ਲੇਖ ਰਚਨਾ : ਸ੍ਰੀ ਗੁਰੂ ਨਾਨਕ ਦੇਵ ਜੀ


1. ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਗੁਰੂ ਹਨ।

2. ਆਪ ਦਾ ਜਨਮ 1469 ਈ. ਨੂੰ ਤਲਵੰਡੀ ਸਾਬੋ (ਪਾਕਿਸਤਾਨ) ਵਿਚ ਹੋਇਆ।

3. ਆਪ ਜੀ ਦੇ ਪਿਤਾ ਦਾ ਨਾਂ ਮਹਿਤਾ ਕਾਲੂ ਅਤੇ ਮਾਤਾ ਦਾ ਨਾਂ ਤ੍ਰਿਪਤਾ ਦੇਵੀ ਸੀ।

4. ਬਚਪਨ ਵਿੱਚ ਹੀ ਆਪ ਜੀ ਦਾ ਧਿਆਨ ਰੱਬ ਦੀ ਭਗਤੀ ਵਿਚ ਲੱਗ ਗਿਆ ਸੀ।

5. ਆਪ ਜੀ ਨੂੰ ਪੜ੍ਹਨ ਲਈ ਪਾਂਧੇ ਕੋਲ ਭੇਜਿਆ ਗਿਆ।

6. ਪਰ ਦੁਨਿਆਵੀ ਗਿਆਨ ਦੇਣ ਵਾਲੇ ਪੰਡਿਤ ਜੀ ਅਤੇ ਮੌਲਵੀ ਜੀ ਵੀ ਆਪ ਨੂੰ ਪੜ੍ਹਾ ਨਾ ਸਕੇ।

7. ਆਪ ਨੂੰ ਮੱਝਾਂ ਚਾਰਣ ਦਾ ਕੰਮ ਦਿੱਤਾ ਗਿਆ ਤਾਂ ਮੱਝਾਂ ਖੇਤ ਚਰ ਗਈਆਂ।

8. ਸ਼ਿਕਾਇਤ ਹੋਣ ਤੇ ਰਾਏ ਸਾਹਿਬ (ਹਾਕਮ) ਨੇ ਜਦੋਂ ਵੇਖਿਆ ਤਾਂ ਖੇਤ ਪਹਿਲਾਂ ਨਾਲੋਂ ਵੀ ਵੱਧ ਹਰੇ ਭਰੇ ਸਨ।

9. ਇੱਕ ਵਾਰ ਪਿਤਾ ਜੀ ਨੇ ਵੀਹ ਰੁਪਏ ਦੇ ਕੇ ਕੋਈ ਖਰਾ ਸੌਦਾ ਕਰਨ ਲਈ ਕਿਹਾ ਤਾਂ ਆਪ ਉਹਨਾਂ ਪੈਸਿਆਂ ਦਾ ਭੁੱਖੇ ਸਾਧੂਆਂ ਨੂੰ ਭੋਜਨ ਛਕਾ ਆਏ।

10. ਪਿੰਡ ਦਾ ਹਾਕਮ ਰਾਏ ਬੁਲਾਰ ਅਤੇ ਆਪ ਦੀ ਵੱਡੀ ਭੈਣ ਨਾਨਕੀ ਜੀ ਆਪ ਨੂੰ ਰੱਬ ਰੂਪ ਸਮਝਦੇ ਸਨ। 

11. ਆਪ ਨੇ ਸੁਲਤਾਨਪੁਰ ਵਿਚ ਮੋਦੀਖਾਨੇ ਦੀ ਨੌਕਰੀ ਕੀਤੀ ਤੇ ਗ਼ਰੀਬਾਂ ਦੀ ਖੂਬ ਮੱਦਦ ਕੀਤੀ।

12. ਇਥੋਂ ਹੀ ਆਪ ਰੱਬੀ ਸੰਦੇਸ਼ ਦੇਣ ਲਈ ਪਹਿਲੀ ਉਦਾਸੀ (ਯਾਤਰਾ) ਤੇ ਗਏ। ਆਪ ਨੇ ਚਾਰ ਉਦਾਸੀਆਂ ਕੀਤੀਆਂ।

13. ਆਪ ਨੇ ਗ਼ਰੀਬ ਭਾਈ ਲਾਲੋ ਵਰਗਿਆਂ ਦਾ ਸਾਥ ਦਿੱਤਾ ਅਤੇ ਅਮੀਰ ਮਲਕ ਭਾਗੋ ਦਾ ਭੋਜਨ ਪ੍ਰਵਾਨ ਨਾ ਕੀਤਾ।

14. ਮਰਦਾਨੇ ਨੇ ਆਪ ਨਾਲ ਚਾਰੇ ਉਦਾਸੀਆਂ ਵਿੱਚ ਸਾਥ ਦਿੱਤਾ।

15. 1539 ਈਸਵੀ ਵਿਚ ਆਪ ਜੋਤੀ ਜੋਤ ਸਮਾ ਗਏ। ਜੋਤੀ ਜੋਤ ਸਮਾਉਣ ਤੋਂ ਪਹਿਲਾਂ ਆਪ ਨੇ ਗੁਰਗੱਦੀ ਉੱਤੇ ਗੁਰੂ ਅੰਗਦ ਦੇਵ ਜੀ ਨੂੰ ਬਿਠਾ ਦਿੱਤਾ।

16. ਆਪ ਨੇ ਨਾਮ ਜੱਪਣ, ਕਿਰਤ ਕਰਨ ਅਤੇ ਵੰਡ ਕੇ ਛੱਕਣ ਦੀ ਸਿੱਖਿਆ ਦਿੱਤੀ।