ਲੇਖ ਰਚਨਾ : ਸਾਡਾ ਕੌਮੀ ਝੰਡਾ
1. ਇਹ ਮੇਰੇ ਭਾਰਤ ਦਾ ਝੰਡਾ ਹੈ।
2. ਇਸ ਦੇ ਤਿੰਨ ਰੰਗ ਹਨ।
3. ਇਸੇ ਲਈ ਇਸ ਨੂੰ ਤਿਰੰਗਾ ਆਖਿਆ ਜਾਂਦਾ ਹੈ।
4. ਇਸ ਦੇ ਤਿੰਨੇ ਰੰਗ ਵੱਖ-ਵੱਖ ਅਰਥਾਂ ਦੇ ਧਾਰਨੀ ਹਨ।
5. ਕੇਸਰੀ ਰੰਗ ਕੁਰਬਾਨੀ ਦਾ ਚਿੰਨ੍ਹ ਪ੍ਰਗਟ ਕਰਦਾ ਹੈ।
6. ਚਿੱਟਾ ਰੰਗ ਅਮਨ, ਸ਼ਾਂਤੀ ਅਤੇ ਆਪਸੀ ਭਾਈਚਾਰੇ ਦਾ ਪ੍ਰਤੀਕ ਹੈ।
7. ਹਰਾ ਰੰਗ ਦੇਸ਼ ਦੀ ਖ਼ੁਸ਼ਹਾਲੀ ਦਾ ਸੰਕੇਤ ਦਿੰਦਾ ਹੈ।
8. ਝੰਡੇ ਦੇ ਵਿਚਕਾਰ ਬਣਿਆ ਅਸ਼ੋਕ ਚੱਕਰ’ ਚੌਵੀ ਭਾਗਾਂ ਵਿਚ ਵੰਡਿਆ ਹੋਇਆ ਹੈ।
9. ਭਾਰਤ ਦੀ ਨਿਰੰਤਰ ਉੱਨਤੀ ਨੂੰ ਚੱਕਰ ਦੇ ਅਰਥਾਂ ਵਿਚ ਦਰਸਾਇਆ ਗਿਆ ਹੈ।
10. ਇਸ ਝੰਡੇ ਦੀ ਆਨ – ਸ਼ਾਨ ਲਈ ਹਰ ਭਾਰਤੀ ਖ਼ੂਨ ਦਾ ਆਖਰੀ ਕਤਰਾ ਤੱਕ ਵਹਾ ਦੇਵੇਗਾ।
11. ਤਿਰੰਗੇ ਦੀ ਸ਼ਾਨ ਭਾਰਤ ਦੀ ਸ਼ਾਨ ਹੈ।
12. ਤਿਰੰਗਾ ਝੰਡਾ 15 ਅਗਸਤ ਅਤੇ 26 ਜਨਵਰੀ ਤੋਂ ਇਲਾਵਾ ਹੋਰ ਕੌਮੀ ਤਿਉਹਾਰਾਂ ਉੱਪਰ ਵੀ ਲਹਿਰਾਇਆ ਜਾਂਦਾ ਹੈ।
13. ਇਹ ਸਾਨੂੰ ਆਪਣੀ ਜਾਨ ਨਾਲੋਂ ਵੀ ਵੱਧ ਪਿਆਰਾ ਹੈ।
14. ਹਰੇਕ ਭਾਰਤੀ ਨੂੰ ਅਪਣੇ ਕੌਮੀ ਝੰਡੇ ਉੱਪਰ ਮਾਣ ਹੋਣਾ ਚਾਹੀਦਾ ਹੈ।
15. ਰੱਬ ਕਰੇ ਸਾਡੀ ਆਜ਼ਾਦੀ ਦਾ ਪ੍ਰਤੀਕ, ਤਿਰੰਗਾ ਸਦਾ ਹੋਰ ਉੱਚਾ ਲਹਿਰਾਉਂਦਾ ਰਹੇ।