CBSEClass 9th NCERT PunjabiEducationNCERT class 10thPunjab School Education Board(PSEB)ਲੇਖ ਰਚਨਾ (Lekh Rachna Punjabi)

ਲੇਖ ਰਚਨਾ : ਪੰਦਰਾਂ ਅਗਸਤ



ਲੇਖ ਰਚਨਾ : ਸਾਡੇ ਦੇਸ਼ ਦਾ ਅਜ਼ਾਦੀ ਦਿਵਸ / ਸੁਤੰਤਰਤਾ ਦਿਵਸ


ਮਨੁੱਖ ਸੁਤੰਤਰਤਾ ਦਾ ਚਾਹਵਾਨ : ਹਰ ਇਕ ਮਨੁੱਖ ਸੁਤੰਤਰ ਜੀਵਨ ਜਿਊਣ ਦਾ ਚਾਹਵਾਨ ਹੁੰਦਾ ਹੈ, ਪਰ ਮਨੁੱਖ ਆਪਣੀ ਵਿਅਕਤੀਗਤ ਸੁਤੰਤਰਤਾ ਦਾ ਪੂਰਾ ਆਨੰਦ ਤਾਂ ਹੀ ਮਾਣ ਸਕਦਾ ਹੈ, ਜੇਕਰ ਉਹ ਸੁਤੰਤਰ ਦੇਸ਼ ਦਾ ਵਾਸੀ ਹੋਵੇ ਪ੍ਰਾਧੀਨ ਵਿਅਕਤੀ ਨੂੰ ਤਾਂ ਸੁਪਨੇ ਵਿਚ ਵੀ ਸੁਖ ਨਹੀਂ ਮਿਲਦਾ। ਅਜਿਹੇ ਜੀਵਨ ਨਾਲੋਂ ਮੌਤ ਚੰਗੀ ਹੁੰਦੀ ਹੈ। ਇਸ ਕਰਕੇ ਸ਼ੇਖ ਫ਼ਰੀਦ ਜੀ ਨੇ ਕਿਹਾ:

ਬਾਰ ਪਰਾਇਐ ਬੈਸਣਾ ਸਾਂਈ ਮੁਝੇ ਨਾ ਦੇਹੁ॥

ਜੇ ਤੂੰ ਏਵੇਂ ਰੱਖਸੀ ਤਾ ਜੀਉ ਸਰੀਰਹੁ ਲੇਹੁ॥

ਭਾਰਤ ਦੀ ਗ਼ੁਲਾਮੀ ਵਿਰੁੱਧ ਸੰਘਰਸ਼ : ਭਾਰਤ ਲੰਮਾ ਸਮਾਂ ਗ਼ੁਲਾਮੀ ਦੀਆਂ ਜੰਜੀਰਾਂ ਵਿਚ ਜਕੜਿਆ ਰਿਹਾ ਹੈ। ਇਸ ਨੂੰ ਲਗਪਗ 1000 ਸਾਲ ਵਿਦੇਸ਼ੀਆਂ ਦੀ ਗ਼ੁਲਾਮੀ ਦਾ ਦੁੱਖ ਕੱਟਣਾ ਪਿਆ ਹੈ। ਸਮੇਂ-ਸਮੇਂ ਦੇਸ਼ ਭਰ ਵਿਚੋਂ ਵਿਦੇਸ਼ੀ ਹਮਲਾਵਰਾਂ ਦੇ ਜਬਰ-ਜ਼ੁਲਮ ਤੇ ਅਨਿਆਂ ਵਿਰੁੱਧ ਅਵਾਜ਼ ਉੱਠਦੀ ਰਹੀ ਹੈ ਤੇ ਕੁੱਝ ਰਾਜੇ-ਮਹਾਰਾਜੇ ਤੇ ਲੋਕ-ਆਗੂ ਇਸ ਵਿਰੁੱਧ ਹਥਿਆਰਬੰਦ ਸੰਘਰਸ਼ ਕਰਦੇ ਰਹੇ ਹਨ। ਵਿਦੇਸ਼ੀ ਪਠਾਣਾਂ ਤੇ ਮੁਗ਼ਲਾਂ ਦੀ ਗ਼ੁਲਾਮੀ ਵਿਰੁੱਧ ਰਾਣਾ ਪ੍ਰਤਾਪ, ਸ਼ਿਵਾ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਕੀਤੀਆਂ ਕੁਰਬਾਨੀਆਂ ਭਰੇ ਸੰਘਰਸ਼ਾਂ ਨੂੰ ਕੌਣ ਭੁਲਾ ਸਕਦਾ ਹੈ?

ਵਿਦੇਸ਼ੀ ਪਠਾਣ ਤੇ ਮੁਗ਼ਲ ਤਾਂ ਭਾਰਤ ਵਿਚ ਆ ਕੇ ਭਾਰਤ-ਵਾਸੀ ਹੀ ਬਣ ਕੇ ਰਹਿ ਗਏ, ਜਿਸ ਕਰਕੇ ਭਾਰਤ ਦੇ ਲੋਕਾਂ ਨੇ ਗੁਲਾਮੀ ਦੇ ਦੁੱਖਾਂ ਨੂੰ ਬਹੁਤਾ ਅੰਗਰੇਜ਼ੀ ਰਾਜ ਵਿਚ ਮਹਿਸੂਸ ਕੀਤਾ। ਪੰਜਾਬ, ਬੰਗਾਲ ਤੇ ਮਹਾਂਰਾਸ਼ਟਰ ਆਦਿ ਭਾਰਤ ਦੇ ਸਮੁੱਚੇ ਪ੍ਰਦੇਸ਼ਾਂ ਵਿਚੋਂ ਉੱਠੇ ਦੇਸ਼-ਭਗਤਾਂ ਨੇ ਅੰਗਰੇਜ਼ੀ ਰਾਜ ਨੂੰ ਖ਼ਤਮ ਕਰਨ ਤੇ ਸੁਤੰਤਰਤਾ ਪ੍ਰਾਪਤੀ ਲਈ ਅਸਹਿ ਕਸ਼ਟ ਸਹਿ ਕੇ ਕੁਰਬਾਨੀਆਂ ਦਿੱਤੀਆਂ। ਇਸ ਸੰਬੰਧ ਵਿਚ ਨਾਮਧਾਰੀ ਲਹਿਰ, ਪਗੜੀ ਸੰਭਾਲ ਓ ਜੱਟਾ ਲਹਿਰ, ਗ਼ਦਰ ਲਹਿਰ, ਕਾਂਗਰਸ ਪਾਰਟੀ, ਬੱਬਰ ਅਕਾਲੀ ਲਹਿਰ, ਨੌਜਵਾਨ ਭਾਰਤ ਸਭਾ, ਅਜ਼ਾਦ ਹਿੰਦ ਫ਼ੌਜ ਤੇ ਦੇਸ਼ ਭਰ ਦੀਆਂ ਹੋਰ ਬਹੁਤ ਸਾਰੀਆਂ ਦੇਸ਼-ਭਗਤ ਲਹਿਰਾਂ ਵਿਚ ਹਿੱਸਾ ਲੈ ਰਹੇ ਨੌਜਵਾਨਾਂ ਨੇ ਬੇਮਿਸਾਲ ਕੁਰਬਾਨੀਆਂ ਦਿੱਤੀਆਂ। ਅਜੀਤ ਸਿੰਘ, ਬਾਲ ਗੰਗਾਧਰ ਤਿਲਕ, ਕਰਤਾਰ ਲਾਨ ਕੀਤਾ ਗਿਆ ਸਿੰਘ ਸਰਾਭਾ, ਵੀਰ ਸਾਵਰਕਰ, ਸ਼ਹੀਦ ਭਗਤ ਸਿੰਘ, ਮਹਾਤਮਾ ਗਾਂਧੀ, ਲਾਲਾ ਲਾਜਪਤ ਰਾਏ ਜਵਾਹਰ ਲਾਲੰਤਕ ਕਰਤਾਰ ਜੀ ਸੁਭਾਸ਼ ਚੰਦਰ ਬੋਸ ਆਦਿ ਅਜ਼ਾਦੀ ਦੀ ਲਹਿਰ ਦੇ ਪ੍ਰਸਿੱਧ ਆਗੂ ਹੋਏ, ਜਿਨ੍ਹਾਂ ਨੇ ਸਾਰੇ ਹਿੰਦੁਸਤਾਨ ਵਿਚ ਧੁਮਾ ਦਿੱਤਾ – ਸੁਤੰਤਰਤਾ ਸਾਡਾ ਜਮਾਂਦਰੂ ਅਧਿਕਾਰ ਹੈ ਅਤੇ ਅਸੀਂ ਇਸ ਨੂੰ ਲੈ ਕੇ ਰਹਾਂਗੇ।

ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਵਰਗੇ ਸੂਰਮੇ ਬੜੇ ਚਾ ਨਾਲ ਗਾਉਂਦੇ ਸਨ :-

ਸਰ ਫ਼ਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ।

ਦੇਖਨਾ ਹੈ ਜ਼ੋਰ ਕਿਤਨਾ ਬਾਜ਼ੂਏ ਕਾਤਿਲ ਮੇਂ ਹੈ।

ਅਜ਼ਾਦੀ ਦੀ ਪ੍ਰਾਪਤੀ : ਅੰਤ ਦੇਸ਼-ਭਗਤਾਂ ਦੀਆਂ ਸ਼ਹੀਦੀਆਂ ਤੇ ਕੁਰਬਾਨੀਆਂ ਦਾ ਖ਼ੂਨ ਬਿਰਥਾ ਨਾ ਗਿਆ।

15 ਅਗਸਤ, 1947 ਨੂੰ ਅੰਗਰੇਜ਼ ਭਾਰਤ ਛੱਡ ਕੇ ਚਲੇ ਗਏ ਤੇ ਸਮੁੱਚੇ ਭਾਰਤ-ਵਾਸੀਆਂ ਨੂੰ ਅਜ਼ਾਦ ਵਾਤਾਵਰਨ ਵਿਚ ਵਿਚਰਨ ਦਾ ਮੌਕਾ ਪ੍ਰਾਪਤ ਹੋਇਆ। ਪਰਤੰਤਰਤਾ ਦੀ ਰਾਤ ਬੀਤ ਗਈ ਤੇ ਸੁਤੰਤਰਤਾ ਦਾ ਸੁਨਹਿਰੀ ਕਿਰਨਾਂ ਖਿਲਾਰਦਾ ਸੂਰਜ ਨਿਕਲ ਆਇਆ। ਸੁਤੰਤਰਤਾ ਦਿਵਸ ਦੇ ਸਮਾਰੋਹ-ਇਸ ਪ੍ਰਕਾਰ 15 ਅਗਸਤ ਦਾ ਦਿਨ ਸਮੁੱਚੇ ਭਾਰਤ-ਵਾਸੀਆਂ ਲਈ ਗੌਰਵ ਭਰਿਆ ਦਿਨ ਹੈ। ਇਸ ਦੇ ਪਿੱਛੇ ਸੰਘਰਸ਼ ਭਰੇ ਤੇ ਖ਼ੂਨ ਰੰਗੇ ਇਤਿਹਾਸ ਦੀ ਇਕ ਲੰਮੀ ਕਹਾਣੀ ਹੈ। ਹਰ ਸਾਲ ਭਾਰਤ-ਵਾਸੀ ਇਸ ਦਿਨ ਨੂੰ ਇਕ ਤਿਉਹਾਰ ਵਾਂਗ ਬੜੇ ਚਾ ਤੇ ਉਤਸ਼ਾਹ ਨਾਲ ਮਨਾਉਂਦੇ ਹਨ। ਇਸ ਦਿਨ ਸਵੇਰੇ ਦੇਸ਼ ਦੇ ਪ੍ਰਧਾਨ ਮੰਤਰੀ ਲਾਲ ਕਿਲ੍ਹੇ ਉੱਪਰ ਤਿਰੰਗਾ ਝੰਡਾ ਝੁਲਾਉਂਦੇ ਹਨ। ਰਾਸ਼ਟਰੀ ਗੀਤ ਗਾਇਆ ਜਾਂਦਾ ਹੈ। ਉਹ ਅਜ਼ਾਦੀ ਦੇ ਯੋਧਿਆਂ ਨੂੰ ਸ਼ਰਧਾਂਜਲੀਆਂ ਭੇਟ ਕਰਦੇ ਹੋਏ ਕੌਮ ਦੇ ਨਾਂ ਸੰਦੇਸ਼ ਪ੍ਰਸਾਰਿਤ ਕਰਦੇ ਹਨ। ਸਾਰੇ ਦੇਸ਼-ਵਾਸੀ ਟੈਲੀਵਿਯਨਾਂ ਉੱਪਰ ਇਸ ਪ੍ਰੋਗਰਾਮ ਨੂੰ ਦੇਖਦੇ ਹਨ। ਰਾਜਧਾਨੀ ਤੋਂ ਇਲਾਵਾ ਦੇਸ਼ ਭਰ ਵਿਚ ਭਿੰਨ-ਭਿੰਨ ਪ੍ਰਦੇਸ਼ਾਂ ਦੀਆਂ ਰਾਜਧਾਨੀਆਂ ਤੇ ਨਗਰਾਂ ਵਿਚ ਇਸ ਨੂੰ ਮਨਾਉਣ ਲਈ ਪ੍ਰੋਗਰਾਮ ਬਣਾਏ ਜਾਂਦੇ ਹਨ। ਪ੍ਰਦੇਸ਼ਾਂ ਦੇ ਮੁੱਖ ਮੰਤਰੀ, ਦੂਸਰੇ ਮੰਤਰੀ ਤੇ ਜ਼ਿਲ੍ਹਾ ਅਧਿਕਾਰੀ ਭਿੰਨ-ਭਿੰਨ ਮਿੱਥੇ ਥਾਂਵਾਂ ਉੱਪਰ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਦੇ ਹਨ। ਅਜ਼ਾਦੀ ਦੇ ਯੋਧਿਆਂ ਤੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਜਾਂਦੀਆਂ ਹਨ। ਹਵਾਈ ਜਹਾਜ਼ ਅਸਮਾਨ ਵਿਚੋਂ ਫੁੱਲਾਂ ਦੀ ਵਰਖਾ ਕਰਦੇ ਹਨ। ਪੁਲਿਸ ਤੇ ਨੀਮ ਸੈਨਿਕ ਬਲਾਂ ਦੇ ਦਸਤੇ ਪਰੇਡ ਵਿਚ ਸ਼ਾਮਲ ਹੁੰਦੇ ਹਨ। ਇਸ ਵਿਚ ਭਿੰਨ-ਭਿੰਨ ਸਕੂਲਾਂ ਦੇ ਬੱਚੇ ਆਪਣੀਆਂ ਰੰਗ-ਬਰੰਗੀਆਂ ਵਰਦੀਆਂ ਪਾ ਕੇ ਪ੍ਰੋਗਰਾਮ ਨੂੰ ਚਾਰ ਚੰਨ ਲਾ ਦਿੰਦੇ ਹਨ। ਇਸ ਪਿੱਛੋਂ ਉਹ ਇਸ ਸਮਾਰੋਹ ਦੇ ਸੰਬੰਧ ਵਿਚ ਨਗਰ ਵਿਚ ਨਿਕਲਣ ਵਾਲੇ ਜਲੂਸ ਵਿਚ ਸ਼ਾਮਲ ਹੁੰਦੇ ਹਨ। ਇਸ ਦਿਨ ਟੈਲੀਵਿਯਨ, ਰੇਡੀਓ, ਸਿਨਮਾ, ਥੀਏਟਰਾਂ ਤੇ ਖੇਡ-ਮੈਦਾਨਾਂ ਵਿਚ ਦਿਲ-ਪਰਚਾਵੇ ਦੇ ਪ੍ਰੋਗਰਾਮਾਂ ਤੇ ਸੱਭਿਆਚਾਰਕ ਪ੍ਰੋਗਰਾਮਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ। ਰਾਤ ਨੂੰ ਦੀਪਮਾਲਾ ਤੇ ਆਤਸ਼ਬਾਜੀ ਦਾ ਪ੍ਰਬੰਧ ਕੀਤਾ ਜਾਂਦਾ ਹੈ। ਇਸ ਪ੍ਰਕਾਰ ਸਮੁੱਚੇ ਦੇਸ਼-ਵਾਸੀ 15 ਅਗਸਤ ਨੂੰ ਇਕ ਮਹਾਨ ਤੇ ਪਵਿੱਤਰ ਦਿਵਸ ਦੇ ਰੂਪ ਵਿਚ ਮਨਾਉਂਦੇ ਹਨ।

ਦੇਸ਼ ਵਿਚੋਂ ਬੁਰਾਈਆਂ ਦੂਰ ਕਰਨ ਦੀ ਲੋੜ : ਇਹ ਠੀਕ ਹੈ ਕਿ ਅਸੀਂ ਹਰ ਸਾਲ 15 ਅਗਸਤ ਨੂੰ ਆਪਣੀ ਅਜ਼ਾਦੀ ਦੇ ਮਹਾਨ ਨੇਹੇ ਦਿਵਸ ਦੇ ਰੂਪ ਵਿਚ ਮਨਾਉਂਦੇ ਹਾਂ, ਪਰ ਅਜ਼ਾਦੀ ਦੇ 66 ਸਾਲ ਬੀਤ ਜਾਣ ਮਗਰੋਂ ਵੀ ਸਾਨੂੰ ਆਪਣੇ ਦੇਸ਼ ਨੂੰ ਅਜੇ ਤਕ ਵੀ ਭੁੱਖ, ਨੰਗ, ਕੰਗਾਲੀ, ਭ੍ਰਿਸ਼ਟਾਚਾਰ, ਚੋਰ-ਬਾਜ਼ਾਰੀ, ਬੇਰੁਜ਼ਗਾਰੀ, ਰਾਜਸੀ ਕੁਟਲ-ਨੀਤੀ, ਫ਼ਿਰਕਾਪ੍ਰਸਤੀ, ਨੈਤਿਕ ਗਿਰਾਵਟ ਤੇ ਪਛੜੇਵੇਂ ਵਿਚ ਫਸਿਆ ਦੇਖ ਕੇ ਬੜਾ ਦੁੱਖ ਹੁੰਦਾ ਹੈ। ਦੇਸ਼ ਨੂੰ ਅਜਿਹੀਆਂ ਲਾਹਣਤਾਂ ਦਾ ਸ਼ਿਕਾਰ ਬਣਿਆ ਦੇਖ ਕੇ ਉਨ੍ਹਾਂ ਮਹਾਂਪੁਰਖਾਂ ਨੂੰ ਕਿੰਨਾ ਦੁੱਖ ਹੁੰਦਾ ਹੋਵੇਗਾ, ਜਿਨ੍ਹਾਂ ਨੇ ਦੇਸ਼ ਨੂੰ ਅਜ਼ਾਦ ਕਰਾਉਣ ਲਈ ਉਮਰਾਂ ਕਾਲੇ ਪਾਣੀ ਤੇ ਜੇਲ੍ਹਾਂ ਵਿਚ ਗਾਲ ਦਿੱਤੀਆਂ ਤੇ ਹੱਸ-ਹੱਸ ਕੇ ਫਾਂਸੀ ਦੇ ਰੱਸਿਆਂ ਨੂੰ ਗਲਾਂ ਵਿਚ ਪਾਇਆ। ਸਾਨੂੰ ਚਾਹੀਦਾ ਹੈ ਕਿ ਅਸੀਂ ਉਨ੍ਹਾਂ ਸਿਰਲੱਥ ਸੂਰਮਿਆਂ ਦੇ ਸੁਪਨਿਆਂ ਦਾ ਭਾਰਤ ਉਸਾਰਨ ਲਈ ਰਾਤ ਦਿਨ ਇਕ ਕਰੀਏ।

ਸਾਡਾ ਫ਼ਰਜ਼ : ਸੁਤੰਤਰਤਾ ਇਕ ਬਹੁਮੁੱਲੀ ਵਸਤੂ ਹੈ। 15 ਅਗਸਤ ਦਾ ਦਿਨ ਸਾਨੂੰ ਇਹ ਸੰਦੇਸ਼ ਵੀ ਦਿੰਦਾ ਹੈ ਕਿ ਜਿਸ ਤਰ੍ਹਾਂ ਦੇਸ਼-ਭਗਤਾਂ ਨੇ ਦੇਸ਼ ਨੂੰ ਅਜ਼ਾਦ ਕਰਾਉਣ ਲਈ ਕੁਰਬਾਨੀਆਂ ਦਿੱਤੀਆਂ, ਇਸੇ ਤਰ੍ਹਾਂ ਸਾਨੂੰ ਦੇਸ਼ ਦੀ ਅਜ਼ਾਦੀ ਨੂੰ ਕਾਇਮ ਰੱਖਣ ਲਈ ਆਪਣਾ ਤਨ, ਮਨ, ਧਨ ਕੁਰਬਾਨ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ।