ਲੋਕ ਗੀਤ – ਸੁਹਾਗ

ਪ੍ਰਸ਼ਨ 1 . ਸੁਹਾਗ ਦੇ ਦਿਨਾਂ ਵਿੱਚ ਕੁਡ਼ੀ ਦੇ ਘਰ ਇਸਤਰੀਆਂ ਵੱਲੋਂ ਗਾਏ ਜਾਣ ਵਾਲੇ ਲੋਕ – ਗੀਤ ਨੂੰ ਕੀ ਕਿਹਾ ਜਾਂਦਾ ਹੈ ?

() ਸੁਹਾਗ
() ਘੋੜੀਆਂ
() ਟੱਪੇ
() ਸਿੱਠਣੀਆਂ

ਪ੍ਰਸ਼ਨ 2 . ਕਿਹੜੇ ਲੋਕ – ਗੀਤਾਂ ਵਿੱਚ ਵਿਆਹੀ ਜਾਣ ਵਾਲੀ ਕੁੜੀ ਦੇ ਮਨੋਭਾਵਾਂ / ਸਹੁਰੇ ਘਰ ਵਿੱਚ ਇੱਕ – ਰਸ ਵਿਆਹੁਤਾ ਜ਼ਿੰਦਗੀ ਦੀ ਕਲਪਨਾ / ਮਾਪਿਆਂ ਦਾ ਘਰ ਛੱਡੇ ਜਾਣ ਦਾ ਉਦਰੇਵਾਂ / ਸੱਭਿਆਚਾਰਕ ਪ੍ਰਭਾਵਾਂ ਹੇਠ ਬੁਣੇ ਸਪਨਿਆਂ ਦਾ ਵਰਣਨ ਹੁੰਦਾ ਹੈ ?

ਉੱਤਰ – ਸੁਹਾਗ

ਪ੍ਰਸ਼ਨ 3 . ਲੋਕ ਗੀਤਾਂ ਦੇ ਕਿਹੜੇ ਰੂਪ ਵਿੱਚ ਵਿਆਹੀ ਜਾਣ ਵਾਲੀ ਕੁੜੀ ਦੇ ਪੇਕੇ ਘਰ ਦੇ ਭਿੰਨ – ਭਿੰਨ ਰਿਸ਼ਤਿਆਂ / ਸਹੁਰੇ ਘਰ ਵਿੱਚ ਨਵੇਂ ਬਣੇ ਰਿਸ਼ਤਿਆਂ ਦਾ ਵਾਰ – ਵਾਰ ਜ਼ਿਕਰ ਹੁੰਦਾ ਹੈ ?

ਉੱਤਰ – ਸੁਹਾਗ

ਪ੍ਰਸ਼ਨ 4 . ਕੁੜੀ ਦੇ ਵਿਆਹ ਦਾ ਨਿਰਣਾ ਕੌਨ ਕਰਦਾ ਹੈ?

ਉੱਤਰ – ਬਾਬਲ

ਪ੍ਰਸ਼ਨ 5 . ਬਹੁਤੇ ਸੁਹਾਗ ਧੀ ਵੱਲੋਂ ਕਿਸ ਨੂੰ ਸੰਬੋਧਿਤ ਹੁੰਦੇ ਹਨ ?

ਉੱਤਰ – ਬਾਬਲ ਨੂੰ

ਪ੍ਰਸ਼ਨ 6 . ਬਾਬਲ ਲਈ ਧੀ ਦਾ ਵਿਆਹ ਕਿਹੋ ਜਿਹਾ ਕਾਰਜ ਹੁੰਦਾ ਹੈ?

ਉੱਤਰ – ਧਰਮ ਦਾ / ਜੱਸ ਤੇ ਪੁੰਨ ਦਾ

ਪ੍ਰਸ਼ਨ 7 . ਧੀ ਦਾ ਵਿਆਹ ਕਿਨ੍ਹਾਂ ਦੀ ਸਾਂਝੀ ਜਿੰਮੇਵਾਰੀ ਹੁੰਦਾ ਹੈ ?

ਉੱਤਰ – ਪਰਿਵਾਰ ਤੇ ਸਾਕ – ਸੰਬੰਧੀਆਂ ਦੀ

ਪ੍ਰਸ਼ਨ 8 . ਸੁਹਾਗ ਦੇ ਗੀਤਾਂ ਵਿੱਚ ਧੀ ਲਈ ਬਾਬਲ ਕੀ ਹੈ ?

ਉੱਤਰ – ਰਾਜਾ

ਪ੍ਰਸ਼ਨ 9 . ਸੁਹਾਗ ਦੇ ਗੀਤਾਂ ਵਿੱਚ ਧੀ ਲਈ ਬਾਪ ਦਾ ਘਰ ਕੀ ਹੈ ?

ਉੱਤਰ – ਸੋਹਣਾ ਮਹੱਲ

ਪ੍ਰਸ਼ਨ 10 . ਕੌਣ ਧੀ ਨੂੰ ਵਿਆਹੁਣ ਸਮੇਂ ਨਿਵ ਜਾਂਦਾ ਹੈ?

ਉੱਤਰ – ਧੀ ਦਾ ਰਾਜਾ ਬਾਪ

ਪ੍ਰਸ਼ਨ 11 . ਧੀ ਦੇ ਪੇਕੇ ਪਰਿਵਾਰ ਤੋਂ ਵਿਛੜਨ ਸਮੇਂ ਦੀ ਘੜੀ ਕਿਹੋ ਜਿਹੀ ਹੁੰਦੀ ਹੈ ?

ਉੱਤਰ – ਭਾਵਕਤਾ ਵਾਲੀ

ਪ੍ਰਸ਼ਨ 12 . ਸੁਹਾਗ ਦੇ ਗੀਤਾਂ ਨੂੰ ਕੌਣ ਰਲ ਕੇ ਗਾਉਂਦੀਆਂ ਹਨ ?

ਉੱਤਰ – ਕੁੜੀਆਂ ਤੇ ਇਸਤਰੀਆਂ

ਪ੍ਰਸ਼ਨ 13 . ਸੁਹਾਗ ਵਿੱਚ ਸ਼ਬਦਾਂ, ਵਾਕੰਸ਼ਾਂ ਜਾਂ ਵਾਕਾਂ ਦਾ ਦੁਹਰਾਉ ਕਿਉਂ ਹੁੰਦਾ ਹੈ ?

ਉੱਤਰ – ਗਾਉਣ ਦੀਆਂ ਲੋੜਾਂ ਕਰਕੇ

ਪ੍ਰਸ਼ਨ 14 . ਸੁਹਾਗ ਦੇ ਗੀਤ ਭਾਵ ਬਣਤਰ ਦੇ ਪੱਖੋਂ ਕਿਹੋ ਜਿਹੇ ਹੁੰਦੇ ਹਨ ?

ਉੱਤਰ – ਸਰਲ

ਪ੍ਰਸ਼ਨ 15 . ‘ਸੁਹਾਗ’ ਕਿਸ ਦੇ ਵਿਆਹ ਦੇ ਮੌਕੇ ਤੇ ਗਾਏ ਜਾਂਦੇ ਹਨ ?

ਉੱਤਰ – ਕੁੜੀ ਦੇ