰਤਲੀ ਅੱਧੀ ਤੁਕ ਨੂੰ ਕੀ ਕਹਿੰਦੇ ਹਨ?
ਉੱਤਰ – ਤੋੜਾ
ਪ੍ਰਸ਼ਨ 4 . ਮਰਦ ਬੋਲੀਆਂ ਕਿੱਥੇ ਪਾਉਂਦੇ / ਗਾਉਂਦੇ ਹਨ?
ਉੱਤਰ – ਭੰਗੜੇ ਵਿਚ
ਪ੍ਰਸ਼ਨ 5 .ਇਸਤਰੀਆਂ ਬੋਲੀ ਕਿੱਥੇ ਪਾਉਂਦੀਆਂ ਹਨ?
ਉੱਤਰ – ਗਿੱਧੇ ਵਿੱਚ
ਪ੍ਰਸ਼ਨ 6 . ਬੋਲੀ ਗਾਉਣ ਦਾ ਸਿਖਰ ਕਿੱਥੇ ਆਉਂਦਾ ਹੈ?
ਉੱਤਰ – ਤੋੜਾ ਗਾਉਣ ਸਮੇਂ
ਪ੍ਰਸ਼ਨ 7 . ਇਸਤਰੀ ਹੁਸਨ ਦੀ ਵਡਿਆਈ ਕਿੰਨ੍ਹਾਂ ਬੋਲੀਆਂ ਵਿਚ ਹੁੰਦੀ ਹੈ?
ਉੱਤਰ – ਮਰਦਾਂ ਦੀਆਂ
ਪ੍ਰਸ਼ਨ 8 . ਲੰਮੀ ਬੋਲੀ ਦੇ ਨਾਲ ਹੁੰਗਾਰਾ ਭਰਨ ਵਾਲੇ ਸਾਥੀਆਂ ਦੇ ਬੋਲ ਕਿਹੋ ਜਿਹੇ ਹੁੰਦੇ ਹਨ?
ਉੱਤਰ – ਵਿਸਮੀ ਜਾਂ ਪ੍ਰਸ਼ਨਿਕ